ਅੰਤਰਿ ਅਲਖੁ. ਨ ਜਾਈ ਲਖਿਆ; ਵਿਚਿ ਪੜਦਾ ਹਉਮੈ ਪਾਈ ॥
antar alakh. na jaaee lakhiaa; vich parradaa haumai paaee |
ਪੰਜਾਬੀ ਅਰਥਅਬੋਧ ਸਾਈਂ ਅੰਦਰ ਹੀ ਹੈ ਪ੍ਰੰਤੂ ਵਿੱਚ ਪਏ ਹੋਏ ਹੰਕਾਰ ਦੇ ਪਰਦੇ ਦੇ ਸਬਬ ਉਹ ਵੇਖਿਆ ਨਹੀਂ ਜਾ ਸਕਦਾ।
English meaningThe Unseen Lord is deep within the self; He cannot be seen; the curtain of egotism intervenes.
ਮਾਇਆ ਮੋਹਿ ਸਭੋ ਜਗੁ ਸੋਇਆ; ਇਹੁ ਭਰਮੁ. ਕਹਹੁ ਕਿਉ ਜਾਈ ॥੧॥
maaeaa mohi sabho jag soeaa; ihu bharam. kahahu kiau jaaee |1|
ਪੰਜਾਬੀ ਅਰਥਧਨ-ਦੌਲਤ ਦੀ ਮੁਹੱਬਤ ਅੰਦਰ ਸਾਰਾ ਸੰਸਾਰ ਸੁੱਤਾ ਪਿਆ ਹੈ। ਦੱਸੋ! ਇਹ ਸੰਦੇਹ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ?
English meaningIn emotional attachment to Maya, all the world is asleep. Tell me, how can this doubt be dispelled? ||1||
ਏਕਾ ਸੰਗਤਿ. ਇਕਤੁ ਗਿ੍ਰਹਿ ਬਸਤੇ; ਮਿਲਿ ਬਾਤ. ਨ ਕਰਤੇ ਭਾਈ ॥
ekaa sangat. ikat grihi basate; mil baat. na karate bhaaee |
ਪੰਜਾਬੀ ਅਰਥਆਤਮਾ ਅਤੇ ਪਰਮ-ਆਤਮਾ ਇਕੋ ਹੀ ਵੰਸ਼ ਨਾਲ ਸੰਬੰਧਤ ਹਨ ਅਤੇ ਇਕੱਠੇ ਇਕੋ ਹੀ ਘਰ ਵਿੱਚ ਰਹਿੰਦੇ ਹਨ, ਪ੍ਰੰਤੂ ਉਹ ਇਕ ਦੂਜੇ ਨਾਲ ਗੱਲ ਨਹੀਂ ਕਰਦੇ, ਹੈ ਵੀਰ!
English meaningThe one lives together with the other in the same house, but they do not talk to one another, O Siblings of Destiny.
ਏਕ ਬਸਤੁ ਬਿਨੁ. ਪੰਚ ਦੁਹੇਲੇ; ਓਹ ਬਸਤੁ ਅਗੋਚਰ ਠਾਈ ॥੨॥
ek basat bin. panch duhele; oeh basat agochar tthaaee |2|
ਪੰਜਾਬੀ ਅਰਥਰੱਬ ਦੇ ਨਾਮ ਦੇ ਇਕ ਵੱਖਰ ਦੇ ਬਗੈਰ ਪੰਜੇ ਗਿਆਨ-ਇੰਦ੍ਰੇ ਦੁਖ ਹਨ! ਉਹ ਵੱਖਰ ਪਹੁੰਚ ਤੋਂ ਪਰੇ ਜਗ੍ਹਾਂ ਵਿੱਚ ਹੈ।
English meaningWithout the one substance, the five are miserable; that substance is in the unapproachable place. ||2||
ਜਿਸ ਕਾ ਗਿ੍ਰਹੁ, ਤਿਨਿ ਦੀਆ ਤਾਲਾ; ਕੁੰਜੀ. ਗੁਰ ਸਉਪਾਈ ॥
jis kaa grihu, tin deea taalaa; kunjee. gur saupaaee |
ਪੰਜਾਬੀ ਅਰਥਜਿਸ ਦਾ ਘਰ ਹੈ, ਉਸ ਨੇ ਇਸ ਨੂੰ ਜਿੰਦ੍ਰਾ ਲਾ ਦਿਤਾ ਹੈ, ਅਤੇ ਚਾਬੀ ਗੁਰਾਂ ਨੂੰ ਸੌਪ ਦਿਤੀ ਹੈ।
English meaningAnd the one whose home it is, has locked it up, and given the key to the Guru.
ਅਨਿਕ ਉਪਾਵ ਕਰੇ. ਨਹੀ ਪਾਵੈ; ਬਿਨੁ ਸਤਿਗੁਰ ਸਰਣਾਈ ॥੩॥
anik upaav kare. nahee paavai; bin satigur saranaaee |3|
ਪੰਜਾਬੀ ਅਰਥਸੱਚੇ ਗੁਰਾਂ ਦੀ ਪਨਾਹ ਲੈਣ ਦੇ ਬਗੈਰ ਹੋਰ ਬਹੁਤੇ ਉਪਰਾਲੇ ਕਰਨ ਦੁਆਰਾ ਵੀ ਇਨਸਾਨ ਚਾਬੀ ਨੂੰ ਪ੍ਰਾਪਤ ਨਹੀਂ ਕਰ ਸਕਦਾ।
English meaningYou may make all sorts of efforts, but it cannot be obtained, without the Sanctuary of the True Guru. ||3||
ਜਿਨ ਕੇ ਬੰਧਨ. ਕਾਟੇ ਸਤਿਗੁਰ; ਤਿਨ ਸਾਧਸੰਗਤਿ ਲਿਵ ਲਾਈ ॥
jin ke bandhan. kaatte satigur; tin saadhasangat liv laaee |
ਪੰਜਾਬੀ ਅਰਥਜਿਨ੍ਹਾਂ ਦੀਆਂ ਬੇੜੀਆਂ ਸੱਚੇ ਗੁਰਾਂ ਨੇ ਵੰਢ ਸੁੱਟੀਆਂ ਹਨ ਉਹ ਸਤਿਸੰਗਤ ਨਾਲ ਪਿਆਰ ਪਾ ਲੈਂਦੇ ਹਨ।
English meaningThose whose bonds have been broken by the True Guru, enshrine love for the Saadh Sangat, the Company of the Holy.
ਪੰਚ ਜਨਾ ਮਿਲਿ. ਮੰਗਲੁ ਗਾਇਆ; ਹਰਿ ਨਾਨਕ. ਭੇਦੁ ਨ ਭਾਈ ॥੪॥
panch janaa mil. mangal gaaeaa; har naanak. bhed na bhaaee |4|
ਪੰਜਾਬੀ ਅਰਥਚੋਣਵੇ ਪਵਿੱਤਰ ਪੁਰਸ਼ ਇਕੰਠੇ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਉਨ੍ਹਾਂ ਅਤੇ ਵਾਹਿਗੁਰੂ ਵਿੱਚ ਨਾਨਕ ਕੋਈ ਫਰਕ ਨਹੀਂ, ਹੈ ਭਰਾ।
English meaningThe self-elect, the self-realized beings, meet together and sing the joyous songs of the Lord. Nanak, there is no difference between them, O Siblings of Destiny. ||4||
ਮੇਰੇ ਰਾਮ ਰਾਇ; ਇਨ ਬਿਧਿ ਮਿਲੈ ਗੁਸਾਈ ॥
mere raam raae; in bidh milai gusaaee |
ਪੰਜਾਬੀ ਅਰਥਮੇਰਾ ਮਾਲਕ, ਆਲਮ ਦਾ ਪਾਤਸ਼ਾਹ ਤੇ ਸੁਆਮੀ ਇਸ ਢੰਗ ਨਾਲ ਮਿਲਦਾ ਹੈ।
English meaningThis is how my Sovereign Lord King, the Lord of the Universe, is met;
ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ; ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥
sehaj bheaa bhram khin meh naatthaa; mil jotee jot samaaee |1| rahaau doojaa |1|122|
ਪੰਜਾਬੀ ਅਰਥਬੈਕੁੰਠੀ ਅਨੰਦ ਪ੍ਰਾਪਤ ਹੋ ਗਿਆ ਹੈ, ਵਹਿਮ ਇਕ ਮੁਹਤ ਵਿੱਚ ਦੌੜ ਗਿਆ ਹੈ ਅਤੇ ਮਾਲਕ ਨੂੰ ਮਿਲ ਕੇ ਮੇਰਾ ਨੂਰ ਪਰਮ-ਨੂਰ ਅੰਦਰ ਲੀਨ ਹੋ ਗਿਆ ਹੈ। ਠਹਿਰਾਉ ਦੂਜਾ।
English meaningcelestial bliss is attained in an instant, and doubt is dispelled. Meeting Him, my light merges in the Light. ||1||Second Pause||1||122||
ਗਉੜੀ ਮਹਲਾ ੫ ॥
gaurree mahalaa 5 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਪੰਜਵੀ।
English meaningGauree, Fifth Mehl:
ਐਸੋ ਪਰਚਉ; ਪਾਇਓ ॥
aiso parchau; paaeo |
ਪੰਜਾਬੀ ਅਰਥਅਹੋ ਜੇਹੀ ਯਾਰੀ ਮੇਰੀ ਸਾਹਿਬ ਨਾਲ ਪੈ ਗਈ ਹੈ,
English meaningI am intimate with Him;
ਕਰੀ ਕਿ੍ਰਪਾ ਦਇਆਲ ਬੀਠੁਲੈ; ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥
karee kripaa deaal beetthulai; satigur mujheh bataaeo |1| rahaau |
ਪੰਜਾਬੀ ਅਰਥਆਪਣੀ ਦਇਆ ਦੁਆਰਾ, ਮਿਹਰਬਾਨ ਪ੍ਰੀਤਮ ਨੇ ਮੈਨੂੰ ਸੱਚੇ ਗੁਰਾਂ ਦਾ ਪਤਾ ਦੇ ਦਿੱਤਾ ਹੈ। ਠਹਿਰਾਉ।
English meaninggranting His Grace, my Kind Beloved has told me of the True Guru. ||1||Pause||
ਜਤ ਕਤ ਦੇਖਉ. ਤਤ ਤਤ ਤੁਮ ਹੀ; ਮੋਹਿ. ਇਹੁ ਬਿਸੁਆਸੁ ਹੋਇ ਆਇਓ ॥
jat kat dekhau. tat tat tum hee; mohi. ihu bisuaas hoe aaeo |
ਪੰਜਾਬੀ ਅਰਥਜਿਥੇ ਕਿਤੇ ਮੈਂ ਤੱਕਦਾ ਹਾਂ, ਉਥੇ ਮੈਂ ਤੈਨੂੰ ਹੀ ਪਾਉਂਦਾ ਹਾਂ। ਮੇਰਾ ਹੁਣ ਪੱਕਾ ਯਕੀਨ ਬੱਝ ਗਿਆ ਹੈ।
English meaningWherever I look, there You are; I am totally convinced of this.
ਕੈ ਪਹਿ ਕਰਉ ਅਰਦਾਸਿ ਬੇਨਤੀ; ਜਉ. ਸੁਨਤੋ ਹੈ ਰਘੁਰਾਇਓ ॥੧॥
kai peh krau aradaas benatee; jau. sunato hai raghuraaeo |1|
ਪੰਜਾਬੀ ਅਰਥਮੈਂ ਕੀਹਦੇ ਪਾਸ ਜੋਦੜੀ ਤੇ ਪ੍ਰਾਰਥਾ ਕਰਾਂ, ਜਦ ਪ੍ਰਭੂ ਸਾਰਾ ਕੁਝ ਖੁਦ ਸੁਣ ਰਿਹਾ ਹੈ।
English meaningUnto whom should I pray? The Lord Himself hears all. ||1||
ਲਹਿਓ ਸਹਸਾ. ਬੰਧਨ, ਗੁਰਿ ਤੋਰੇ; ਤਾਂ ਸਦਾ ਸਹਜ ਸੁਖੁ ਪਾਇਓ ॥
lahio sahasaa. bandhan, gur tore; taan sadaa sehaj sukh paaeo |
ਪੰਜਾਬੀ ਅਰਥਮੇਰਾ ਫਿਕਰ ਦੂਰ ਹੋ ਗਿਆ ਹੈ। ਗੁਰਾਂ ਨੇ ਮੇਰੀਆਂ ਬੇੜੀਆਂ ਕਟ ਛਡੀਆਂ ਹਨ। ਇਸ ਲਈ ਮੈਂ ਸਦੀਵੀ ਸਥਿਰ ਪਰਮਆਨੰਦ ਪਾ ਲਿਆ ਹੈ।
English meaningMy anxiety is over. The Guru has cut away my bonds, and I have found eternal peace.
ਹੋਣਾ ਸਾ ਸੋਈ ਫੁਨਿ ਹੋਸੀ; ਸੁਖੁ ਦੁਖੁ ਕਹਾ ਦਿਖਾਇਓ ॥੨॥
honaa saa soee fun hosee; sukh dukh kahaa dikhaaeo |2|
ਪੰਜਾਬੀ ਅਰਥਜੋ ਕੁਛ ਭੀ ਹੋਣਾ ਹੈ, ਆਖਰਕਾਰ ਜਰੂਰ ਹੋਵੇਗਾ। ਖੁਸ਼ੀ ਅਤੇ ਗ਼ਮੀ ਤਦੋਂ ਕਿੱਥੇ ਵੇਖੀ ਜਾ ਸਕਦੀ ਹੈ?
English meaningWhatever shall be, shall be in the end; so where can pain and pleasure be seen? ||2||
ਖੰਡ ਬ੍ਰਹਮੰਡ ਕਾ ਏਕੋ ਠਾਣਾ; ਗੁਰਿ. ਪਰਦਾ ਖੋਲਿ ਦਿਖਾਇਓ ॥
khandd brahamandd kaa eko tthaanaa; gur. paradaa khol dikhaaeo |
ਪੰਜਾਬੀ ਅਰਥਸੰਸਾਰੀ ਖਿੱਤਿਆਂ ਅਤੇ ਸੂਰਜ ਮੰਡਲਾਂ ਦਾ ਇਕ ਪ੍ਰਭੂ ਹੀ ਆਸਰਾ ਹੈ। ਪੜਦਾ ਪਰੇ ਕਰ ਕੇ, ਗੁਰਾਂ ਨੇ ਮੈਨੂੰ ਇਹ ਵਿਖਾਲ ਦਿਤਾ ਹੈ।
English meaningThe continents and the solar systems rest in the support of the One Lord. The Guru has removed the veil of illusion, and shown this to me.
ਨਉ ਨਿਧਿ ਨਾਮੁ ਨਿਧਾਨੁ, ਇਕ ਠਾਈ; ਤਉ ਬਾਹਰਿ ਕੈਠੈ ਜਾਇਓ ॥੩॥
nau nidh naam nidhaan, ik tthaaee; tau baahar kaitthai jaaeo |3|
ਪੰਜਾਬੀ ਅਰਥਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਇਕ ਜਗ੍ਹਾਂ (ਮਨ) ਵਿੱਚ ਹਨ। ਤਦ, ਬੰਦਾ ਕਿਹੜੀ ਬਾਹਰਲੀ ਜਗ੍ਹਾਂ ਨੂੰ ਜਾਵੇ?
English meaningThe nine treasures of the wealth of the Name of the Lord are in that one place. Where else should we go? ||3||
ਏਕੈ ਕਨਿਕ ਅਨਿਕ ਭਾਤਿ ਸਾਜੀ; ਬਹੁ ਪਰਕਾਰ ਰਚਾਇਓ ॥
ekai kanik anik bhaat saajee; bahu parakaar rachaaeo |
ਪੰਜਾਬੀ ਅਰਥਓਹੀ ਸੋਨਾ ਅਨੇਕਾਂ ਸਰੂਪ ਵਿੱਚ ਘੜਿਆ ਜਾਂਦਾ ਹੈ। ਏਸੇ ਤਰ੍ਹਾਂ ਕੇਵਲ ਆਪਣੇ ਵਿਚੋਂ ਹੀ ਪ੍ਰਭ੍ਰੂ ਨੇ ਅਨੇਕਾਂ ਵੰਨਗੀਆਂ ਦੀ ਰਚਨਾ ਬਣਾਈ ਹੈ।
English meaningThe same gold is fashioned into various articles; just so, the Lord has made the many patterns of the creation.
ਕਹੁ ਨਾਨਕ. ਭਰਮੁ, ਗੁਰਿ ਖੋਈ ਹੈ; ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥
kahu naanak. bharam, gur khoee hai; iv tatai tat milaaeo |4|2|123|
ਪੰਜਾਬੀ ਅਰਥਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਮੇਰਾ ਵਹਿਮ ਦੂਰ ਕਰ ਦਿਤਾ ਹੈ। ਸੋਨੇ ਦੇ ਜੇਵਰ ਅੰਤ ਨੂੰ ਸੋਨਾ ਹੋ ਜਾਂਦੇ ਹਨ। ਏਸੇ ਤਰ੍ਹਾਂ ਮਨੁਖੀ ਅਸਲੀਅਤ, ਆਖਰਕਾਰ ਈਸ਼ਵਰੀ ਅਸਲੀਅਤ ਨਾਲ ਅਭੇਦ ਹੋ ਜਾਂਦੀ ਹੈ।
English meaningSays Nanak, the Guru has dispelled my doubt; in this way, my essence merges into God's essence. ||4||2||123||
ਗਉੜੀ₂ ਮਹਲਾ ੫ ॥
gaurree₂ mahalaa 5 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਪੰਜਵੀਂ।
English meaningGauree, Fifth Mehl:
ਅਉਧ ਘਟੈ; ਦਿਨਸੁ ਰੈਨਾਰੇ ॥
aaudh ghattai; dinas rainaare |
ਪੰਜਾਬੀ ਅਰਥਦਿਨ ਰਾਤ ਉਮਰ ਘਟ ਹੁੰਦੀ ਜਾ ਰਹੀ ਹੈ।
English meaningThis life is diminishing, day and night.
ਮਨ ਗੁਰ ਮਿਲਿ; ਕਾਜ ਸਵਾਰੇ ॥੧॥ ਰਹਾਉ ॥
man gur mil; kaaj savaare |1| rahaau |
ਪੰਜਾਬੀ ਅਰਥਹੇ ਬੰਦੇ! ਗੁਰਾਂ ਨੂੰ ਭੇਟਣ ਦੁਆਰਾ ਤੂੰ ਆਪਣੇ ਕਾਰਜ ਰਾਸ ਕਰ ਲੈ। ਠਹਿਰਾਉ।
English meaningMeeting with the Guru, your affairs shall be resolved. ||1||Pause||
ਕਰਉ ਬੇਨੰਤੀ. ਸੁਨਹੁ ਮੇਰੇ ਮੀਤਾ; ਸੰਤ ਟਹਲ ਕੀ ਬੇਲਾ ॥
krau benantee. sunahu mere meetaa; sant ttehal kee belaa |
ਪੰਜਾਬੀ ਅਰਥਮੈਂ ਪ੍ਰਾਰਥਨਾ ਕਰਦਾ ਹਾਂ, ਸ੍ਰਵਣ ਕਰ ਹੈ ਮੇਰੇ ਮਿਤ੍ਰ ਸਾਧੂਆਂ ਦੀ ਸੇਵਾ ਕਰਨ ਦਾ ਇਹ ਸੁਹਾਉਣਾ ਸਮਾਂ ਹੈ।
English meaningListen, my friends, I beg of you: now is the time to serve the Saints!
ਈਹਾ. ਖਾਟਿ ਚਲਹੁ ਹਰਿ ਲਾਹਾ; ਆਗੈ ਬਸਨੁ ਸੁਹੇਲਾ ॥੧॥
eehaa. khaatt chalahu har laahaa; aagai basan suhelaa |1|
ਪੰਜਾਬੀ ਅਰਥਏਥੋ ਰੱਬ ਦੇ ਨਾਮ ਦੀ ਖੱਟੀ ਖਟ ਕੇ ਚਾਲੇ ਪਾ। ਪ੍ਰਲੋਕ ਵਿੱਚ ਤੈਨੂੰ ਸਸ਼ੋਭਤ ਨਿਵਾਸ ਅਸਥਾਨ ਮਿਲੇਗਾ।
English meaningIn this world, earn the profit of the Lord's Name, and hereafter, you shall dwell in peace. ||1||
ਇਹੁ ਸੰਸਾਰੁ ਬਿਕਾਰੁ ਸਹਸੇ ਮਹਿ; ਤਰਿਓ ਬ੍ਰਹਮ ਗਿਆਨੀ ॥
eihu sansaar bikaar sahase meh; tario braham giaanee |
ਪੰਜਾਬੀ ਅਰਥਇਹ ਜਹਾਨ ਬਦਫੈਲੀ ਅਤੇ ਸੰਦੇਹ ਅੰਦਰ ਗਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾ ਹੁੰਦਾ ਹੈ।
English meaningThis world is engrossed in corruption and cynicism. Only those who know God are saved.
ਜਿਸਹਿ ਜਗਾਇ ਪੀਆਏ ਹਰਿ ਰਸੁ; ਅਕਥ ਕਥਾ ਤਿਨਿ ਜਾਨੀ ॥੨॥
jiseh jagaae peeae har ras; akath kathaa tin jaanee |2|
ਪੰਜਾਬੀ ਅਰਥਜਿਸ ਨੂੰ ਹਰੀ ਜਗਾ ਕੇ ਆਪਣੇ ਨਾਮ ਦਾ ਇਹ ਜੌਹਰ ਛਕਾਉਂਦਾ ਹੈ ਉਹ ਨਾਂ ਬਿਆਨ ਹੋ ਸਕਣ ਵਾਲੇ ਪ੍ਰਭੂ ਦੀ ਗਿਆਨ ਗੋਸ਼ਟ ਨੂੰ ਸਮਝ ਲੈਂਦਾ ਹੈ।
English meaningThose who are awakened by the Lord to drink in this sublime essence, come to know the Unspoken Speech of the Lord. ||2||
ਜਾ ਕਉ ਆਏ. ਸੋਈ ਵਿਹਾਝਹੁ; ਹਰਿ ਗੁਰ ਤੇ ਮਨਹਿ ਬਸੇਰਾ ॥
jaa kau aae. soee vihaajhahu; har gur te maneh baseraa |
ਪੰਜਾਬੀ ਅਰਥਕੇਵਲ ਉਹੀ ਸੌਦਾ ਖਰੀਦ ਜਿਸ ਲਈ ਤੂੰ ਆਇਆ ਹੈ। ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਤੇਰੇ ਦਿਲ ਅੰਦਰ ਨਿਵਾਸ ਕਰ ਲਵੇਗਾ।
English meaningPurchase only that for which you have come into the world, and through the Guru, the Lord shall dwell within your mind.
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ; ਬਹੁਰਿ. ਨ ਹੋਇਗੋ ਫੇਰਾ ॥੩॥
nij ghar mehal paavahu sukh sahaje; bahur. na hoeigo feraa |3|
ਪੰਜਾਬੀ ਅਰਥਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਤੂੰ ਆਰਾਮ ਚੈਨ ਨਾਲ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜ ਕੇ ਗੇੜਾ ਨਹੀਂ ਪਵੇਗਾ।
English meaningWithin the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
ਅੰਤਰਜਾਮੀ ਪੁਰਖ ਬਿਧਾਤੇ; ਸਰਧਾ ਮਨ ਕੀ ਪੂਰੇ ॥
antarajaamee purakh bidhaate; saradhaa man kee poore |
ਪੰਜਾਬੀ ਅਰਥਹੈ ਦਿਲਾਂ ਦੀਆਂ ਜਾਨਣ ਵਾਲੇ ਅਤੇ ਢੋ ਮੇਲ ਮੇਲਣਹਾਰ ਪ੍ਰਭੂ ਤੂੰ ਮੇਰੇ ਦਿਲ ਦੀ ਸੱਧਰ ਪੂਰੀ ਕਰ।
English meaningO Inner-knower, Searcher of hearts, Primal Being, Architect of Destiny: please fulfill this yearning of my mind.
ਨਾਨਕੁ ਦਾਸੁ. ਇਹੀ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥
naanak daas. ihee sukh maagai; mo kau kar santan kee dhoore |4|3|124|
ਪੰਜਾਬੀ ਅਰਥਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ ਕਿ ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਲੈ, ਹੇ ਸੁਆਮੀ!
English meaningNanak, Your slave, begs for this happiness: let me be the dust of the feet of the Saints. ||4||3||124||
ਗਉੜੀ ਮਹਲਾ ੫ ॥
gaurree mahalaa 5 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਪੰਜਵੀ।
English meaningGauree, Fifth Mehl:
ਰਾਖੁ ਪਿਤਾ ਪ੍ਰਭ ਮੇਰੇ ॥
raakh pitaa prabh mere |
ਪੰਜਾਬੀ ਅਰਥਮੇਰੀ ਰਖਿਆ ਕਰ ਹੈ ਮੇਰੇ ਬਾਬਲ ਪਰਮੇਸ਼ਰ!
English meaningSave me, O My Father God.
ਮੋਹਿ ਨਿਰਗੁਨੁ; ਸਭ ਗੁਨ ਤੇਰੇ ॥੧॥ ਰਹਾਉ ॥
mohi niragun; sabh gun tere |1| rahaau |
ਪੰਜਾਬੀ ਅਰਥਮੈਂ ਨੇਕੀ ਵਿਹੁਣ ਹਾਂ, ਸਾਰੀਆਂ ਨੇਕੀਆਂ ਤੇਰੇ ਵਿੱਚ ਹਨ। ਠਹਿਰਾੳ।
English meaningI am worthless and without virtue; all virtues are Yours. ||1||Pause||
ਪੰਚ ਬਿਖਾਦੀ. ਏਕੁ ਗਰੀਬਾ; ਰਾਖਹੁ ਰਾਖਨਹਾਰੇ ॥
panch bikhaadee. ek gareebaa; raakhahu raakhanahaare |
ਪੰਜਾਬੀ ਅਰਥਹੈ ਬਚਾਉਣਹਾਰ! ਪੰਜ ਝਗੜਾਲੂ ਪਾਪ, ਮੈਂ ਇਕੱਲੜੀ ਗਰੀਬ ਜਿੰਦੜੀ ਦੇ ਦੁਸ਼ਮਨ ਹਨ ਮੈਨੂੰ ਉਨ੍ਹਾਂ ਪਾਸੋਂ ਬਚਾ ਲੈ।
English meaningThe five vicious thieves are assaulting my poor being; save me, O Savior Lord!
ਖੇਦੁ ਕਰਹਿ. ਅਰੁ ਬਹੁਤੁ ਸੰਤਾਵਹਿ; ਆਇਓ ਸਰਨਿ ਤੁਹਾਰੇ ॥੧॥
khed kareh. ar bahut santaaveh; aaeo saran tuhaare |1|
ਪੰਜਾਬੀ ਅਰਥਉਹ ਮੈਨੂੰ ਦੁਖ ਦਿੰਦੇ ਹਨ ਅਤੇ ਅਤਿਅੰਤ ਤੰਗ ਕਰਦੇ ਹਨ, ਇਸ ਲਈ ਮੈਂ ਤੇਰੀ ਪਨਾਹ ਲਈ ਹੈ।
English meaningThey are tormenting and torturing me. I have come, seeking Your Sanctuary. ||1||