ਬਰਨਿ ਨ ਸਾਕਉ. ਤੁਮਰੇ ਰੰਗਾ; ਗੁਣ ਨਿਧਾਨ ਸੁਖਦਾਤੇ ॥
baran na saakau. tumare rangaa; gun nidhaan sukhadaate |
ਪੰਜਾਬੀ ਅਰਥਮੈਂ ਤੇਰੇ ਕੌਤਕ ਬਿਆਨ ਨਹੀਂ ਕਰ ਸਕਦਾ ਹੈ ਖੁਬੀਆਂ ਦੇ ਖ਼ਜ਼ਾਨੇ ਅਤੇ ਠੰਡ-ਚੈਨ ਬਖਸ਼ਣਹਾਰ।
English meaningI cannot describe Your Manifestations, O Treasure of Excellence, O Giver of peace.
ਅਗਮ ਅਗੋਚਰ ਪ੍ਰਭ ਅਬਿਨਾਸੀ; ਪੂਰੇ ਗੁਰ ਤੇ. ਜਾਤੇ ॥੨॥
agam agochar prabh abinaasee; poore gur te. jaate |2|
ਪੰਜਾਬੀ ਅਰਥਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰੇ ਅਤੇ ਸਦੀਵੀ ਸੁਰਜੀਤ ਸੁਆਮੀ ਨੂੰ ਪੂਰਨ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
English meaningGod is Inaccessible, Incomprehensible and Imperishable; He is known through the Perfect Guru. ||2||
ਭ੍ਰਮੁ ਭਉ ਕਾਟਿ. ਕੀਏ ਨਿਹਕੇਵਲ; ਜਬ ਤੇ ਹਉਮੈ ਮਾਰੀ ॥
bhram bhau kaatt. kee nihakeval; jab te haumai maaree |
ਪੰਜਾਬੀ ਅਰਥਜਦੋਂ ਦੀ ਮੈਂ ਆਪਣੀ ਸਵੈ-ਹੰਗਤਾ ਦੂਰ ਕੀਤੀ ਹੈ, ਮੇਰਾ ਵਹਿਮ ਤੇ ਡਰ ਨਾਸ ਕਰ ਕੇ, ਹਰੀ ਨੇ ਮੈਨੂੰ ਪਵਿਤ੍ਰ ਕਰ ਦਿਤਾ ਹੈ।
English meaningMy doubt and fear have been taken away, and I have been made pure, since my ego was conquered.
ਜਨਮ ਮਰਣ ਕੋ ਚੂਕੋ ਸਹਸਾ; ਸਾਧਸੰਗਤਿ ਦਰਸਾਰੀ ॥੩॥
janam maran ko chooko sahasaa; saadhasangat darasaaree |3|
ਪੰਜਾਬੀ ਅਰਥਤੇਰੇ ਦਰਸ਼ਨ ਸਤਿ ਸੰਗਤਿ ਅੰਦਰ ਵੇਖ ਕੇ, ਮੇਰਾ ਪੈਦਾਇਸ਼ ਅਤੇ ਮੌਤ ਦਾ iਫ਼ਕਰ ਮੁਕ ਗਿਆ ਹੈ, ਹੈ ਸਾਈਂ।
English meaningMy fear of birth and death has been abolished, beholding Your Blessed Vision in the Saadh Sangat, the Company of the Holy. ||3||
ਚਰਣ ਪਖਾਰਿ. ਕਰਉ ਗੁਰ ਸੇਵਾ; ਬਾਰਿ ਜਾਉ ਲਖ ਬਰੀਆ ॥
charan pakhaar. krau gur sevaa; baar jaau lakh bareea |
ਪੰਜਾਬੀ ਅਰਥਮੈਂ ਗੁਰਾਂ ਦੇ ਚਰਨ ਧੌਦਾ ਅਤੇ ਉਨ੍ਹਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸੈਕੜੇ ਹਜ਼ਾਰ ਵਾਰੀ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ।
English meaningI wash the Guru's Feet and serve Him; I am a sacrifice to Him, 100,000 times.
ਜਿਹ ਪ੍ਰਸਾਦਿ. ਇਹੁ ਭਉਜਲੁ ਤਰਿਆ; ਜਨ ਨਾਨਕ. ਪਿ੍ਰਅ ਸੰਗਿ ਮਿਰੀਆ ॥੪॥੭॥੧੨੮॥
jih prasaad. ihu bhaujal tariaa; jan naanak. pria sang mireea |4|7|128|
ਪੰਜਾਬੀ ਅਰਥਜਿਨ੍ਹਾਂ ਦੀ ਦਇਆ ਦੁਆਰਾ ਨੌਕਰ ਨਾਨਕ ਨੇ ਇਹ ਭਿਆਨਕ ਸੰਸਾਰ ਸਮੁੰਦਰ ਪਾਰ ਕਰ ਲਿਆ ਹੈ ਅਤੇ ਉਹ ਆਪਣੇ ਪਿਆਰੇ ਨਾਲ ਜੁੜ ਗਿਆ ਹੈ।
English meaningBy His Grace, servant Nanak has crossed over this terrifying world-ocean; I am united with my Beloved. ||4||7||128||
ਗਉੜੀ ਮਹਲਾ ੫ ॥
gaurree mahalaa 5 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਪੰਜਵੀਂ।
English meaningGauree, Fifth Mehl:
ਤੁਝ ਬਿਨੁ; ਕਵਨੁ ਰੀਝਾਵੈ. ਤੋਹੀ ॥
tujh bin; kavan reejhaavai. tohee |
ਪੰਜਾਬੀ ਅਰਥਤੇਰੇ ਬਗੈਰ ਤੈਨੂੰ ਕੌਣ ਖੁਸ਼ ਕਰ ਸਕਦਾ ਹੈ?
English meaningWho can please You, except You Yourself?
ਤੇਰੋ ਰੂਪੁ; ਸਗਲ ਦੇਖਿ ਮੋਹੀ ॥੧॥ ਰਹਾਉ ॥
tero roop; sagal dekh mohee |1| rahaau |
ਪੰਜਾਬੀ ਅਰਥਤੇਰੇ ਸੁਹੱਪਣ ਤੱਕ ਕੇ, ਹਰ ਕੋਈ ਫ਼ਰੇਫ਼ਤਾ ਹੋ ਗਿਆ ਹੈ। ਠਹਿਰਾਉ।
English meaningGazing upon Your Beauteous Form, all are entranced. ||1||Pause||
ਸੁਰਗ ਪਇਆਲ ਮਿਰਤ ਭੂਅ ਮੰਡਲ; ਸਰਬ ਸਮਾਨੋ ਏਕੈ ਓਹੀ ॥
surag peaal mirat bhooa manddal; sarab samaano ekai ohee |
ਪੰਜਾਬੀ ਅਰਥਬਹਿਸ਼ਤ, ਪਾਤਾਲ, ਮਾਤਲੋਕ ਅਤੇ ਬ੍ਰਹਮੰਡ ਵਿੱਚ, ਸਾਰੇ ਉਹ ਇਕ ਪ੍ਰਭੂ ਰਮਿਆ ਹੋਇਆ ਹੈ।
English meaningIn the heavenly paradise, in the nether regions of the underworld, on the planet earth and throughout the galaxies, the One Lord is pervading everywhere.
ਸਿਵ ਸਿਵ ਕਰਤ, ਸਗਲ ਕਰ ਜੋਰਹਿ; ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥
siv siv karat, sagal kar joreh; sarab meaa tthaakur teree dohee |1|
ਪੰਜਾਬੀ ਅਰਥਹੇ ਸਭ ਉਤੇ ਮਿਹਰਬਾਨ ਵਾਹਿਗੁਰੂ ਸੁਆਮੀ ਆਪਣੇ ਹੱਥ ਜੋੜ ਕੇ ਸਾਰੇ ਨਾਮ ਉਚਾਰਦੇ ਹਨ, ਅਤੇ ਤੇਰੀ ਸਹਾਇਤਾ ਲਈ ਪੁਕਾਰਦੇ ਹਨ।
English meaningEveryone calls upon You with their palms pressed together, saying, "Shiva, Shiva". O Merciful Lord and Master, everyone cries out for Your Help. ||1||
ਪਤਿਤ. ਪਾਵਨ, ਠਾਕੁਰ ਨਾਮੁ ਤੁਮਰਾ; ਸੁਖਦਾਈ ਨਿਰਮਲ ਸੀਤਲੋਹੀ ॥
patit. paavan, tthaakur naam tumaraa; sukhadaaee niramal seetalohee |
ਪੰਜਾਬੀ ਅਰਥਹੈ ਆਰਾਮ ਬਖਸ਼ਣਹਾਰ ਬੇਦਾਗ ਅਤੇ ਠੰਢੇਠਾਰ ਮੇਰੇ ਮਾਲਕ, ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
English meaningYour Name, O Lord and Master, is the Purifier of sinners, the Giver of peace, immaculate, cooling and soothing.
ਗਿਆਨ ਧਿਆਨ ਨਾਨਕ ਵਡਿਆਈ; ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥
giaan dhiaan naanak vaddiaaee; sant tere siau gaal galohee |2|8|129|
ਪੰਜਾਬੀ ਅਰਥਨਾਨਕ, ਬ੍ਰਹਮ-ਗਿਆਤ, ਸਿਮਰਨ ਅਤੇ ਮਾਨ-ਪ੍ਰਤਿਸ਼ਟ ਤੇਰੇ ਸਾਧੂੰਆਂ ਨਾਲ ਧਰਮ-ਵਾਰਤਾ ਕਰਨ ਵਿੱਚ ਵਸਦੇ ਹਨ।
English meaningO Nanak, spiritual wisdom, meditation and glorious greatness come from dialogue and discourse with Your Saints. ||2||8||129||
ਗਉੜੀ ਮਹਲਾ ੫ ॥
gaurree mahalaa 5 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਪੰਜਵੀਂ।
English meaningGauree, Fifth Mehl:
ਮਿਲਹੁ. ਪਿਆਰੇ ਜੀਆ ॥
milahu. piaare jeea |
ਪੰਜਾਬੀ ਅਰਥਤੂੰ ਮੈਨੂੰ ਦਰਸ਼ਨ ਦੇ ਹੇ ਮੇਰੇ ਦਿਲੀ ਪ੍ਰੀਤਮ।
English meaningMeet with me, O my Dear Beloved.
ਪ੍ਰਭ ਕੀਆ ਤੁਮਾਰਾ; ਥੀਆ ॥੧॥ ਰਹਾਉ ॥
prabh keea tumaaraa; theea |1| rahaau |
ਪੰਜਾਬੀ ਅਰਥਜੋ ਕੁਛ ਤੂੰ ਕਹਿੰਦਾ ਹੈਂ ਹੇ ਸਾਈਂ! ਉਹੀ ਹੁੰਦਾ ਹੈ। ਠਹਿਰਾਉ।
English meaningO God, whatever You do - that alone happens. ||1||Pause||
ਅਨਿਕ ਜਨਮ ਬਹੁ ਜੋਨੀ ਭ੍ਰਮਿਆ; ਬਹੁਰਿ ਬਹੁਰਿ ਦੁਖੁ ਪਾਇਆ ॥
anik janam bahu jonee bhramiaa; bahur bahur dukh paaeaa |
ਪੰਜਾਬੀ ਅਰਥਅਨੇਕਾਂ ਜਨਮਾਂ ਅੰਦਰ, ਬਹੁਤੀਆਂ ਜੂਨੀਆਂ ਵਿੱਚ ਭਟਕਦੇ ਹੋਏ, ਮੈਂ ਮੁੜ ਮੁੜ ਕੇ, ਤਸੀਹਾ ਕਟਿਆ ਹੈ।
English meaningWandering around through countless incarnations, I endured pain and suffering in so many lives, over and over again.
ਤੁਮਰੀ ਕਿ੍ਰਪਾ ਤੇ. ਮਾਨੁਖ ਦੇਹ ਪਾਈ ਹੈ; ਦੇਹੁ ਦਰਸੁ. ਹਰਿ ਰਾਇਆ ॥੧॥
tumaree kripaa te. maanukh deh paaee hai; dehu daras. har raaeaa |1|
ਪੰਜਾਬੀ ਅਰਥਤੇਰੀ ਦਇਆ ਦੁਆਰਾ ਮੈਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ। ਹੁਣ ਮੈਨੂੰ ਆਪਣਾ ਦੀਦਾਰ ਬਖਸ਼ ਹੈ ਮੇਰੇ ਪਾਤਸ਼ਾਹ, ਪਰਮੇਸ਼ਰ!
English meaningBy Your Grace, I obtained this human body; grant me the Blessed Vision of Your Darshan, O Sovereign Lord King. ||1||
ਸੋਈ ਹੋਆ. ਜੋ ਤਿਸੁ ਭਾਣਾ; ਅਵਰੁ. ਨ ਕਿਨ ਹੀ ਕੀਤਾ ॥
soee hoaa. jo tis bhaanaa; avar. na kin hee keetaa |
ਪੰਜਾਬੀ ਅਰਥਜਿਹੜਾ ਕੁਝ ਉਸ ਨੂੰ ਚੰਗਾ ਲੱਗਾ, ਉਹ ਹੋ ਆਇਆ ਹੈ, ਹੋਰ ਕੋਈ ਕੁਛ ਭੀ ਨਹੀਂ ਕਰ ਸਕਦਾ।
English meaningThat which pleases His Will has come to pass; no one else can do anything.
ਤੁਮਰੈ ਭਾਣੈ. ਭਰਮਿ ਮੋਹਿ ਮੋਹਿਆ; ਜਾਗਤੁ ਨਾਹੀ. ਸੂਤਾ ॥੨॥
tumarai bhaanai. bharam mohi mohiaa; jaagat naahee. sootaa |2|
ਪੰਜਾਬੀ ਅਰਥਤੇਰੀ ਰਜ਼ਾ ਅੰਦਰ ਸੰਸਾਰੀ ਲਗਨ ਦੀ ਗਲਤ-ਫਹਿਮੀ ਦਾ ਬਹਿਕਾਇਆ ਹੋਇਆ ਪ੍ਰਾਣੀ ਸੁੱਤਾ ਪਿਆ ਹੈ ਤੇ ਜਾਗਦਾ ਨਹੀਂ।
English meaningBy Your Will, enticed by the illusion of emotional attachment, the people are asleep; they do not wake up. ||2||
ਬਿਨਉ ਸੁਨਹੁ. ਤੁਮ ਪ੍ਰਾਨਪਤਿ ਪਿਆਰੇ; ਕਿਰਪਾ ਨਿਧਿ ਦਇਆਲਾ ॥
binau sunahu. tum praanapat piaare; kirapaa nidh deaalaa |
ਪੰਜਾਬੀ ਅਰਥਹੇ ਤੂੰ ਜਿੰਦਜਾਨ ਦੇ ਮਿਹਰਬਾਨ ਮਾਲਕ! ਮੇਰੇ ਪ੍ਰੀਤਮ, ਦਿਆਲਤਾ ਦੇ ਸਮੰਦਰ, ਮੇਰੀ ਪ੍ਰਾਰਥਨਾ ਸ੍ਰਵਣ ਕਰ।
English meaningPlease hear my prayer, O Lord of Life, O Beloved, Ocean of mercy and compassion.
ਰਾਖਿ ਲੇਹੁ. ਪਿਤਾ ਪ੍ਰਭ ਮੇਰੇ; ਅਨਾਥਹ ਕਰਿ ਪ੍ਰਤਿਪਾਲਾ ॥੩॥
raakh lehu. pitaa prabh mere; anaathah kar pratipaalaa |3|
ਪੰਜਾਬੀ ਅਰਥਮੇਰੀ ਰਖਿਆ ਕਰ, ਹੈ ਮੇਰੇ ਬਾਪੂ! ਮੇਰੇ ਸੁਆਮੀ ਅਤੇ ਮੈਂ ਯਤੀਮ ਦੀ ਤੂੰ ਪਰਵਰਸ ਕਰ।
English meaningSave me, O my Father God. I am an orphan - please, cherish me! ||3||
ਜਿਸ ਨੋ ਤੁਮਹਿ ਦਿਖਾਇਓ ਦਰਸਨੁ; ਸਾਧਸੰਗਤਿ ਕੈ ਪਾਛੈ ॥
jis no tumeh dikhaaeo darasan; saadhasangat kai paachhai |
ਪੰਜਾਬੀ ਅਰਥਹੇ ਪ੍ਰਭੂ! ਜਿਸ ਨੂੰ ਸਤਿਸੰਗਤ ਦਾ ਸਦਕਾ ਆਪਣਾ ਦੀਦਾਰ ਵਿਖਾਲਦਾ ਹੈਂ,
English meaningYou reveal the Blessed Vision of Your Darshan, for the sake of the Saadh Sangat, the Company of the Holy.
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ; ਸੁਖੁ ਨਾਨਕੁ. ਇਹੁ ਬਾਛੈ ॥੪॥੯॥੧੩੦॥
kar kirapaa dhoor dehu santan kee; sukh naanak. ihu baachhai |4|9|130|
ਪੰਜਾਬੀ ਅਰਥਤੇ ਦਇਆ ਧਾਰ ਕੇ ਸਾਧੂਆਂ ਦੇ ਪੈਰਾ ਦੀ ਖਾਕ ਭੀ ਪ੍ਰਦਾਨ ਕਰਦਾ ਹੈ। ਇਹੀ ਠੰਢ-ਚੈਨ ਹੈ ਜਿਸ ਨੂੰ ਨਾਨਕ ਦਿਲੋ ਚਾਹੁੰਦਾ ਹੈ।
English meaningGrant Your Grace, and bless us with the dust of the feet of the Saints; Nanak yearns for this peace. ||4||9||130||
ਗਉੜੀ ਮਹਲਾ ੫ ॥
gaurree mahalaa 5 |
ਪੰਜਾਬੀ ਅਰਥਗਊੜੀ ਪਾਤਸ਼ਾਹੀ ਪੰਜਵੀ।
English meaningGauree, Fifth Mehl:
ਹਉ; ਤਾ ਕੈ ਬਲਿਹਾਰੀ ॥
hau; taa kai balihaaree |
ਪੰਜਾਬੀ ਅਰਥਮੈਂ ਉਸ ਉਤੋਂ ਕੁਰਬਾਨ ਜਾਂਦਾ ਹਾਂ,
English meaningI am a sacrifice to those
ਜਾ ਕੈ; ਕੇਵਲ ਨਾਮੁ ਅਧਾਰੀ ॥੧॥ ਰਹਾਉ ॥
jaa kai; keval naam adhaaree |1| rahaau |
ਪੰਜਾਬੀ ਅਰਥਜਿਸ ਦਾ ਆਸਰਾ ਸਿਰਫ ਵਾਹਿਗੁਰੂ ਦਾ ਨਾਮ ਹੀ ਹੈ। ਠਹਿਰਾਉ।
English meaningwho take the Support of the Naam. ||1||Pause||
ਮਹਿਮਾ ਤਾ ਕੀ. ਕੇਤਕ ਗਨੀਐ; ਜਨ ਪਾਰਬ੍ਰਹਮ ਰੰਗਿ ਰਾਤੇ ॥
mahimaa taa kee. ketak ganeeai; jan paarabraham rang raate |
ਪੰਜਾਬੀ ਅਰਥਕਿਸ ਹੱਦ ਤਾਂਈ ਉਸ ਦੇ ਉਨ੍ਹਾਂ ਗੋਲਿਆਂ ਦੀ ਉਪਮਾ ਮੈਂ ਗਿਣ ਸਕਦਾ ਹਾਂ,
English meaningHow can I recount the praises of those humble beings who are attuned to the Love of the Supreme Lord God?
ਸੂਖ ਸਹਜ ਆਨੰਦ ਤਿਨਾ ਸੰਗਿ; ਉਨ ਸਮਸਰਿ. ਅਵਰ ਨ ਦਾਤੇ ॥੧॥
sookh sehaj aanand tinaa sang; un samasar. avar na daate |1|
ਪੰਜਾਬੀ ਅਰਥਜਿਹੜੇ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਆਰਾਮ ਅਡੋਲਤਾ ਅਤੇ ਪਰਸੰਨਤਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੇ ਤੁੱਲ ਹੋਰ ਕੋਈ ਦਾਤਾਰ ਨਹੀਂ ਹਨ।
English meaningPeace, intuitive poise and bliss are with them. There are no other givers equal to them. ||1||
ਜਗਤ ਉਧਾਰਣ ਸੇਈ ਆਏ; ਜੋ ਜਨ ਦਰਸ ਪਿਆਸਾ ॥
jagat udhaaran seee aae; jo jan daras piaasaa |
ਪੰਜਾਬੀ ਅਰਥਵਾਹਿਗੁਰੂ ਦੇ ਗੁਮਾਸ਼ਤੇ, ਜਿਨ੍ਹਾਂ ਨੂੰ ਉਸ ਦੇ ਦੀਦਾਰ ਦੀ ਤਰੇਹ ਹੈ, ਉਹ ਸੰਸਾਰ ਨੂੰ ਤਾਰਨ ਲਈ ਆਏ ਹਨ।
English meaningThey have come to save the world - those humble beings who thirst for His Blessed Vision.
ਉਨ ਕੀ ਸਰਣਿ ਪਰੈ. ਸੋ ਤਰਿਆ; ਸੰਤਸੰਗਿ. ਪੂਰਨ ਆਸਾ ॥੨॥
aun kee saran parai. so tariaa; santasang. pooran aasaa |2|
ਪੰਜਾਬੀ ਅਰਥਜੋ ਉਨ੍ਹਾਂ ਦੀ ਸ਼ਰਣਾਗਤਿ ਸੰਭਾਲਦਾ ਹੈ, ਉਹ ਪਾਰ ਉਤਰ ਜਾਂਦਾ ਹੈ ਅਤੇ ਸਤਿਸੰਗਤ ਅੰਦਰ ਉਸ ਦੀਆਂ ਉਮੈਦਾ ਪੂਰੀਆਂ ਹੋ ਜਾਂਦੀਆਂ ਹਨ।
English meaningThose who seek their Sanctuary are carried across; in the Society of the Saints, their hopes are fulfilled. ||2||
ਤਾ ਕੈ ਚਰਣਿ ਪਰਉ. ਤਾ ਜੀਵਾ; ਜਨ ਕੈ ਸੰਗਿ ਨਿਹਾਲਾ ॥
taa kai charan prau. taa jeevaa; jan kai sang nihaalaa |
ਪੰਜਾਬੀ ਅਰਥਜੇਕਰ ਮੈਂ ਉਨ੍ਹਾਂ ਦੇ ਪੈਰੀ ਡਿੱਗ ਪਵਾਂ, ਕੇਵਲ ਤਦ ਹੀ ਮੈਂ ਜੀਉਂਦਾ ਹਾਂ ਰੱਬ ਦੇ ਸੇਵਕਾਂ ਦੀ ਸੰਗਤ ਅੰਦਰ ਮੈਂ ਖੁਸ਼ ਰਹਿੰਦਾ ਹਾਂ।
English meaningIf I fall at their Feet, then I live; associating with those humble beings, I remain happy.
ਭਗਤਨ ਕੀ ਰੇਣੁ. ਹੋਇ ਮਨੁ ਮੇਰਾ; ਹੋਹੁ ਪ੍ਰਭੂ ਕਿਰਪਾਲਾ ॥੩॥
bhagatan kee ren. hoe man meraa; hohu prabhoo kirapaalaa |3|
ਪੰਜਾਬੀ ਅਰਥਹੇ ਸੁਆਮੀ! ਮੇਰ ਉਤੇ ਮਿਹਰਬਾਨ ਹੋ ਜਾਓ, ਤਾਂ ਜੋ ਮੇਰਾ ਮਨੂਆਂ ਤੇਰੇ ਅਨੁਰਾਗੀਆਂ ਦੇ ਚਰਨਾਂ ਦੀ ਧੂੜ ਹੋ ਜਾਵੇ।
English meaningO God, please be merciful to me, that my mind might become the dust of the feet of Your devotees. ||3||
ਰਾਜੁ ਜੋਬਨੁ. ਅਵਧ ਜੋ ਦੀਸੈ; ਸਭੁ ਕਿਛੁ. ਜੁਗ ਮਹਿ ਘਾਟਿਆ ॥
raaj joban. avadh jo deesai; sabh kichh. jug meh ghaattiaa |
ਪੰਜਾਬੀ ਅਰਥਪਾਤਸ਼ਾਹੀ, ਜੁਆਨੀ ਅਤੇ ਆਰਬਲਾ ਜਿਹੜਾ ਕੁਛ ਭੀ ਜਹਾਨ ਵਿੱਚ ਦਿਸਦਾ ਹੈ, ਉਹ ਸਭ ਕੁਝ ਘਟਦਾ ਜਾ ਰਿਹਾ ਹੈ।
English meaningPower and authority, youth and age - whatever is seen in this world, all of it shall fade away.
ਨਾਮੁ ਨਿਧਾਨੁ. ਸਦ ਨਵਤਨੁ ਨਿਰਮਲੁ; ਇਹੁ ਨਾਨਕ. ਹਰਿ ਧਨੁ ਖਾਟਿਆ ॥੪॥੧੦॥੧੩੧॥
naam nidhaan. sad navatan niramal; ihu naanak. har dhan khaattiaa |4|10|131|
ਪੰਜਾਬੀ ਅਰਥਨਾਮ ਦਾ ਖ਼ਜ਼ਾਨਾ ਹਮੇਸ਼ਾਂ ਹੀ ਨਵਾਂ-ਨੁੱਕ ਅਤੇ ਪਵਿੱਤਰ ਹੈ। ਵਾਹਿਗੁਰੂ ਦੀ ਇਹ ਦੌਲਤ ਨਾਨਕ ਨੇ ਕਮਾਈ ਹੈ।
English meaningThe treasure of the Naam, the Name of the Lord, is forever new and immaculate. Nanak has earned this wealth of the Lord. ||4||10||131||