ਮਨੁ ਤਨੁ ਸੀਤਲੁ. ਸਾਂਤਿ ਸਹਜ; ਲਾਗਾ ਪ੍ਰਭ ਕੀ ਸੇਵ ॥
man tan seetal. saant sehaj; laagaa prabh kee sev |
ਪੰਜਾਬੀ ਅਰਥਮੇਰੀ ਆਤਮਾ ਤੇ ਦੇਹਿ ਠੰਢੇਠਾਰ ਅਤੇ ਆਰਾਮ ਚੈਨ ਤੇ ਅਡੋਲਤਾ ਅੰਦਰ ਹੋ ਗਏ ਹਨ ਅਤੇ ਮੈਂ ਆਪਣੇ ਆਪ ਨੂੰ ਸੁਆਮੀ ਦੀ ਚਾਕਰੀ ਵਿੱਚ ਜੋੜ ਲਿਆ ਹੈ।
English meaningMy mind and body are cooled and soothed, in intuitive peace and poise; I have dedicated myself to serving God.
ਟੂਟੇ ਬੰਧਨ ਬਹੁ ਬਿਕਾਰ; ਸਫਲ ਪੂਰਨ ਤਾ ਕੇ ਕਾਮ ॥
ttootte bandhan bahu bikaar; safal pooran taa ke kaam |
ਪੰਜਾਬੀ ਅਰਥਉਸ ਦੇ ਜੂੜ ਵੱਢੇ ਜਾਂਦੇ ਹਨ, ਉਸ ਦੇ ਘਣੇਰੇ ਪਾਪ ਨਾਸ ਹੋ ਜਾਂਦੇ ਹਨ, ਉਸ ਦੇ ਕੰਮ ਰਾਸ ਅਤੇ ਸੰਪੂਰਨ ਹੋ ਜਾਂਦੇ ਹਨ,
English meaningOne who meditates in remembrance on the Name of the Lord - his bonds are broken, all his sins are erased,
ਦੁਰਮਤਿ ਮਿਟੀ. ਹਉਮੈ ਛੁਟੀ; ਸਿਮਰਤ ਹਰਿ ਕੋ ਨਾਮ ॥
duramat mittee. haumai chhuttee; simarat har ko naam |
ਪੰਜਾਬੀ ਅਰਥਉਸ ਦੀ ਮੰਦੀ ਅਕਲ ਨਾਸ ਹੋ ਜਾਂਦੀ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
English meaningand his works are brought to perfect fruition; his evil-mindedness disappears, and his ego is subdued.
ਸਰਨਿ ਗਹੀ ਪਾਰਬ੍ਰਹਮ ਕੀ; ਮਿਟਿਆ ਆਵਾ ਗਵਨ ॥
saran gahee paarabraham kee; mittiaa aavaa gavan |
ਪੰਜਾਬੀ ਅਰਥਸ਼ਰੋਮਣੀ ਸਾਹਿਬ ਦੀ ਪਨਾਹ ਪਕੜਨ ਦੁਆਰਾ, ਆਦਮੀ ਦਾ ਆਉਣਾ ਤੇ ਜਾਣਾ ਮੁਕ ਗਿਆ ਹੈ।
English meaningTaking to the Sanctuary of the Supreme Lord God, his comings and goings in reincarnation are ended.
ਆਪਿ ਤਰਿਆ. ਕੁਟੰਬ ਸਿਉ; ਗੁਣ ਗੁਬਿੰਦ ਪ੍ਰਭ ਰਵਨ ॥
aap tariaa. kuttanb siau; gun gubind prabh ravan |
ਪੰਜਾਬੀ ਅਰਥਸੁਆਮੀ ਮਾਲਕ ਦਾ ਜੱਸ ਉਚਾਰਨ ਕਰਨ ਦੁਆਰਾ ਉਹ ਆਪਣੇ ਆਪ ਨੂੰ ਆਪਣੇ ਪਰਵਾਰ ਸਣੇ ਬਚਾ ਲੈਦਾ ਹੈ।
English meaningHe saves himself, along with his family, chanting the Praises of God, the Lord of the Universe.
ਹਰਿ ਕੀ ਟਹਲ ਕਮਾਵਣੀ; ਜਪੀਐ ਪ੍ਰਭ ਕਾ ਨਾਮੁ ॥
har kee ttehal kamaavanee; japeeai prabh kaa naam |
ਪੰਜਾਬੀ ਅਰਥਮੈਂ ਕੇਵਲ ਵਾਹਿਗੁਰੂ ਦੀ ਚਾਕਰੀ ਵਜਾਉਂਦਾ ਹਾਂ ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
English meaningI serve the Lord, and I chant the Name of God.
ਗੁਰ ਪੂਰੇ ਤੇ ਪਾਇਆ; ਨਾਨਕ. ਸੁਖ ਬਿਸ੍ਰਾਮੁ ॥੧੫॥
gur poore te paaeaa; naanak. sukh bisraam |15|
ਪੰਜਾਬੀ ਅਰਥਪੂਰਨ ਗੁਰਾਂ ਪਾਸੋਂ, ਨਾਨਕ ਨੇ ਆਰਾਮ ਅਤੇ ਆਨੰਦ ਪ੍ਰਾਪਤ ਕੀਤਾ ਹੈ।
English meaningFrom the Perfect Guru, Nanak has obtained peace and comfortable ease. ||15||
ਸਲੋਕੁ ॥
salok |
ਪੂਰਨੁ. ਕਬਹੁ ਨ ਡੋਲਤਾ; ਪੂਰਾ ਕੀਆ ਪ੍ਰਭ ਆਪਿ ॥
pooran. kabahu na ddolataa; pooraa keea prabh aap |
ਪੰਜਾਬੀ ਅਰਥਮੁਕੰਮਲ ਇਨਸਾਨ ਜਿਸ ਨੂੰ ਸੁਆਮੀ ਨੇ ਖੁਦ ਮੁਕੰਮਲ ਕੀਤਾ ਹੈ, ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।
English meaningThe perfect person never wavers; God Himself made him perfect.
ਦਿਨੁ ਦਿਨੁ ਚੜੈ ਸਵਾਇਆ; ਨਾਨਕ. ਹੋਤ ਨ ਘਾਟਿ ॥੧੬॥
din din charrai savaaeaa; naanak. hot na ghaatt |16|
ਪੰਜਾਬੀ ਅਰਥਰੋਜ਼-ਬਰੋਜ਼ ਉਹ ਤਰੱਕੀ ਕਰਦਾ ਜਾਂਦਾ ਹੈ ਅਤੇ ਨਾਕਾਮਯਾਬ ਨਹੀਂ ਹੁੰਦਾ, ਹੇ ਨਾਨਕ!
English meaningDay by day, he prospers; O Nanak, he shall not fail. ||16||
ਪਉੜੀ ॥
paurree |
ਪੂਰਨਮਾ. ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ॥
pooranamaa. pooran prabh ek; karan kaaran samarath |
ਪੰਜਾਬੀ ਅਰਥਪੂਰਨਮਾਸ਼ੀ-ਕੇਵਲ ਸਰਬ-ਸ਼ਕਤੀਵਾਨ ਸਾਹਿਬ ਹੀ ਮੁਕੰਮਲ ਹੈ। ਉਹ ਸਬੱਬਾ ਦਾ ਸਬੱਬ ਹੈ।
English meaningThe day of the full moon: God alone is Perfect; He is the All-powerful Cause of causes.
ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ॥
jeea jant deaal purakh; sabh aoopar jaa kaa hath |
ਪੰਜਾਬੀ ਅਰਥਸੁਆਮੀ ਜਿਸ ਦਾ ਰਖਿਆ ਕਰਨ ਵਾਲਾ ਹੱਥ ਸਾਰਿਆਂ ਦੇ ਉਤੇ ਹੈ, ਪ੍ਰਾਣੀਆਂ ਤੇ ਹੋਰ ਜੀਵਾਂ ਉਪਰ ਮਿਹਰਬਾਨ ਹੈ।
English meaningThe Lord is kind and compassionate to all beings and creatures; His Protecting Hand is over all.
ਗੁਣ ਨਿਧਾਨ ਗੋਬਿੰਦ ਗੁਰ; ਕੀਆ ਜਾ ਕਾ ਹੋਇ ॥
gun nidhaan gobind gur; keea jaa kaa hoe |
ਪੰਜਾਬੀ ਅਰਥਵਿਸ਼ਾਲ ਪ੍ਰਭੂ ਜਿਸ ਦੀ ਰਜ਼ਾ ਦੁਆਰਾ ਸਾਰਾ ਕੁਛ ਹੁੰਦਾ ਹੈ, ਸਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ।
English meaningHe is the Treasure of Excellence, the Lord of the Universe; through the Guru, He acts.
ਅੰਤਰਜਾਮੀ ਪ੍ਰਭੁ ਸੁਜਾਨੁ; ਅਲਖ ਨਿਰੰਜਨ ਸੋਇ ॥
antarajaamee prabh sujaan; alakh niranjan soe |
ਪੰਜਾਬੀ ਅਰਥਉਹ ਸਿਆਣਾ, ਅਦ੍ਰਿਸ਼ਟ ਅਤੇ ਪਵਿੱਤ੍ਰ ਪ੍ਰਭੂ ਦਿਲਾਂ ਦੀਆਂ ਜਾਨਣਹਾਰ ਹੈ।
English meaningGod, the Inner-knower, the Searcher of hearts, is All-knowing, Unseen and Immaculately Pure.
ਪਾਰਬ੍ਰਹਮੁ ਪਰਮੇਸਰੋ; ਸਭ ਬਿਧਿ ਜਾਨਣਹਾਰ ॥
paarabraham paramesaro; sabh bidh jaananahaar |
ਪੰਜਾਬੀ ਅਰਥਪਰਮ ਪ੍ਰਭੂ, ਬੁਲੰਦ ਮਾਲਕ ਸਾਰਿਆਂ ਢੰਗਾਂ ਨੂੰ ਜਾਨਣ ਵਾਲਾ ਹੈ।
English meaningThe Supreme Lord God, the Transcendent Lord, is the Knower of all ways and means.
ਸੰਤ ਸਹਾਈ ਸਰਨਿ ਜੋਗੁ; ਆਠ ਪਹਰ ਨਮਸਕਾਰ ॥
sant sahaaee saran jog; aatth pehar namasakaar |
ਪੰਜਾਬੀ ਅਰਥਉਹ ਸਾਧੂਆਂ ਦਾ ਸਹਾਇਕ ਅਤੇ ਪਨਾਹ ਦੇਣ ਨੂੰ ਸਮਰੱਥ ਹੈ। ਮੈਂ ਹਮੇਸ਼ਾਂ ਉਸ ਨੂੰ ਪ੍ਰਣਾਮ ਕਰਦਾ ਹਾਂ।
English meaningHe is the Support of His Saints, with the Power to give Sanctuary. Twenty-four hours a day, I bow in reverence to Him.
ਅਕਥ ਕਥਾ. ਨਹ ਬੂਝੀਐ; ਸਿਮਰਹੁ. ਹਰਿ ਕੇ ਚਰਨ ॥
akath kathaa. neh boojheeai; simarahu. har ke charan |
ਪੰਜਾਬੀ ਅਰਥਮੈਂ ਵਾਹਿਗੁਰੂ ਦੇ ਚਰਨਾਂ ਦਾ ਆਰਾਧਨ ਕਰਦਾ ਹਾਂ, ਜਿਸ ਦੀ ਅਕਹਿ ਵਾਰਤਾ ਜਾਣੀ ਨਹੀਂ ਜਾ ਸਕਦੀ।
English meaningHis Unspoken Speech cannot be understood; I meditate on the Feet of the Lord.
ਪਤਿਤ. ਉਧਾਰਨ ਅਨਾਥ ਨਾਥ; ਨਾਨਕ. ਪ੍ਰਭ ਕੀ ਸਰਨ ॥੧੬॥
patit. udhaaran anaath naath; naanak. prabh kee saran |16|
ਪੰਜਾਬੀ ਅਰਥਨਾਨਕ ਨੇ ਸਾਹਿਬ ਦੀ ਪਨਾਹ ਲਈ ਹੈ, ਜੋ ਪਾਪੀਆਂ ਨੂੰ ਤਾਰਨ ਵਾਲਾ ਤੇ ਨਿਖਸਮਿਆਂ ਦਾ ਖਸਮ ਹੈ।
English meaningHe is the Saving Grace of sinners, the Master of the masterless; Nanak has entered God's Sanctuary. ||16||
ਸਲੋਕੁ ॥
salok |
ਦੁਖ ਬਿਨਸੇ ਸਹਸਾ ਗਇਓ; ਸਰਨਿ ਗਹੀ ਹਰਿ ਰਾਇ ॥
dukh binase sahasaa geo; saran gahee har raae |
ਪੰਜਾਬੀ ਅਰਥਜਦੋਂ ਦੀ ਮੈਂ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਪਕੜੀ ਹੈ, ਮੇਰਾ ਗ਼ਮ ਨਾਸ ਹੋ ਗਿਆ ਹੈ ਤੇ ਸੰਦੇਹ ਦੌੜ ਗਿਆ ਹੈ।
English meaningMy pain is gone, and my sorrows have departed, since I took to the Sanctuary of the Lord, my King.
ਮਨਿ ਚਿੰਦੇ ਫਲ ਪਾਇਆ; ਨਾਨਕ. ਹਰਿ ਗੁਨ ਗਾਇ ॥੧੭॥
man chinde fal paaeaa; naanak. har gun gaae |17|
ਪੰਜਾਬੀ ਅਰਥਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਨਾਨਕ ਨੇ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲਏ ਹਨ।
English meaningI have obtained the fruits of my mind's desires, O Nanak, singing the Glorious Praises of the Lord. ||17||
ਪਉੜੀ ॥
paurree |
ਕੋਈ ਗਾਵੈ. ਕੋ ਸੁਣੈ; ਕੋਈ ਕਰੈ ਬੀਚਾਰੁ ॥
koee gaavai. ko sunai; koee karai beechaar |
ਪੰਜਾਬੀ ਅਰਥਕੋਈ ਜਣਾ ਹਰੀ ਦੇ ਨਾਮ ਨੂੰ ਗਾਇਨ ਕਰੇ, ਕੋਈ ਜਣਾ ਸੁਣੇ, ਕੋਈ ਜਣਾ ਸੋਚੇ ਸਮਝੇ,
English meaningSome sing, some listen, and some contemplate;
ਕੋ ਉਪਦੇਸੈ. ਕੋ ਦਿ੍ਰੜੈ; ਤਿਸ ਕਾ ਹੋਇ ਉਧਾਰੁ ॥
ko upadesai. ko drirrai; tis kaa hoe udhaar |
ਪੰਜਾਬੀ ਅਰਥਕੋਈ ਜਣਾ ਪਰਚਾਰੇ ਅਤੇ ਕੋਈ ਜਣਾ ਇਸ ਨੂੰ ਆਪਣੇ ਮਨ ਅੰਦਰ ਪੱਕਾ ਕਰੇ, ਉਸ ਦਾ ਤੱਤਪਰ ਪਾਰ ਉਤਾਰਾ ਹੋ ਜਾਵੇਗਾ।
English meaningsome preach, and some implant the Name within; this is how they are saved.
ਕਿਲਬਿਖ ਕਾਟੈ. ਹੋਇ ਨਿਰਮਲਾ; ਜਨਮ ਜਨਮ ਮਲੁ ਜਾਇ ॥
kilabikh kaattai. hoe niramalaa; janam janam mal jaae |
ਪੰਜਾਬੀ ਅਰਥਉਸ ਦੇ ਪਾਪ ਮਿਟ ਜਾਣਗੇ ਉਹ ਸਾਫ ਸੁਥਰਾ ਹੋ ਜਾਵੇਗਾ ਅਤੇ ਉਸ ਦੇ ਅਨੇਕਾਂ ਜਨਮਾਂ ਦੀ ਮੈਲ ਧੋਤੀ ਜਾਏਗੀ।
English meaningTheir sinful mistakes are erased, and they become pure; the filth of countless incarnations is washed away.
ਹਲਤਿ ਪਲਤਿ ਮੁਖੁ ਊਜਲਾ; ਨਹ ਪੋਹੈ ਤਿਸੁ. ਮਾਇ ॥
halat palat mukh aoojalaa; neh pohai tis. maae |
ਪੰਜਾਬੀ ਅਰਥਇਸ ਜਹਾਨ ਤੇ ਪ੍ਰਲੋਕ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ ਅਤੇ ਮਾਇਆ ਉਸ ਉਤੇ ਅਸਰ ਨਹੀਂ ਕਰੇਗੀ।
English meaningIn this world and the next, their faces shall be radiant; they shall not be touched by Maya.
ਸੋ ਸੁਰਤਾ. ਸੋ ਬੈਸਨੋ; ਸੋ ਗਿਆਨੀ ਧਨਵੰਤੁ ॥
so surataa. so baisano; so giaanee dhanavant |
ਪੰਜਾਬੀ ਅਰਥਉਹ ਸਿਆਣਾ ਬੰਦਾ ਹੈ, ਉਹ ਹੀ ਮਾਸ-ਤਿਆਗੀ, ਉਹ ਹੀ ਗਿਆਨਵਾਨ ਤੇ ਧਨਾਢ।
English meaningThey are intuitively wise, and they are Vaishnaavs, worshippers of Vishnu; they are spiritually wise, wealthy and prosperous.
ਸੋ ਸੂਰਾ ਕੁਲਵੰਤੁ ਸੋਇ; ਜਿਨਿ ਭਜਿਆ ਭਗਵੰਤੁ ॥
so sooraa kulavant soe; jin bhajiaa bhagavant |
ਪੰਜਾਬੀ ਅਰਥਓਹੀ ਸੂਰਮਾ ਅਤੇ ਓਹੀ ਉਚੇ ਖਾਨਦਾਨ ਦਾ ਹੈ, ਜਿਸ ਨੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕੀਤਾ ਹੈ।
English meaningThey are spiritual heros, of noble birth, who vibrate upon the Lord God.
ਖਤ੍ਰੀ ਬ੍ਰਾਹਮਣੁ ਸੂਦੁ ਬੈਸੁ; ਉਧਰੈ ਸਿਮਰਿ. ਚੰਡਾਲ ॥
khatree braahaman sood bais; udharai simar. chanddaal |
ਪੰਜਾਬੀ ਅਰਥਸਿਪਾਹੀ, ਪ੍ਰਚਾਰਕ, ਕਮੀਣ, ਜਿਮੀਦਾਰ ਅਤੇ ਨਿਖਿਧ ਜਾਤਾਂ ਵਾਲੇ ਸੁਆਮੀ ਦਾ ਆਰਾਧਨ ਕਰਨ ਦੁਆਰਾ ਤਰ ਜਾਂਦੇ ਹਨ।
English meaningThe Kh'shatriyas, the Brahmins, the low-caste Soodras, the Vaisha workers and the outcast pariahs are all saved,
ਜਿਨਿ ਜਾਨਿਓ ਪ੍ਰਭੁ ਆਪਨਾ; ਨਾਨਕ. ਤਿਸਹਿ ਰਵਾਲ ॥੧੭॥
jin jaanio prabh aapanaa; naanak. tiseh ravaal |17|
ਪੰਜਾਬੀ ਅਰਥਨਾਨਕ, ਉਸ ਦੇ ਪੈਰਾ ਦੀ ਧੂੜ ਹੈ, ਜੋ ਆਪਣੇ ਸੁਆਮੀ ਨੂੰ ਜਾਣਦਾ ਹੈ।
English meaningmeditating on the Lord. Nanak is the dust of the feet of those who know his God. ||17||
ਗਉੜੀ ਕੀ ਵਾਰ ਮਹਲਾ ੪ ॥
gaurree kee vaar mahalaa 4 |
ਪੰਜਾਬੀ ਅਰਥਗਉੜੀ ਦੀ ਵਾਰ ਚੋਥੀ ਪਾਤਸ਼ਾਹੀ।
English meaningVaar In Gauree, Fourth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
English meaningOne Universal Creator God. By The Grace Of The True Guru:
ਸਲੋਕ ਮਃ ੪ ॥
salok mahalaa 4 |
ਪੰਜਾਬੀ ਅਰਥਸਲੋਕ ਚੋਥੀ ਪਾਤਸ਼ਾਹੀ।
English meaningSalok Fourth Mehl:
ਸਤਿਗੁਰੁ ਪੁਰਖੁ. ਦਇਆਲੁ ਹੈ; ਜਿਸ ਨੋ. ਸਮਤੁ ਸਭੁ ਕੋਇ ॥
satigur purakh. deaal hai; jis no. samat sabh koe |
ਪੰਜਾਬੀ ਅਰਥਮਿਹਰਬਾਨ ਹੈ, ਵੱਡਾ ਸੱਚਾ ਗੁਰੂ, ਜਿਸ ਲਈ ਸਾਰੇ ਇਕੋ ਜੇਹੇ ਹਨ।
English meaningThe True Guru, the Primal Being, is kind and compassionate; all are alike to Him.
ਏਕ ਦਿ੍ਰਸਟਿ ਕਰਿ ਦੇਖਦਾ; ਮਨ ਭਾਵਨੀ ਤੇ. ਸਿਧਿ ਹੋਇ ॥
ek drisatt kar dekhadaa; man bhaavanee te. sidh hoe |
ਪੰਜਾਬੀ ਅਰਥਉਹ ਸਾਰਿਆਂ ਨੂੰ ਇਕ ਨਜ਼ਰ ਨਾਲ ਵੇਖਦਾ ਹੈ, ਪ੍ਰੰਤੂ ਚਿੱਤ ਦੀ ਸ਼ਰਧਾ ਨਾਲ ਉਹ ਪਾਇਆ ਜਾਂਦਾ ਹੈ।
English meaningHe looks upon all impartially; with pure faith in the mind, He is obtained.
ਸਤਿਗੁਰ ਵਿਚਿ ਅੰਮਿ੍ਰਤੁ ਹੈ; ਹਰਿ ਉਤਮੁ. ਹਰਿ ਪਦੁ ਸੋਇ ॥
satigur vich amrit hai; har utam. har pad soe |
ਪੰਜਾਬੀ ਅਰਥਸੱਚੇ ਗੁਰੂ ਅੰਦਰ ਨਾਮ ਦਾ ਆਬਿ-ਹਿਯਾਤ ਵਸਦਾ ਹੈ। ਉਹ ਰੱਬ ਦੀ ਤਰ੍ਹਾਂ ਸਰੇਸ਼ਟ ਹੈ ਅਤੇ ਈਸ਼ਵਰੀ ਮਰਤਬਾ ਰੱਖਦਾ ਹੈ।
English meaningThe Ambrosial Nectar is within the True Guru; He is exalted and sublime, of Godly status.
ਨਾਨਕ. ਕਿਰਪਾ ਤੇ. ਹਰਿ ਧਿਆਈਐ; ਗੁਰਮੁਖਿ ਪਾਵੈ ਕੋਇ ॥੧॥
naanak. kirapaa te. har dhiaaeeai; guramukh paavai koe |1|
ਪੰਜਾਬੀ ਅਰਥਨਾਨਕ ਗੁਰੂ ਦੀ ਦਇਆ ਦੁਆਰਾ ਵਾਹਿਗੁਰੂ ਸਿਮਰਿਆ ਜਾਂਦਾ ਹੈ, ਵਿਰਲੇ ਗੁਰੂ-ਸਵਾਰੇ ਹੀ ਸਾਹਿਬ ਨੂੰ ਪ੍ਰਾਪਤ ਹੁੰਦੇ ਹਨ।
English meaningO Nanak, by His Grace, one meditates on the Lord; the Gurmukhs obtain Him. ||1||
ਮਃ ੪ ॥
mahalaa 4 |
English meaningFourth Mehl:
ਹਉਮੈ ਮਾਇਆ ਸਭ ਬਿਖੁ ਹੈ; ਨਿਤ ਜਗਿ ਤੋਟਾ ਸੰਸਾਰਿ ॥
haumai maaeaa sabh bikh hai; nit jag tottaa sansaar |
ਪੰਜਾਬੀ ਅਰਥਸਵੈ-ਹੰਗਤਾ ਤੇ ਧਨ-ਦੌਲਤ ਸਮੁਹ ਜ਼ਹਿਰ ਹਨ। ਉਨ੍ਹਾਂ ਨਾਲ ਜੁੜ ਕੇ, ਬੰਦਾ ਇਸ ਜਹਾਨ ਅੰਦਰ, ਹਮੇਸ਼ਾਂ ਨੁਕਸਾਨ ਉਠਾਉਂਦਾ ਹੈ।
English meaningEgotism and Maya are total poison; in these, people continually suffer loss in this world.
ਲਾਹਾ. ਹਰਿ ਧਨੁ ਖਟਿਆ; ਗੁਰਮੁਖਿ ਸਬਦੁ ਵੀਚਾਰਿ ॥
laahaa. har dhan khattiaa; guramukh sabad veechaar |
ਪੰਜਾਬੀ ਅਰਥਨਾਮ ਦਾ ਚਿੰਤਨ ਕਰਨ ਦੁਆਰਾ ਗੁਰੂ-ਸਮਰਪਣ ਵਾਹਿਗੁਰੂ ਦੀ ਦੌਲਤ ਦਾ ਨਫ਼ਾ ਕਮਾ ਲੈਦਾ ਹੈ।
English meaningThe Gurmukh earns the profit of the wealth of the Lord's Name, contemplating the Word of the Shabad.
ਹਉਮੈ ਮੈਲੁ ਬਿਖੁ ਉਤਰੈ; ਹਰਿ ਅੰਮਿ੍ਰਤੁ ਹਰਿ ਉਰ ਧਾਰਿ ॥
haumai mail bikh utarai; har amrit har ur dhaar |
ਪੰਜਾਬੀ ਅਰਥਰੱਬ ਅਤੇ ਰੱਬ ਦੇ ਸੁਧਾਰਸ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ ਹੰਕਾਰ ਦੀ ਗੰਦਗੀ ਦੀ ਜ਼ਹਿਰ ਲਹਿ ਜਾਂਦੀ ਹੈ।
English meaningThe poisonous filth of egotism is removed, when one enshrines the Ambrosial Name of the Lord within the heart.