ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਤੇ ਸਰਬ-ਬਿਆਪੀ ਉਸ ਦੀ ਵਿਅਕਤੀ ਅਤੇ ਅਵਿਨਾਸ਼ੀ ਉਸ ਦਾ ਸਰੂਪ। ਉਹ ਨਿੱਡਰ, ਕੀਨਾ-ਰਹਿਤ, ਅਜਨਮ ਅਤੇ ਸਵੈ-ਪਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਰਾਗੁ ਆਸਾ ਮਹਲਾ ੧; ਘਰੁ ੧ ਸੋ ਦਰੁ ॥
raag aasaa mahalaa 1; ghar 1 so dar |
ਪੰਜਾਬੀ ਅਰਥਰਾਗ ਆਸਾ, ਪਹਿਲੀ ਪਾਤਸ਼ਾਹੀ। ਸੋਦਰ।
English meaningRaag Aasaa, First Mehl, First House, So Dar ~ That Gate:
ਸੋ ਦਰੁ ਤੇਰਾ ਕੇਹਾ. ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮੑਾਲੇ ॥
so dar teraa kehaa. so ghar kehaa; jit beh sarab samaale |
ਪੰਜਾਬੀ ਅਰਥਉਹ ਦਰਵਾਜ਼ਾ ਕੈਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ, ਜਿਸ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ, ਹੇ ਸਾਈਂ!
English meaningWhat is that Gate, and what is that Home, in which You sit and take care of all?
ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥
vaaje tere naad anek asankhaa; kete tere vaavanahaare |
ਪੰਜਾਬੀ ਅਰਥਬਹੁਤੀਆਂ ਕਿਸਮਾਂ ਦੇ ਅਣਗਿਣਤ ਸੰਗੀਤਕ ਸਾਜ਼ ਉਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਰਾਗ ਕਰਨ ਵਾਲੇ।
English meaningCountless musical instruments of so many various kinds vibrate there for You; so many are the musicians there for You.
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥
kete tere raag paree siau kaheeeh; kete tere gaavanahaare |
ਪੰਜਾਬੀ ਅਰਥਅਨੇਕਾਂ ਤਰਾਨੇ ਆਪਣੀਆਂ ਰਾਗਣੀਆਂ ਸਮੇਤ ਤੇ ਅਨੇਕਾਂ ਹੀ ਰਾਗੀ ਤੇਰਾ ਜੱਸ ਗਾਉਂਦੇ ਹਨ।
English meaningThere are so many Ragas there for You, along with their accompanying harmonies; so many minstrels sing to You.
ਗਾਵਨਿੑ ਤੁਧਨੋ. ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮ ਦੁਆਰੇ ॥
gaavana tudhano. paun paanee baisantar; gaavai raajaa dharam duaare |
ਪੰਜਾਬੀ ਅਰਥਗਾਉਂਦੇ ਹਨ ਤੈਨੂੰ ਹਵਾ, ਜੱਲ, ਅੱਗ। ਅਤੇ ਧਰਮ ਰਾਜਾ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
English meaningThe winds sing to You, as do water and fire; the Righteous Judge of Dharma sings at Your Door.
ਗਾਵਨਿੑ ਤੁਧਨੋ. ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਵੀਚਾਰੇ ॥
gaavana tudhano. chit gupat likh jaanan; likh likh dharam veechaare |
ਪੰਜਾਬੀ ਅਰਥਲਿਖਣ ਵਾਲੇ ਫ਼ਰਿਸ਼ਤੇ ਚਿਤ੍ਰ ਗੁਪਤ, ਜੋ ਲਿਖਣਾ ਜਾਣਦੇ ਹਨ ਅਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਅਧਾਰ ਉਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜੱਸ ਗਾਇਨ ਕਰਦੇ ਹਨ।
English meaningChitar and Gupat, the recording angels of the conscious and the subconscious, sing to You; they know, and they write, and on the basis of what they write, the Lord of Dharma passes judgement.
ਗਾਵਨਿੑ ਤੁਧਨੋ. ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥
gaavana tudhano. eesar brahamaa devee; sohan tere sadaa savaare |
ਪੰਜਾਬੀ ਅਰਥਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ ਮਹਾਂਦੇਉ, ਬਰਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ।
English meaningShiva and Brahma and the Goddess Parvaati, so beautiful and ever adorned by You, sing to You.
ਗਾਵਨਿੑ ਤੁਧਨੋ. ਇੰਦ੍ਰ ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥
gaavana tudhano. indr indraasan baitthe; devatiaa dar naale |
ਪੰਜਾਬੀ ਅਰਥਆਪਣੇ ਤਖਤ ਉਤੇ ਬੈਠਾ ਹੋਇਆ ਇੰਦ੍ਰ, ਤੇਰੇ ਦਰਵਾਜ਼ੇ ਉੱਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ।
English meaningThe Indras, seated upon their celestial thrones, with the deities at Your Gate, sing to You.
ਗਾਵਨਿੑ ਤੁਧਨੋ. ਸਿਧ ਸਮਾਧੀ ਅੰਦਰਿ; ਗਾਵਨਿੑ ਤੁਧਨੋ. ਸਾਧ ਬੀਚਾਰੇ ॥
gaavana tudhano. sidh samaadhee andar; gaavana tudhano. saadh beechaare |
ਪੰਜਾਬੀ ਅਰਥਆਪਣੀ ਧਿਆਨ ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿਭਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
English meaningThe Siddhas in Samaadhi sing to You, and the Holy Saints, in their contemplative meditation, sing to You.
ਗਾਵਨਿੑ ਤੁਧਨੋ. ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ. ਵੀਰ ਕਰਾਰੇ ॥
gaavana tudhano. jatee satee santokhee; gaavan tudhano. veer karaare |
ਪੰਜਾਬੀ ਅਰਥਕਾਮ ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ ਤੇਰੀ ਹੀ ਪਰਸੰਸਾ ਕਰਦੇ ਹਨ।
English meaningThe celibates, the truthful and the patient beings sing to You, and the mighty warriors sing to You.
ਗਾਵਨਿ ਤੁਧਨੋ. ਪੰਡਿਤ ਪੜੇ ਰਖੀਸੁਰ; ਜੁਗੁ ਜੁਗੁ ਬੇਦਾ ਨਾਲੇ ॥
gaavan tudhano. panddit parre rakheesur; jug jug bedaa naale |
ਪੰਜਾਬੀ ਅਰਥਸਾਰਿਆਂ ਯੁੱਗਾਂ ਦੇ ਵੇਦਾਂ ਨੂੰ ਵਾਚਣ ਵਾਲੇ, ਵਿਦਵਾਨ, ਸਮੇਤ (ਸੱਤੇ) ਸ਼੍ਰੋਮਣੀ ਰਿਸ਼ੀਆਂ ਦੇ, ਤੇਰੀ ਪਰਸੰਸਾ ਕਰਦੇ ਹਨ।
English meaningThe scholarly Pandits sing to You, along with the holy Rishis and the readers of the Vedas throughout the ages.
ਗਾਵਨਿ ਤੁਧਨੋ. ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ॥
gaavan tudhano. mohaneea man mohan; surag machh peaale |
ਪੰਜਾਬੀ ਅਰਥਮੋਹਤ ਕਰ ਲੈਣ ਵਾਲੀਆਂ ਪਰੀਆਂ, ਜੋ ਬਹਿਸ਼ਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਦੀਆਂ ਹਨ, ਤੈਨੂੰ ਹੀ ਗਾਉਂਦੀਆਂ ਹਨ।
English meaningThe Mohinis, the heavenly beauties who entice the heart in paradise, in this world and in the nether regions, sing to You.
ਗਾਵਨਿੑ ਤੁਧਨੋ. ਰਤਨ ਉਪਾਏ ਤੇਰੇ ਜੇਤੇ; ਅਠਸਠਿ ਤੀਰਥ ਨਾਲੇ ॥
gaavana tudhano. ratan upaae tere jete; atthasatth teerath naale |
ਪੰਜਾਬੀ ਅਰਥਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਟ ਯਾਤ੍ਰਾ ਅਸਥਾਨਾਂ (ਤੀਰਥਾਂ) ਸਮੇਤ, ਤੇਰੀ ਕੀਰਤੀ ਕਰਦੇ ਹਨ।
English meaningThe fourteen priceless jewels created by You, and the sixty-eight holy places of pilgrimage, sing to You.
ਗਾਵਨਿੑ ਤੁਧਨੋ. ਜੋਧ ਮਹਾਬਲ ਸੂਰਾ; ਗਾਵਨਿੑ ਤੁਧਨੋ. ਖਾਣੀ ਚਾਰੇ ॥
gaavana tudhano. jodh mahaabal sooraa; gaavana tudhano. khaanee chaare |
ਪੰਜਾਬੀ ਅਰਥਪਰਮ ਬਲਵਾਨ ਯੋਧੇ ਅਤੇ ਈਸ਼ਵਰੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਥੇ (ਸੋਮੇ) ਤੈਨੂੰ ਸਲਾਹੁੰਦੇ ਹਨ।
English meaningThe mighty warriors and the divine heroes sing to You, and the four sources of creation sing to You.
ਗਾਵਨਿੑ ਤੁਧਨੋ. ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥
gaavana tudhano. khandd manddal brahamanddaa; kar kar rakhe tere dhaare |
ਪੰਜਾਬੀ ਅਰਥਤੇਰੇ ਹੱਥਾਂ ਦੇ ਰਚੇ ਅਤੇ ਅਸਥਾਪਨ ਕੀਤੇ ਹੋਏ ਬੱਰਿਆਜ਼ਮ, ਸੰਸਾਰ ਅਤੇ ਸੂਰਜ-ਬੰਧਾਨ ਤੇਰੀਆਂ ਹੀ ਬਜ਼ੁਰਗੀਆਂ ਅਲਾਪਦੇ ਹਨ।
English meaningThe continents, the worlds and the solar systems, created and installed by Your Hand, sing to You.
ਸੇਈ ਤੁਧਨੋ ਗਾਵਨਿੑ. ਜੋ ਤੁਧੁ ਭਾਵਨਿੑ; ਰਤੇ ਤੇਰੇ ਭਗਤ ਰਸਾਲੇ ॥
seee tudhano gaavana. jo tudh bhaavana; rate tere bhagat rasaale |
ਪੰਜਾਬੀ ਅਰਥਤੇਡੇਂ ਸਾਧੂ, ਜਿਹੜੇ ਤੈਨੂੰ ਚੰਗੇ ਲਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ, ਤੇਰੇ ਨਾਮ, ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਸਲਾਹੁੰਦੇ ਹਨ।
English meaningThey alone sing to You, who are pleasing to Your Will, and who are imbued with the nectar of Your devotional worship.
ਹੋਰਿ ਕੇਤੇ. ਤੁਧਨੋ ਗਾਵਨਿ, ਸੇ ਮੈ ਚਿਤਿ. ਨ ਆਵਨਿ; ਨਾਨਕੁ. ਕਿਆ ਬੀਚਾਰੇ ॥
hor kete. tudhano gaavan, se mai chit. na aavan; naanak. kiaa beechaare |
ਪੰਜਾਬੀ ਅਰਥਹੋਰ ਬਹੁਤੇਰੇ ਜਿਨ੍ਹਾਂ ਨੂੰ ਮੈਂ ਆਪਣੇ ਮਨ ਅੰਦਰ ਚਿਤਵਨ ਨਹੀਂ ਕਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਖਿਆਲ ਕਰ ਸਕਦਾ ਹੈ?
English meaningSo many others sing to You, they do not come into my mind; how can Nanak think of them?
ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥
soee soee sadaa sach saahib; saachaa saachee naaee |
ਪੰਜਾਬੀ ਅਰਥਉਹ, ਉਸ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
English meaningThat Lord and Master - He is True, forever True; He is True, and True is His Name.
ਹੈ ਭੀ ਹੋਸੀ. ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥
hai bhee hosee. jaae na jaasee; rachanaa jin rachaaee |
ਪੰਜਾਬੀ ਅਰਥਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਹੈ ਅਤੇ ਹੋਊਗਾ ਭੀ ਜਦ ਸ਼੍ਰਿਸਟੀ ਅਲੋਪ ਹੋਉਗੀ ਜਾ ਜਾਊਗੀ, ਉਹ ਨਹੀਂ ਜਾਵੇਗਾ।
English meaningHe who created the creation is True, and He shall always be True; He shall not depart, even when the creation departs.
ਰੰਗੀ ਰੰਗੀ ਭਾਤੀ ਜਿਨਸੀ; ਮਾਇਆ ਜਿਨਿ ਉਪਾਈ ॥
rangee rangee bhaatee jinasee; maaeaa jin upaaee |
ਪੰਜਾਬੀ ਅਰਥਵਾਹਿਗੁਰੂ, ਜਿਸ ਨੇ ਸੰਸਾਰ ਸਾਜਿਆ ਹੈ, ਨੇ ਮੁਖਤਲਿਫ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।
English meaningHe created the world of Maya with its various colors and species.
ਕਰਿ ਕਰਿ ਦੇਖੈ ਕੀਤਾ ਅਪਣਾ; ਜਿਉ ਤਿਸ ਦੀ ਵਡਿਆਈ ॥
kar kar dekhai keetaa apanaa; jiau tis dee vaddiaaee |
ਪੰਜਾਬੀ ਅਰਥਰਚਨਾ ਨੂੰ ਰਚ ਕੇ ਉਹ, ਜਿਸ ਤਰ੍ਹਾਂ ਉਸ ਮਹਾਰਾਜ ਨੂੰ ਚੰਗਾ ਲਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਨੂੰ ਦੇਖਦਾ ਹੈ।
English meaningHaving created the creation, He Himself watches over it, as it pleases His Greatness.
ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ ਹੁਕਮੁ. ਨ ਕਰਣਾ ਜਾਈ ॥
jo tis bhaavai soee karasee; fir hukam. na karanaa jaaee |
ਪੰਜਾਬੀ ਅਰਥਜਿਹੜਾ ਕੁੱਛ ਉਸ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ। ਕੋਈ ਜਣਾ ਉਸ ਨੂੰ ਫੁਰਮਾਨ ਜਾਰੀ ਨਹੀਂ ਕਰ ਸਕਦਾ।
English meaningWhatever pleases Him, that is what He does. No one can issue any commands to Him.