ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 209

Sri Guru Granth Sahib Ji

Read respectfully, Ang by Ang, with available transliteration and meanings.

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

↗

ਤੁਮ. ਹਰਿ ਸੇਤੀ; ਰਾਤੇ ਸੰਤਹੁ ॥

tum. har setee; raate santahu |

ਪੰਜਾਬੀ ਅਰਥ

ਹੈ ਸਾਧੂ-ਗੁਰਦੇਵ! ਤੁਸੀਂ ਵਾਹਿਗੁਰੂ ਨਾਲ ਰੰਗੇ ਹੋਏ ਹੋ।

English meaning

O Saint, You are attuned to the Lord.

↗

ਨਿਬਾਹਿ ਲੇਹੁ. ਮੋ ਕਉ ਪੁਰਖ ਬਿਧਾਤੇ; ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥

nibaeh lehu. mo kau purakh bidhaate; orr pahuchaavahu daate |1| rahaau |

ਪੰਜਾਬੀ ਅਰਥ

ਹੈ ਮੇਰੇ ਦਾਤਾਰ! ਕਿਸਮਤ ਦੇ ਲਿਖਾਰੀ ਵਾਹਿਗੁਰੂ-ਗੁਰੂ ਮੇਰਾ ਪੱਖ ਪੂਰ ਅਤੇ ਮੈਨੂ ਮੇਰੀ ਅਖੀਰੀ ਮੰਜ਼ਲ ਤੇ ਪਹੁੰਚਾ ਦੇ। ਠਹਿਰਾਉ।

English meaning

Please stand my me, Architect of Destiny; please take me to my destination, Great Giver. ||1||Pause||

↗

ਤੁਮਰਾ ਮਰਮੁ. ਤੁਮਾ ਹੀ ਜਾਨਿਆ; ਤੁਮ ਪੂਰਨ ਪੁਰਖ ਬਿਧਾਤੇ ॥

tumaraa maram. tumaa hee jaaniaa; tum pooran purakh bidhaate |

ਪੰਜਾਬੀ ਅਰਥ

ਤੇਰਾ ਭੇਤ, ਕੇਵਲ ਤੂੰ ਹੀ ਜਾਣਦਾ ਹੈ, ਹੈ ਮੇਰੇ ਗੁਰਦੇਵ! ਤੂੰ ਸਰਬ-ਵਿਆਪਕ ਸਾਹਿਬ ਸਿਰਜਨਹਾਰ ਹੈ।

English meaning

You alone know Your mystery; You are the Perfect Architect of Destiny.

↗

ਰਾਖਹੁ ਸਰਣਿ. ਅਨਾਥ ਦੀਨ ਕਉ; ਕਰਹੁ ਹਮਾਰੀ ਗਾਤੇ ॥੧॥

raakhahu saran. anaath deen kau; karahu hamaaree gaate |1|

ਪੰਜਾਬੀ ਅਰਥ

ਮੈਂ ਨਿਰਬਲ ਯਤੀਮ, ਨੂੰ ਆਪਣੀ ਪਨਾਹ ਹੇਠਾ ਰੱਖ ਅਤੇ ਮੈਨੂੰ ਬੰਦਖਲਾਸ ਕਰ।

English meaning

I am a helpless orphan - please keep me under Your Protection and save me. ||1||

↗

ਤਰਣ ਸਾਗਰ ਬੋਹਿਥ ਚਰਣ ਤੁਮਾਰੇ; ਤੁਮ ਜਾਨਹੁ ਅਪੁਨੀ ਭਾਤੇ ॥

taran saagar bohith charan tumaare; tum jaanahu apunee bhaate |

ਪੰਜਾਬੀ ਅਰਥ

ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਤੇਰੇ ਚਰਨ ਇਕ ਜਹਾਜ਼ ਹਨ। ਆਪਣੀ ਰੀਤੀ ਨੂੰ ਤੂੰ ਆਪ ਹੀ ਜਾਣਦਾ ਹੈ।

English meaning

Your Feet are the boat to carry us across the world-ocean; You alone know Your ways.

↗

ਕਰਿ ਕਿਰਪਾ. ਜਿਸੁ ਰਾਖਹੁ ਸੰਗੇ; ਤੇ ਤੇ ਪਾਰਿ ਪਰਾਤੇ ॥੨॥

kar kirapaa. jis raakhahu sange; te te paar paraate |2|

ਪੰਜਾਬੀ ਅਰਥ

ਉਹ ਸਾਰੇ ਜਿਨ੍ਹਾਂ ਨੂੰ ਤੂੰ ਦਇਆ ਧਾਰ ਕੇ ਆਪਣੇ ਨਾਲ ਰਖਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

English meaning

Those whom You keep protected, by Your Kindness, cross over to the other side. ||2||

↗

ਈਤ ਊਤ ਪ੍ਰਭ ਤੁਮ ਸਮਰਥਾ; ਸਭੁ ਕਿਛੁ ਤੁਮਰੈ ਹਾਥੇ ॥

eet aoot prabh tum samarathaa; sabh kichh tumarai haathe |

ਪੰਜਾਬੀ ਅਰਥ

ਇਥੇ ਅਤੇ ਉਥੇ ਹੈ ਸੁਆਮੀ ਤੂੰ ਸਰਬ-ਸ਼ਕਤੀਵਾਨ ਹੈ। ਸਾਰਾ ਕੁਝ ਤੇਰੇ ਹੀ ਹੱਥ ਵਿੱਚ ਹੈ।

English meaning

Here and hereafter, God, You are All-powerful; everything is in Your Hands.

↗

ਐਸਾ ਨਿਧਾਨੁ ਦੇਹੁ ਮੋ ਕਉ. ਹਰਿ ਜਨ; ਚਲੈ ਹਮਾਰੈ ਸਾਥੇ ॥੩॥

aisaa nidhaan dehu mo kau. har jan; chalai hamaarai saathe |3|

ਪੰਜਾਬੀ ਅਰਥ

ਹੈ ਰੱਬ ਦੇ ਭਗਤ ਜਨੋ, ਮੈਨੂੰ ਇਹੋ ਜਿਹਾ ਖ਼ਜ਼ਾਨਾ ਬਖ਼ਸ਼ੋ, ਜਿਹੜਾ ਮੇਰੇ ਨਾਲ ਜਾਵੇ।

English meaning

Please give me that treasure, which will go along with me, O servant of the Lord. ||3||

↗

ਨਿਰਗੁਨੀਆਰੇ ਕਉ ਗੁਨੁ ਕੀਜੈ; ਹਰਿ ਨਾਮੁ. ਮੇਰਾ ਮਨੁ ਜਾਪੇ ॥

niraguneeaare kau gun keejai; har naam. meraa man jaape |

ਪੰਜਾਬੀ ਅਰਥ

ਮੈਂ ਨੇਕੀ-ਵਿਹੁਣ ਨੂੰ ਨੇਕੀ ਪਰਦਾਨ ਕਰ, ਤਾਂ ਜੋ ਮੇਰੇ ਚਿੱਤ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰੇ।

English meaning

I am without virtue - please bless me with virtue, so that my mind might chant the Name of the Lord.

↗

ਸੰਤ ਪ੍ਰਸਾਦਿ. ਨਾਨਕ ਹਰਿ ਭੇਟੇ; ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥

sant prasaad. naanak har bhette; man tan seetal dhraape |4|14|135|

ਪੰਜਾਬੀ ਅਰਥ

ਸਾਧੂਆਂ ਦੀ ਦਇਆ ਦੁਆਰਾ ਨਾਨਕ ਵਾਹਿਗੁਰੂ ਨੂੰ ਮਿਲ ਪਿਆ ਹੈ ਅਤੇ ਉਸ ਦੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਰੱਜ ਗਏ ਹਨ।

English meaning

By the Grace of the Saints, Nanak has met the Lord; his mind and body are soothed and satisfied. ||4||14||135||

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਸਹਜਿ ਸਮਾਇਓ; ਦੇਵ ॥

sehaj samaaeo; dev |

ਪੰਜਾਬੀ ਅਰਥ

ਮੈਂ ਸੁਖੈਨ ਹੀ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ, ਕਿਉਂ ਕਿ,

English meaning

I am intuitively absorbed in the Divine Lord.

↗

ਮੋ ਕਉ; ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥

mo kau; satigur bhe deaal dev |1| rahaau |

ਪੰਜਾਬੀ ਅਰਥ

ਮੇਰੇ ਉਤੇ ਰੱਬ ਰੂਪ ਸੱਚੇ ਗੁਰੂ ਜੀ ਮਿਹਰਵਾਨ ਹੋ ਗਏ ਹਨ। ਠਹਿਰਾਉ।

English meaning

The Divine True Guru has become Merciful to me. ||1||Pause||

↗

ਕਾਟਿ ਜੇਵਰੀ. ਕੀਓ ਦਾਸਰੋ; ਸੰਤਨ ਟਹਲਾਇਓ ॥

kaatt jevaree. keeo daasaro; santan ttahalaaeo |

ਪੰਜਾਬੀ ਅਰਥ

ਫਾਹੀ ਦਾ ਰੱਸਾ ਵੱਢ ਕੇ, ਗੁਰਾਂ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸਾਧੂਆਂ ਦੀ ਸੇਵਾ ਵਿੱਚ ਲਾ ਦਿੱਤਾ ਹੈ।

English meaning

Cutting away the halter, He has made me His slave, and now I work for the Saints.

↗

ਏਕ ਨਾਮ ਕੋ. ਥੀਓ ਪੂਜਾਰੀ; ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥

ek naam ko. theeo poojaaree; mo kau acharaj gureh dikhaaeo |1|

ਪੰਜਾਬੀ ਅਰਥ

ਮੈਂ ਕੇਵਲ ਨਾਮ ਦਾ ਹੀ ਉਪਾਸ਼ਕ ਹੋ ਗਿਆ ਹਾਂ, ਅਤੇ ਗੁਰਾਂ ਨੇ ਮੈਨੂੰ ਅਦਭੁਤ ਵਸਤੂ ਵਿਖਾਲ ਦਿੱਤੀ ਹੈ।

English meaning

I have become a worshipper of the One Name; the Guru has shown me this amazing wonder. ||1||

↗

ਭਇਓ ਪ੍ਰਗਾਸੁ ਸਰਬ ਉਜੀਆਰਾ; ਗੁਰ ਗਿਆਨੁ ਮਨਹਿ ਪ੍ਰਗਟਾਇਓ ॥

bheo pragaas sarab ujeeaaraa; gur giaan maneh pragattaaeo |

ਪੰਜਾਬੀ ਅਰਥ

ਗੁਰਾਂ ਨੇ ਮੇਰੇ ਹਿਰਦੇ ਅੰਦਰ ਬ੍ਰਹਮ-ਬੁੱਧ ਪਰਤੱਖ ਕਰ ਦਿੱਤਾ ਹੈ, ਅਤੇ ਹੁਣ ਸਭ ਪਾਸੀਂ ਰੋਸ਼ਨੀ ਤੇ ਚਾਨਣ ਹੈ।

English meaning

The Divine Light has dawned, and everything is illuminated; the Guru has revealed this spiritual wisdom to my mind.

↗

ਅੰਮਿ੍ਰਤੁ ਨਾਮੁ ਪੀਓ. ਮਨੁ ਤਿ੍ਰਪਤਿਆ; ਅਨਭੈ ਠਹਰਾਇਓ ॥੨॥

amrit naam peeo. man tripatiaa; anabhai tthaharaaeo |2|

ਪੰਜਾਬੀ ਅਰਥ

ਨਾਮੁ ਸੁਧਾਰਸ ਨੂੰ ਪਾਨ ਕਰਨ ਦੁਆਰਾ ਮੇਰੀ ਆਤਮਾ ਰੱਜ ਗਈ ਹੈ ਅਤੇ ਹੋਰ ਡਰ ਪਰੇ ਹਟ ਗਏ ਹਨ।

English meaning

Drinking deeply of the Ambrosial Naam, the Name of the Lord, my mind is satisfied, and my fears have been vanquished. ||2||

↗

ਮਾਨਿ ਆਗਿਆ. ਸਰਬ ਸੁਖ ਪਾਏ; ਦੂਖਹ ਠਾਉ ਗਵਾਇਓ ॥

maan aagiaa. sarab sukh paae; dookhah tthaau gavaaeo |

ਪੰਜਾਬੀ ਅਰਥ

ਗੁਰਾਂ ਦੇ ਹੁਕਮਾਂ ਤੇ ਅਮਲ ਕਰਨ ਦੁਆਰਾ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਦੁਖੜਿਆਂ ਦਾ ਡੇਰਾ ਢਾ ਸੁਟਿਆ ਹੈ।

English meaning

Accepting the Command of the Lord's Will, I have found total peace; the home of suffering has been destroyed.

↗

ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ; ਸਭੁ ਆਨਦ ਰੂਪੁ ਦਿਖਾਇਓ ॥੩॥

jau suprasan bhe prabh tthaakur; sabh aanad roop dikhaaeo |3|

ਪੰਜਾਬੀ ਅਰਥ

ਜਦ ਸੁਆਮੀ ਮਾਲਕ ਪਰਮ ਪਰਸੰਨ ਹੋ ਗਿਆ, ਉਸ ਨੇ ਹਰ ਸ਼ੈ ਮੈਨੂੰ ਅਨੰਦਤਾ ਦੇ ਸਰੂਪ ਵਿੱਚ ਵਿਖਾਲ ਦਿੱਤੀ।

English meaning

When God, our Lord and Master was totally pleased, He revealed everything in the form of ecstasy. ||3||

↗

ਨਾ ਕਿਛੁ ਆਵਤ. ਨਾ ਕਿਛੁ ਜਾਵਤ; ਸਭੁ ਖੇਲੁ ਕੀਓ ਹਰਿ ਰਾਇਓ ॥

naa kichh aavat. naa kichh jaavat; sabh khel keeo har raaeo |

ਪੰਜਾਬੀ ਅਰਥ

ਨਾਂ ਕੁਝ ਆਉਂਦਾ ਹੈ ਤੇ ਨਾਂ ਹੀ ਕੁਝ ਜਾਂਦਾ ਹੈ। ਇਹ ਸਾਰੀ ਖੇਡ ਵਾਹਿਗੁਰੂ ਪਾਤਸ਼ਾਹ ਨੇ ਜਾਰੀ ਕੀਤੀ ਹੈ।

English meaning

Nothing comes, and nothing goes; this play is all set in motion by the Lord, the Sovereign King.

↗

ਕਹੁ ਨਾਨਕ. ਅਗਮ ਅਗਮ ਹੈ ਠਾਕੁਰ; ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥

kahu naanak. agam agam hai tthaakur; bhagat ttek har naaeo |4|15|136|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਪਹੁੰਚ ਤੋਂ ਪਰੇ ਤੇ ਖੋਜ ਰਹਿਤ ਹੈ ਸੁਆਮੀ। ਉਸ ਦੇ ਅਨੁਰਾਗੀਆਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।

English meaning

Says Nanak, our Lord and Master is inaccessible and unfathomable. The Lord's devotees take His Name as their Support. ||4||15||136||

↗

ਗਉੜੀ₆ ਮਹਲਾ ੫ ॥

gaurree₆ mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

↗

ਪਾਰਬ੍ਰਹਮ ਪੂਰਨ ਪਰਮੇਸੁਰ; ਮਨ. ਤਾ ਕੀ ਓਟ ਗਹੀਜੈ ਰੇ ॥

paarabraham pooran paramesur; man. taa kee ott gaheejai re |

ਪੰਜਾਬੀ ਅਰਥ

ਪਰਮ ਪ੍ਰਭੂ ਮੁਕੰਮਲ ਮਾਲਕ ਹੈ; ਹੈ ਮੇਰੀ ਜਿੰਦੇ! ਉਸ ਦੀ ਪਨਾਹ ਨੂੰ ਘੁੱਟ ਕੇ ਫੜੀ ਰਖ,

English meaning

He is the Supreme Lord God, the Perfect Transcendent Lord; O my mind, hold tight to the Support of the One

↗

ਜਿਨਿ ਧਾਰੇ ਬ੍ਰਹਮੰਡ ਖੰਡ ਹਰਿ; ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥

jin dhaare brahamandd khandd har; taa ko naam japeejai re |1| rahaau |

ਪੰਜਾਬੀ ਅਰਥ

ਜਿਸ ਨੇ ਆਲਮ ਅਤੇ ਬਰਿ-ਆਜ਼ਮ ਅਸਥਾਪਨ ਕੀਤੇ ਹਨ; ਹੇ ਬੰਦੇ! ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।

English meaning

who established the solar systems and galaxies. Chant the Name of that Lord. ||1||Pause||

↗

ਮਨ ਕੀ ਮਤਿ ਤਿਆਗਹੁ. ਹਰਿ ਜਨ; ਹੁਕਮੁ ਬੂਝਿ. ਸੁਖੁ ਪਾਈਐ ਰੇ ॥

man kee mat tiaagahu. har jan; hukam boojh. sukh paaeeai re |

ਪੰਜਾਬੀ ਅਰਥ

ਓ ਵਾਹਿਗੁਰੂ ਦੇ ਗੋਲਿਓ! ਚਿੱਤ ਦੀ ਚਤੁਰਾਈ ਨੂੰ ਛੱਡ ਦਿਓ। ਉਸ ਦੀ ਰਜ਼ਾ ਅਨੁਭਵ ਕਰਨ ਦੁਆਰਾ ਆਰਾਮ ਮਿਲਦਾ ਹੈ।

English meaning

Renounce the intellectual cleverness of your mind, O humble servants of the Lord; understanding the Hukam of His Command, peace is found.

↗

ਜੋ ਪ੍ਰਭੁ ਕਰੈ. ਸੋਈ ਭਲ ਮਾਨਹੁ; ਸੁਖਿ ਦੁਖਿ ਓਹੀ ਧਿਆਈਐ ਰੇ ॥੧॥

jo prabh karai. soee bhal maanahu; sukh dukh ohee dhiaaeeai re |1|

ਪੰਜਾਬੀ ਅਰਥ

ਜੋ ਕੁਛ ਸੁਆਮੀ ਕਰਦਾ ਹੈ, ਉਸ ਨੂੰ ਖਿੜੇ ਮੱਥੇ ਪਰਵਾਨ ਕਰ। ਖ਼ੁਸ਼ੀ ਤੇ ਗ਼ਮੀ ਵਿੱਚ ਉਸੇ ਸਾਹਿਬ ਦਾ ਸਿਮਰਨ ਕਰ, ਹੈ ਬੰਦੇ!

English meaning

Whatever God does, accept that with pleasure; in comfort and in suffering, meditate on Him. ||1||

↗

ਕੋਟਿ ਪਤਿਤ ਉਧਾਰੇ. ਖਿਨ ਮਹਿ; ਕਰਤੇ ਬਾਰ. ਨ ਲਾਗੈ ਰੇ ॥

kott patit udhaare. khin meh; karate baar. na laagai re |

ਪੰਜਾਬੀ ਅਰਥ

ਕ੍ਰੋੜਾਂ ਹੀ ਪਾਪੀਆਂ ਨੂੰ ਸਿਰਜਣਹਾਰ ਇੱਕ ਮੁਹਤ ਵਿੱਚ ਤਾਰ ਦਿੰਦਾ ਹੈ ਅਤੇ ਉਸ ਵਿੱਚ ਕੋਈ ਦੇਰੀ ਨਹੀਂ ਲਗਦੀ।

English meaning

The Creator emancipates millions of sinners in an instant, without a moment's delay.

↗

ਦੀਨ ਦਰਦ ਦੁਖ ਭੰਜਨ ਸੁਆਮੀ; ਜਿਸੁ ਭਾਵੈ. ਤਿਸਹਿ ਨਿਵਾਜੈ ਰੇ ॥੨॥

deen darad dukh bhanjan suaamee; jis bhaavai. tiseh nivaajai re |2|

ਪੰਜਾਬੀ ਅਰਥ

ਮਸਕੀਨਾ ਦੀ ਪੀੜਾ ਅਤੇ ਬੀਮਾਰੀ ਦੂਰ ਕਰਨ ਵਾਲਾ ਪ੍ਰਭੂ ਜਿਸ ਤੇ ਪ੍ਰਸੰਨ ਹੁੰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ।

English meaning

The Lord, the Destroyer of the pain and sorrow of the poor, blesses those with whom He is pleased. ||2||

↗

ਸਭ ਕੋ ਮਾਤ ਪਿਤਾ ਪ੍ਰਤਿਪਾਲਕ; ਜੀਅ ਪ੍ਰਾਨ ਸੁਖ ਸਾਗਰੁ ਰੇ ॥

sabh ko maat pitaa pratipaalak; jeea praan sukh saagar re |

ਪੰਜਾਬੀ ਅਰਥ

ਸਾਹਿਬ ਸਾਰਿਆਂ ਦੀ ਮਾਂ, ਪਿਓ ਅਤੇ ਪਾਲਣਹਾਰ ਹੈ। ਉਹ ਸਾਰੇ ਜੀਵਾਂ ਦੀ ਜਿੰਦ ਜਾਨ ਤੇ ਆਰਾਮ ਦਾ ਸਮੁੰਦਰ ਹੈ।

English meaning

He is Mother and Father, the Cherisher of all; He is the Breath of life of all beings, the Ocean of peace.

↗

ਦੇਂਦੇ ਤੋਟਿ ਨਾਹੀ. ਤਿਸੁ ਕਰਤੇ; ਪੂਰਿ ਰਹਿਓ. ਰਤਨਾਗਰੁ ਰੇ ॥੩॥

dende tott naahee. tis karate; poor rahio. ratanaagar re |3|

ਪੰਜਾਬੀ ਅਰਥ

ਦੇਣ ਦੁਆਰਾ ਉਸ ਸਿਰਜਣਹਾਰ ਨੂੰ ਕੋਈ ਕਮੀ ਨਹੀਂ ਵਾਪਰਦੀ। ਹੀਰਿਆਂ ਦੀ ਕਾਨ ਵਾਹਿਗੁਰੂ ਸਰਬ-ਵਿਆਪਕ ਹੈ।

English meaning

While giving so generously, the Creator does not diminish at all. The Source of jewels, He is All-pervading. ||3||

↗

ਜਾਚਿਕੁ ਜਾਚੈ. ਨਾਮੁ ਤੇਰਾ ਸੁਆਮੀ; ਘਟ ਘਟ ਅੰਤਰਿ ਸੋਈ ਰੇ ॥

jaachik jaachai. naam teraa suaamee; ghatt ghatt antar soee re |

ਪੰਜਾਬੀ ਅਰਥ

ਮੰਗਤਾ ਤੇਰੇ ਨਾਮ ਦੀ ਖ਼ੈਰ ਮੰਗਦਾ ਹੈ, ਹੈ ਮਾਲਕ! ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।

English meaning

The beggar begs for Your Name, O Lord and Master; God is contained deep within the nucleus of each and every heart.

↗

ਨਾਨਕੁ ਦਾਸੁ. ਤਾ ਕੀ ਸਰਣਾਈ; ਜਾ ਤੇ ਬਿ੍ਰਥਾ. ਨ ਕੋਈ ਰੇ ॥੪॥੧੬॥੧੩੭॥

naanak daas. taa kee saranaaee; jaa te brithaa. na koee re |4|16|137|

ਪੰਜਾਬੀ ਅਰਥ

ਗੋਲੇ ਨਾਨਕ ਨੇ ਉਸ ਦੀ ਸ਼ਰਣਾਗਤਿ ਸੰਭਾਲੀ ਹੈ, ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ ਹੱਥੀ ਨਹੀਂ ਮੁੜਦਾ।

English meaning

Slave Nanak has entered His Sanctuary; no one returns from Him empty-handed. ||4||16||137||