ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 271

Sri Guru Granth Sahib Ji

Read respectfully, Ang by Ang, with available transliteration and meanings.

↗

ਪ੍ਰਭ ਕਿਰਪਾ ਤੇ; ਹੋਇ ਪ੍ਰਗਾਸੁ ॥

prabh kirapaa te; hoe pragaas |

ਪੰਜਾਬੀ ਅਰਥ

ਸੁਆਮੀ ਦੀ ਦਇਆ ਦੁਆਰਾ ਚਾਨਣ ਹੁੰਦਾ ਹੈ।

English meaning

By God's Grace, enlightenment comes.

↗

ਪ੍ਰਭੂ ਦਇਆ ਤੇ; ਕਮਲ ਬਿਗਾਸੁ ॥

prabhoo deaa te; kamal bigaas |

ਪੰਜਾਬੀ ਅਰਥ

ਸਾਹਿਬ ਦੀ ਮਿਹਰ ਰਾਹੀਂ ਦਿਲ-ਕੰਵਲ ਖਿੜਦਾ ਹੈ।

English meaning

By God's Kind Mercy, the heart-lotus blossoms forth.

↗

ਪ੍ਰਭ ਸੁਪ੍ਰਸੰਨ; ਬਸੈ ਮਨਿ ਸੋਇ ॥

prabh suprasan; basai man soe |

ਪੰਜਾਬੀ ਅਰਥ

ਜਦ ਸੁਆਮੀ ਪਰਮ ਖੁਸ਼ ਹੁੰਦਾ ਹੈ, ਉਹ ਬੰਦੇ ਦੇ ਚਿੱਤ ਅੰਦਰ ਆ ਨਿਵਾਸ ਕਰਦਾ ਹੈ।

English meaning

When God is totally pleased, He comes to dwell in the mind.

↗

ਪ੍ਰਭ ਦਇਆ ਤੇ; ਮਤਿ ਊਤਮ ਹੋਇ ॥

prabh deaa te; mat aootam hoe |

ਪੰਜਾਬੀ ਅਰਥ

ਸਾਈਂ ਦੀ ਮਿਹਰ ਦੁਆਰਾ ਬੰਦੇ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ।

English meaning

By God's Kind Mercy, the intellect is exalted.

↗

ਸਰਬ ਨਿਧਾਨ; ਪ੍ਰਭ ਤੇਰੀ ਮਇਆ ॥

sarab nidhaan; prabh teree meaa |

ਪੰਜਾਬੀ ਅਰਥ

ਸਾਰੇ ਖ਼ਜ਼ਾਨੇ ਤੇਰੀ ਰਹਿਮਤ ਵਿੱਚ ਹਨ, ਹੇ ਸੁਆਮੀ!

English meaning

All treasures, O Lord, come by Your Kind Mercy.

↗

ਆਪਹੁ ਕਛੂ; ਨ ਕਿਨਹੂ ਲਇਆ ॥

aapahu kachhoo; na kinahoo leaa |

ਪੰਜਾਬੀ ਅਰਥ

ਆਪਣੇ ਆਪ ਕਿਸੇ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।

English meaning

No one obtains anything by himself.

↗

ਜਿਤੁ ਜਿਤੁ ਲਾਵਹੁ; ਤਿਤੁ ਲਗਹਿ ਹਰਿ ਨਾਥ ॥

jit jit laavahu; tith lageh har naath |

ਪੰਜਾਬੀ ਅਰਥ

ਜੀਵ ਉਨ੍ਹੀ ਕੰਮੀ-ਕਾਜੀ ਜੁੜਦੇ ਹਨ, ਜੋ ਤੂੰ ਉਨ੍ਹਾਂ ਲਈ ਨੀਅਤ ਕੀਤੇ ਹਨ, ਹੇ ਵਾਹਿਗੁਰੂ ਸੁਆਮੀ!

English meaning

As You have delegated, so do we apply ourselves, O Lord and Master.

↗

ਨਾਨਕ ਇਨ ਕੈ; ਕਛੂ ਨ ਹਾਥ ॥੮॥੬॥

naanak in kai; kachhoo na haath |8|6|

ਪੰਜਾਬੀ ਅਰਥ

ਉਨ੍ਹਾਂ ਦੇ ਹੱਥ ਵਿੱਚ, ਹੇ ਨਾਨਕ! ਕੁਝ ਭੀ ਨਹੀਂ।

English meaning

O Nanak, nothing is in our hands. ||8||6||

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਅਗਮ ਅਗਾਧਿ; ਪਾਰਬ੍ਰਹਮੁ ਸੋਇ ॥

agam agaadh; paarabraham soe |

ਪੰਜਾਬੀ ਅਰਥ

ਉਹ ਪਰਮ ਪ੍ਰਭੂ ਪਹੁੰਚ ਤੋਂ ਪਰੇ ਅਤੇ ਬੇ-ਥਾਹ ਹੈ।

English meaning

Unapproachable and Unfathomable is the Supreme Lord God;

↗

ਜੋ ਜੋ ਕਹੈ; ਸੁ ਮੁਕਤਾ ਹੋਇ ॥

jo jo kahai; su mukataa hoe |

ਪੰਜਾਬੀ ਅਰਥ

ਜੋ ਕੋਈ ਭੀ ਉਸ ਦੇ ਨਾਮ ਨੂੰ ਜਪਦਾ ਹੈ, ਉਹ ਮੋਖਸ਼ ਹੋ ਜਾਂਦਾ ਹੈ।

English meaning

whoever speaks of Him shall be liberated.

↗

ਸੁਨਿ ਮੀਤਾ; ਨਾਨਕੁ ਬਿਨਵੰਤਾ ॥

sun meetaa; naanak binavantaa |

ਪੰਜਾਬੀ ਅਰਥ

ਨਾਨਕ ਬੇਨਤੀ ਕਰਦਾ ਹੈ, ਹੇ ਮੇਰੀ ਮਿੱਤ੍ਰ!

English meaning

Listen, O friends, Nanak prays,

↗

ਸਾਧ ਜਨਾ ਕੀ; ਅਚਰਜ ਕਥਾ ॥੧॥

saadh janaa kee; acharaj kathaa |1|

ਪੰਜਾਬੀ ਅਰਥ

ਧਰਮਾਤਮਾ ਪੁਰਸ਼ਾਂ ਦੀ ਵਿਸਮਾਦ ਵਾਰਤਾ ਸ੍ਰਵਣ ਕਰ।

English meaning

To the wonderful story of the Holy. ||1||

↗

ਅਸਟਪਦੀ ॥

asattapadee |

ਪੰਜਾਬੀ ਅਰਥ

ਅਸਟਪਦੀ।

English meaning

Ashtapadee:

↗

ਸਾਧ ਕੈ ਸੰਗਿ; ਮੁਖ ਊਜਲ ਹੋਤ ॥

saadh kai sang; mukh aoojal hot |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਚਿਹਰਾ ਰੋਸ਼ਨ ਹੋ ਜਾਂਦਾ ਹੈ।

English meaning

In the Company of the Holy, one's face becomes radiant.

↗

ਸਾਧਸੰਗਿ; ਮਲੁ ਸਗਲੀ ਖੋਤ ॥

saadhasang; mal sagalee khot |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਸਾਰੀ ਮੈਲ ਲਹਿ ਜਾਂਦੀ ਹੈ।

English meaning

In the Company of the Holy, all filth is removed.

↗

ਸਾਧ ਕੈ ਸੰਗਿ; ਮਿਟੈ ਅਭਿਮਾਨੁ ॥

saadh kai sang; mittai abhimaan |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਹੰਕਾਰ ਨਵਿਰਤ ਹੋ ਜਾਂਦਾ ਹੈ।

English meaning

In the Company of the Holy, egotism is eliminated.

↗

ਸਾਧ ਕੈ ਸੰਗਿ; ਪ੍ਰਗਟੈ ਸੁਗਿਆਨੁ ॥

saadh kai sang; pragattai sugiaan |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਬ੍ਰਹਿਮ-ਵੀਚਾਰ ਜ਼ਾਹਿਰ ਹੋ ਜਾਂਦਾ ਹੈ।

English meaning

In the Company of the Holy, spiritual wisdom is revealed.

↗

ਸਾਧ ਕੈ ਸੰਗਿ; ਬੁਝੈ ਪ੍ਰਭੁ ਨੇਰਾ ॥

saadh kai sang; bujhai prabh neraa |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਸੁਆਮੀ ਨੂੰ ਨੇੜੇ ਹੀ ਜਾਣ ਲਈਦਾ ਹੈ।

English meaning

In the Company of the Holy, God is understood to be near at hand.

↗

ਸਾਧਸੰਗਿ; ਸਭੁ ਹੋਤ ਨਿਬੇਰਾ ॥

saadhasang; sabh hot niberaa |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਸਾਰੇ ਬਖੇੜੇ ਨਿਬੜ ਜਾਂਦੇ ਹਨ।

English meaning

In the Company of the Holy, all conflicts are settled.

↗

ਸਾਧ ਕੈ ਸੰਗਿ; ਪਾਏ ਨਾਮ ਰਤਨੁ ॥

saadh kai sang; paae naam ratan |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਨਾਮ ਦਾ ਹੀਰਾ ਪ੍ਰਾਪਤ ਹੋ ਜਾਂਦਾ ਹੈ।

English meaning

In the Company of the Holy, one obtains the jewel of the Naam.

↗

ਸਾਧ ਕੈ ਸੰਗਿ; ਏਕ ਊਪਰਿ ਜਤਨੁ ॥

saadh kai sang; ek aoopar jatan |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਬੰਦਾ ਕੇਵਲ ਇਕ ਸਾਈਂ ਲਈ ਹੀ ਉਪ੍ਰਾਲਾ ਕਰਦਾ ਹੈ।

English meaning

In the Company of the Holy, one's efforts are directed toward the One Lord.

↗

ਸਾਧ ਕੀ ਮਹਿਮਾ; ਬਰਨੈ ਕਉਨੁ ਪ੍ਰਾਨੀ ॥

saadh kee mahimaa; baranai kaun praanee |

ਪੰਜਾਬੀ ਅਰਥ

ਕਿਹੜਾ ਜੀਵ ਸੰਤਾਂ ਦੀ ਕੀਰਤੀ ਨੂੰ ਬਿਆਨ ਕਰ ਸਕਦਾ ਹੈ?

English meaning

What mortal can speak of the Glorious Praises of the Holy?

↗

ਨਾਨਕ. ਸਾਧ ਕੀ ਸੋਭਾ; ਪ੍ਰਭ ਮਾਹਿ ਸਮਾਨੀ ॥੧॥

naanak. saadh kee sobhaa; prabh maeh samaanee |1|

ਪੰਜਾਬੀ ਅਰਥ

ਨਾਨਕ ਸੰਤ ਦੀ ਵਡਿਆਈ ਸੁਆਮੀ ਦੀ ਵਡਿਆਈ ਅੰਦਰ ਹੀ ਲੀਨ ਹੋਈ ਹੋਈ ਹੈ।

English meaning

O Nanak, the glory of the Holy people merges into God. ||1||

↗

ਸਾਧ ਕੈ ਸੰਗਿ; ਅਗੋਚਰੁ ਮਿਲੈ ॥

saadh kai sang; agochar milai |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਅੰਦਰ ਅਗਾਧ ਪ੍ਰਭੂ ਮਿਲ ਪੈਦਾ ਹੈ।

English meaning

In the Company of the Holy, one meets the Incomprehensible Lord.

↗

ਸਾਧ ਕੈ ਸੰਗਿ; ਸਦਾ ਪਰਫੁਲੈ ॥

saadh kai sang; sadaa parafulai |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਅੰਦਰ ਪ੍ਰਾਣੀ ਹਮੇਸ਼ਾਂ ਫਲਦਾ ਫੁਲਦਾ ਹੈ।

English meaning

In the Company of the Holy, one flourishes forever.

↗

ਸਾਧ ਕੈ ਸੰਗਿ; ਆਵਹਿ ਬਸਿ ਪੰਚਾ ॥

saadh kai sang; aaveh bas panchaa |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਅੰਦਰ ਪੰਜ ਵੈਰੀ ਕਾਬੂ ਆ ਜਾਂਦੇ ਹਨ।

English meaning

In the Company of the Holy, the five passions are brought to rest.

↗

ਸਾਧਸੰਗਿ; ਅੰਮਿ੍ਰਤ ਰਸੁ ਭੁੰਚਾ ॥

saadhasang; amrit ras bhunchaa |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਅੰਦਰ ਬੰਦਾ ਸੁਧਾ ਰੂਪ ਨਾਮ ਦੇ ਜੋਹਰ ਨੂੰ ਮਾਣਦਾ ਹੈ।

English meaning

In the Company of the Holy, one enjoys the essence of ambrosia.

↗

ਸਾਧਸੰਗਿ; ਹੋਇ ਸਭ ਕੀ ਰੇਨ ॥

saadhasang; hoe sabh kee ren |

ਪੰਜਾਬੀ ਅਰਥ

ਸੰਤਾ ਦੀ ਸੰਗਤ ਅੰਦਰ ਬੰਦਾ ਸਾਰਿਆਂ ਦੀ ਧੂੜ ਹੋ ਜਾਂਦਾ ਹੈ।

English meaning

In the Company of the Holy, one becomes the dust of all.

↗

ਸਾਧ ਕੈ ਸੰਗਿ; ਮਨੋਹਰ ਬੈਨ ॥

saadh kai sang; manohar bain |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਅੰਦਰ ਬਾਣੀ ਮਣਮੋਹਣੀ ਹੋ ਜਾਂਦੀ ਹੈ।

English meaning

In the Company of the Holy, one's speech is enticing.

↗

ਸਾਧ ਕੈ ਸੰਗਿ; ਨ ਕਤਹੂੰ ਧਾਵੈ ॥

saadh kai sang; na katahoon dhaavai |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਅੰਦਰ ਮਨੂਆ ਕਿਧਰੇ ਨਹੀਂ ਜਾਂਦਾ।

English meaning

In the Company of the Holy, the mind does not wander.

↗

ਸਾਧਸੰਗਿ; ਅਸਥਿਤਿ ਮਨੁ ਪਾਵੈ ॥

saadhasang; asathit man paavai |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਅੰਦਰ ਮਨੂਆ ਅਡੋਲਤਾ ਪ੍ਰਾਪਤ ਕਰ ਲੈਦਾ ਹੈ।

English meaning

In the Company of the Holy, the mind becomes stable.

↗

ਸਾਧ ਕੈ ਸੰਗਿ; ਮਾਇਆ ਤੇ ਭਿੰਨ ॥

saadh kai sang; maaeaa te bhin |

ਪੰਜਾਬੀ ਅਰਥ

ਸੰਤਾ ਦੀ ਸੰਗਤ ਅੰਦਰ ਇਹ ਸੰਸਾਰੀ ਪਦਾਰਥਾਂ ਤੋਂ ਖਲਾਸੀ ਪਾ ਜਾਂਦਾ ਹੈ।

English meaning

In the Company of the Holy, one is rid of Maya.

↗

ਸਾਧਸੰਗਿ; ਨਾਨਕ ਪ੍ਰਭ ਸੁਪ੍ਰਸੰਨ ॥੨॥

saadhasang; naanak prabh suprasan |2|

ਪੰਜਾਬੀ ਅਰਥ

ਸੰਤਾਂ ਦੀ ਸੰਗਤ ਅੰਦਰ ਸੁਆਮੀ ਅਤਿ ਖੁਸ਼ ਹੋ ਜਾਂਦਾ ਹੈ।

English meaning

In the Company of the Holy, O Nanak, God is totally pleased. ||2||

↗

ਸਾਧਸੰਗਿ; ਦੁਸਮਨ ਸਭਿ ਮੀਤ ॥

saadhasang; dusaman sabh meet |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਸਾਰੇ ਵੈਰੀ ਮਿੱਤ੍ਰ ਬਣ ਜਾਂਦੇ ਹਨ।

English meaning

In the Company of the Holy, all one's enemies become friends.

↗

ਸਾਧੂ ਕੈ ਸੰਗਿ; ਮਹਾ ਪੁਨੀਤ ॥

saadhoo kai sang; mahaa puneet |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਪੁਰਸ਼ ਪਰਮ ਪਵਿੱਤ੍ਰ ਹੋ ਜਾਂਦਾ ਹੈ।

English meaning

In the Company of the Holy, there is great purity.

↗

ਸਾਧਸੰਗਿ; ਕਿਸ ਸਿਉ. ਨਹੀ ਬੈਰੁ ॥

saadhasang; kis siau. nahee bair |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਕਿਸੇ ਨਾਲ ਦੁਸ਼ਮਨੀ ਨਹੀਂ ਕਰਦਾ।

English meaning

In the Company of the Holy, no one is hated.

↗

ਸਾਧ ਕੈ ਸੰਗਿ; ਨ ਬੀਗਾ ਪੈਰੁ ॥

saadh kai sang; na beegaa pair |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਟੇਢੇ ਪੈਰ ਨਹੀਂ ਧਰਦਾ।

English meaning

In the Company of the Holy, one's feet do not wander.

↗

ਸਾਧ ਕੈ ਸੰਗਿ; ਨਾਹੀ ਕੋ ਮੰਦਾ ॥

saadh kai sang; naahee ko mandaa |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਕੋਈ ਜਣਾ ਬੁਰਾ ਮਾਲੂਮ ਨਹੀਂ ਹੁੰਦਾ।

English meaning

In the Company of the Holy, no one seems evil.

↗

ਸਾਧਸੰਗਿ; ਜਾਨੇ ਪਰਮਾਨੰਦਾ ॥

saadhasang; jaane paramaanandaa |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਮਹਾਨ ਸੁਖਰੂਪ ਨੂੰ ਜਾਣ ਲੈਦਾ ਹੈ।

English meaning

In the Company of the Holy, supreme bliss is known.

↗

ਸਾਧ ਕੈ ਸੰਗਿ; ਨਾਹੀ ਹਉ ਤਾਪੁ ॥

saadh kai sang; naahee hau taap |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦਾ ਹੰਕਾਰ ਦਾ ਬੁਖਾਰ ਲਹਿ ਜਾਂਦਾ ਹੈ।

English meaning

In the Company of the Holy, the fever of ego departs.

↗

ਸਾਧ ਕੈ ਸੰਗਿ; ਤਜੈ ਸਭੁ ਆਪੁ ॥

saadh kai sang; tajai sabh aap |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਸਾਰੀ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ।

English meaning

In the Company of the Holy, one renounces all selfishness.

↗

ਆਪੇ ਜਾਨੈ; ਸਾਧ ਬਡਾਈ ॥

aape jaanai; saadh baddaaee |

ਪੰਜਾਬੀ ਅਰਥ

ਪ੍ਰਭੂ ਆਪ ਹੀ ਧਰਮਾਤਮਾ ਪੁਰਸ਼ ਦੀ ਵਿਸ਼ਾਲਤਾ ਨੂੰ ਜਾਣਦਾ ਹੈ।

English meaning

He Himself knows the greatness of the Holy.

↗

ਨਾਨਕ ਸਾਧ; ਪ੍ਰਭੂ ਬਨਿ ਆਈ ॥੩॥

naanak saadh; prabhoo ban aaee |3|

ਪੰਜਾਬੀ ਅਰਥ

ਨਾਨਕ, ਨੇਕ ਪੁਰਸ਼ ਦੀ ਸੁਆਮੀ ਨਾਲ ਰਹਿ ਆਈ ਹੈ।

English meaning

O Nanak, the Holy are at one with God. ||3||

↗

ਸਾਧ ਕੈ ਸੰਗਿ; ਨ ਕਬਹੂ ਧਾਵੈ ॥

saadh kai sang; na kabahoo dhaavai |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾ ਦੇ ਸਮਾਗਮ ਅੰਦਰ ਮਨੂਆ ਕਦਾਚਿੱਤ ਭੰਬਲ ਭੂਸੇ ਨਹੀਂ ਖਾਂਦਾ।

English meaning

In the Company of the Holy, the mind never wanders.

↗

ਸਾਧ ਕੈ ਸੰਗਿ; ਸਦਾ ਸੁਖੁ ਪਾਵੈ ॥

saadh kai sang; sadaa sukh paavai |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾਂ ਦੇ ਸਮਾਗਮ ਅੰਦਰ ਇਹ ਹਮੇਸ਼ਾਂ ਆਰਾਮ ਪਾਉਂਦਾ ਹੈ।

English meaning

In the Company of the Holy, one obtains everlasting peace.

↗

ਸਾਧਸੰਗਿ; ਬਸਤੁ ਅਗੋਚਰ ਲਹੈ ॥

saadhasang; basat agochar lahai |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾ ਦੇ ਸਮੇਲਨ ਅੰਦਰ ਇਨਸਾਨ ਅਗਾਧ ਵਸਤੂ ਨੂੰ ਪਾ ਲੈਦਾ ਹੈ।

English meaning

In the Company of the Holy, one grasps the Incomprehensible.

↗

ਸਾਧੂ ਕੈ ਸੰਗਿ; ਅਜਰੁ ਸਹੈ ॥

saadhoo kai sang; ajar sahai |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਆਦਮੀ ਨਾਂ ਸਹਾਰੇ ਜਾਣ ਵਾਲੇ ਨੂੰ ਬਰਦਾਸ਼ਤ ਕਰ ਲੈਦਾ ਹੈ।

English meaning

In the Company of the Holy, one can endure the unendurable.

↗

ਸਾਧ ਕੈ ਸੰਗਿ; ਬਸੈ ਥਾਨਿ ਊਚੈ ॥

saadh kai sang; basai thaan aoochai |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਉੱਚੀ ਥਾਂ ਤੇ ਨਿਵਾਸ ਰੱਖਦਾ ਹੈ।

English meaning

In the Company of the Holy, one abides in the loftiest place.

↗

ਸਾਧੂ ਕੈ ਸੰਗਿ; ਮਹਲਿ ਪਹੂਚੈ ॥

saadhoo kai sang; mehal pahoochai |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਪ੍ਰਾਣੀ ਸਾਹਿਬ ਦੇ ਮੰਦਰ ਤੇ ਪੁੱਜ ਜਾਂਦਾ ਹੈ।

English meaning

In the Company of the Holy, one attains the Mansion of the Lord's Presence.

↗

ਸਾਧ ਕੈ ਸੰਗਿ; ਦਿ੍ਰੜੈ ਸਭਿ ਧਰਮ ॥

saadh kai sang; drirrai sabh dharam |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾਂ ਦੇ ਸਮੇਲਨ ਅੰਦਰ ਪ੍ਰਾਣੀ ਦਾ ਭਰੋਸਾ ਪੂਰੀ ਤਰ੍ਹਾਂ ਪੱਕਾ ਬੱਝ ਜਾਂਦਾ ਹੈ।

English meaning

In the Company of the Holy, one's Dharmic faith is firmly established.

↗

ਸਾਧ ਕੈ ਸੰਗਿ; ਕੇਵਲ ਪਾਰਬ੍ਰਹਮ ॥

saadh kai sang; keval paarabraham |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ਾਂ ਦੇ ਸੰਮੇਲਨ ਅੰਦਰ ਬੰਦਾ ਸਿਰਫ ਸ਼ਰੋਮਣੀ ਸਾਹਿਬ ਦਾ ਸਿਮਰਨ ਕਰਦਾ ਹੈ।

English meaning

In the Company of the Holy, one dwells with the Supreme Lord God.

↗

ਸਾਧ ਕੈ ਸੰਗਿ; ਪਾਏ ਨਾਮ ਨਿਧਾਨ ॥

saadh kai sang; paae naam nidhaan |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਬੰਦਾ ਨਾਮ ਦਾ ਖ਼ਜ਼ਾਨਾ ਪਾ ਲੈਦਾ ਹੈ।

English meaning

In the Company of the Holy, one obtains the treasure of the Naam.

↗

ਨਾਨਕ; ਸਾਧੂ ਕੈ ਕੁਰਬਾਨ ॥੪॥

naanak; saadhoo kai kurabaan |4|

ਪੰਜਾਬੀ ਅਰਥ

ਨਾਨਕ ਪਵਿੱਤ੍ਰ ਪੁਰਸ਼ਾਂ ਉਤੋਂ ਬਲਿਹਾਰਣੇ ਜਾਂਦਾ ਹੈ।

English meaning

O Nanak, I am a sacrifice to the Holy. ||4||

↗

ਸਾਧ ਕੈ ਸੰਗਿ; ਸਭ ਕੁਲ ਉਧਾਰੈ ॥

saadh kai sang; sabh kul udhaarai |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਮੂਹ ਵੰਸ਼ ਪਾਰ ਉਤਰ ਜਾਂਦੀ ਹੈ।

English meaning

In the Company of the Holy, all one's family is saved.

↗

ਸਾਧਸੰਗਿ; ਸਾਜਨ ਮੀਤ ਕੁਟੰਬ ਨਿਸਤਾਰੈ ॥

saadhasang; saajan meet kuttanb nisataarai |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਦੁਆਰਾ ਇਨਸਾਨ ਦੇ ਦੋਸਤ -ਯਾਰ ਅਤੇ ਸਨਬੰਧੀ ਤਰ ਜਾਂਦੇ ਹਨ।

English meaning

In the Company of the Holy, one's friends, acquaintances and relatives are redeemed.

↗

ਸਾਧੂ ਕੈ ਸੰਗਿ; ਸੋ ਧਨੁ ਪਾਵੈ ॥

saadhoo kai sang; so dhan paavai |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਦੁਆਰਾ ਉਹ ਦੌਲਤ ਪ੍ਰਾਪਤ ਹੁੰਦੀ ਹੈ,

English meaning

In the Company of the Holy, that wealth is obtained.

↗

ਜਿਸੁ ਧਨ ਤੇ; ਸਭੁ ਕੋ ਵਰਸਾਵੈ ॥

jis dhan te; sabh ko varasaavai |

ਪੰਜਾਬੀ ਅਰਥ

ਜਿਸ ਦੌਲਤ ਤੋਂ ਹਰ ਕੋਈ ਲਾਭ ਉਠਾਉਂਦਾ ਹੈ।

English meaning

Everyone benefits from that wealth.

↗

ਸਾਧਸੰਗਿ; ਧਰਮ ਰਾਇ ਕਰੇ ਸੇਵਾ ॥

saadhasang; dharam raae kare sevaa |

ਪੰਜਾਬੀ ਅਰਥ

ਧਰਮਰਾਜ ਉਸ ਦੀ ਟਹਿਲ ਕਮਾਉਂਦਾ ਹੈ, ਜੋ ਸੰਤਾਂ ਦੀ ਸੰਗਤ ਕਰਦਾ ਹੈ।

English meaning

In the Company of the Holy, the Lord of Dharma serves.

↗

ਸਾਧ ਕੈ ਸੰਗਿ; ਸੋਭਾ ਸੁਰਦੇਵਾ ॥

saadh kai sang; sobhaa suradevaa |

ਪੰਜਾਬੀ ਅਰਥ

ਫ਼ਰਿਸ਼ਤੇ ਅਤੇ ਦੇਵਤੇ ਉਸ ਦਾ ਜੱਸ ਗਾਇਨ ਕਰਦੇ ਹਨ, ਜੋ ਸੰਤਾਂ ਦੀ ਸੰਗਤ ਕਰਦਾ ਹੈ।

English meaning

In the Company of the Holy, the divine, angelic beings sing God's Praises.

↗

ਸਾਧੂ ਕੈ ਸੰਗਿ; ਪਾਪ ਪਲਾਇਨ ॥

saadhoo kai sang; paap palaaein |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਕਰਨ ਦੁਆਰਾ ਕਸਮਲ ਦੌੜ ਜਾਂਦੇ ਹਨ।

English meaning

In the Company of the Holy, one's sins fly away.

↗

ਸਾਧਸੰਗਿ; ਅੰਮਿ੍ਰਤ ਗੁਨ ਗਾਇਨ ॥

saadhasang; amrit gun gaaein |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਦੁਆਰਾ ਪ੍ਰਾਣੀ ਅੰਮ੍ਰਿਤਮਈ ਨਾਮੁ ਦਾ ਜੱਸ ਅਲਾਪਦਾ ਹੈ।

English meaning

In the Company of the Holy, one sings the Ambrosial Glories.

↗

ਸਾਧ ਕੈ ਸੰਗਿ; ਸ੍ਰਬ ਥਾਨ ਗੰਮਿ ॥

saadh kai sang; srab thaan gam |

ਪੰਜਾਬੀ ਅਰਥ

ਸੰਤਾਂ ਦੀ ਸੰਗਤ ਦੁਆਰਾ ਆਦਮੀ ਦੀ ਸਾਰੀਆਂ ਥਾਵਾਂ ਤੇ ਪਹੁੰਚ ਹੋ ਜਾਂਦੀ ਹੈ।

English meaning

In the Company of the Holy, all places are within reach.