ਓਇ ਅਗੈ ਕੁਸਟੀ. ਗੁਰ ਕੇ ਫਿਟਕੇ; ਜਿ ਓਸੁ ਮਿਲੈ. ਤਿਸੁ ਕੁਸਟੁ ਉਠਾਹੀ ॥
oe agai kusattee. gur ke fittake; ji os milai. tis kusatt utthaahee |
ਪੰਜਾਬੀ ਅਰਥਗੁਰਾਂ ਦੇ ਧਿਰਕਾਰੇ ਹੋਏ ਉਹ ਅੱਗੇ ਹੀ ਕੋੜ੍ਹੀ ਹੋ ਗਏ ਹਨ। ਜਿਹੜਾ ਕੋਈ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਭੀ ਕੋੜ੍ਹ ਲੱਗ ਜਾਂਦਾ ਹੈ।
English meaningThey have already become like lepers; cursed by the Guru, whoever meets them is also afflicted with leprosy.
ਹਰਿ. ਤਿਨ ਕਾ ਦਰਸਨੁ ਨਾ ਕਰਹੁ; ਜੋ ਦੂਜੈ ਭਾਇ ਚਿਤੁ ਲਾਹੀ ॥
har. tin kaa darasan naa karahu; jo doojai bhaae chit laahee |
ਪੰਜਾਬੀ ਅਰਥਮੇਰੇ ਵਾਹਿਗੁਰੂ! ਮੈਂ ਉਨ੍ਹਾਂ ਦਾ ਦੀਦਾਰ ਨਹੀਂ ਕਰਦਾ ਜਿਹੜੇ ਆਪਣਾ ਮਨ ਹੋਰਸ ਦੀ ਪ੍ਰੀਤ ਨਾਲ ਜੋੜਦੇ ਹਨ।
English meaningO Lord, I pray that I may not even catch sight of those, who focus their consciousness on the love of duality.
ਧੁਰਿ ਕਰਤੈ ਆਪਿ ਲਿਖਿ ਪਾਇਆ; ਤਿਸੁ ਨਾਲਿ ਕਿਹੁ ਚਾਰਾ ਨਾਹੀ ॥
dhur karatai aap likh paaeaa; tis naal kihu chaaraa naahee |
ਪੰਜਾਬੀ ਅਰਥਉਸ ਤੋਂ ਬਚਣ ਦਾ ਕੋਈ ਹੀਲਾ ਨਹੀਂ, ਜੋ ਮੁੱਢ ਤੋਂ ਖੁਦ ਸਿਰਜਣਹਾਰ ਨੇ ਲਿਖ ਛੱਡਿਆ ਹੈ।
English meaningThat which the Creator pre-ordained from the very beginning - there can be no escape from that.
ਜਨ ਨਾਨਕ. ਨਾਮੁ ਅਰਾਧਿ ਤੂ; ਤਿਸੁ. ਅਪੜਿ ਕੋ ਨ ਸਕਾਹੀ ॥
jan naanak. naam araadh too; tis. aparr ko na sakaahee |
ਪੰਜਾਬੀ ਅਰਥਹੇ ਨੋਕਰ ਨਾਨਕ, ਤੂੰ ਵਾਹਿਗੁਰੂ ਦੇ ਨਾਮ ਦਾ ਭਜਨ ਕਰ। ਜਿਸ ਨੂੰ ਕੋਈ ਚੀਜ਼ ਪਹੁੰਚ ਨਹੀਂ ਸਕਦੀ।
English meaningO servant Nanak, worship and adore the Naam, the Name of the Lord; no one can equal it.
ਨਾਵੈ ਕੀ ਵਡਿਆਈ ਵਡੀ ਹੈ; ਨਿਤ ਸਵਾਈ ਚੜੈ ਚੜਾਹੀ ॥੨॥
naavai kee vaddiaaee vaddee hai; nit savaaee charrai charraahee |2|
ਪੰਜਾਬੀ ਅਰਥਮਹਾਨ ਹੈ ਮਹਾਨਤਾ ਮਾਲਕ ਦੇ ਨਾਮ ਦੀ ਅਤੇ ਰੋਜ਼-ਬ-ਰੋਜ਼ ਇਹ ਵਧੇਰੇ ਹੁੰਦੀ ਜਾਂਦੀ ਹੈ।
English meaningGreat is the greatness of His Name; it increases, day by day. ||2||
ਮਃ ੪ ॥
mahalaa 4 |
English meaningFourth Mehl:
ਜਿ ਹੋਂਦੈ ਗੁਰੂ ਬਹਿ ਟਿਕਿਆ; ਤਿਸੁ ਜਨ ਕੀ ਵਡਿਆਈ ਵਡੀ ਹੋਈ ॥
ji hondai guroo beh ttikiaa; tis jan kee vaddiaaee vaddee hoee |
ਪੰਜਾਬੀ ਅਰਥਸ਼ਾਨਦਾਰ ਹੈ ਸ਼ਾਨ-ਸ਼ੋਕਤ ਉਸ ਪੁਰਸ਼ ਦੀ, ਜਿਸ ਨੂੰ ਗੁਰੂ (ਅੰਨਦ ਦੇਵ) ਨੇ ਆਪਣੀ ਹਜ਼ੂਰੀ ਵਿੱਚ ਗੁਰਿਆਈ ਦਾ ਤਿਲਕ ਦਿੱਤਾ।
English meaningGreat is the greatness of that humble being, whom the Guru Himself anointed in His Presence.
ਤਿਸੁ ਕਉ ਜਗਤੁ ਨਿਵਿਆ, ਸਭੁ ਪੈਰੀ ਪਇਆ; ਜਸੁ ਵਰਤਿਆ ਲੋਈ ॥
tis kau jagat niviaa, sabh pairee peaa; jas varatiaa loee |
ਪੰਜਾਬੀ ਅਰਥਸੰਸਾਰ ਉਸ ਨੂੰ ਨਮਸਕਾਰ ਕਰਦਾ ਹੈ, ਸਾਰੇ ਉਸ ਦੇ ਪੈਰੀ ਪੈਦੇ ਹਨ ਅਤੇ ਉਸ ਦੀ ਕੀਰਤੀ ਜਹਾਨ ਵਿੱਚ ਪਰੀਪੂਰਨ ਹੋ ਰਹੀ ਹੈ।
English meaningAll the world comes and bows to him, falling at his feet. His praises spread throughout the world.
ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ; ਜਿਸ ਕੈ ਮਸਤਕਿ, ਹਥੁ ਧਰਿਆ ਗੁਰਿ ਪੂਰੈ; ਸੋ ਪੂਰਾ ਹੋਈ ॥
tis kau khandd brahamandd namasakaar kareh; jis kai masatak, hath dhariaa gur poorai; so pooraa hoee |
ਪੰਜਾਬੀ ਅਰਥਉਸ ਨੂੰ ਮਹਾਂਦੀਪ ਅਤੇ ਆਲਮ ਬੰਦਨਾ ਕਰਦੇ ਹਨ, ਜਿਸ ਦੇ ਮੱਥੇ ਉਤੇ ਪੂਰਨ ਗੁਰੂ ਆਪਣਾ ਹੱਥ ਰਖਦੇ ਹਨ, ਉਹ ਪੂਰਨ ਹੋ ਜਾਂਦਾ ਹੈ।
English meaningThe galaxies and solar systems bow in reverence to him; the Perfect Guru has placed His hand upon his head, and he has become perfect.
ਗੁਰ ਕੀ ਵਡਿਆਈ ਨਿਤ ਚੜੈ ਸਵਾਈ; ਅਪੜਿ ਕੋ ਨ ਸਕੋਈ ॥
gur kee vaddiaaee nit charrai savaaee; aparr ko na sakoee |
ਪੰਜਾਬੀ ਅਰਥਗੁਰਾਂ ਦੀ ਵਿਸ਼ਾਲਤਾ ਦਿਨ-ਬਦਿਨ ਵਧਦੀ ਜਾ ਰਹੀ ਹੈ। ਕੋਈ ਭੀ ਇਸ ਦੀ ਤੁਲਨਾ ਨਹੀਂ ਕਰ ਸਕਦਾ।
English meaningThe glorious greatness of the Guru increases day by day; no one can equal it.
ਜਨੁ ਨਾਨਕੁ. ਹਰਿ ਕਰਤੈ ਆਪਿ ਬਹਿ ਟਿਕਿਆ; ਆਪੇ ਪੈਜ ਰਖੈ ਪ੍ਰਭੁ ਸੋਈ ॥੩॥
jan naanak. har karatai aap beh ttikiaa; aape paij rakhai prabh soee |3|
ਪੰਜਾਬੀ ਅਰਥਜੋ ਗੋਲੇ ਨਾਨਕ, ਵਾਹਿਗੁਰੂ ਸਿਰਜਣਹਾਰ ਨੇ ਖੁਦ (ਗੁਰੂ ਅਮਰਦਾਸ ਨੂੰ) ਨੀਅਤ ਕੀਤਾ ਹੈ ਅਤੇ ਖੁਦ ਹੀ ਉਹ ਸੁਆਮੀ ਉਸ ਦੀ ਇੱਜ਼ਤ ਰੱਖਦਾ ਹੈ।
English meaningO servant Nanak, the Creator Lord Himself established him; God preserves his honor. ||3||
ਪਉੜੀ ॥
paurree |
ਕਾਇਆ ਕੋਟੁ ਅਪਾਰੁ ਹੈ; ਅੰਦਰਿ ਹਟਨਾਲੇ ॥
kaaeaa kott apaar hai; andar hattanaale |
ਪੰਜਾਬੀ ਅਰਥਅੰਦਰਵਾਰ ਦੁਕਾਨਾਂ ਦੇ ਸਮੇਤ, ਮਨੁੱਖੀ ਦੇਹਿ ਇਕ ਵੱਡਾ ਕਿਲ੍ਹਾ ਹੈ।
English meaningThe human body is a great fortress, with its shops and streets within.
ਗੁਰਮੁਖਿ ਸਉਦਾ ਜੋ ਕਰੇ; ਹਰਿ ਵਸਤੁ ਸਮਾਲੇ ॥
guramukh saudaa jo kare; har vasat samaale |
ਪੰਜਾਬੀ ਅਰਥਗੁਰੂ ਅਨੁਸਾਰੀ ਜੋ ਵਣਜ ਕਰਨ ਆਉਂਦਾ ਹੈ। ਵਾਹਿਗੁਰੂ ਦੇ ਨਾਮ ਦੇ ਮਾਲ ਨੂੰ ਸਾਂਭ ਲੈਦਾ ਹੈ।
English meaningThe Gurmukh who comes to trade gathers the cargo of the Lord's Name.
ਨਾਮੁ ਨਿਧਾਨੁ ਹਰਿ ਵਣਜੀਐ; ਹੀਰੇ ਪਰਵਾਲੇ ॥
naam nidhaan har vanajeeai; heere paravaale |
ਪੰਜਾਬੀ ਅਰਥਸਾਨੂੰ ਰੱਬ ਦੇ ਨਾਮ ਦੀਆਂ ਜਵੇਹਰਾਂ ਅਤੇ ਮੂੰਗਿਆਂ ਦੇ ਖ਼ਜ਼ਾਲਿਆਂ ਨੂੰ ਖਰੀਦਣਾ ਉਚਿੱਤ ਹੈ।
English meaningHe deals in the treasure of the Lord's Name, the jewels and the diamonds.
ਵਿਣੁ ਕਾਇਆ, ਜਿ ਹੋਰ ਥੈ ਧਨੁ ਖੋਜਦੇ; ਸੇ ਮੂੜ ਬੇਤਾਲੇ ॥
vin kaaeaa, ji hor thai dhan khojade; se moorr betaale |
ਪੰਜਾਬੀ ਅਰਥਜੋ ਪ੍ਰਭੂ ਦੇ ਪਦਾਰਥ ਨੂੰ ਸਰੀਰ ਤੋਂ ਬਾਹਰ ਕਿਸੇ ਹੋਰ ਜਗ੍ਹਾ ਤੇ, ਲੱਭਦੇ ਹਨ, ਉਹ ਮੂਰਖ ਭੂਤਨੇ ਹਨ।
English meaningThose who search for this treasure outside of the body, in other places, are foolish demons.
ਸੇ ਉਝੜਿ ਭਰਮਿ ਭਵਾਈਅਹਿ. ਜਿਉ ਝਾੜ. ਮਿਰਗੁ ਭਾਲੇ ॥੧੫॥
se ujharr bharam bhavaaeeeh. jiau jhaarr. mirag bhaale |15|
ਪੰਜਾਬੀ ਅਰਥਹਰਨ ਦੀ ਮਾਨਿੰਦ, ਜੋ ਕਸਤੂਰੀ ਨੂੰ ਝਾੜੀਆਂ ਅੰਦਰ ਲੱਭਦਾ ਹੈ, ਉਹ ਵਹਿਮ ਅੰਦਰ ਬੀਆਬਾਨ ਵਿੱਚ ਭਟਕਦੇ ਫਿਰਦੇ ਹਨ।
English meaningThey wander around in the wilderness of doubt, like the deer who searches for the musk in the bushes. ||15||
ਸਲੋਕ ਮਃ ੪ ॥
salok mahalaa 4 |
ਪੰਜਾਬੀ ਅਰਥਸਲੋਕ ਚੋਥੀ ਪਾਤਸ਼ਾਹੀ।
English meaningSalok, Fourth Mehl:
ਜੋ ਨਿੰਦਾ ਕਰੇ. ਸਤਿਗੁਰ ਪੂਰੇ ਕੀ; ਸੁ ਅਉਖਾ ਜਗ ਮਹਿ ਹੋਇਆ ॥
jo nindaa kare. satigur poore kee; su aaukhaa jag meh hoeaa |
ਪੰਜਾਬੀ ਅਰਥਜੋ ਪੂਰਨ ਸੱਚੇ ਗੁਰੂ ਦੀ ਬਦਖੋਈ ਕਰਦਾ ਹੈ, ਉਸ ਨੂੰ ਜਹਾਨ ਅੰਦਰ ਮੁਸ਼ਕਲ ਬਣ ਜਾਂਦੀ ਹੈ।
English meaningOne who slanders the Perfect True Guru, shall have difficulty in this world.
ਨਰਕ ਘੋਰੁ ਦੁਖ ਖੂਹੁ ਹੈ; ਓਥੈ ਪਕੜਿ ਓਹੁ ਢੋਇਆ ॥
narak ghor dukh khoohu hai; othai pakarr ohu dtoeaa |
ਪੰਜਾਬੀ ਅਰਥਉਸ ਨੂੰ ਫੜ ਕੇ ਭਿਆਨਕ ਦੋਜ਼ਕ ਵਿੱਚ ਸੁਟਿਆ ਜਾਂਦਾ ਹੈ, ਜੋ ਮੁਸੀਬਤਾਂ ਦਾ ਖੂਹ ਹੈ।
English meaningHe is caught and thrown into the most horrible hell, the well of pain and suffering.
ਕੂਕ ਪੁਕਾਰ. ਕੋ ਨ ਸੁਣੇ; ਓਹੁ ਅਉਖਾ ਹੋਇ ਹੋਇ ਰੋਇਆ ॥
kook pukaar. ko na sune; ohu aaukhaa hoe hoe roeaa |
ਪੰਜਾਬੀ ਅਰਥਉਸ ਦੇ ਚੀਕ-ਚਿਹਾੜੇ ਤੇ ਵਿਰਲਾਪ ਨੂੰ ਕੋਈ ਨਹੀਂ ਸੁਣਦਾ। ਉਹ ਦੁਖੀ ਹੋ ਕੇ ਰੌਦਾ-ਪਿੱਟਦਾ ਹੈ।
English meaningNo one listens to his shrieks and cries; he cries out in pain and misery.
ਓਨਿ ਹਲਤੁ ਪਲਤੁ ਸਭੁ ਗਵਾਇਆ; ਲਾਹਾ ਮੂਲੁ ਸਭੁ ਖੋਇਆ ॥
on halat palat sabh gavaaeaa; laahaa mool sabh khoeaa |
ਪੰਜਾਬੀ ਅਰਥਉਹ ਇਹ ਜਹਾਨ ਤੇ ਪ੍ਰਲੋਕ ਮੁਕੰਮਲ ਗੁਆ ਲੈਦਾ ਹੈ। ਅਸਲ ਜ਼ਰ ਤੇ ਮੁਨਾਫਾ ਸਾਰੇ ਉਸ ਨੇ ਵੰਞਾ ਲਏ ਹਨ।
English meaningHe totally loses this world and the next; he has lost all of his investment and profit.
ਓਹੁ ਤੇਲੀ ਸੰਦਾ ਬਲਦੁ ਕਰਿ; ਨਿਤ ਭਲਕੇ ਉਠਿ ਪ੍ਰਭਿ ਜੋਇਆ ॥
ohu telee sandaa balad kar; nit bhalake utth prabh joeaa |
ਪੰਜਾਬੀ ਅਰਥਉਹ ਤੇਲੀ ਦੇ ਬੈਲ ਦੀ ਮਾਨਿੰਦ ਹੈ। ਸਵੇਰੇ ਉਠ ਕੇ ਉਸ ਦਾ ਮਾਲਕ ਉਸ ਨੂੰ ਸਦਾ ਹੀ ਜੋੜ ਦਿੰਦਾ ਹੈ।
English meaningHe is like the ox at the oil-press; each morning when he rises, God places the yoke upon him.
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ; ਤਿਦੂ. ਕਿਛੁ ਗੁਝਾ ਨ ਹੋਇਆ ॥
har vekhai sunai nit sabh kichh; tidoo. kichh gujhaa na hoeaa |
ਪੰਜਾਬੀ ਅਰਥਵਾਹਿਗੁਰੂ ਹੇਮਸ਼ਾਂ ਸਾਰਾ ਕੁਛ ਵੇਖਦਾ ਤੇ ਸੁਣਦਾ ਹੈ। ਉਸ ਪਾਸੋਂ ਕੁਝ ਭੀ ਲੁਕਿਆ ਹੋਇਆ ਨਹੀਂ ਰਹਿੰਦਾ।
English meaningThe Lord always sees and hears everything; nothing can be concealed from Him.
ਜੈਸਾ ਬੀਜੇ ਸੋ ਲੁਣੈ; ਜੇਹਾ ਪੁਰਬਿ ਕਿਨੈ ਬੋਇਆ ॥
jaisaa beeje so lunai; jehaa purab kinai boeaa |
ਪੰਜਾਬੀ ਅਰਥਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਵੱਢੇਗਾ। ਜਿਸ ਤਰ੍ਹਾਂ ਕਿ ਪਿਛਲਾ ਬੀਜਿਆ ਹੋਇਆ ਉਹ ਹੁਣ ਵੱਢ ਰਿਹਾ ਹੈ।
English meaningAs you plant, so shall you harvest, according to what you planted in the past.
ਜਿਸੁ ਕਿ੍ਰਪਾ ਕਰੇ ਪ੍ਰਭੁ ਆਪਣੀ; ਤਿਸੁ ਸਤਿਗੁਰ ਕੇ ਚਰਣ ਧੋਇਆ ॥
jis kripaa kare prabh aapanee; tis satigur ke charan dhoeaa |
ਪੰਜਾਬੀ ਅਰਥਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਹ ਸੱਚੇ ਗੁਰਾਂ ਦੇ ਪੈਰ ਧੋਦਾ ਹੈ।
English meaningOne who is blessed by God's Grace washes the feet of the True Guru.
ਗੁਰ ਸਤਿਗੁਰ ਪਿਛੈ. ਤਰਿ ਗਇਆ; ਜਿਉ ਲੋਹਾ ਕਾਠ ਸੰਗੋਇਆ ॥
gur satigur pichhai. tar geaa; jiau lohaa kaatth sangoeaa |
ਪੰਜਾਬੀ ਅਰਥਲੱਕੜ ਦੇ ਨਾਲ ਲੱਗੇ ਹੋਏ ਲੋਹੇ ਦੀ ਮਾਨਿੰਦ ਉਹ ਵੱਡੇ ਸੱਚੇ ਗੁਰਾਂ ਦੇ ਮਗਰ ਲੱਗ ਕੇ ਪਾਰ ਉਤਰ ਜਾਂਦਾ ਹੈ।
English meaningHe is carried across by the Guru, the True Guru, like iron which is carried across by wood.
ਜਨ ਨਾਨਕ. ਨਾਮੁ ਧਿਆਇ ਤੂ; ਜਪਿ ਹਰਿ ਹਰਿ ਨਾਮਿ. ਸੁਖੁ ਹੋਇਆ ॥੧॥
jan naanak. naam dhiaae too; jap har har naam. sukh hoeaa |1|
ਪੰਜਾਬੀ ਅਰਥਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ। ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ।
English meaningO servant Nanak, meditate on the Naam, the Name of the Lord; chanting the Name of the Lord, Har, Har, peace is obtained. ||1||
ਮਃ ੪ ॥
mahalaa 4 |
English meaningFourth Mehl:
ਵਡਭਾਗੀਆ ਸੋਹਾਗਣੀ; ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥
vaddabhaageea sohaaganee; jinaa guramukh miliaa har raae |
ਪੰਜਾਬੀ ਅਰਥਬੜੀਆਂ ਨਸੀਬਾਂ ਵਾਲੀਆਂ ਹਨ ਉਹ ਵਹੁਟੀਆਂ ਜੋ ਗੁਰਾਂ ਦੇ ਰਾਹੀਂ ਆਪਣੇ ਸੁਆਮੀ ਪਾਤਸ਼ਾਹ ਨੂੰ ਮਿਲ ਪਈਆਂ ਹਨ।
English meaningVery fortunate is the soul-bride, who, as Gurmukh, meets the Lord, her King.
ਅੰਤਰ ਜੋਤਿ ਪ੍ਰਗਾਸੀਆ; ਨਾਨਕ. ਨਾਮਿ ਸਮਾਇ ॥੨॥
antar jot pragaaseea; naanak. naam samaae |2|
ਪੰਜਾਬੀ ਅਰਥਨਾਨਕ, ਵਾਹਿਗੁਰੂ ਦੇ ਨੂਰ ਨੇ ਉਨ੍ਹਾਂ ਦਾ ਦਿਲ ਰੋਸ਼ਨ ਕਰ ਦਿਤਾ ਹੈ, ਤੇ ਉਹ ਉਸ ਦੇ ਨਾਮ ਵਿੱਚ ਲੀਨ ਹੋ ਗਈਆਂ ਹਨ।
English meaningHer inner being is illiminated with His Divine Light; O Nanak, she is absorbed in His Name. ||2||
ਪਉੜੀ ॥
paurree |
ਇਹੁ ਸਰੀਰੁ ਸਭੁ ਧਰਮੁ ਹੈ; ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
eihu sareer sabh dharam hai; jis andar sache kee vich jot |
ਪੰਜਾਬੀ ਅਰਥਇਹ ਦੇਹਿ ਜਿਸ ਦੇ ਦਿਲ ਵਿੱਚ ਸਤਿਪੁਰਖ ਦਾ ਚਾਨਣ ਹੈ, ਸੰਪੂਰਨ ਤੌਰ ਤੇ ਨੇਕੀ ਕਮਾਉਣ ਲਈ ਹੈ।
English meaningThis body is the home of Dharma; the Divine Light of the True Lord is within it.
ਗੁਹਜ ਰਤਨ ਵਿਚਿ ਲੁਕਿ ਰਹੇ; ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥
guhaj ratan vich luk rahe; koee guramukh sevak kadtai khot |
ਪੰਜਾਬੀ ਅਰਥਇਸ ਦੇ ਅੰਦਰ ਗੈਬੀ ਜਵਾਹਿਰਾਤ ਛੁਪੇ ਹੋਏ ਹਨ। ਕੋਈ ਵਿਰਲਾ ਗੋਲਾ ਹੀ ਗੁਰਾਂ ਦੇ ਰਾਹੀਂ, ਉਨ੍ਹਾਂ ਨੂੰ ਖੁਣ ਕੇ ਕੱਢਦਾ ਹੈ!
English meaningHidden within it are the jewels of mystery; how rare is that Gurmukh, that selfless servant, who digs them out.
ਸਭੁ ਆਤਮ ਰਾਮੁ ਪਛਾਣਿਆ; ਤਾਂ ਇਕੁ ਰਵਿਆ. ਇਕੋ ਓਤਿ ਪੋਤਿ ॥
sabh aatam raam pachhaaniaa; taan ik raviaa. iko ot pot |
ਪੰਜਾਬੀ ਅਰਥਜਦ ਪ੍ਰਾਣੀ ਸਰਬ-ਵਿਆਪਕ ਰੂਹ ਨੂੰ ਅਨੁਭਵ ਕਰਦਾ ਹੈ, ਤਦ ਉਹ ਇਕ ਸੁਆਮੀ ਨੂੰ ਹਰ ਥਾਂ ਰਮਿਆ ਹੋਇਆ ਅਤੇ ਇੱਕ ਨੂੰ ਹੀ ਤਾਣੇ ਪੇਟੇ ਦੀ ਮਾਨੰਦ ਉਣਿਆ ਹੋਇਆ ਵੇਖਦਾ ਹੈ।
English meaningWhen someone realizes the All-pervading Soul, then he sees the One and Only Lord permeating, through and through.
ਇਕੁ ਦੇਖਿਆ. ਇਕੁ ਮੰਨਿਆ; ਇਕੋ ਸੁਣਿਆ ਸ੍ਰਵਣ ਸਰੋਤਿ ॥
eik dekhiaa. ik maniaa; iko suniaa sravan sarot |
ਪੰਜਾਬੀ ਅਰਥਉਹ ਇਕ ਪ੍ਰਭੂ ਨੂੰ ਵੇਖਦਾ ਹੈ, ਉਹ ਇਕ ਪ੍ਰਭੂ ਉਤੇ ਹੀ ਭਰੋਸਾ ਰੱਖਦਾ ਹੈ ਅਤੇ ਆਪਣੇ ਕੰਨਾਂ ਨਾਲ ਕੇਵਲ ਪ੍ਰਭੂ ਦੀਆਂ ਹੀ ਕਨਸੋਆਂ ਸੁਣਦਾ ਹੈ।
English meaningHe sees the One, he believes in the One, and with his ears, he listens only to the One.