ਜਨ ਨਾਨਕ. ਨਾਮੁ ਸਲਾਹਿ ਤੂ; ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥
jan naanak. naam salaeh too; sach sache sevaa teree hot |16|
ਪੰਜਾਬੀ ਅਰਥਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ, ਹੇ ਗੋਲੇ ਇਹ ਹੈ ਤੇਰੀ ਘਾਲ ਸਚਿਆਰਾ ਦੇ ਪਰਮ ਸਚਿਆਰ ਦੀ।
English meaningO servant Nanak, praise the Naam, the Name of the Lord; this is your service to the Lord, the Truest of the True. ||16||
ਸਲੋਕ ਮਃ ੪ ॥
salok mahalaa 4 |
ਪੰਜਾਬੀ ਅਰਥਸਲੋਕ ਚੋਥੀ ਪਾਤਸ਼ਾਹੀ।
English meaningSalok, Fourth Mehl:
ਸਭਿ ਰਸ ਤਿਨ ਕੈ ਰਿਦੈ ਹਹਿ; ਜਿਨ ਹਰਿ ਵਸਿਆ ਮਨ ਮਾਹਿ ॥
sabh ras tin kai ridai heh; jin har vasiaa man maeh |
ਪੰਜਾਬੀ ਅਰਥਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਹਨ ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।
English meaningAll joy is in the hearts of those, within whose minds the Lord abides.
ਹਰਿ ਦਰਗਹਿ. ਤੇ ਮੁਖ ਉਜਲੇ; ਤਿਨ ਕਉ ਸਭਿ ਦੇਖਣ ਜਾਹਿ ॥
har darageh. te mukh ujale; tin kau sabh dekhan jaeh |
ਪੰਜਾਬੀ ਅਰਥਰੱਬ ਦੇ ਦਰਬਾਰ ਅੰਦਰ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ ਅਤੇ ਸਾਰੇ ਉਨ੍ਹਾਂ ਨੂੰ ਵੇਖਣ ਨੂੰ ਜਾਂਦੇ ਹਨ।
English meaningIn the Court of the Lord, their faces are radiant, and everyone goes to see them.
ਜਿਨ ਨਿਰਭਉ ਨਾਮੁ ਧਿਆਇਆ; ਤਿਨ ਕਉ. ਭਉ ਕੋਈ ਨਾਹਿ ॥
jin nirbhau naam dhiaaeaa; tin kau. bhau koee naeh |
ਪੰਜਾਬੀ ਅਰਥਜੋ ਨਿਡਰ ਪੁਰਖ ਦੇ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ।
English meaningThose who meditate on the Name of the Fearless Lord have no fear.
ਹਰਿ ਉਤਮੁ ਤਿਨੀ ਸਰੇਵਿਆ; ਜਿਨ ਕਉ ਧੁਰਿ ਲਿਖਿਆ ਆਹਿ ॥
har utam tinee sareviaa; jin kau dhur likhiaa aaeh |
ਪੰਜਾਬੀ ਅਰਥਜਿਨ੍ਹਾਂ ਲਈ ਮੁੱਢ ਦੀ ਐਸੀ ਲਿਖਤਾਕਾਰ ਹੈ, ਉਹ ਸਰੇਸ਼ਟ ਸੁਆਮੀ ਦਾ ਸਿਮਰਨ ਕਰਦੇ ਹਨ।
English meaningThose who have such pre-destined destiny remember the Sublime Lord.
ਤੇ ਹਰਿ ਦਰਗਹਿ ਪੈਨਾਈਅਹਿ; ਜਿਨ ਹਰਿ ਵੁਠਾ ਮਨ ਮਾਹਿ ॥
te har darageh painaaeeeh; jin har vutthaa man maeh |
ਪੰਜਾਬੀ ਅਰਥਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ।
English meaningThose, within whose minds the Lord abides, are robed with honor in the Court of the Lord.
ਓਇ ਆਪਿ ਤਰੇ ਸਭ ਕੁਟੰਬ ਸਿਉ; ਤਿਨ ਪਿਛੈ ਸਭੁ ਜਗਤੁ ਛਡਾਹਿ ॥
oe aap tare sabh kuttanb siau; tin pichhai sabh jagat chhaddaeh |
ਪੰਜਾਬੀ ਅਰਥਉਹ ਆਪਣੇ ਸਾਰੇ ਪਰਵਾਰ ਸਮੇਤ ਪਾਰ ਉਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਮਗਰ ਲੱਗ ਕੇ ਸਮੂਹ ਸੰਸਾਰ ਬਚ ਜਾਂਦਾ ਹੈ।
English meaningThey are carried across, along with all their family, and the whole world is saved along with them.
ਜਨ ਨਾਨਕ ਕਉ. ਹਰਿ ਮੇਲਿ ਜਨ; ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥
jan naanak kau. har mel jan; tin vekh vekh ham jeevaeh |1|
ਪੰਜਾਬੀ ਅਰਥਮੇਰੇ ਵਾਹਿਗੁਰੂ ਨੌਕਰ ਨਾਨਕ ਨੂੰ ਆਪਣੇ ਗੋਲਿਆਂ ਨਾਲ ਜੋੜ, ਜਿਨ੍ਹਾਂ ਨੂੰ ਲਗਾਤਾਰ ਤੱਕ ਕੇ ਉਹ ਜੀਊਦਾ ਹੈ।
English meaningO Lord, please unite servant Nanak with Your humble servants; beholding them, beholding them, I live. ||1||
ਮਃ ੪ ॥
mahalaa 4 |
English meaningFourth Mehl:
ਸਾ ਧਰਤੀ ਭਈ ਹਰੀਆਵਲੀ; ਜਿਥੈ. ਮੇਰਾ ਸਤਿਗੁਰੁ ਬੈਠਾ ਆਇ ॥
saa dharatee bhee hareeaavalee; jithai. meraa satigur baitthaa aae |
ਪੰਜਾਬੀ ਅਰਥਉਹ ਜ਼ਿਮੀ ਜਿਥੇ ਮੇਰਾ ਸੱਚਾ ਗੁਰੂ ਆ ਕੇ ਬੈਠਦਾ ਹੈ, ਹਰੀ ਭਰੀ ਹੋ ਜਾਂਦੀ ਹੈ।
English meaningThat land, where my True Guru comes and sits, becomes green and fertile.
ਸੇ ਜੰਤ ਭਏ ਹਰੀਆਵਲੇ; ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
se jant bhe hareeaavale; jinee meraa satigur dekhiaa jaae |
ਪੰਜਾਬੀ ਅਰਥਜੀਵ ਜੰਤੂ ਜੋ ਜਾਂ ਕੇ ਸੱਚੇ ਗੁਰਾਂ ਦਾ ਦੀਦਾਰ ਪਾਉਂਦੇ ਹਨ ਉਹ ਸਰਸਬਜ਼ ਹੋ ਜਾਂਦੇ ਹਨ।
English meaningThose beings who go and behold my True Guru are rejuvenated.
ਧਨੁ ਧੰਨੁ ਪਿਤਾ. ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ; ਜਿਨਿ ਗੁਰੂ ਜਣਿਆ ਮਾਇ ॥
dhan dhan pitaa. dhan dhan kul; dhan dhan su jananee; jin guroo janiaa maae |
ਪੰਜਾਬੀ ਅਰਥਹੇ ਅੰਮੜੀਏ, ਸ਼ਾਬਾਸ਼, ਸ਼ਾਬਾਸ਼ ਹੈ ਪਿਤਾ ਨੂੰ, ਸ਼ਾਬਾਸ਼ ਸ਼ਾਬਾਸ਼ ਹੈ ਖਾਨਦਾਨ ਨੂੰ ਸ਼ਾਬਾਸ਼, ਸ਼ਾਬਾਸ਼ ਹੈ ਉਹ ਚੰਗੀ ਮਾਤਾ ਨੂੰ ਜਿਸ ਨੇ ਗੁਰਾਂ ਨੂੰ ਜਨਮ ਦਿੱਤਾ ਹੈ।
English meaningBlessed, blessed is the father; blessed, blessed is the family; blessed, blessed is the mother, who gave birth to the Guru.
ਧਨੁ ਧੰਨੁ ਗੁਰੂ. ਜਿਨਿ ਨਾਮੁ ਅਰਾਧਿਆ; ਆਪਿ ਤਰਿਆ, ਜਿਨੀ ਡਿਠਾ ਤਿਨਾ ਲਏ ਛਡਾਇ ॥
dhan dhan guroo. jin naam araadhiaa; aap tariaa, jinee dditthaa tinaa le chhaddaae |
ਪੰਜਾਬੀ ਅਰਥਮੁਬਾਰਕ, ਮੁਬਾਰਕ ਹੈ ਗੁਰੂ ਜੋ ਨਾਮ ਦਾ ਸਿਮਰਨ ਕਰਦਾ ਹੈ। ਉਹ ਖੁਦ ਤਰ ਜਾਂਦਾ ਹੈ ਅਤੇ ਜੋ ਉਸ ਨੂੰ ਵੇਖਦੇ ਹਨ, ਉਨ੍ਹਾਂ ਨੂੰ ਭੀ ਤਾਰ ਦਿੰਦਾ ਹੈ।
English meaningBlessed, blessed is the Guru, who worships and adores the Naam; He saves Himself, and emancipates those who see Him.
ਹਰਿ ਸਤਿਗੁਰੁ ਮੇਲਹੁ ਦਇਆ ਕਰਿ; ਜਨੁ ਨਾਨਕੁ. ਧੋਵੈ ਪਾਇ ॥੨॥
har satigur melahu deaa kar; jan naanak. dhovai paae |2|
ਪੰਜਾਬੀ ਅਰਥਹੇ ਵਾਹਿਗੁਰੂ! ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ, ਤਾਂ ਜੋ ਨਫਰ ਨਾਨਕ ਉਨ੍ਹਾਂ ਦੇ ਚਰਨ ਪਾਣੀ ਨਾਲ ਸਾਫ਼ ਕਰੇ।
English meaningO Lord, be kind, and unite me with the True Guru, that servant Nanak may wash His feet. ||2||
ਪਉੜੀ ॥
paurree |
ਸਚੁ ਸਚਾ ਸਤਿਗੁਰੁ ਅਮਰੁ ਹੈ; ਜਿਸੁ ਅੰਦਰਿ ਹਰਿ ਉਰਿ ਧਾਰਿਆ ॥
sach sachaa satigur amar hai; jis andar har ur dhaariaa |
ਪੰਜਾਬੀ ਅਰਥਸਚਿਆ ਦਾ ਪਰਮ ਸੱਚਾ ਹੈ ਅਬਿਨਾਸੀ ਸਤਿਗੁਰੂ, ਜਿਸ ਨੇ ਵਾਹਿਗੁਰੂ ਨੂੰ ਆਪਣੇ ਦਿਲ ਵਿੱਚ ਟਿਕਾਇਆ ਹੈ।
English meaningTruest of the True is the Immortal True Guru; He has enshrined the Lord deep within His heart.
ਸਚੁ ਸਚਾ ਸਤਿਗੁਰੁ ਪੁਰਖੁ ਹੈ; ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥
sach sachaa satigur purakh hai; jin kaam krodh bikh maariaa |
ਪੰਜਾਬੀ ਅਰਥਸੱਚਿਆਂ ਦਾ ਪਰਮ ਸੱਚਾ ਹੈ ਸਰਬ-ਸ਼ਕਤੀਵਾਨ ਜਿਸ ਨੇ ਭੋਗ-ਵੇਗ, ਗੁੱਸੇ ਅਤੇ ਗੁਨਾਹ ਦਾ ਨਾਸ ਕੀਤਾ ਹੈ।
English meaningTruest of the True is the True Guru, the Primal Being, who has conquered sexual desire, anger and corruption.
ਜਾ ਡਿਠਾ ਪੂਰਾ ਸਤਿਗੁਰੂ; ਤਾਂ ਅੰਦਰਹੁ ਮਨੁ ਸਾਧਾਰਿਆ ॥
jaa dditthaa pooraa satiguroo; taan andarahu man saadhaariaa |
ਪੰਜਾਬੀ ਅਰਥਜਦ ਮੈਂ ਪੂਰਨ ਸੱਚੇ ਗੁਰਾਂ ਨੂੰ ਵੇਖਦਾ ਹਾਂ, ਤਦ ਮੇਰਾ ਮਨੂਆ ਅੰਦਰੋਂ ਆਸਰੇ-ਸਹਿਤ ਹੋ ਜਾਂਦਾ ਹੈ।
English meaningWhen I see the Perfect True Guru, then deep within, my mind is comforted and consoled.
ਬਲਿਹਾਰੀ ਗੁਰ ਆਪਣੇ; ਸਦਾ ਸਦਾ ਘੁਮਿ ਵਾਰਿਆ ॥
balihaaree gur aapane; sadaa sadaa ghum vaariaa |
ਪੰਜਾਬੀ ਅਰਥਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਦੀਵ ਤੇ ਹਮੇਸ਼ਾਂ ਉਨ੍ਹਾਂ ਉਤੋਂ ਸਦਕੇ ਤੇ ਸਮਰਪਣ ਹਾਂ।
English meaningI am a sacrifice to my True Guru; I am devoted and dedicated to Him, forever and ever.
ਗੁਰਮੁਖਿ ਜਿਤਾ; ਮਨਮੁਖਿ ਹਾਰਿਆ ॥੧੭॥
guramukh jitaa; manamukh haariaa |17|
ਪੰਜਾਬੀ ਅਰਥਗੁਰੂ-ਅਨੁਸਾਰੀ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ ਅਤੇ ਆਪ-ਹੁਦਰੇ ਇਸ ਨੂੰ ਹਾਰ ਦਿੰਦੇ ਹਨ।
English meaningA Gurmukh wins the battle of life whereas a self-willed manmukh loses it. ||17||
ਸਲੋਕ ਮਃ ੪ ॥
salok mahalaa 4 |
ਪੰਜਾਬੀ ਅਰਥਸਲੋਕ ਚੌਥੀ ਪਾਤਸ਼ਾਹੀ।
English meaningSalok, Fourth Mehl:
ਕਰਿ ਕਿਰਪਾ ਸਤਿਗੁਰੁ ਮੇਲਿਓਨੁ; ਮੁਖਿ ਗੁਰਮੁਖਿ ਨਾਮੁ ਧਿਆਇਸੀ ॥
kar kirapaa satigur melion; mukh guramukh naam dhiaaeisee |
ਪੰਜਾਬੀ ਅਰਥਜਿਸ ਨੂੰ ਸੁਆਮੀ, ਆਪਣੀ ਦਇਆ ਦੁਆਰਾ ਸੱਚੇ ਗੁਰਾਂ ਨਾਲ ਮਿਲਾਉਂਦੇ ਹਨ, ਉਹ ਗੁਰਾਂ ਦੇ ਰਾਹੀਂ, ਆਪਣੇ ਮੂੰਹ ਨਾਲ, ਨਾਮ ਦਾ ਉਚਾਰਨ ਕਰਦਾ ਹੈ।
English meaningBy His Grace, He leads us to meet the True Guru; then, as Gurmukh, we chant the Lord's Name, and meditate on it.
ਸੋ ਕਰੇ. ਜਿ ਸਤਿਗੁਰ ਭਾਵਸੀ; ਗੁਰੁ ਪੂਰਾ ਘਰੀ ਵਸਾਇਸੀ ॥
so kare. ji satigur bhaavasee; gur pooraa gharee vasaaeisee |
ਪੰਜਾਬੀ ਅਰਥਉਹ ਉਹੋ ਕੁਛ ਕਰਦਾ ਹੈ, ਜੋ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ ਅਤੇ ਪੂਰਨ ਗੁਰੂ ਉਸ ਨੂੰ ਉਸ ਦੇ ਗ੍ਰਹਿ ਵਿੱਚ ਟਿਕਾਣਾ ਬਖਸ਼ਦੇ ਹਨ।
English meaningWe do that which pleases the True Guru; the Perfect Guru comes to dwell in the home of the heart.
ਜਿਨ ਅੰਦਰਿ ਨਾਮੁ ਨਿਧਾਨੁ ਹੈ; ਤਿਨ ਕਾ ਭਉ ਸਭੁ ਗਵਾਇਸੀ ॥
jin andar naam nidhaan hai; tin kaa bhau sabh gavaaeisee |
ਪੰਜਾਬੀ ਅਰਥਪ੍ਰਭੂ ਉਨ੍ਹਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ, ਜਿਨ੍ਹਾਂ ਦੇ ਦਿਲ ਵਿੱਚ ਨਾਮ ਦਾ ਖ਼ਜ਼ਾਨਾ ਹੈ।
English meaningThose who have the treasure of the Naam deep within - all their fears are removed.
ਜਿਨ ਰਖਣ ਕਉ ਹਰਿ ਆਪਿ ਹੋਇ; ਹੋਰ ਕੇਤੀ. ਝਖਿ ਝਖਿ ਜਾਇਸੀ ॥
jin rakhan kau har aap hoe; hor ketee. jhakh jhakh jaaeisee |
ਪੰਜਾਬੀ ਅਰਥਜਿਨ੍ਹਾਂ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਅਨੇਕਾਂ ਹੀ ਉਨ੍ਹਾਂ ਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਵਿੱਚ ਖੱਪ ਕੇ ਮਰ ਜਾਂਦੇ ਹਨ।
English meaningThey are protected by the Lord Himself; others struggle and fight against them, but they only come to death.
ਜਨ ਨਾਨਕ. ਨਾਮੁ ਧਿਆਇ ਤੂ; ਹਰਿ ਹਲਤਿ ਪਲਤਿ ਛੋਡਾਇਸੀ ॥੧॥
jan naanak. naam dhiaae too; har halat palat chhoddaaeisee |1|
ਪੰਜਾਬੀ ਅਰਥਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ ਅਤੇ ਪ੍ਰਭੂ ਤੇਰੀ ਏਥੇ ਅਤੇ ਓਥੇ ਬੰਦ-ਖਲਾਸੀ ਕਰ ਦੇਵੇਗਾ।
English meaningO servant Nanak, meditate on the Naam; the Lord shall deliver you, here and hereafter. ||1||
ਮਃ ੪ ॥
mahalaa 4 |
English meaningFourth Mehl:
ਗੁਰਸਿਖਾ ਕੈ ਮਨਿ ਭਾਵਦੀ; ਗੁਰ ਸਤਿਗੁਰ ਕੀ ਵਡਿਆਈ ॥
gurasikhaa kai man bhaavadee; gur satigur kee vaddiaaee |
ਪੰਜਾਬੀ ਅਰਥਵੱਡੇ ਸੱਚੇ ਗੁਰਾਂ ਦੀ ਕੀਰਤੀ ਗੁਰੂ ਦੇ ਸਿੱਖਾਂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
English meaningThe glorious greatness of the Guru, the True Guru, is pleasing to the GurSikh's mind.
ਹਰਿ ਰਾਖਹੁ ਪੈਜ ਸਤਿਗੁਰੂ ਕੀ; ਨਿਤ ਚੜੈ ਸਵਾਈ ॥
har raakhahu paij satiguroo kee; nit charrai savaaee |
ਪੰਜਾਬੀ ਅਰਥਵਾਹਿਗੁਰੂ ਸੱਚੇ ਗੁਰਾਂ ਦੀ ਇੱਜ਼ਤ ਰੱਖਦਾ ਹੈ, ਜੋ ਹਰ ਰੋਜ਼ ਵਧਦੀ ਜਾਂਦੀ ਹੈ।
English meaningThe Lord preserves the honor of the True Guru, which increases day by day.
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ; ਪਾਰਬ੍ਰਹਮੁ ਛਡਾਈ ॥
gur satigur kai man paarabraham hai; paarabraham chhaddaaee |
ਪੰਜਾਬੀ ਅਰਥਵਿਸ਼ਾਲ ਸਤਿਗੁਰਾਂ ਦੇ ਹਿਰਦੇ ਅੰਦਰ ਪਰਮ ਪ੍ਰਭੂ ਵਸਦਾ ਹੈ ਅਤੇ ਪਰਮ ਪ੍ਰਭੂ ਹੀ ਉਨ੍ਹਾਂ ਦੀ ਰੱਖਿਆ ਕਰਦਾ ਹੈ।
English meaningThe Supreme Lord God is in the Mind of the Guru, the True Guru; the Supreme Lord God saves Him.
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ; ਤਿਨਿ ਸਭ ਆਣਿ ਨਿਵਾਈ ॥
gur satigur taan deebaan har; tin sabh aan nivaaee |
ਪੰਜਾਬੀ ਅਰਥਵੱਡੇ ਸੱਚੇ ਗੁਰਾਂ ਦਾ ਵਾਹਿਗੁਰੂ ਬਲ ਅਤੇ ਆਸਰਾ ਹੈ। ਸਾਰਿਆਂ ਨੂੰ ਲਿਆ ਕੇ ਉਸ ਨੇ ਉਨ੍ਹਾਂ ਮੂਹਰੇ ਨਿਵਾ ਦਿੱਤਾ ਹੈ।
English meaningThe Lord is the Power and Support of the Guru, the True Guru; all come to bow before Him.
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ; ਤਿਨ ਕੇ ਸਭਿ ਪਾਪ ਗਵਾਈ ॥
jinee dditthaa meraa satigur bhaau kar; tin ke sabh paap gavaaee |
ਪੰਜਾਬੀ ਅਰਥਜਿਨ੍ਹਾਂ ਨੇ ਮੇਰੇ ਸੱਚੇ ਗੁਰਾਂ ਨੂੰ ਪਿਆਰ ਨਾਲ ਵੇਖ ਲਿਆ ਹੈ, ਪ੍ਰਭੂ ਉਨ੍ਹਾਂ ਦੇ ਸਮੂਹ ਗੁਨਾਹ ਮੇਟ ਸੁੱਟਦਾ ਹੈ।
English meaningThose who have gazed lovingly upon my True Guru - all their sins are taken away.
ਹਰਿ ਦਰਗਹ ਤੇ ਮੁਖ ਉਜਲੇ; ਬਹੁ ਸੋਭਾ ਪਾਈ ॥
har daragah te mukh ujale; bahu sobhaa paaee |
ਪੰਜਾਬੀ ਅਰਥਰੋਸ਼ਨ ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ ਹਰੀ ਦੇ ਦਰਬਾਰ ਅੰਦਰ ਅਤੇ ਉਹ ਘਣੀ ਵਡਿਆਈ ਪਾਉਂਦੇ ਹਨ।
English meaningTheir faces are radiant in the Court of the Lord, and they obtain great glory.
ਜਨੁ ਨਾਨਕੁ ਮੰਗੈ ਧੂੜਿ ਤਿਨ; ਜੋ ਗੁਰ ਕੇ ਸਿਖ ਮੇਰੇ ਭਾਈ ॥੨॥
jan naanak mangai dhoorr tin; jo gur ke sikh mere bhaaee |2|
ਪੰਜਾਬੀ ਅਰਥਨਫ਼ਰ ਨਾਨਕ ਉਨ੍ਹਾਂ ਆਪਣੇ ਭਰਾਵਾਂ ਦੀ ਖਾਕ ਦੀ ਯਾਚਨਾ ਕਰਦਾ ਹੈ ਜੋ ਗੁਰੂ ਦੇ ਮੁਰੀਦ ਹਨ।
English meaningServant Nanak begs for the dust of the feet of those GurSikhs, O my Siblings of Destiny. ||2||
ਪਉੜੀ ॥
paurree |
ਹਉ ਆਖਿ ਸਲਾਹੀ ਸਿਫਤਿ ਸਚੁ; ਸਚੁ ਸਚੇ ਕੀ ਵਡਿਆਈ ॥
hau aakh salaahee sifat sach; sach sache kee vaddiaaee |
ਪੰਜਾਬੀ ਅਰਥਮੈਂ ਸਤਿਪੁਰਖ ਦੀ ਕੀਰਤੀ ਕਹਿੰਦਾ ਤੇ ਵਡਿਆਉਂਦਾ ਹਾਂ। ਸੱਚੀ ਹੈ ਪ੍ਰਭੁਤਾ ਸੱਚੇ ਸੁਆਮੀ ਦੀ।
English meaningI chant the Praises and Glories of the True One. True is the glorious greatness of the True Lord.
ਸਾਲਾਹੀ ਸਚੁ ਸਲਾਹ ਸਚੁ; ਸਚੁ ਕੀਮਤਿ ਕਿਨੈ. ਨ ਪਾਈ ॥
saalaahee sach salaah sach; sach keemat kinai. na paaee |
ਪੰਜਾਬੀ ਅਰਥਮੈਂ ਸੱਚੇ ਸਾਈਂ ਅਤੇ ਸੱਚੇ ਸਾਈਂ ਦੀ ਕੀਰਤੀ ਦਾ ਜੱਸ ਕਰਦਾ ਹਾਂ। ਸਤਿਪੁਰਖ ਦੇ ਮੁੱਲ ਨੂੰ ਕੋਈ ਨਹੀਂ ਜਾਣਦਾ।
English meaningI praise the True Lord, and the Praises of the True Lord. His worth cannot be estimated.