ਸਚੁ ਸਚਾ ਰਸੁ ਜਿਨੀ ਚਖਿਆ; ਸੇ ਤਿ੍ਰਪਤਿ ਰਹੇ ਆਘਾਈ ॥
sach sachaa ras jinee chakhiaa; se tripat rahe aaghaaee |
ਪੰਜਾਬੀ ਅਰਥਜੋ ਸੱਚੇ ਸਾਹਿਬ ਦੇ ਸੱਚੇ ਅੰਮ੍ਰਿਤ ਨੂੰ ਮਾਣਦੇ ਹਨ, ਉਹ ਰੱਜੇ ਤੇ ਧਰਾਪੇ ਰਹਿੰਦੇ ਹਨ।
English meaningThose who have tasted the true essence of the True Lord, remain satisfied and fulfilled.
ਇਹੁ ਹਰਿ ਰਸੁ ਸੇਈ ਜਾਣਦੇ; ਜਿਉ ਗੂੰਗੈ ਮਿਠਿਆਈ ਖਾਈ ॥
eihu har ras seee jaanade; jiau goongai mitthiaaee khaaee |
ਪੰਜਾਬੀ ਅਰਥਗੁੰਗੇ ਪੁਰਸ਼ ਦੇ ਮਿਠਿਆਈ ਖਾਣ ਦੀ ਤਰ੍ਹਾਂ ਉਹ ਵਾਹਿਗੁਰੂ ਦੇ ਇਸ ਅੰਮ੍ਰਿਤ ਦੇ ਸੁਆਦ ਨੂੰ ਕੇਵਲ ਅਨੁਭਵ ਹੀ ਕਰ ਸਕਦੇ ਹਨ।
English meaningThey know this essence of the Lord, but they say nothing, like the mute who tastes the sweet candy, and says nothing.
ਗੁਰਿ ਪੂਰੈ ਹਰਿ ਪ੍ਰਭੁ ਸੇਵਿਆ; ਮਨਿ ਵਜੀ ਵਾਧਾਈ ॥੧੮॥
gur poorai har prabh seviaa; man vajee vaadhaaee |18|
ਪੰਜਾਬੀ ਅਰਥਪੂਰਨ ਗੁਰੂ ਵਾਹਿਗੁਰੂ ਸੁਆਮੀ ਦੀ ਘਾਲ ਕਮਾਉਣਾ ਹੈ ਅਤੇ ਲੋਕ ਉਸ ਨੂੰ ਮੁਬਾਰਕਬਾਦ ਦਿੰਦੇ ਹਨ।
English meaningThe Perfect Guru serves the Lord God; His vibration vibrates and resounds in the mind. ||18||
ਸਲੋਕ ਮਃ ੪ ॥
salok mahalaa 4 |
ਪੰਜਾਬੀ ਅਰਥਸਲੋਕ ਚੋਥੀ ਪਾਤਸ਼ਾਹੀ।
English meaningSalok, Fourth Mehl:
ਜਿਨਾ ਅੰਦਰਿ ਉਮਰਥਲ; ਸੇਈ ਜਾਣਨਿ ਸੂਲੀਆ ॥
jinaa andar umarathal; seee jaanan sooleea |
ਪੰਜਾਬੀ ਅਰਥਜਿਨ੍ਹਾਂ ਦੇ ਅੰਦਰ ਗਦੋਧਾਣਾ ਹੈ, ਉਹ ਇਸ ਦੀ ਪੀੜ ਨੂੰ ਸਮਝਦੇ ਹਨ।
English meaningThose who have a festering boil within - they alone know its pain.
ਹਰਿ ਜਾਣਹਿ ਸੇਈ ਬਿਰਹੁ; ਹਉ ਤਿਨ ਵਿਟਹੁ. ਸਦ ਘੁਮਿ ਘੋਲੀਆ ॥
har jaaneh seee birahu; hau tin vittahu. sad ghum gholeea |
ਪੰਜਾਬੀ ਅਰਥਮੈਂ ਉਨ੍ਹਾਂ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹਾਂ, ਜੋ ਵਾਹਿਗੁਰੂ ਨਾਲੋਂ ਵਿਛੋੜੇ ਦੀ ਪੀੜ ਨੂੰ ਅਨੁਭਵ ਕਰਦੇ ਹਨ।
English meaningThose who know the pain of separation from the Lord - I am forever a sacrifice, a sacrifice to them.
ਹਰਿ ਮੇਲਹੁ ਸਜਣੁ ਪੁਰਖੁ; ਮੇਰਾ ਸਿਰੁ. ਤਿਨ ਵਿਟਹੁ. ਤਲ ਰੋਲੀਆ ॥
har melahu sajan purakh; meraa sir. tin vittahu. tal roleea |
ਪੰਜਾਬੀ ਅਰਥਹੇ ਸਰਬ-ਸ਼ਕਤੀਵਾਨ ਵਾਹਿਗੁਰੂ ਮੇਨੂੰ ਗੁਰੂ ਮਿੱਤ੍ਰ ਨਾਲ ਮਿਲਾ ਦੇ। ਮੇਰਾ ਸੀਸ ਤਿੰਨ੍ਹਾਂ ਉਤੋਂ ਕੁਰਬਾਨ ਹੈ ਅਤੇ ਉਨ੍ਹਾਂ ਦੇ ਪੈਰਾਂ ਹੇਠ ਰੁਲੇਗਾ।
English meaningO Lord, please lead me to meet the Guru, the Primal Being, my Friend; my head shall roll in the dust under His feet.
ਜੋ ਸਿਖ. ਗੁਰ ਕਾਰ ਕਮਾਵਹਿ; ਹਉ ਗੁਲਮੁ ਤਿਨਾ ਕਾ ਗੋਲੀਆ ॥
jo sikh. gur kaar kamaaveh; hau gulam tinaa kaa goleea |
ਪੰਜਾਬੀ ਅਰਥਮੈਂ ਉਨ੍ਹਾਂ ਗੁਰੂ ਦੇ ਮੁਰੀਦਾ ਦੇ ਸੇਵਕਾਂ ਦਾ ਸੇਵਕ ਹਾਂ, ਜੋ ਗੁਰਾਂ ਦੀ ਚਾਕਰੀ ਬਜਾਉਂਦੇ ਹਨ।
English meaningI am the slave of the slaves of those GurSikhs who serve Him.
ਹਰਿ ਰੰਗਿ ਚਲੂਲੈ ਜੋ ਰਤੇ; ਤਿਨ ਭਿਨੀ. ਹਰਿ ਰੰਗਿ ਚੋਲੀਆ ॥
har rang chaloolai jo rate; tin bhinee. har rang choleea |
ਪੰਜਾਬੀ ਅਰਥਜੋ ਪ੍ਰਭੂ ਦੀ ਪੱਕੀ ਲਾਲ ਰੰਗਤ ਨਾਲ ਰੰਗੀਜੇ ਹਨ, ਉਨ੍ਹਾਂ ਦੇ ਪੁਸ਼ਾਕੇ ਵਾਹਿਗੁਰੂ ਦੀ ਪ੍ਰੀਤ ਅੰਦਰ ਗੱਚ ਹਨ।
English meaningThose who are imbued with the deep crimson color of the Lord's Love - their robes are drenched in the Love of the Lord.
ਕਰਿ ਕਿਰਪਾ ਨਾਨਕ ਮੇਲਿ; ਗੁਰ ਪਹਿ. ਸਿਰੁ ਵੇਚਿਆ ਮੋਲੀਆ ॥੧॥
kar kirapaa naanak mel; gur peh. sir vechiaa moleea |1|
ਪੰਜਾਬੀ ਅਰਥਮੇਰੇ ਮਾਲਕ ਮਿਹਰਬਾਨੀ ਕਰਕੇ ਨਾਨਕ ਨੂੰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਦੇ ਕੋਲ ਉਸਨੇ ਆਪਣਾ ਸੀਸ ਰਕਮ ਵਸੂਲ ਪਾ ਕੇ ਫਰੋਖਤ ਕਰ ਦਿੱਤਾ ਹੈ।
English meaningGrant Your Grace, and lead Nanak to meet the Guru; I have sold my head to Him. ||1||
ਮਃ ੪ ॥
mahalaa 4 |
English meaningFourth Mehl:
ਅਉਗਣੀ ਭਰਿਆ ਸਰੀਰੁ ਹੈ; ਕਿਉ ਸੰਤਹੁ. ਨਿਰਮਲੁ ਹੋਇ ॥
aauganee bhariaa sareer hai; kiau santahu. niramal hoe |
ਪੰਜਾਬੀ ਅਰਥਦੇਹਿ ਪਾਪਾ ਨਾਲ ਪਰੀ-ਪੂਰਨ ਹੈ। ਇਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦੀ ਹੈ, ਹੇ ਸਾਧੂਓ?
English meaningThe body is full of mistakes and misdeeds; how can it become pure, O Saints?
ਗੁਰਮੁਖਿ ਗੁਣ ਵੇਹਾਝੀਅਹਿ; ਮਲੁ ਹਉਮੈ ਕਢੈ ਧੋਇ ॥
guramukh gun vehaajheeeh; mal haumai kadtai dhoe |
ਪੰਜਾਬੀ ਅਰਥਗੁਰਾਂ ਦੇ ਰਾਹੀਂ, ਨੇਕੀਆਂ ਖਰੀਦੀਆਂ ਜਾਂਦੀਆਂ ਹਨ, ਜੋ ਹੰਕਾਰ ਦੀ ਮੈਲ ਨੂੰ ਧੋ ਕੇ ਕੱਢ ਸੁੱਟਦੀਆਂ ਹਨ।
English meaningThe Gurmukh purchases virtues, which wash off the sin of egotism.
ਸਚੁ ਵਣੰਜਹਿ ਰੰਗ ਸਿਉ; ਸਚੁ ਸਉਦਾ ਹੋਇ ॥
sach vananjeh rang siau; sach saudaa hoe |
ਪੰਜਾਬੀ ਅਰਥਸੱਚੇ ਸੁਆਮੀ ਨੂੰ ਪਿਆਰ ਨਾਲ ਮੁੱਲ ਲੈਣ ਦਾ ਵਣਜ ਸੱਚਾ ਹੈ।
English meaningTrue is the trade which purchases the True Lord with love.
ਤੋਟਾ. ਮੂਲਿ ਨ ਆਵਈ; ਲਾਹਾ ਹਰਿ ਭਾਵੈ ਸੋਇ ॥
tottaa. mool na aavee; laahaa har bhaavai soe |
ਪੰਜਾਬੀ ਅਰਥਇਸ ਤਰ੍ਹਾਂ ਬੰਦੇ ਨੂੰ ਕਦਾਚਿੱਤ ਘਾਟਾ ਨਹੀਂ ਪੈਦਾ ਅਤੇ ਜਿਸ ਤਰ੍ਹਾਂ ਉਸ ਪ੍ਰਭੂ ਦੀ ਰਜ਼ਾ ਹੈ, ਉਹ ਨਫ਼ਾ ਕਮਾਉਂਦਾ ਹੈ।
English meaningNo loss will come from this, and the profit comes by the Lord's Will.
ਨਾਨਕ. ਤਿਨ ਸਚੁ ਵਣੰਜਿਆ; ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥
naanak. tin sach vananjiaa; jinaa dhur likhiaa paraapat hoe |2|
ਪੰਜਾਬੀ ਅਰਥਨਾਨਕ, ਕੇਵਲ ਓਹੀ ਸੱਚੇ ਨਾਮ ਨੂੰ ਵਿਹਾਝਦੇ ਹਨ, ਜਿਨ੍ਹਾਂ ਦੇ ਪੱਲੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਾਕਾਰ ਹੈ।
English meaningO Nanak, they alone purchase the Truth, who are blessed with such pre-ordained destiny. ||2||
ਪਉੜੀ ॥
paurree |
ਸਾਲਾਹੀ ਸਚੁ ਸਾਲਾਹਣਾ; ਸਚੁ ਸਚਾ ਪੁਰਖੁ ਨਿਰਾਲੇ ॥
saalaahee sach saalaahanaa; sach sachaa purakh niraale |
ਪੰਜਾਬੀ ਅਰਥਮੈਂ ਉਪਮਾ ਯੋਗ ਸਤਿਪੁਰਖ ਦੀ ਉਪਮਾ ਕਰਦਾ ਹਾਂ। ਸੱਚਾ ਸੁਆਮੀ ਨਿਸਚਿਤ ਹੀ, ਬੇਨਜ਼ੀਰ ਹੈ।
English meaningI praise the True One, who alone is worthy of praise. The True Primal Being is True - this is His unique quality.
ਸਚੁ ਸੇਵੀ. ਸਚੁ ਮਨਿ ਵਸੈ; ਸਚੁ ਸਚਾ ਹਰਿ ਰਖਵਾਲੇ ॥
sach sevee. sach man vasai; sach sachaa har rakhavaale |
ਪੰਜਾਬੀ ਅਰਥਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚ ਚਿੱਤ ਅੰਦਰ ਟਿਕ, ਜਾਂਦਾ ਹੈ, ਸੱਚਿਆਂ ਦਾ ਪਰਮ ਸੱਚਾ ਵਾਹਿਗੁਰੂ ਮੇਰਾ ਰਖਿਅਕ ਹੈ।
English meaningServing the True Lord, the Truth comes to dwell in the mind. The Lord, the Truest of the True, is my Protector.
ਸਚੁ ਸਚਾ ਜਿਨੀ ਅਰਾਧਿਆ; ਸੇ ਜਾਇ ਰਲੇ ਸਚ ਨਾਲੇ ॥
sach sachaa jinee araadhiaa; se jaae rale sach naale |
ਪੰਜਾਬੀ ਅਰਥਜੋ ਸਚਿਆਰਾ ਦੇ ਮਹਾਂ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਜਾ ਕੇ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ।
English meaningThose who worship and adore the Truest of the True, shall go and merge with the True Lord.
ਸਚੁ ਸਚਾ. ਜਿਨੀ ਨ ਸੇਵਿਆ; ਸੇ ਮਨਮੁਖ ਮੂੜ ਬੇਤਾਲੇ ॥
sach sachaa. jinee na seviaa; se manamukh moorr betaale |
ਪੰਜਾਬੀ ਅਰਥਜੋ ਸਚਿਆਰਾ ਦੇ ਮਹਾਂ ਸਚਿਆਰ ਦੀ ਘਾਲ ਨਹੀਂ ਕਮਾਉਂਦੇ, ਉਹ ਮੂਰਖ ਅਤੇ ਆਪ-ਹੁਦਰੇ ਭੂਤਨੇ ਹਨ।
English meaningThose who do not serve the Truest of the True - those self-willed manmukhs are foolish demons.
ਓਹ ਆਲੁ ਪਤਾਲੁ ਮੁਹਹੁ ਬੋਲਦੇ; ਜਿਉ ਪੀਤੈ ਮਦਿ ਮਤਵਾਲੇ ॥੧੯॥
oeh aal pataal muhahu bolade; jiau peetai mad matavaale |19|
ਪੰਜਾਬੀ ਅਰਥਸ਼ਰਾਬ ਪੀ ਕੇ ਗੁਟ ਹੋਏ ਹੋਏ ਸ਼ਰਾਬੀ ਦੀ ਤਰ੍ਹਾਂ ਉਹ ਆਪਣੇ ਮੂੰਹ ਨਾਲ ਉਲਟ ਪੁਲਟ ਬੋਲਦੇ ਹਨ।
English meaningWith their mouths, they babble on about this and that, like the drunkard who has drunk his wine. ||19||
ਸਲੋਕ ਮਹਲਾ ੩ ॥
salok mahalaa 3 |
ਪੰਜਾਬੀ ਅਰਥਸਲੋਕ ਤੀਜੀ ਪਾਤਸ਼ਾਹੀ।
English meaningSalok, Third Mehl:
ਗਉੜੀ ਰਾਗਿ ਸੁਲਖਣੀ; ਜੇ ਖਸਮੈ ਚਿਤਿ ਕਰੇਇ ॥
gaurree raag sulakhanee; je khasamai chit karee |
ਪੰਜਾਬੀ ਅਰਥਗਉੜੀ ਰਾਗ ਮੁਬਾਰਕ ਹੈ ਜੇਕਰ ਇਸ ਵਿੱਚ ਇਨਸਾਨ ਆਪਣੇ ਮਾਲਕ ਨੂੰ ਚੇਤੇ ਕਰੇ।
English meaningGauree Raga is auspicious, if, through it, one comes to think of his Lord and Master.
ਭਾਣੈ ਚਲੈ ਸਤਿਗੁਰੂ ਕੈ; ਐਸਾ ਸੀਗਾਰੁ ਕਰੇਇ ॥
bhaanai chalai satiguroo kai; aisaa seegaar karee |
ਪੰਜਾਬੀ ਅਰਥਉਹ ਗੁਰਾਂ ਦੀ ਰਜ਼ਾ ਅੰਦਰ ਟੁਰੇ। ਐਹੋ ਜੇਹਾ ਹਾਰਸ਼ਿੰਗਾਰ ਉਸ ਨੂੰ ਕਰਣਾ ਉਚਿਤ ਹੈ।
English meaningHe should walk in harmony with the Will of the True Guru; this should be his decoration.
ਸਚਾ ਸਬਦੁ ਭਤਾਰੁ ਹੈ; ਸਦਾ ਸਦਾ ਰਾਵੇਇ ॥
sachaa sabad bhataar hai; sadaa sadaa raavee |
ਪੰਜਾਬੀ ਅਰਥਸੱਚਾ ਸ਼ਬਦ ਪ੍ਰਾਣੀ ਦਾ ਕੰਤ ਹੈ। ਹਮੇਸ਼ਾਂ ਤੇ ਹਮੇਸ਼ਾਂ ਉਸ ਨੂੰ ਉਸੇ ਦਾ ਆਨੰਦ ਲੈਣਾ ਚਾਹੀਦਾ ਹੈ।
English meaningThe True Word of the Shabad is our spouse; ravish and enjoy it, forever and ever.
ਜਿਉ ਉਬਲੀ ਮਜੀਠੈ ਰੰਗੁ ਗਹਗਹਾ; ਤਿਉ ਸਚੇ ਨੋ ਜੀਉ ਦੇਇ ॥
jiau ubalee majeetthai rang gahagahaa; tiau sache no jeeo dee |
ਪੰਜਾਬੀ ਅਰਥਜਿਸ ਤਰ੍ਹਾਂ ਦਾ ਗੂੜ੍ਹਾ ਲਾਲ ਰੰਗ ਉਬਲੀ ਹੋਈ ਮਜੀਠ ਦਾ ਹੈ, ਸੱਚੇ ਸਾਹਿਬ ਨੂੰ ਆਪਣੀ ਆਤਮਾ ਸਮਰਪਣ ਕਰਨ ਦੁਆਰ ਤੇਰਾ ਉਹੋ ਜਿਹਾ ਰੰਗ ਹੋ ਜਾਵੇਗਾ।
English meaningLike the deep crimson color of the madder plant - such is the dye which shall color you, when you dedicate your soul to the True One.
ਰੰਗਿ ਚਲੂਲੈ ਅਤਿ ਰਤੀ; ਸਚੇ ਸਿਉ ਲਗਾ ਨੇਹੁ ॥
rang chaloolai at ratee; sache siau lagaa nehu |
ਪੰਜਾਬੀ ਅਰਥਜੋ ਸਤਿਪੁਰਖ ਨੂੰ ਪਿਆਰ ਕਰਦੀ ਹੈ, ਉਹ ਪੋਸਤ ਦੇ ਫੁੱਲ ਦੀ ਰੰਗਤ ਦੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਜਾਂਦੀ ਹੈ।
English meaningOne who loves the True Lord is totally imbued with the Lord's Love, like the deep crimson color of the poppy.
ਕੂੜੁ ਠਗੀ. ਗੁਝੀ ਨਾ ਰਹੈ; ਕੂੜੁ ਮੁਲੰਮਾ ਪਲੇਟਿ ਧਰੇਹੁ ॥
koorr tthagee. gujhee naa rahai; koorr mulamaa palett dharehu |
ਪੰਜਾਬੀ ਅਰਥਝੂਠੀ ਗਿਲਟ ਨਾਲ ਲਪੇਟੇ ਹੋਏ, ਝੂਠ ਅਤੇ ਵਲਛਲ ਲੁਕੇ ਨਹੀਂ ਰਹਿੰਦੇ।
English meaningFalsehood and deception may be covered with false coatings, but they cannot remain hidden.
ਕੂੜੀ ਕਰਨਿ ਵਡਾਈਆ; ਕੂੜੇ ਸਿਉ ਲਗਾ ਨੇਹੁ ॥
koorree karan vaddaaeea; koorre siau lagaa nehu |
ਪੰਜਾਬੀ ਅਰਥਝੂਠ ਹੈ ਉਨ੍ਹਾਂ ਦੀ ਸਿਫ਼ਤ ਕਰਨੀ, ਜਿਨ੍ਹਾਂ ਦਾ ਝੂਠ ਨਾਲ ਪਿਆਰ ਹੈ।
English meaningFalse is the uttering of praises, by those who love falsehood.
ਨਾਨਕ. ਸਚਾ ਆਪਿ ਹੈ; ਆਪੇ ਨਦਰਿ ਕਰੇਇ ॥੧॥
naanak. sachaa aap hai; aape nadar karee |1|
ਪੰਜਾਬੀ ਅਰਥਨਾਨਕ, ਕੇਵਲ ਵਾਹਿਗੁਰੂ ਦੀ ਸੱਚਾ ਹੈ ਅਤੇ ਉਹ ਆਪ ਹੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
English meaningO Nanak, He alone is True; He Himself casts His Glance of Grace. ||1||
ਮਃ ੪ ॥
mahalaa 4 |
English meaningFourth Mehl:
ਸਤਸੰਗਤਿ ਮਹਿ ਹਰਿ ਉਸਤਤਿ ਹੈ; ਸੰਗਿ ਸਾਧੂ ਮਿਲੇ ਪਿਆਰਿਆ ॥
satasangat meh har usatat hai; sang saadhoo mile piaariaa |
ਪੰਜਾਬੀ ਅਰਥਸਤਿ ਸੰਗਤ ਅੰਦਰ ਰੱਬ ਦਾ ਜੱਸ ਗਾਇਨ ਹੁੰਦਾ ਹੈ। ਸੰਤਾਂ ਨਾਲ ਸੰਗਤ ਕਰਨ ਦੁਆਰਾ ਪ੍ਰੀਤਮ ਮਿਲਦਾ ਹੈ।
English meaningIn the Sat Sangat, the True Congregation, the Lord's Praises are sung. In the Saadh Sangat, the Company of the Holy, the Beloved Lord is met.
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ; ਉਪਦੇਸੁ ਕਰਹਿ ਪਰਉਪਕਾਰਿਆ ॥
oe purakh praanee dhan jan heh; upades kareh praupakaariaa |
ਪੰਜਾਬੀ ਅਰਥਬੰਦਿਆਂ ਵਿਚੋਂ ਉਹ ਫਾਨੀ ਜੀਵ ਮੁਬਾਰਕ ਹੈ, ਜੋ ਹੋਰਨਾਂ ਦੇ ਭਲੇ ਲਈ ਸਿੱਖ-ਮਤ ਦਿੰਦਾ ਹੈ।
English meaningBlessed is that mortal being, who shares the Teachings for the good of others.
ਹਰਿ ਨਾਮੁ ਦਿ੍ਰੜਾਵਹਿ. ਹਰਿ ਨਾਮੁ ਸੁਣਾਵਹਿ; ਹਰਿ ਨਾਮੇ ਜਗੁ ਨਿਸਤਾਰਿਆ ॥
har naam drirraaveh. har naam sunaaveh; har naame jag nisataariaa |
ਪੰਜਾਬੀ ਅਰਥਰੱਬ ਦੇ ਨਾਮ ਦੀ ਉਹ ਤਾਕੀਦ ਕਰਦਾ ਹੈ ਅਤੇ ਰੱਬ ਦਾ ਨਾਮ ਹੀ ਉਹ ਪਰਚਾਰਦਾ ਹੈ। ਰੱਬ ਦੇ ਨਾਮ ਰਾਹੀਂ ਹੀ ਦੁਨੀਆਂ ਬੰਦ-ਖਲਾਸ ਹੁੰਦੀ ਹੈ।
English meaningHe implants the Name of the Lord, and he preaches the Name of the Lord; through the Name of the Lord, the world is saved.
ਗੁਰ ਵੇਖਣ ਕਉ ਸਭੁ ਕੋਈ ਲੋਚੈ; ਨਵ ਖੰਡ ਜਗਤਿ ਨਮਸਕਾਰਿਆ ॥
gur vekhan kau sabh koee lochai; nav khandd jagat namasakaariaa |
ਪੰਜਾਬੀ ਅਰਥਸਾਰੇ ਹੀ ਗੁਰਾਂ ਨੂੰ ਦੇਖਣਾ ਲੋੜਦੇ ਹਨ ਨੌ ਮਹਾਂ ਦੀਪਾਂ ਵਾਲਾ ਸੰਸਾਰ ਉਨ੍ਹਾਂ ਨੂੰ ਬੰਦਨਾਂ ਕਰਦਾ ਹੈ।
English meaningEveryone longs to see the Guru; the world, and the nine continents, bow down to Him.
ਤੁਧੁ ਆਪੇ ਆਪੁ, ਰਖਿਆ ਸਤਿਗੁਰ ਵਿਚਿ; ਗੁਰੁ ਆਪੇ ਤੁਧੁ ਸਵਾਰਿਆ ॥
tudh aape aap, rakhiaa satigur vich; gur aape tudh savaariaa |
ਪੰਜਾਬੀ ਅਰਥਆਪਣੇ ਆਪ ਨੂੰ ਤੂੰ ਸੱਚੇ ਗੁਰਾਂ ਅੰਦਰ ਟਿਕਾਇਆ ਹੈ ਅਤੇ ਤੂੰ ਆਪ ਹੀ ਗੁਰਾਂ ਨੂੰ ਸੁਸ਼ੋਭਤ ਕੀਤਾ ਹੈ, ਹੇ ਸੁਆਮੀ!
English meaningYou Yourself have established the True Guru; You Yourself have adorned the Guru.
ਤੂ ਆਪੇ ਪੂਜਹਿ. ਪੂਜ ਕਰਾਵਹਿ; ਸਤਿਗੁਰ ਕਉ ਸਿਰਜਣਹਾਰਿਆ ॥
too aape poojeh. pooj karaaveh; satigur kau sirajanahaariaa |
ਪੰਜਾਬੀ ਅਰਥਮੇਰੇ ਕਰਤਾਰ, ਤੂੰ ਆਪ ਸੱਚੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ ਅਤੇ ਹੋਰਨਾ ਤੋਂ ਉਨ੍ਹਾਂ ਦੀ ਉਪਾਸ਼ਨਾ ਕਰਵਾਉਂਦਾ ਹੈ।
English meaningYou Yourself worship and adore the True Guru; You inspire others to worship Him as well, O Creator Lord.
ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ; ਤਿਸੁ ਕਾਲਾ ਮੁਹੁ. ਜਮਿ ਮਾਰਿਆ ॥
koee vichhurr jaae satiguroo paasahu; tis kaalaa muhu. jam maariaa |
ਪੰਜਾਬੀ ਅਰਥਜੇਕਰ ਕੋਈ ਸੱਚੇ ਗੁਰਾਂ ਨਾਲੋਂ ਵੱਖਰਾ ਹੋ ਜਾਵੇ, ਉਸ ਦਾ ਮੂੰਹ ਸਿਆਹ ਹੋ ਜਾਂਦਾ ਹੈ ਅਤੇ ਮੌਤ ਦਾ ਦੂਤ ਉਸ ਨੂੰ ਨਾਸ ਕਰ ਦਿੰਦਾ ਹੈ।
English meaningIf someone separates himself from the True Guru, his face is blackened, and he is destroyed by the Messenger of Death.