ਗਉੜੀ ਕੀ; ਵਾਰ ਮਹਲਾ ੫; ਰਾਇ ਕਮਾਲਦੀ ਮੋਜਦੀ ਕੀ, ਵਾਰ ਕੀ ਧੁਨਿ ਉਪਰਿ, ਗਾਵਣੀ ॥
gaurree kee; vaar mahalaa 5; raae kamaaladee mojadee kee, vaar kee dhun upar, gaavanee |
ਪੰਜਾਬੀ ਅਰਥਗਉੜੀ ਕੀ ਵਾਰ ਪੰਜਵੀਂ ਪਾਤਸ਼ਾਹੀ। ਰਾਇ ਕਮਾਲ ਮੋਜਦੀ ਦੀ ਵਾਰ ਦੀ ਸੁਰਿ ਉਤੇ ਗਾਇਨ ਕਰਨੀ।
English meaningGauree Kee Vaar, Fifth Mehl: Sung To The Tune Of Vaar Of Raa-I Kamaaldee-Mojadee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. By The Grace Of The True Guru:
ਸਲੋਕ ਮਃ ੫ ॥
salok mahalaa 5 |
ਪੰਜਾਬੀ ਅਰਥਸਲੋਕ ਪੰਜਵੀਂ ਪਾਤਸ਼ਾਹੀ।
English meaningSalok, Fifth Mehl:
ਹਰਿ ਹਰਿ ਨਾਮੁ. ਜੋ ਜਨੁ ਜਪੈ; ਸੋ ਆਇਆ ਪਰਵਾਣੁ ॥
har har naam. jo jan japai; so aaeaa paravaan |
ਪੰਜਾਬੀ ਅਰਥਕਬੂਲ ਹੈ ਉਸ ਬੰਦੇ ਦਾ ਆਗਮਨ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ।
English meaningAuspicious and approved is the birth of that humble being who chants the Name of the Lord, Har, Har.
ਤਿਸੁ ਜਨ ਕੈ ਬਲਿਹਾਰਣੈ; ਜਿਨਿ ਭਜਿਆ ਪ੍ਰਭੁ ਨਿਰਬਾਣੁ ॥
tis jan kai balihaaranai; jin bhajiaa prabh nirabaan |
ਪੰਜਾਬੀ ਅਰਥਮੈਂ ਉਸ ਪੁਰਸ਼ ਉਤੋਂ ਕੁਰਬਾਨ ਜਾਂਦਾ ਹਾਂ ਜੋ ਨਿਰਲੇਪ ਸੁਆਮੀ ਦਾ ਆਰਾਧਨ ਕਰਦਾ ਹੈ।
English meaningI am a sacrifice to that humble being who vibrates and meditates on God, the Lord of Nirvaanaa.
ਜਨਮ ਮਰਨ ਦੁਖੁ ਕਟਿਆ; ਹਰਿ ਭੇਟਿਆ ਪੁਰਖੁ ਸੁਜਾਣੁ ॥
janam maran dukh kattiaa; har bhettiaa purakh sujaan |
ਪੰਜਾਬੀ ਅਰਥਉਸ ਦੀ ਪੈਦਾਇਸ਼ ਤੇ ਮੌਤ ਦਾ ਕਸ਼ਟ ਨਵਿਰਤ ਹੌ ਜਾਂਦਾ ਹੈ ਅਤੇ ਵਾਹਿਗੁਰੂ, ਸਰਬੱਗ ਸੁਆਮੀ ਨੂੰ ਮਿਲ ਪੈਦਾ ਹੈ।
English meaningThe pains of birth and death are eradicated, upon meeting the All-knowing Lord, the Primal Being.
ਸੰਤ ਸੰਗਿ ਸਾਗਰੁ ਤਰੇ; ਜਨ ਨਾਨਕ. ਸਚਾ ਤਾਣੁ ॥੧॥
sant sang saagar tare; jan naanak. sachaa taan |1|
ਪੰਜਾਬੀ ਅਰਥਸਾਧ ਸੰਗਤ ਨਾਲ ਜੁੜਨ ਦੁਆਰਾ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ ਅਤੇ ਹੇ ਗੋਲੇ ਨਾਨਕ ਉਸ ਨੂੰ ਇਕ ਹਰੀ ਦਾ ਹੀ ਸੱਚਾ ਆਸਰਾ ਹੈ।
English meaningIn the Society of the Saints, he crosses over the world-ocean; O servant Nanak, he has the strength and support of the True Lord. ||1||
ਮਃ ੫ ॥
mahalaa 5 |
ਪੰਜਾਬੀ ਅਰਥਪੰਜਵੀਂ ਪਾਤਸ਼ਾਹੀ।
English meaningFifth Mehl:
ਭਲਕੇ ਉਠਿ ਪਰਾਹੁਣਾ; ਮੇਰੈ ਘਰਿ ਆਵਉ ॥
bhalake utth paraahunaa; merai ghar aavau |
ਪੰਜਾਬੀ ਅਰਥਸਾਜਰੇ ਉਠ ਕੇ ਰਬ ਦਾ ਸਾਧੂ ਮੇਰੇ ਗ੍ਰਹਿ ਮਹਿਮਾਨ ਦੀ ਤਰ੍ਹਾਂ ਆਵੇ।
English meaningI rise up in the early morning hours, and the Holy Guest comes into my home.
ਪਾਉ ਪਖਾਲਾ ਤਿਸ ਕੇ; ਮਨਿ ਤਨਿ ਨਿਤ ਭਾਵਉ ॥
paau pakhaalaa tis ke; man tan nit bhaavau |
ਪੰਜਾਬੀ ਅਰਥਮੈਂ ਉਸ ਦੇ ਚਰਨ ਧੋਦਾ ਹਾਂ ਅਤੇ ਉਹ ਮੇਰੀ ਆਤਮਾ ਤੇ ਦੇਹਿ ਨੂੰ ਸਦਾ ਚੰਗਾ ਲਗਦਾ ਹੈ।
English meaningI wash His feet; He is always pleasing to my mind and body.
ਨਾਮੁ ਸੁਣੇ ਨਾਮੁ ਸੰਗ੍ਰਹੈ; ਨਾਮੇ ਲਿਵ ਲਾਵਉ ॥
naam sune naam sangrahai; naame liv laavau |
ਪੰਜਾਬੀ ਅਰਥਨਾਮ ਮੈਂ ਸੁਣਦਾ ਹਾਂ, ਨਾਮ ਮੈਂ ਇਕਤ੍ਰ ਕਰਦਾ ਹਾਂ ਅਤੇ ਨਾਮ ਨਾਲ ਹੀ ਮੈਂ ਪਿਰਹੜੀ ਪਾਉਂਦਾ ਹਾਂ।
English meaningI hear the Naam, and I gather in the Naam; I am lovingly attuned to the Naam.
ਗਿ੍ਰਹੁ ਧਨੁ ਸਭੁ ਪਵਿਤ੍ਰੁ ਹੋਇ; ਹਰਿ ਕੇ ਗੁਣ ਗਾਵਉ ॥
grihu dhan sabh pavitru hoe; har ke gun gaavau |
ਪੰਜਾਬੀ ਅਰਥਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮੇਰਾ ਘਰ ਤੇ ਦੌਲਤ ਸਾਰੇ ਪਾਕ ਹੋ ਗਏ ਹਨ।
English meaningMy home and wealth are totally sanctified as I sing the Glorious Praises of the Lord.
ਹਰਿ ਨਾਮ ਵਾਪਾਰੀ ਨਾਨਕਾ; ਵਡਭਾਗੀ ਪਾਵਉ ॥੨॥
har naam vaapaaree naanakaa; vaddabhaagee paavau |2|
ਪੰਜਾਬੀ ਅਰਥਰਬ ਦੇ ਨਾਮ ਦਾ ਵਣਜਾਰਾ ਹੇ ਨਾਨਕ! ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।
English meaningThe Trader in the Lord's Name, O Nanak, is found by great good fortune. ||2||
ਪਉੜੀ ॥
paurree |
ਜੋ ਤੁਧੁ ਭਾਵੈ ਸੋ ਭਲਾ; ਸਚੁ ਤੇਰਾ ਭਾਣਾ ॥
jo tudh bhaavai so bhalaa; sach teraa bhaanaa |
ਪੰਜਾਬੀ ਅਰਥਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਉਹੀ ਸ਼੍ਰੇਸ਼ਟ ਹੈ, ਸਦੀਵੀ-ਸਤਿ ਹੈ ਮੇਰੀ ਰਜਾ।
English meaningWhatever pleases You is good; True is the Pleasure of Your Will.
ਤੂ ਸਭ ਮਹਿ ਏਕੁ ਵਰਤਦਾ; ਸਭ ਮਾਹਿ ਸਮਾਣਾ ॥
too sabh meh ek varatadaa; sabh maeh samaanaa |
ਪੰਜਾਬੀ ਅਰਥਕੇਵਲ ਤੂੰ ਹੀ ਸਾਰਿਆਂ ਅੰਦਰ ਕੰਮ ਕਰ ਰਿਹਾ ਹੈ ਅਤੇ ਹਰ ਸ਼ੈ ਵਿੱਚ ਰਮਿਆ ਹੋਇਆ ਹੈ।
English meaningYou are the One, pervading in all; You are contained in all.
ਥਾਨ ਥਨੰਤਰਿ ਰਵਿ ਰਹਿਆ; ਜੀਅ ਅੰਦਰਿ ਜਾਣਾ ॥
thaan thanantar rav rahiaa; jeea andar jaanaa |
ਪੰਜਾਬੀ ਅਰਥਤੂੰ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਵਿੱਚ ਰਮਿਆ ਹੋਇਆ ਹੈਂ ਅਤੇ ਤੂੰ ਹੀ ਪ੍ਰਾਣੀਆਂ ਅੰਦਰ ਜਾਣਿਆ ਜਾਂਦਾ ਹੈ।
English meaningYou are diffused throughout and permeating all places and interspaces; You are known to be deep within the hearts of all beings.
ਸਾਧਸੰਗਿ ਮਿਲਿ ਪਾਈਐ; ਮਨਿ ਸਚੇ ਭਾਣਾ ॥
saadhasang mil paaeeai; man sache bhaanaa |
ਪੰਜਾਬੀ ਅਰਥਉਸ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ, ਸੱਚਾ ਸਾਈਂ ਸਤਿ ਸੰਗਤ ਨਾਲ ਜੁੜ ਕੇ ਪਰਾਪਤ ਹੁੰਦਾ ਹੈ।
English meaningJoining the Saadh Sangat, the Company of the Holy, and submitting to His Will, the True Lord is found.
ਨਾਨਕ. ਪ੍ਰਭ ਸਰਣਾਗਤੀ; ਸਦ ਸਦ ਕੁਰਬਾਣਾ ॥੧॥
naanak. prabh saranaagatee; sad sad kurabaanaa |1|
ਪੰਜਾਬੀ ਅਰਥਨਾਨਕ ਸਾਹਿਬ ਦੀ ਸ਼ਰਣ ਲੋੜਦਾ ਹੈ, ਅਤੇ ਸਦੀਵ, ਸਦੀਵ ਹੀ ਉਸ ਤੋਂ ਸਦਕੇ ਜਾਂਦਾ ਹੈ।
English meaningNanak takes to the Sanctuary of God; he is forever and ever a sacrifice to Him. ||1||
ਸਲੋਕ ਮਃ ੫ ॥
salok mahalaa 5 |
ਪੰਜਾਬੀ ਅਰਥਸਲੋਕ ਪੰਜਵੀਂ ਪਾਤਸ਼ਾਹੀ।
English meaningSalok, Fifth Mehl:
ਚੇਤਾ ਈ ਤਾਂ ਚੇਤਿ; ਸਾਹਿਬੁ ਸਚਾ ਸੋ ਧਣੀ ॥
chetaa ee taan chet; saahib sachaa so dhanee |
ਪੰਜਾਬੀ ਅਰਥਜੇਕਰ ਤੈਨੂੰ ਇਹ ਗੱਲ ਸੁਝਦੀ ਹੈ ਤਦ ਆਪਣੇ ਮਾਲਕ ਉਸ ਸੱਚੇ ਸੁਆਮੀ ਦਾ ਸਿਮਰਨ ਕਰ।
English meaningIf you are conscious, then be conscious of the True Lord, Your Lord and Master.
ਨਾਨਕ. ਸਤਿਗੁਰੁ ਸੇਵਿ; ਚੜਿ ਬੋਹਿਥਿ. ਭਉਜਲੁ ਪਾਰਿ ਪਉ ॥੧॥
naanak. satigur sev; charr bohith. bhaujal paar pau |1|
ਪੰਜਾਬੀ ਅਰਥਸੱਚੇ ਗੁਰਾਂ ਦੀ ਚਾਕਰੀ ਦੇ ਜਹਾਜ ਉਤੇ ਸਵਾਰ ਹੋ ਜਾ ਅਤੇ ਭਿਆਨਕ ਸੰਸਾਰ-ਸੰਮੁਦਰ ਨੂੰ ਤਰ ਜਾਂ।
English meaningO Nanak, come aboard upon the boat of the service of the True Guru, and cross over the terrifying world-ocean. ||1||
ਮਃ ੫ ॥
mahalaa 5 |
ਪੰਜਾਬੀ ਅਰਥਪੰਜਵੀਂ ਪਾਤਸ਼ਾਹੀ।
English meaningFifth Mehl:
ਵਾਊ ਸੰਦੇ ਕਪੜੇ; ਪਹਿਰਹਿ ਗਰਬਿ ਗਵਾਰ ॥
vaaoo sande kaparre; pahireh garab gavaar |
ਪੰਜਾਬੀ ਅਰਥਆਕੜ ਖਾਂ ਮੂਰਖ ਹਵਾ ਦੇ ਬਸਤ੍ਰ ਪਹਿਨਦੇ ਹਨ।
English meaningHe wears his body, like clothes of wind - what a proud fool he is!
ਨਾਨਕ. ਨਾਲਿ ਨ ਚਲਨੀ; ਜਲਿ ਬਲਿ ਹੋਏ ਛਾਰੁ ॥੨॥
naanak. naal na chalanee; jal bal hoe chhaar |2|
ਪੰਜਾਬੀ ਅਰਥਨਾਨਕ ਉਹ ਪ੍ਰਾਣੀ ਦੇ ਸਾਥ ਨਹੀਂ ਜਾਂਦੇ ਅਤੇ ਸੜ ਕੇ ਸੁਆਹ ਜਾਂਦੇ ਹਨ।
English meaningO Nanak, they will not go with him in the end; they shall be burnt to ashes. ||2||
ਪਉੜੀ ॥
paurree |
ਸੇਈ ਉਬਰੇ. ਜਗੈ ਵਿਚਿ; ਜੋ ਸਚੈ ਰਖੇ ॥
seee ubare. jagai vich; jo sachai rakhe |
ਪੰਜਾਬੀ ਅਰਥਕੇਵਲ ਓਹੀ ਇਸ ਜਹਾਨ ਵਿੱਚ ਸੁਰਖਰੂ ਹੁੰਦੇ ਹਨ, ਜਿਨ੍ਹਾਂ ਦੀ ਸੱਚਾ ਸੁਆਮੀ ਰਖਿਆ ਕਰਦਾ ਹੈ।
English meaningThey alone are delivered from the world, who are preserved and protected by the True Lord.
ਮੁਹਿ ਡਿਠੈ ਤਿਨ ਕੈ ਜੀਵੀਐ; ਹਰਿ ਅੰਮਿ੍ਰਤੁ ਚਖੇ ॥
muhi dditthai tin kai jeeveeai; har amrit chakhe |
ਪੰਜਾਬੀ ਅਰਥਮੈਂ ਉਨ੍ਹਾਂ ਦੇ ਮੁਖੜੇ ਵੇਖ ਕੇ ਜੀਉਂਦਾ ਹਾਂ ਜੋ ਵਾਹਿਗੁਰੂ ਦੇ ਸੁਧਾਰਸ ਨੂੰ ਪਾਨ ਕਰਦੇ ਹਨ।
English meaningI live by beholding the faces of those who taste the Ambrosial Essence of the Lord.
ਕਾਮੁ ਕ੍ਰੋਧੁ ਲੋਭੁ ਮੋਹੁ; ਸੰਗਿ ਸਾਧਾ ਭਖੇ ॥
kaam krodh lobh mohu; sang saadhaa bhakhe |
ਪੰਜਾਬੀ ਅਰਥਵਿਸ਼ੇ ਭੋਗ, ਗੁੱਸਾ ਲਾਲਾਚ ਅਤੇ ਸੰਸਾਰੀ ਮਮਤਾ ਸਤਿ ਸੰਗਤ ਅੰਦਰ ਸੜ ਜਾਂਦੇ ਹਨ।
English meaningSexual desire, anger, greed and emotional attachment are burnt away, in the Company of the Holy.
ਕਰਿ ਕਿਰਪਾ ਪ੍ਰਭਿ ਆਪਣੀ; ਹਰਿ ਆਪਿ ਪਰਖੇ ॥
kar kirapaa prabh aapanee; har aap parakhe |
ਪੰਜਾਬੀ ਅਰਥਵਾਹਿਗੁਰੂ ਸੁਆਮੀ ਖੁਦ ਉਨ੍ਹਾਂ ਦੀ ਜਾਂਚ ਪੜਤਾਲ ਕਰਦਾ ਹੈ, ਜਿਨ੍ਹਾਂ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।
English meaningGod grants His Grace, and the Lord Himself tests them.
ਨਾਨਕ. ਚਲਤ ਨ ਜਾਪਨੀ; ਕੋ ਸਕੈ ਨ ਲਖੇ ॥੨॥
naanak. chalat na jaapanee; ko sakai na lakhe |2|
ਪੰਜਾਬੀ ਅਰਥਨਾਨਕ ਸੁਆਮੀ ਦੇ ਖੇਲ ਜਾਣੇ ਨਹੀਂ ਜਾਂਦੇ। ਕੋਈ ਕੀ ਉਨ੍ਹਾਂ ਨੂੰ ਸਮਝ ਨਹੀਂ ਸਕਦਾ।
English meaningO Nanak, His play is not known; no one can understand it. ||2||
ਸਲੋਕ ਮਃ ੫ ॥
salok mahalaa 5 |
ਪੰਜਾਬੀ ਅਰਥਸਲੋਕ ਪੰਜਵੀਂ ਪਾਤਸ਼ਾਹੀ।
English meaningSalok, Fifth Mehl:
ਨਾਨਕ. ਸੋਈ ਦਿਨਸੁ ਸੁਹਾਵੜਾ; ਜਿਤੁ ਪ੍ਰਭੁ ਆਵੈ ਚਿਤਿ ॥
naanak. soee dinas suhaavarraa; jit prabh aavai chit |
ਪੰਜਾਬੀ ਅਰਥਨਾਨਕ ਸੁਹਣਾ ਹੈ ਉਹ ਦਿਹਾੜਾ, ਜਦੋਂ ਪ੍ਰਭੂ ਮਨ ਅੰਦਰ ਆਉਂਦਾ ਹੈ।
English meaningO Nanak, that day is beautiful, when God comes to mind.
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ ॥੧॥
jit din visarai paarabraham; fitt bhaleree rut |1|
ਪੰਜਾਬੀ ਅਰਥਪਰ ਧਿਰਕਾਰ ਯੋਗ ਹੈ ਉਹ ਚੰਗਾ ਦਿਨ ਅਤੇ ਮੌਸਮ, ਜਦ ਸ਼ਰੋਮਣੀ ਸiਾਹਬ ਭੁੱਲ ਜਾਂਦਾ ਹੈ।
English meaningCursed is that day, no matter how pleasant the season, when the Supreme Lord God is forgotten. ||1||
ਮਃ ੫ ॥
mahalaa 5 |
ਪੰਜਾਬੀ ਅਰਥਪੰਜਵੀਂ ਪਾਤਸ਼ਾਹੀ।
English meaningFifth Mehl:
ਨਾਨਕ. ਮਿਤ੍ਰਾਈ ਤਿਸੁ ਸਿਉ; ਸਭ ਕਿਛੁ ਜਿਸ ਕੈ ਹਾਥਿ ॥
naanak. mitraaee tis siau; sabh kichh jis kai haath |
ਪੰਜਾਬੀ ਅਰਥਉਸ ਨਾਲ ਯਾਰੀ ਗੰਢ ਹੇ ਨਾਨਕ! ਜਿਸ ਦੇ ਹੱਥਾਂ ਵਿੱਚ ਹਰ ਸ਼ੈ ਹੈ।
English meaningO Nanak, become friends with the One, who holds everything in His hands.
ਕੁਮਿਤ੍ਰਾ ਸੇਈ ਕਾਂਢੀਅਹਿ; ਇਕ ਵਿਖ. ਨ ਚਲਹਿ ਸਾਥਿ ॥੨॥
kumitraa seee kaandteeeh; ik vikh. na chaleh saath |2|
ਪੰਜਾਬੀ ਅਰਥਉਹ ਝੂਠੇ ਸਜਣ ਗਿਣੇ ਜਾਂਦੇ ਹਨ ਜੋ ਇਕ ਕਦਮ ਭੀ ਬੰਦੇ ਦੇ ਨਾਲ ਨਹੀਂ ਟੁਰਦੇ।
English meaningThey are accounted as false friends, who do not go with you, for even one step. ||2||
ਪਉੜੀ ॥
paurree |
ਅੰਮਿ੍ਰਤੁ ਨਾਮੁ ਨਿਧਾਨੁ ਹੈ; ਮਿਲਿ ਪੀਵਹੁ ਭਾਈ ॥
amrit naam nidhaan hai; mil peevahu bhaaee |
ਪੰਜਾਬੀ ਅਰਥਸੁਧਾਰਸ ਹੈ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾ। ਰਲ ਮਿਲ ਕੇ ਹੈ ਮੇਰੇ ਵੀਰਨੋ! ਇਸ ਨੂੰ ਪਾਨ ਕਰੋ।
English meaningThe treasure of the Naam, the Name of the Lord, is Ambrosial Nectar; meet together and drink it in, O Siblings of Destiny.
ਜਿਸੁ ਸਿਮਰਤ. ਸੁਖੁ ਪਾਈਐ; ਸਭ ਤਿਖਾ ਬੁਝਾਈ ॥
jis simarat. sukh paaeeai; sabh tikhaa bujhaaee |
ਪੰਜਾਬੀ ਅਰਥਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਅਤੇ ਸਾਰੀ ਤੇਹ ਬੁੱਝ ਜਾਂਦੀ ਹੈ।
English meaningRemembering Him in meditation, peace is found, and all thirst is quenched.
ਕਰਿ ਸੇਵਾ ਪਾਰਬ੍ਰਹਮ ਗੁਰ; ਭੁਖ ਰਹੈ ਨ. ਕਾਈ ॥
kar sevaa paarabraham gur; bhukh rahai na. kaaee |
ਪੰਜਾਬੀ ਅਰਥਤੂੰ ਪਰਮ ਪ੍ਰਭੂ ਅਤੇ ਗੁਰਾਂ ਦੀ ਚਾਕਰੀ ਕਰ, ਤਾਂ ਜੋ ਤੈਨੂੰ ਕੋਈ ਭੀ ਭੁੱਖ ਨਾਂ ਰਹੇ।
English meaningSo serve the Supreme Lord God and the Guru, and you shall never be hungry again.
ਸਗਲ ਮਨੋਰਥ ਪੁੰਨਿਆ; ਅਮਰਾ ਪਦੁ ਪਾਈ ॥
sagal manorath puniaa; amaraa pad paaee |
ਪੰਜਾਬੀ ਅਰਥਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਅਬਿਨਾਸ਼ੀ ਮਰਤਬੇ ਨੂੰ ਪਾ ਲਵੇਗਾ।
English meaningAll your desires shall be fulfilled, and you shall obtain the status of immortality.
ਤੁਧੁ ਜੇਵਡੁ ਤੂਹੈ ਪਾਰਬ੍ਰਹਮ; ਨਾਨਕ ਸਰਣਾਈ ॥੩॥
tudh jevadd toohai paarabraham; naanak saranaaee |3|
ਪੰਜਾਬੀ ਅਰਥਤੇਰੇ ਜਿੱਡਾ ਵੱਡਾ ਕੇਵਲ ਤੂੰ ਹੀ ਹੈ, ਹੇ ਮੇਰੇ ਸ਼ਰੋਮਣੀ ਸਾਹਿਬ! ਨਾਨਕ ਤੇਰੀ ਪਨਾਹ ਲੋੜਦਾ ਹੈ।
English meaningYou alone are as great as Yourself, O Supreme Lord God; Nanak seeks Your Sanctuary. ||3||
ਸਲੋਕ ਮਃ ੫ ॥
salok mahalaa 5 |
ਪੰਜਾਬੀ ਅਰਥਸਲੋਕ ਪੰਜਵੀਂ ਪਾਤਸ਼ਾਹੀ।
English meaningSalok, Fifth Mehl:
ਡਿਠੜੋ ਹਭ ਠਾਇ; ਊਣ ਨ ਕਾਈ ਜਾਇ ॥
ddittharro habh tthaae; aoon na kaaee jaae |
ਪੰਜਾਬੀ ਅਰਥਮੈਂ ਸਾਰੇ ਥਾਂ ਵੇਖੇ ਹਨ, ਕੋਈ ਥਾਂ ਭੀ ਮਾਲਕ ਦੇ ਬਗੈਰ ਨਹੀਂ।
English meaningI have seen all places; there is no place without Him.
ਨਾਨਕ. ਲਧਾ ਤਿਨ ਸੁਆਉ; ਜਿਨਾ. ਸਤਿਗੁਰੁ ਭੇਟਿਆ ॥੧॥
naanak. ladhaa tin suaau; jinaa. satigur bhettiaa |1|
ਪੰਜਾਬੀ ਅਰਥਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਆਪਣੇ ਮਨੋਰਥ ਨੂੰ ਪਾ ਲੈਂਦੇ ਹਨ।
English meaningO Nanak, those who meet with the True Guru find the object of life. ||1||