ਕਹਿ ਕਬੀਰ. ਗੁਰ ਭੇਟਿ ਮਹਾ ਸੁਖ; ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥
keh kabeer. gur bhett mahaa sukh; bhramat rahe man maanaanaan |4|23|74|
ਪੰਜਾਬੀ ਅਰਥਕਬੀਰ ਜੀ ਆਖਦੇ ਹਨ, ਗੁਰਾਂ ਨੂੰ ਮਿਲ ਕੇ ਮੈਨੂੰ ਪਰਮ ਆਨੰਦ ਪਰਾਪਤ ਹੋ ਗਿਆ ਹੈ। ਮੇਰਾ ਮਨੂਆ ਭਟਕਣੋ ਹੱਟ ਗਿਆ ਹੈ ਅਤੇ ਖੁਸ਼ ਹੋ ਗਿਆ ਹੈ।
English meaningSays Kabeer, meeting the Guru, I have found absolute peace. My mind has ceased its wanderings; I am happy. ||4||23||74||
ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ॥
raag gaurree poorabee baavan akharee kabeer jeeo kee |
ਪੰਜਾਬੀ ਅਰਥਰਾਗ ਗਉੜੀ ਪੂਰਬੀ ਬਾਵਨ ਅੱਖਰੀ ਕਬੀਰ ਜੀ ਦੀ।
English meaningRaag Gauree Poorbee, Baawan Akhree Of Kabeer Jee:
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
ਪੰਜਾਬੀ ਅਰਥਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. Truth Is The Name. Creative Being Personified. By Guru's Grace:
ਬਾਵਨ ਅਛਰ ਲੋਕ ਤ੍ਰੈ; ਸਭੁ ਕਛੁ ਇਨ ਹੀ ਮਾਹਿ ॥
baavan achhar lok trai; sabh kachh in hee maeh |
ਪੰਜਾਬੀ ਅਰਥਇਨ੍ਹਾਂ ਬਵੰਜਾ ਅੱਖਰਾਂ ਰਾਹੀਂ, ਤਿੰਨ ਜਹਾਨ ਅਤੇ ਹੋਰ ਸਾਰਾ ਕੁਝ ਬਿਆਨ ਕੀਤਾ ਜਾਂਦਾ ਹੈ।
English meaningThrough these fifty-two letters, the three worlds and all things are described.
ਏ ਅਖਰ ਖਿਰਿ ਜਾਹਿਗੇ; ਓਇ ਅਖਰ ਇਨ ਮਹਿ ਨਾਹਿ ॥੧॥
e akhar khir jaahige; oe akhar in meh naeh |1|
ਪੰਜਾਬੀ ਅਰਥਇਹ ਅੱਖਰ ਬਿਨਸ ਜਾਣਗੇ। ਉਹ ਅਬਿਨਾਸੀ ਪ੍ਰਭੂ ਇਨ੍ਹਾਂ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।
English meaningThese letters shall perish; they cannot describe the Imperishable Lord. ||1||
ਜਹਾ ਬੋਲ; ਤਹ ਅਛਰ ਆਵਾ ॥
jahaa bol; teh achhar aavaa |
ਪੰਜਾਬੀ ਅਰਥਜਿਥੇ ਬੋਲੀ ਹੈ, ਉਥੇ ਅੱਖਰ (ਸ਼ਬਦ) ਹਨ।
English meaningWherever there is speech, there are letters.
ਜਹ ਅਬੋਲ; ਤਹ ਮਨੁ. ਨ ਰਹਾਵਾ ॥
jeh abol; teh man. na rahaavaa |
ਪੰਜਾਬੀ ਅਰਥਜਿਥੇ ਬਚਨ-ਬਿਲਾਸ ਨਹੀਂ ਉਥੇ ਮਨੂਆ ਸਥਿਰ ਨਹੀਂ ਰਹਿੰਦਾ।
English meaningWhere there is no speech, there, the mind rests on nothing.
ਬੋਲ ਅਬੋਲ ਮਧਿ ਹੈ ਸੋਈ ॥
bol abol madh hai soee |
ਪੰਜਾਬੀ ਅਰਥਬਚਨ-ਬਿਲਾਸ ਅਤੇ ਚੁੱਪ ਦੋਹਾਂ ਅੰਦਰ ਉਹ ਸੁਆਮੀ ਵਸਦਾ ਹੈ।
English meaningHe is in both speech and silence.
ਜਸ ਓਹੁ ਹੈ; ਤਸ ਲਖੈ. ਨ ਕੋਈ ॥੨॥
jas ohu hai; tas lakhai. na koee |2|
ਪੰਜਾਬੀ ਅਰਥਜਿਹੋ ਜਿਹਾ ਉਹ ਹੈ, ਉਹੋ ਜਿਹਾ ਉਸ ਨੂੰ ਕੋਈ ਜਾਣ ਨਹੀਂ ਸਕਦਾ।
English meaningNo one can know Him as He is. ||2||
ਅਲਹ ਲਹਉ. ਤਉ ਕਿਆ ਕਹਉ; ਕਹਉ. ਤ ਕੋ ਉਪਕਾਰ ॥
alah lhau. tau kiaa khau; khau. ta ko upakaar |
ਪੰਜਾਬੀ ਅਰਥਜੇ ਮੈਂ ਪੂਜਯ ਪ੍ਰਭੂ ਨੂੰ ਪਾ ਲਵਾਂ ਤਦ ਮੈਂ ਉਸ ਨੂੰ ਕੀ ਆਖਾਂਗਾ? ਉਸ ਦਾ ਜੱਸ ਉਚਾਰਨ ਕਰਨ ਦੁਆਰਾ ਮੈਂ ਹੋਰਨਾ ਦਾ ਕੀ ਭਲਾ ਕਰਦਾ ਹਾਂ?
English meaningIf I come to know the Lord, what can I say; what good does it do to speak?
ਬਟਕ ਬੀਜ ਮਹਿ ਰਵਿ ਰਹਿਓ; ਜਾ ਕੋ ਤੀਨਿ ਲੋਕ ਬਿਸਥਾਰ ॥੩॥
battak beej meh rav rahio; jaa ko teen lok bisathaar |3|
ਪੰਜਾਬੀ ਅਰਥਜਿਸ ਦਾ ਪਸਾਰਾ ਤਿੰਨਾਂ ਜਹਾਨਾਂ ਅੰਦਰ ਹੈ, ਉਹ ਥੋੜ੍ਹ ਦੇ ਬਿਰਛ ਦੇ ਬੀ ਵਿੱਚ ਵਿਆਪਕ ਹੋ ਰਿਹਾ ਹੈ।
English meaningHe is contained in the seed of the banyan-tree, and yet, His expanse spreads across the three worlds. ||3||
ਅਲਹ ਲਹੰਤਾ ਭੇਦ ਛੈ; ਕਛੁ ਕਛੁ ਪਾਇਓ ਭੇਦ ॥
alah lahantaa bhed chhai; kachh kachh paaeo bhed |
ਪੰਜਾਬੀ ਅਰਥਜੋ ਸਾਹਿਬ ਨੂੰ ਜਾਣਦਾ ਹੈ ਅਤੇ ਉਸ ਦੇ ਭੇਤ ਨੂੰ ਥੋੜ੍ਹਾ ਜਿੰਨਾ ਭੀ ਸਮਝਦਾ ਹੈ, ਉਸ ਦੇ ਲਈਂ ਵਿਛੋੜਾ ਅਲੋਪ ਹੋ ਜਾਂਦਾ ਹੈ।
English meaningOne who knows the Lord understands His mystery, and bit by bit, the mystery disappears.
ਉਲਟਿ ਭੇਦ ਮਨੁ ਬੇਧਿਓ; ਪਾਇਓ ਅਭੰਗ ਅਛੇਦ ॥੪॥
aulatt bhed man bedhio; paaeo abhang achhed |4|
ਪੰਜਾਬੀ ਅਰਥਜਦ ਪ੍ਰਾਣੀ ਦੁਨੀਆਂ ਵਲੋਂ ਮੁੜ ਪੈਦਾ ਹੈ, ਉਸ ਦਾ ਹਿਰਦਾ ਸਾਹਿਬ ਦੇ ਭੇਤ ਨਾਲ ਵਿੰਨ੍ਹਿਆ ਜਾਂਦਾ ਹੈ ਅਤੇ ਉਹ ਨਾਸ-ਰਹਿਤ ਅਤੇ ਅਬੋਧ ਵਾਹਿਗੁਰੂ ਨੂੰ ਪਾ ਲੈਦਾ ਹੈ।
English meaningTurning away from the world, one's mind is pierced through with this mystery, and one obtains the Indestructible, Impenetrable Lord. ||4||
ਤੁਰਕ. ਤਰੀਕਤਿ ਜਾਨੀਐ; ਹਿੰਦੂ ਬੇਦ ਪੁਰਾਨ ॥
turak. tareekat jaaneeai; hindoo bed puraan |
ਪੰਜਾਬੀ ਅਰਥਇਕ ਮੁਸਲਮਾਨ, ਮੁਸਲਮਾਨੀ ਜੀਵਨ ਰਹੁ-ਰੀਤੀ ਨੂੰ ਸਮਝਦਾ ਹੈ ਅਤੇ ਇਕ ਹਿੰਦੂ ਵੇਦਾਂ ਅਤੇ ਪੁਰਾਣਾ ਨੂੰ।
English meaningThe Muslim knows the Muslim way of life; the Hindu knows the Vedas and Puraanas.
ਮਨ ਸਮਝਾਵਨ ਕਾਰਨੇ; ਕਛੂਅਕ ਪੜੀਐ ਗਿਆਨ ॥੫॥
man samajhaavan kaarane; kachhooak parreeai giaan |5|
ਪੰਜਾਬੀ ਅਰਥਆਪਣੇ ਚਿੱਤ ਨੂੰ ਸਿੱਧੇ ਰਾਹੇ ਪਾਉਣ ਦੇ ਲਈ, ਆਦਮੀ ਨੂੰ ਥੋੜ੍ਹੀ ਬਹੁਤੀ ਬ੍ਰਹਿਮ-ਵਿਦਿਆ ਘੋਖਣੀ ਉਚਿਤ ਹੈ।
English meaningTo instruct their minds, people ought to study some sort of spiritual wisdom. ||5||
ਓਅੰਕਾਰ ਆਦਿ ਮੈ ਜਾਨਾ ॥
oankaar aad mai jaanaa |
ਪੰਜਾਬੀ ਅਰਥਮੈਂ ਕੇਵਲ ਇਕ ਪ੍ਰਭੂ ਨੂੰ ਜਾਣਦਾ ਹਾਂ ਜੋ ਹਰ ਸ਼ੈ ਦਾ ਮੱਥਾ ਹੈ।
English meaningI know only the One, the Universal Creator, the Primal Being.
ਲਿਖਿ ਅਰੁ ਮੇਟੈ; ਤਾਹਿ ਨ ਮਾਨਾ ॥
likh ar mettai; taeh na maanaa |
ਪੰਜਾਬੀ ਅਰਥਮੈਂ ਉਸ ਉਤੇ ਭਰੋਸਾ ਨਹੀਂ ਰੱਖਦਾ ਜਿਸ ਨੂੰ ਪ੍ਰਭੂ ਲਿਖਦਾ (ਰਚਦਾ) ਅਤੇ ਲੈ ਕਰਦਾ ਹੈ।
English meaningI do not believe in anyone whom the Lord writes and erases.
ਓਅੰਕਾਰ; ਲਖੈ ਜਉ ਕੋਈ ॥
oankaar; lakhai jau koee |
ਪੰਜਾਬੀ ਅਰਥਜੇਕਰ ਕੋਈ ਇਕ ਸਾਈਂ ਨੂੰ ਵੇਖ ਲਵੇ,
English meaningIf someone knows the One, the Universal Creator,
ਸੋਈ ਲਖਿ; ਮੇਟਣਾ ਨ ਹੋਈ ॥੬॥
soee lakh; mettanaa na hoee |6|
ਪੰਜਾਬੀ ਅਰਥਤਾਂ ਉਸ ਨੂੰ ਵੇਖਣ ਦੁਆਰਾ ਉਹ ਨਾਸ ਨਹੀਂ ਹੁੰਦਾ।
English meaninghe shall not perish, since he knows Him. ||6||
ਕਕਾ; ਕਿਰਣਿ ਕਮਲ ਮਹਿ ਪਾਵਾ ॥
kakaa; kiran kamal meh paavaa |
ਪੰਜਾਬੀ ਅਰਥਕ - ਜਦ ਬ੍ਰਹਿਮ ਗਿਆਨ ਦੀਆਂ ਕਿਰਨਾ ਦਿਲ ਕੰਵਲ ਵਿੱਚ ਆ ਜਾਂਦੀਆਂ ਹਨ,
English meaningKAKKA: When the rays of Divine Light come into the heart-lotus,
ਸਸਿ ਬਿਗਾਸ; ਸੰਪਟ ਨਹੀ ਆਵਾ ॥
sas bigaas; sanpatt nahee aavaa |
ਪੰਜਾਬੀ ਅਰਥਤਦ ਮਾਇਆ ਦੇ ਚੰਨ ਦੀ ਚਾਨਣੀ ਦਿਲ ਦੇ ਡੱਬੇ ਅੰਦਰ ਪ੍ਰਵੇਸ਼ ਨਹੀਂ ਕਰਦੀ।
English meaningthe moon-light of Maya cannot enter the basket of the mind.
ਅਰੁ ਜੇ ਤਹਾ; ਕੁਸਮ ਰਸੁ ਪਾਵਾ ॥
ar je tahaa; kusam ras paavaa |
ਪੰਜਾਬੀ ਅਰਥਅਤੇ ਜੇਕਰ ਬੰਦਾ ਉਥੇ ਰੂਹਾਨੀ ਫੁਲ ਦੇ ਅਤਰ ਨੂੰ ਪਾ ਲਵੇ,
English meaningAnd if one obtains the subtle fragrance of that spiritual flower,
ਅਕਹ ਕਹਾ; ਕਹਿ. ਕਾ ਸਮਝਾਵਾ ॥੭॥
akah kahaa; keh. kaa samajhaavaa |7|
ਪੰਜਾਬੀ ਅਰਥਉਹ ਉਸ ਦੇ ਅਕਥ ਸੁਆਦ ਨੂੰ ਕਥਨ ਨਹੀਂ ਕਰ ਸਕੇਗਾ। ਵਰਨਣ ਕਰਨ ਦੁਆਰਾ ਉਹ ਕਿਸ ਨੂੰ ਇਸ ਦੀ ਗਿਆਤ ਕਰਵਾ ਸਕਦਾ ਹੈ?
English meaninghe cannot describe the indescribable; he could speak, but who would understand? ||7||
ਖਖਾ; ਇਹੈ ਖੋੜਿ ਮਨ ਆਵਾ ॥
khakhaa; ihai khorr man aavaa |
ਪੰਜਾਬੀ ਅਰਥਖ-ਇਹ ਆਤਮਾ ਸੁਆਮੀ ਦੀ ਗੁਫਾ ਵਿੱਚ ਦਾਖਲ ਹੋ ਗਈ ਹੈ।
English meaningKHAKHA: The mind has entered this cave.
ਖੋੜੇ ਛਾਡਿ; ਨ ਦਹ ਦਿਸ ਧਾਵਾ ॥
khorre chhaadd; na deh dis dhaavaa |
ਪੰਜਾਬੀ ਅਰਥਗੁਫਾ ਨੂੰ ਤਿਆਗ ਕੇ, ਇਹ ਹੁਣ, ਦਸੀ ਪਾਸੀਂ ਨਹੀਂ ਭਟਕਦੀ।
English meaningIt does not leave this cave to wander in the ten directions.
ਖਸਮਹਿ ਜਾਣਿ; ਖਿਮਾ ਕਰਿ ਰਹੈ ॥
khasameh jaan; khimaa kar rahai |
ਪੰਜਾਬੀ ਅਰਥਜਦ ਮਾਲਕ ਨੂੰ ਅਨੁਭਵ ਕਰਕੇ, ਇਨਸਾਨ ਦਇਆ ਅੰਦਰ ਵਿਚਰਦਾ ਹੈ,
English meaningKnowing their Lord and Master, people show compassion;
ਤਉ ਹੋਇ ਨਿਖਿਅਉ; ਅਖੈ ਪਦੁ ਲਹੈ ॥੮॥
tau hoe nikhiaau; akhai pad lahai |8|
ਪੰਜਾਬੀ ਅਰਥਤਾਂ ਉਹ ਅਮਰ ਹੋ ਜਾਂਦਾ ਹੈ ਅਤੇ ਅਬਿਲਾਸ਼ੀ ਦਰਜਾ ਹਾਸਲ ਕਰ ਲੈਦਾ ਹੈ।
English meaningthen, they become immortal, and attain the state of eternal dignity. ||8||
ਗਗਾ; ਗੁਰ ਕੇ ਬਚਨ ਪਛਾਨਾ ॥
gagaa; gur ke bachan pachhaanaa |
ਪੰਜਾਬੀ ਅਰਥਗ - ਜੋ ਗੁਰਾਂ ਦੀ ਸਿਖਿਆ ਨੂੰ ਸਮਝਦਾ ਹੈ,
English meaningGAGGA: One who understands the Guru's Word
ਦੂਜੀ ਬਾਤ; ਨ ਧਰਈ ਕਾਨਾ ॥
doojee baat; na dharee kaanaa |
ਪੰਜਾਬੀ ਅਰਥਉਹ ਹੋਰਸ ਗੱਲ ਵਲ ਆਪਣਾ ਕੰਨ ਨਹੀਂ ਕਰਦਾ।
English meaningdoes not listen to anything else.
ਰਹੈ ਬਿਹੰਗਮ; ਕਤਹਿ ਨ ਜਾਈ ॥
rahai bihangam; kateh na jaaee |
ਪੰਜਾਬੀ ਅਰਥਉਹ ਇਕ ਵਿਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਧਰੇ ਨਹੀਂ ਜਾਂਦਾ,
English meaningHe remains like a hermit and does not go anywhere,
ਅਗਹ ਗਹੈ; ਗਹਿ. ਗਗਨ ਰਹਾਈ ॥੯॥
agah gahai; geh. gagan rahaaee |9|
ਪੰਜਾਬੀ ਅਰਥਜੋ ਨਾਂ ਫੜੇ ਜਾਣ ਵਾਲੇ ਸਾਈਂ ਨੂੰ ਪਕੜਦਾ ਹੈ ਅਤੇ ਇਕੁਰ ਫੜ ਕੇ ਦਸਵੇ ਦੁਆਰਾ ਅੰਦਰ ਰਹਿੰਦਾ ਹੈ।
English meaningwhen he grasps the Ungraspable Lord and dwells in the sky of the Tenth Gate. ||9||
ਘਘਾ; ਘਟਿ ਘਟਿ ਨਿਮਸੈ ਸੋਈ ॥
ghaghaa; ghatt ghatt nimasai soee |
ਪੰਜਾਬੀ ਅਰਥਘ-ਉਹ ਸੁਆਮੀ ਹਰ ਦਿਲ ਅੰਦਰ ਵਸਦਾ ਹੈ।
English meaningGHAGHA: He dwells in each and every heart.
ਘਟ ਫੂਟੇ; ਘਟਿ. ਕਬਹਿ ਨ ਹੋਈ ॥
ghatt footte; ghatt. kabeh na hoee |
ਪੰਜਾਬੀ ਅਰਥਜਦ ਦੇਹਿ ਦਾ ਘੜਾ ਟੁਟ ਜਾਂਦਾ ਹੈ, ਉਹ ਕਦਾਚਿੱਤ ਥੋੜਾ ਨਹੀਂ ਹੁੰਦਾ।
English meaningEven when the body-pitcher bursts, he does not diminish.
ਤਾ ਘਟ ਮਾਹਿ; ਘਾਟ ਜਉ ਪਾਵਾ ॥
taa ghatt maeh; ghaatt jau paavaa |
ਪੰਜਾਬੀ ਅਰਥਜਦ ਉਸ ਦਿਲ ਅੰਦਰ ਇਨਸਾਨ ਪ੍ਰਭੂ ਦਾ ਰਸਤਾ ਪਾ ਲੈਦਾ ਹੈ,
English meaningWhen someone finds the Path to the Lord within his own heart,
ਸੋ ਘਟੁ ਛਾਡਿ; ਅਵਘਟ ਕਤ ਧਾਵਾ ॥੧੦॥
so ghatt chhaadd; avaghatt kat dhaavaa |10|
ਪੰਜਾਬੀ ਅਰਥਤਾਂ ਉਸ ਰਸਤੇ ਨੂੰ ਤਿਆਗ ਕੇ, ਉਹ ਹੋਰਸ ਬਿਖੜੇ ਮਾਰਗ ਕਿਉਂ ਪਵੇ?
English meaningwhy should he abandon that Path to follow some other path? ||10||
ਙੰਙਾ. ਨਿਗ੍ਰਹਿ ਸਨੇਹੁ ਕਰਿ; ਨਿਰਵਾਰੋ ਸੰਦੇਹ ॥
ngangaa. nigreh sanehu kar; niravaaro sandeh |
ਪੰਜਾਬੀ ਅਰਥਆਪਣੇ ਆਪ ਨੂੰ ਰੋਕ, ਆਪਣੇ ਪ੍ਰਭੂ ਨਾਲ ਪਿਰਹੜੀ ਪਾ ਅਤੇ ਆਪਣੇ ਸੰਸੇ ਦੂਰ ਕਰ ਦੇ।
English meaningNGANGA: Restrain yourself, love the Lord, and dismiss your doubts.
ਨਾਹੀ ਦੇਖਿ. ਨ ਭਾਜੀਐ; ਪਰਮ ਸਿਆਨਪ ਏਹ ॥੧੧॥
naahee dekh. na bhaajeeai; param siaanap eh |11|
ਪੰਜਾਬੀ ਅਰਥਭਾਵੇਂ ਤੈਨੂੰ ਆਪਣੇ ਪ੍ਰਭੂ ਦਾ ਰਸਤਾ ਨਹੀਂ ਦਿਸਦਾ ਤੂੰ ਨੱਸ ਨਾਂ ਜਾ। ਇਹੀ ਮਹਾਨ ਅਕਲਮੰਦੀ ਹੈ।
English meaningEven if you do not see the Path, do not run away; this is the highest wisdom. ||11||
ਚਚਾ; ਰਚਿਤ ਚਿਤ੍ਰ ਹੈ ਭਾਰੀ ॥
chachaa; rachit chitr hai bhaaree |
ਪੰਜਾਬੀ ਅਰਥਚ - ਮਾਲਕ ਨੇ ਸੰਸਾਰ ਦੀ ਵਡੀ ਤਸਵੀਰ ਚਿਤ੍ਰੀ ਹੈ।
English meaningCHACHA: He painted the great picture of the world.
ਤਜਿ ਚਿਤ੍ਰੈ; ਚੇਤਹੁ ਚਿਤਕਾਰੀ ॥
taj chitrai; chetahu chitakaaree |
ਪੰਜਾਬੀ ਅਰਥਚਿਤ੍ਰਕਾਰੀ ਨੂੰ ਛੱਡ ਕੇ ਚਿਤ੍ਰਕਾਰ ਨੂੰ ਚੇਤੇ ਕਰ।
English meaningForget this picture, and remember the Painter.
ਚਿਤ੍ਰ ਬਚਿਤ੍ਰ; ਇਹੈ ਅਵਝੇਰਾ ॥
chitr bachitr; ihai avajheraa |
ਪੰਜਾਬੀ ਅਰਥਇਹ ਅਜੂਬਾ ਚਿਤ੍ਰਕਾਰੀ ਹੀ, ਹੁਣ ਬਖੇੜੇ ਦਾ ਮੁਲ ਹੈ।
English meaningThis wondrous painting is now the problem.
ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ ॥੧੨॥
taj chitrai; chit raakh chiteraa |12|
ਪੰਜਾਬੀ ਅਰਥਮੂਹਤ ਨੂੰ ਛੱਡ ਕੇ, ਚਿਤ੍ਰਕਾਰ ਤੇ ਆਪਣਾ ਮਨ ਜੋੜ।
English meaningForget this picture and focus your consciousness on the Painter. ||12||
ਛਛਾ; ਇਹੈ ਛਤ੍ਰਪਤਿ ਪਾਸਾ ॥
chhachhaa; ihai chhatrapat paasaa |
ਪੰਜਾਬੀ ਅਰਥਛ-ਛਤ੍ਰ ਦਾ ਸੁਆਮੀ ਵਾਹਿਗੁਰੂ, ਏਥੇ ਤੇਰੇ ਨਾਲ ਹੀ ਹੈ।
English meaningCHHACHHA: The Sovereign Lord of the Universe is here with you.
ਛਕਿ ਕਿ ਨ ਰਹਹੁ; ਛਾਡਿ ਕਿ ਨ ਆਸਾ ॥
chhak ki na rahahu; chhaadd ki na aasaa |
ਪੰਜਾਬੀ ਅਰਥਤੂੰ ਕਿਉਂ ਅਤੇ ਕਾਹਦੇ ਲਈ ਖਾਹਿਸ਼ਾਂ ਤਿਆਗ ਕੇ ਪ੍ਰਸੰਨ ਨਹੀਂ ਰਹਿੰਦਾ?
English meaningWhy are you so unhappy? Why don't you abandon your desires?
ਰੇ ਮਨ. ਮੈ ਤਉ; ਛਿਨ ਛਿਨ ਸਮਝਾਵਾ ॥
re man. mai tau; chhin chhin samajhaavaa |
ਪੰਜਾਬੀ ਅਰਥਹੇ ਮਨੂਏ! ਹਰ ਮੁਹਤ ਮੈਂ ਤੈਨੂੰ ਸਿਖ-ਮਤ ਦਿੰਦਾ ਹਾਂ।
English meaningO my mind, each and every moment I try to instruct you,
ਤਾਹਿ ਛਾਡਿ; ਕਤ ਆਪੁ ਬਧਾਵਾ ॥੧੩॥
taeh chhaadd; kat aap badhaavaa |13|
ਪੰਜਾਬੀ ਅਰਥਉਸ ਨੂੰ ਤਿਆਗ ਕੇ, ਤੂੰ ਕਿਉਂ ਆਪਣੇ ਆਪ ਨੂੰ ਫਸਾਉਂਦਾ ਹੈ?
English meaningbut you forsake Him, and entangle yourself with others. ||13||
ਜਜਾ; ਜਉ ਤਨ ਜੀਵਤ ਜਰਾਵੈ ॥
jajaa; jau tan jeevat jaraavai |
ਪੰਜਾਬੀ ਅਰਥਜ - ਜੇਕਰ ਆਦਮੀ ਜੀਊਦੇ ਜੀ ਆਪਣੀ ਦੇਹਿ ਨੂੰ ਸਾੜ ਸੁਟੇ,
English meaningJAJJA: If someone burns his body while he is still alive,
ਜੋਬਨ ਜਾਰਿ; ਜੁਗਤਿ ਸੋ ਪਾਵੈ ॥
joban jaar; jugat so paavai |
ਪੰਜਾਬੀ ਅਰਥਅਤੇ ਆਪਣੀ ਜੁਆਨੀ ਨੂੰ ਫੁਕ ਦੇਵੇ, ਤਾਂ ਉਹ ਠੀਕ ਰਸਤੇ ਨੂੰ ਪਾ ਲੈਦਾ ਹੈ।
English meaningand burns away the desires of his youth, then he finds the right way.
ਅਸ ਜਰਿ ਪਰ ਜਰਿ; ਜਰਿ ਜਬ ਰਹੈ ॥
as jar par jar; jar jab rahai |
ਪੰਜਾਬੀ ਅਰਥਜਦ ਇਨਸਾਨ ਆਪਣੀ ਦੌਲਤ ਅਤੇ ਹੋਰਨਾਂ ਦੀ ਦੌਲਤ ਨੂੰ ਤਿਆਗ ਕੇ ਵਿਚਰਦਾ ਹੈ,
English meaningWhen he burns his desire for his own wealth, and that of others,
ਤਬ ਜਾਇ ਜੋਤਿ; ਉਜਾਰਉ ਲਹੈ ॥੧੪॥
tab jaae jot; ujaarau lahai |14|
ਪੰਜਾਬੀ ਅਰਥਤਦ ਅਗੇ ਹੋ ਉਹ ਪ੍ਰਭੂ ਦੇ ਉਜਲੇ ਪ੍ਰਕਾਸ਼ ਨੂੰ ਪਾ ਲੈਦਾ ਹੈ।
English meaningthen he finds the Divine Light. ||14||