ਸੰਕਟਿ ਨਹੀ ਪਰੈ. ਜੋਨਿ ਨਹੀ ਆਵੈ; ਨਾਮੁ ਨਿਰੰਜਨ ਜਾ ਕੋ ਰੇ ॥
sankatt nahee parai. jon nahee aavai; naam niranjan jaa ko re |
ਪੰਜਾਬੀ ਅਰਥਜਿਸ ਦਾ ਨਾਮ ਪਵਿੱਤ੍ਰ ਪ੍ਰਭੂ ਹੈ, ਉਹ ਤਕਲੀਫ ਵਿੱਚ ਨਹੀਂ ਪੈਦਾ ਅਤੇ ਜਨਮ ਨਹੀਂ ਧਾਰਦਾ।
English meaningHe does not fall into misfortune, and He does not take birth; His Name is the Immaculate Lord.
ਕਬੀਰ ਕੋ ਸੁਆਮੀ. ਐਸੋ ਠਾਕੁਰੁ; ਜਾ ਕੈ. ਮਾਈ ਨ ਬਾਪੋ ਰੇ ॥੨॥੧੯॥੭੦॥
kabeer ko suaamee. aiso tthaakur; jaa kai. maaee na baapo re |2|19|70|
ਪੰਜਾਬੀ ਅਰਥਕਬੀਰ ਦਾ ਮਾਲਕ ਇਹੋ ਜਿਹਾ ਸਾਹਿਬ ਹੈ, ਜਿਸ ਦੀ ਨਾਂ ਕੋਈ ਮਾਤਾ ਹੈ ਤੇ ਨਾਂ ਹੀ ਪਿਤਾ।
English meaningKabeer's Lord is such a Lord and Master, who has no mother or father. ||2||19||70||
ਗਉੜੀ ॥
gaurree |
ਨਿੰਦਉ; ਨਿੰਦਉ; ਮੋ ਕਉ ਲੋਗੁ ਨਿੰਦਉ ॥
nindau; nindau; mo kau log nindau |
ਪੰਜਾਬੀ ਅਰਥਦੂਸ਼ਨ ਲਾਓ, ਦੂਸ਼ਨ ਲਾਓ, ਮੈਨੂੰ ਤੁਸੀਂ ਲੋਕੋ ਦੂਸ਼ਨ ਲਾਓ।
English meaningSlander me, slander me - go ahead, people, and slander me.
ਨਿੰਦਾ ਜਨ ਕਉ; ਖਰੀ ਪਿਆਰੀ ॥
nindaa jan kau; kharee piaaree |
ਪੰਜਾਬੀ ਅਰਥਬਦਖੋਈ ਰੱਬ ਦੇ ਨੌਕਰ ਨੂੰ ਬੜੀ ਮਿੱਠੀ ਲੱਗਦੀ ਹੈ।
English meaningSlander is pleasing to the Lord's humble servant.
ਨਿੰਦਾ ਬਾਪੁ; ਨਿੰਦਾ ਮਹਤਾਰੀ ॥੧॥ ਰਹਾਉ ॥
nindaa baap; nindaa mahataaree |1| rahaau |
ਪੰਜਾਬੀ ਅਰਥਬਦਖੋਈ ਮੇਰਾ ਪਿਤਾ ਹੈ ਅਤੇ ਬਦਖੋਈ ਹੀ ਮੇਰੀ ਮਾਤਾ। ਠਹਿਰਾਉ।
English meaningSlander is my father, slander is my mother. ||1||Pause||
ਨਿੰਦਾ ਹੋਇ; ਤ ਬੈਕੁੰਠਿ ਜਾਈਐ ॥
nindaa hoe; ta baikuntth jaaeeai |
ਪੰਜਾਬੀ ਅਰਥਜੇ ਮੈਨੂੰ ਤੁਹਮਤ ਲੱਗੇ ਤਾਂ ਮੈਂ ਰੱਬ ਦੇ ਘਰ ਜਾਂਦਾ ਹਾਂ,
English meaningIf I am slandered, I go to heaven;
ਨਾਮੁ ਪਦਾਰਥੁ; ਮਨਹਿ ਬਸਾਈਐ ॥
naam padaarath; maneh basaaeeai |
ਪੰਜਾਬੀ ਅਰਥਅਤੇ ਨਾਮ ਦੀ ਦੌਲਤ ਮੇਰੇ ਚਿੱਤ ਵਿੱਚ ਟਿਕ ਜਾਂਦੀ ਹੈ।
English meaningthe wealth of the Naam, the Name of the Lord, abides within my mind.
ਰਿਦੈ ਸੁਧ; ਜਉ ਨਿੰਦਾ ਹੋਇ ॥
ridai sudh; jau nindaa hoe |
ਪੰਜਾਬੀ ਅਰਥਜੇਕਰ ਮੇਰੇ ਤੇ ਉਦੋਂ ਤੁਹਮਤ ਲੱਗਦੀ ਹੈ, ਜਦ ਮੇਰਾ ਮਨ ਪਵਿੱਤ੍ਰ ਹੈ,
English meaningIf my heart is pure, and I am slandered,
ਹਮਰੇ ਕਪਰੇ; ਨਿੰਦਕੁ ਧੋਇ ॥੧॥
hamare kapare; nindak dhoe |1|
ਪੰਜਾਬੀ ਅਰਥਤਾਂ ਕਲੰਕ ਲਾਉਣ ਵਾਲਾ ਮੇਰੇ ਕਪੜੇ ਧੋਂਦਾ ਹੈ।
English meaningthen the slanderer washes my clothes. ||1||
ਨਿੰਦਾ ਕਰੈ; ਸੁ ਹਮਰਾ ਮੀਤੁ ॥
nindaa karai; su hamaraa meet |
ਪੰਜਾਬੀ ਅਰਥਜੋ ਮੈਨੂੰ ਕਲੰਕ ਲਾਉਂਦਾ ਹੈ, ਉਹ ਮੇਰਾ ਦੋਸਤ ਹੈ।
English meaningOne who slanders me is my friend;
ਨਿੰਦਕ ਮਾਹਿ; ਹਮਾਰਾ ਚੀਤੁ ॥
nindak maeh; hamaaraa cheet |
ਪੰਜਾਬੀ ਅਰਥਤੁਹਮਤ ਲਾਉਣ ਵਾਲੇ ਨਾਲ ਮੇਰਾ ਮਨ ਪ੍ਰਸੰਨ ਹੈ।
English meaningthe slanderer is in my thoughts.
ਨਿੰਦਕੁ ਸੋ; ਜੋ ਨਿੰਦਾ ਹੋਰੈ ॥
nindak so; jo nindaa horai |
ਪੰਜਾਬੀ ਅਰਥਕਲੰਕ ਲਾਉਣ ਵਾਲਾ ਉਹ ਹੈ, ਜੋ ਮੇਰੀ ਬਦਖੋਈ ਹੁੰਦੀ ਨੂੰ ਹੋੜਦਾ ਹੈ।
English meaningThe slanderer is the one who prevents me from being slandered.
ਹਮਰਾ ਜੀਵਨੁ; ਨਿੰਦਕੁ ਲੋਰੈ ॥੨॥
hamaraa jeevan; nindak lorai |2|
ਪੰਜਾਬੀ ਅਰਥਇਲਜ਼ਾਮ ਲਾਉਣ ਵਾਲਾ ਮੇਰੀ ਲੰਮੀ ਉਮਰ ਲੋੜਦਾ ਹੈ।
English meaningThe slanderer wishes me long life. ||2||
ਨਿੰਦਾ ਹਮਰੀ; ਪ੍ਰੇਮ ਪਿਆਰੁ ॥
nindaa hamaree; prem piaar |
ਪੰਜਾਬੀ ਅਰਥਮੈਂ ਉਸ ਨਾਲ ਪ੍ਰੀਤ ਤੇ ਨੇਹੂੰ ਕਰਦਾ ਹਾਂ, ਜੋ ਮੇਰੀ ਨਿੰਦਾ ਕਰਦਾ ਹੈ।
English meaningI have love and affection for the slanderer.
ਨਿੰਦਾ ਹਮਰਾ; ਕਰੈ ਉਧਾਰੁ ॥
nindaa hamaraa; karai udhaar |
ਪੰਜਾਬੀ ਅਰਥਨਿੰਦਾ ਮੇਰੀ ਮੁਕਤੀ ਕਰਦੀ ਹੈ।
English meaningSlander is my salvation.
ਜਨ ਕਬੀਰ ਕਉ; ਨਿੰਦਾ ਸਾਰੁ ॥
jan kabeer kau; nindaa saar |
ਪੰਜਾਬੀ ਅਰਥਗੋਲੇ ਕਬੀਰ ਲਈ ਨਿੰਦਾ ਸਾਰਿਆਂ ਤੋਂ ਚੰਗੀ ਸ਼ੈ ਹੈ।
English meaningSlander is the best thing for servant Kabeer.
ਨਿੰਦਕੁ ਡੂਬਾ; ਹਮ ਉਤਰੇ ਪਾਰਿ ॥੩॥੨੦॥੭੧॥
nindak ddoobaa; ham utare paar |3|20|71|
ਪੰਜਾਬੀ ਅਰਥਨਿੰਦਕ ਡੁੱਬ ਗਿਆ ਹੈ ਅਤੇ ਮੈਂ ਤਰ ਗਿਆ ਹਾਂ।
English meaningThe slanderer is drowned, while I am carried across. ||3||20||71||
ਰਾਜਾ ਰਾਮ. ਤੂੰ ਐਸਾ ਨਿਰਭਉ; ਤਰਨ ਤਾਰਨ, ਰਾਮ ਰਾਇਆ ॥੧॥ ਰਹਾਉ ॥
raajaa raam. toon aisaa nirbhau; taran taaran, raam raaeaa |1| rahaau |
ਪੰਜਾਬੀ ਅਰਥਮੇਰੇ ਪਾਤਸ਼ਾਹ ਪ੍ਰਭੂ! ਤੂੰ ਬਹੁਤ ਹੀ ਨਿਡੱਰ ਹੈਂ। ਪਾਰ ਉਤਰਨ ਲਈ ਤੂੰ ਇਕ ਬੇੜੀ ਹੈ, ਹੇ ਵਾਹਿਗੁਰੂ ਰਾਜੇ! ਠਹਿਰਾਉ।
English meaningO my Sovereign Lord King, You are Fearless; You are the Carrier to carry us across, O my Lord King. ||1||Pause||
ਜਬ ਹਮ ਹੋਤੇ, ਤਬ ਤੁਮ ਨਾਹੀ; ਅਬ ਤੁਮ ਹਹੁ, ਹਮ ਨਾਹੀ ॥
jab ham hote, tab tum naahee; ab tum hahu, ham naahee |
ਪੰਜਾਬੀ ਅਰਥਜਦ ਮੈਂ ਹੰਕਾਰੀ ਸਾਂ ਤੂੰ ਮੇਰੇ ਵਿੱਚ ਨਹੀਂ ਸੈਂ। ਹੁਣ ਜਦ ਤੂੰ ਮੇਰੇ ਵਿੱਚ ਹੈਂ ਮੈਂ ਮਗ਼ਰੂਰ ਨਹੀਂ ਹਾਂ।
English meaningWhen I was, then You were not; now that You are, I am not.
ਅਬ ਹਮ ਤੁਮ, ਏਕ ਭਏ ਹਹਿ; ਏਕੈ ਦੇਖਤ ਮਨੁ ਪਤੀਆਹੀ ॥੧॥
ab ham tum, ek bhe heh; ekai dekhat man pateeaahee |1|
ਪੰਜਾਬੀ ਅਰਥਹੁਣ ਤੂੰ ਤੇ ਮੈਂ ਇਕ ਹੋ ਗਏ ਹਾਂ, ਇਹ ਵੇਖ ਕੇ ਕਿ ਅਸੀਂ ਦੋਨੋਂ ਇਕ ਮਿਕ ਹੋ ਗਏ ਹਾਂ, ਮੇਰਾ ਚਿੱਤ ਪਤੀਜ ਗਿਆ ਹੈ।
English meaningNow, You and I have become one; seeing this, my mind is content. ||1||
ਜਬ ਬੁਧਿ ਹੋਤੀ. ਤਬ ਬਲੁ ਕੈਸਾ; ਅਬ ਬੁਧਿ ਬਲੁ ਨ ਖਟਾਈ ॥
jab budh hotee. tab bal kaisaa; ab budh bal na khattaaee |
ਪੰਜਾਬੀ ਅਰਥਜਦ ਸੰਸਾਰੀ ਸਿਆਣਪ ਹੈ ਤਾਂ ਰੂਹਾਨੀ ਸੱਤਿਆਂ ਕਿਸ ਤਰ੍ਹਾਂ ਹੋ ਸਕਦੀ ਹੈ? ਹੁਣ (ਜਦ ਮੇਰੇ ਪੱਲੇ ਆਤਮਕ ਅਕਲਮੰਦੀ ਹੈ) ਤਾਂ ਦੁਨਿਆਵੀ ਤਾਕਤ ਰਹਿ ਨਹੀਂ ਸਕਦੀ।
English meaningWhen there was wisdom, how could there be strength? Now that there is wisdom, strength cannot prevail.
ਕਹਿ ਕਬੀਰ. ਬੁਧਿ ਹਰਿ ਲਈ ਮੇਰੀ; ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
keh kabeer. budh har lee meree; budh badalee sidh paaee |2|21|72|
ਪੰਜਾਬੀ ਅਰਥਕਬੀਰ ਜੀ ਆਖਦੇ ਹਨ, ਪਰਮੇਸ਼ਰ ਨੇ ਮੇਰੀ ਸੰਸਾਰੀ ਸਿਆਣਪ ਲੈ ਲਈ ਹੈ ਅਤੇ ਉਸ ਦੀ ਥਾਂ ਮੈਨੂੰ ਪੂਰਨਤਾ ਪਰਾਪਤ ਹੋ ਗਈ ਹੈ।
English meaningSays Kabeer, the Lord has taken away my wisdom, and I have attained spiritual perfection. ||2||21||72||
ਗਉੜੀ ॥
gaurree |
ਖਟ ਨੇਮ ਕਰਿ ਕੋਠੜੀ ਬਾਂਧੀ; ਬਸਤੁ ਅਨੂਪੁ ਬੀਚ ਪਾਈ ॥
khatt nem kar kottharree baandhee; basat anoop beech paaee |
ਪੰਜਾਬੀ ਅਰਥਸਿਰਜਣਹਾਰ ਨੇ ਛਿਆਂ ਚੱਕਰਾਂ ਵਾਲੀ ਸਰੀਰਕ ਕੋਠੜੀ ਬਣਾਈ ਹੈ ਅਤੇ ਇਸ ਵਿੱਚ ਉਸ ਨੇ ਇਕ ਲਾਸਾਨੀ ਸ਼ੈ ਪਾਈ ਹੈ।
English meaningHe fashioned the body chamber with six rings, and placed within it the incomparable thing.
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ; ਕਰਤੇ. ਬਾਰ ਨ ਲਾਈ ॥੧॥
kunjee kulaf praan kar raakhe; karate. baar na laaee |1|
ਪੰਜਾਬੀ ਅਰਥਜਿੰਦੇ ਅਤੇ ਚਾਬੀ ਦੀ ਤਰ੍ਹਾਂ ਜਿੰਦੜੀ ਉਸ ਦੀ ਚੌਕੀਦਾਰ ਬਣਾਈ ਗਈ ਹੈ। ਇਸ ਤਰ੍ਹਾਂ ਕਰਨ ਵਿੱਚ ਕਰਤਾਰ ਨੇ ਕੋਈ ਦੇਰੀ ਨਹੀਂ ਲਾਈ।
English meaningHe made the breath of life the watchman, with lock and key to protect it; the Creator did this in no time at all. ||1||
ਅਬ ਮਨ ਜਾਗਤ ਰਹੁ; ਰੇ ਭਾਈ ॥
ab man jaagat rahu; re bhaaee |
ਪੰਜਾਬੀ ਅਰਥਹੇ ਵੀਰ! ਹੁਣ ਤੂੰ ਆਪਣੀ ਆਤਮਾ ਨੂੰ ਜਾਗਦੀ ਰੱਖ।
English meaningKeep your mind awake and aware now, O Sibling of Destiny.
ਗਾਫਲੁ ਹੋਇ ਕੈ. ਜਨਮੁ ਗਵਾਇਓ; ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
gaafal hoe kai. janam gavaaeo; chor musai ghar jaaee |1| rahaau |
ਪੰਜਾਬੀ ਅਰਥਬੇਪਰਵਾਹ ਹੋ ਕੇ ਤੂੰ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ। ਤੇਰਾ ਘਰ ਚੋਰ ਲੁੱਟੀ ਜਾ ਰਹੇ ਹਨ। ਠਹਿਰਾਉ।
English meaningYou were careless, and you have wasted your life; your home is being plundered by thieves. ||1||Pause||
ਪੰਚ ਪਹਰੂਆ. ਦਰ ਮਹਿ ਰਹਤੇ; ਤਿਨ ਕਾ ਨਹੀ ਪਤੀਆਰਾ ॥
panch paharooaa. dar meh rahate; tin kaa nahee pateeaaraa |
ਪੰਜਾਬੀ ਅਰਥਪੰਜ ਗਿਆਨ ਇੰਦਰੇ ਦਰਵਾਜੇ ਉਤੇ ਪਹਿਰੇਦਾਰ ਖੜੇ ਹਨ, ਪਰ ਉਨ੍ਹਾਂ ਉਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।
English meaningThe five senses stand as guards at the gate, but now can they be trusted?
ਚੇਤਿ ਸੁਚੇਤ. ਚਿਤ ਹੋਇ ਰਹੁ; ਤਉ ਲੈ ਪਰਗਾਸੁ ਉਜਾਰਾ ॥੨॥
chet suchet. chit hoe rahu; tau lai paragaas ujaaraa |2|
ਪੰਜਾਬੀ ਅਰਥਜਦ ਤਾਂਈ ਤੂੰ ਆਪਣੇ ਚੋਕਸ ਮਨ ਅੰਦਰ ਜਾਗਦਾ ਹੈ, ਤੈਨੂੰ ਨੂਰ ਤੇ ਚਾਨਣ ਪਰਾਪਤ ਹੋਵੇਗਾ।
English meaningWhen you are conscious in your consciousness, you shall be enlightened and illuminated. ||2||
ਨਉ ਘਰ ਦੇਖਿ. ਜੁ ਕਾਮਨਿ ਭੂਲੀ; ਬਸਤੁ ਅਨੂਪ ਨ ਪਾਈ ॥
nau ghar dekh. ju kaaman bhoolee; basat anoop na paaee |
ਪੰਜਾਬੀ ਅਰਥਪਤਨੀ ਜਿਹੜੀ ਨੌ ਗੋਲਕਾਂ ਵਾਲੀ ਦੇਹਿ ਨੂੰ ਵੇਖ ਕੇ ਕੁਰਾਹੇ ਪੈ ਗਈ ਹੈ, ਉਹ ਰੱਬ ਦੇ ਨਾਮ ਦੀ ਲਾਸਾਨੀ ਵਸਤੂ ਨੂੰ ਨਹੀਂ ਪਾਉਂਦੀ।
English meaningSeeing the nine openings of the body, the soul-bride is led astray; she does not obtain that incomparable thing.
ਕਹਤੁ ਕਬੀਰ. ਨਵੈ ਘਰ ਮੂਸੇ; ਦਸਵੈਂ ਤਤੁ ਸਮਾਈ ॥੩॥੨੨॥੭੩॥
kehat kabeer. navai ghar moose; dasavain tat samaaee |3|22|73|
ਪੰਜਾਬੀ ਅਰਥਅਸਲ ਵਸਤੂ ਜੋ ਦਸਮ ਦੁਆਰ ਅੰਦਰ ਰਮੀ ਹੋਈ ਹੈ, ਦੇ ਬਿਨਾ ਚੋਰ ਨਵਾ ਗੋਲਕਾਂ ਵਾਲੇ ਸਰੀਰ ਨੂੰ ਲੁਟ ਲੈਂਦੇ ਹਨ, ਕਬੀਰ ਜੀ ਆਖਦੇ ਹਨ।
English meaningSays Kabeer, the nine openings of the body are being plundered; rise up to the Tenth Gate, and discover the true essence. ||3||22||73||
ਗਉੜੀ ॥
gaurree |
ਮਾਈ. ਮੋਹਿ ਅਵਰੁ ਨ ਜਾਨਿਓ; ਆਨਾਨਾਂ ॥
maaee. mohi avar na jaanio; aanaanaan |
ਪੰਜਾਬੀ ਅਰਥਮੇਰੀ ਮਾਤਾ, ਮੈਂ ਪ੍ਰਭੂ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ।
English meaningO mother, I do not know any other, except Him.
ਸਿਵ ਸਨਕਾਦਿ. ਜਾਸੁ ਗੁਨ ਗਾਵਹਿ; ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ ਰਹਾਉ ॥
siv sanakaad. jaas gun gaaveh; taas baseh more praanaanaan | rahaau |
ਪੰਜਾਬੀ ਅਰਥਮੇਰੀ ਆਤਮਾ ਉਸ ਅੰਦਰ ਰਹਿੰਦੀ ਹੈ, ਜਿਸ ਦੀ ਕੀਰਤੀ ਸ਼ਿਵਜੀ ਅਤੇ ਸਨਕ ਆਦਿਕ ਗਾਇਨ ਕਰਦੇ ਹਨ। ਠਹਿਰਾਉ।
English meaningMy breath of life resides in Him, whose praises are sung by Shiva and Sanak and so many others. ||Pause||
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ; ਗਗਨ ਮੰਡਲ ਮਹਿ ਧਿਆਨਾਨਾਂ ॥
hirade pragaas giaan gur gamit; gagan manddal meh dhiaanaanaan |
ਪੰਜਾਬੀ ਅਰਥਗੁਰਾਂ ਨੂੰ ਮਿਲ ਪੈਣ ਤੇ ਬ੍ਰਹਿ-ਬੋਧ ਦਾ ਚਾਨਣ ਮੇਰੇ ਅੰਤਰਿ ਆਤਮੇ ਪ੍ਰਵੇਸ਼ ਕਰ ਗਿਆ ਹੈ ਅਤੇ ਮੇਰੀ ਬਿਰਤੀ ਦਸਮ ਦੁਆਰ ਅੰਦਰ ਸਥਿਰ ਹੋ ਗਈ ਹੈ।
English meaningMy heart is illuminated by spiritual wisdom; meeting the Guru, I meditate in the Sky of the Tenth Gate.
ਬਿਖੈ ਰੋਗ ਭੈ ਬੰਧਨ ਭਾਗੇ; ਮਨ ਨਿਜ ਘਰਿ ਸੁਖੁ ਜਾਨਾਨਾ ॥੧॥
bikhai rog bhai bandhan bhaage; man nij ghar sukh jaanaanaa |1|
ਪੰਜਾਬੀ ਅਰਥਪਾਪ ਦੀ ਬੀਮਾਰੀ, ਡਰ ਅਤੇ ਸੰਸਾਰੀ ਅਲਸੇਟੇ ਦੌੜ ਗਏ ਹਨ ਅਤੇ ਮੇਰੀ ਆਤਮਾ ਨੇ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਆਰਾਮ ਅਨੁਭਵ ਕਰ ਲਿਆ ਹੈ।
English meaningThe diseases of corruption, fear and bondage have run away; my mind has come to know peace in its own true home. ||1||
ਏਕ ਸੁਮਤਿ ਰਤਿ. ਜਾਨਿ ਮਾਨਿ ਪ੍ਰਭ; ਦੂਸਰ ਮਨਹਿ. ਨ ਆਨਾਨਾ ॥
ek sumat rat. jaan maan prabh; doosar maneh. na aanaanaa |
ਪੰਜਾਬੀ ਅਰਥਸਰੇਸ਼ਟ ਅਕਲ ਨਾਲ ਰੰਗੀਜਣ ਕਾਰਨ ਮੈਂ ਇਕ ਸੁਆਮੀ ਨੂੰ ਹੀ ਪਛਾਣਦਾ ਅਤੇ ਮੰਨਦਾ ਹਾਂ ਅਤੇ ਕਿਸੇ ਹੋਰਸ! ਆਪਦੇ ਚਿੱਤ ਅੰਦਰ ਨਹੀਂ ਆਉਣ ਦਿੰਦਾ।
English meaningImbued with a balanced single-mindedness, I know and obey God; nothing else enters my mind.
ਚੰਦਨ ਬਾਸੁ ਭਏ ਮਨ ਬਾਸਨ; ਤਿਆਗਿ ਘਟਿਓ ਅਭਿਮਾਨਾਨਾ ॥੨॥
chandan baas bhe man baasan; tiaag ghattio abhimaanaanaa |2|
ਪੰਜਾਬੀ ਅਰਥਆਪਣੇ ਮਾਨਸਕ ਹੰਕਾਰ ਨੂੰ ਛੱਡ ਕੇ, ਮੇਰੀ ਆਤਮਾ ਚੰਨਣ ਦੀ ਮਹਿਕ ਨਾਲ ਖੁਸ਼ਬੂਦਾਰ ਹੋ ਗਈ ਹੈ।
English meaningMy mind has become fragrant with the scent of sandalwood; I have renounced egotistical selfishness and conceit. ||2||
ਜੋ ਜਨ ਗਾਇ ਧਿਆਇ ਜਸੁ ਠਾਕੁਰ; ਤਾਸੁ ਪ੍ਰਭੂ ਹੈ ਥਾਨਾਨਾਂ ॥
jo jan gaae dhiaae jas tthaakur; taas prabhoo hai thaanaanaan |
ਪੰਜਾਬੀ ਅਰਥਜੋ ਪੁਰਸ਼ ਸੁਆਮੀ ਦੀਆਂ ਉਤਮਤਾਈਆਂ ਦਾ ਗਾਇਨ ਤੇ ਚਿੰਤਨ ਕਰਦਾ ਹੈ, ਉਸ ਦੇ ਅੰਦਰ ਮਾਲਕ ਦਾ ਨਿਵਾਸ ਹੈ।
English meaningThat humble being, who sings and meditates on the Praises of his Lord and Master, is the dwelling-place of God.
ਤਿਹ ਬਡ ਭਾਗ ਬਸਿਓ ਮਨਿ ਜਾ ਕੈ; ਕਰਮ ਪ੍ਰਧਾਨ ਮਥਾਨਾਨਾ ॥੩॥
tih badd bhaag basio man jaa kai; karam pradhaan mathaanaanaa |3|
ਪੰਜਾਬੀ ਅਰਥਜਿਸ ਦੇ ਦਿਲ ਅੰਦਰ ਸੁਆਮੀ ਵਸਦਾ ਹੈ, ਭਾਰੀ ਚੰਗੀ ਕਿਸਮਤ ਹੈ ਉਸ ਦੀ। ਪਰਮ ਪਰਸਿਧ ਹੈ ਉਸ ਦੇ ਮੱਥੇ ਤੇ (ਲਿਖੀ) ਪ੍ਰਾਲਬਧ।
English meaningHe is blessed with great good fortune; the Lord abides in his mind. Good karma radiates from his forehead. ||3||
ਕਾਟਿ ਸਕਤਿ. ਸਿਵ ਸਹਜੁ ਪ੍ਰਗਾਸਿਓ; ਏਕੈ ਏਕ ਸਮਾਨਾਨਾ ॥
kaatt sakat. siv sehaj pragaasio; ekai ek samaanaanaa |
ਪੰਜਾਬੀ ਅਰਥਮਾਇਆ ਨੂੰ ਮੈਂ ਮੇਟ ਸੁਟਿਆ ਹੈ। ਸਾਹਿਬ ਦੀ ਗਿਆਤ ਮੇਰੇ ਹਿਰਦੇ ਅੰਦਰ ਰੌਸ਼ਨ ਹੋ ਗਈ ਹੈ ਅਤੇ ਮੈਂ ਇਕ ਮਾਲਕ ਅੰਦਰ ਲੀਨ ਹੋ ਗਿਆ ਹਾਂ।
English meaningI have broken the bonds of Maya; the intuitive peace and poise of Shiva has dawned within me, and I am merged in oneness with the One.