ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 0HC

Shabad

Read the complete Shabad with available meanings.

↗

ਗਉੜੀ ਮਹਲਾ ੯ ॥

gaurree mahalaa 9 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਨੌਵੀਂ।

English meaning

Gauree, Ninth Mehl:

↗

ਸਾਧੋ; ਇਹੁ ਮਨੁ ਗਹਿਓ. ਨ ਜਾਈ ॥

saadho; ihu man gahio. na jaaee |

ਪੰਜਾਬੀ ਅਰਥ

ਹੇ ਸੰਤੋ! ਇਹ ਮਨੂਆਂ ਰੋਕਿਆ ਨਹੀਂ ਜਾ ਸਕਦਾ।

English meaning

Holy Saadhus: this mind cannot be restrained.

↗

ਚੰਚਲ ਤਿ੍ਰਸਨਾ ਸੰਗਿ ਬਸਤੁ ਹੈ; ਯਾ ਤੇ. ਥਿਰੁ ਨ ਰਹਾਈ ॥੧॥ ਰਹਾਉ ॥

chanchal trisanaa sang basat hai; yaa te. thir na rahaaee |1| rahaau |

ਪੰਜਾਬੀ ਅਰਥ

ਚੁਲ ਬੁਲਾ ਲਾਲਚ ਇਸ ਦੇ ਨਾਲ ਰਹਿੰਦਾ ਹੈ। ਇਸ ਲਈ ਇਹ ਅਸਥਿਰ ਨਹੀਂ ਰਹਿੰਦਾ। ਠਹਿਰਾਉ।

English meaning

Fickle desires dwell with it, and so it cannot remain steady. ||1||Pause||

↗

ਕਠਨ ਕਰੋਧ. ਘਟ ਹੀ ਕੇ ਭੀਤਰਿ; ਜਿਹ ਸੁਧਿ ਸਭ ਬਿਸਰਾਈ ॥

katthan karodh. ghatt hee ke bheetar; jih sudh sabh bisaraaee |

ਪੰਜਾਬੀ ਅਰਥ

ਤੁੰਦ ਰੋਹ ਦਿਲ ਦੇ ਵਿੱਚ ਹੈ, ਜਿਹੜਾ ਸਾਰੀ ਹੋਸ਼ ਨੂੰ ਭੁਲਾ ਦਿੰਦਾ ਹੈ।

English meaning

The heart is filled with anger and violence, which cause all sense to be forgotten.

↗

ਰਤਨੁ ਗਿਆਨੁ. ਸਭ ਕੋ ਹਿਰਿ ਲੀਨਾ; ਤਾ ਸਿਉ. ਕਛੁ ਨ ਬਸਾਈ ॥੧॥

ratan giaan. sabh ko hir leenaa; taa siau. kachh na basaaee |1|

ਪੰਜਾਬੀ ਅਰਥ

ਇਸ ਗੁੱਸੇ ਨੇ ਸਾਰਿਆਂ ਦਾ ਬ੍ਰਹਿਮ ਬੋਧ ਦਾ ਹੀਰਾ ਖੋਹ ਖਿੰਜ ਲਿਆ ਹੈ। ਇਸ ਦੇ ਅੱਗੇ ਕਿਸੇ ਦੀ ਭੀ ਪੇਸ਼ ਨਹੀਂ ਜਾਂਦੀ।

English meaning

The jewel of spiritual wisdom has been taken away from everyone; nothing can withstand it. ||1||

↗

ਜੋਗੀ ਜਤਨ ਕਰਤ ਸਭਿ ਹਾਰੇ; ਗੁਨੀ ਰਹੇ ਗੁਨ ਗਾਈ ॥

jogee jatan karat sabh haare; gunee rahe gun gaaee |

ਪੰਜਾਬੀ ਅਰਥ

ਯੋਗੀ ਸਮੂਹ ਉਪਰਾਲੇ ਕਰਦੇ ਹੋਏ ਹਾਰ ਗਏ ਹਨ। ਗੁਣਵਾਣ ਰੱਬ ਦੀਆਂ ਸਿਫਤਾ ਗਾਇਨ ਕਰਦੇ ਹੋਏ ਹੰਭ ਹੁੱਟ ਗਏ ਹਨ।

English meaning

The Yogis have tried everything and failed; the virtuous have grown weary of singing God's Glories.

↗

ਜਨ ਨਾਨਕ. ਹਰਿ ਭਏ ਦਇਆਲਾ; ਤਉ ਸਭ ਬਿਧਿ ਬਨਿ ਆਈ ॥੨॥੪॥

jan naanak. har bhe deaalaa; tau sabh bidh ban aaee |2|4|

ਪੰਜਾਬੀ ਅਰਥ

ਜਦ ਵਾਹਿਗੁਰੂ ਮਇਆਵਾਨ ਹੋ ਜਾਂਦਾ ਹੈ, ਹੇ ਗੋਲੇ ਨਾਨਕ! ਤਦ ਹਰ ਤਰੀਕਾ ਕਾਮਯਾਬ ਹੋ ਜਾਂਦਾ ਹੈ।

English meaning

O servant Nanak, when the Lord becomes merciful, then every effort is successful. ||2||4||