ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 0KE

Shabad

Read the complete Shabad with available meanings.

↗

ਸੋ ਪੰਡਿਤੁ; ਜੋ ਮਨੁ ਪਰਬੋਧੈ ॥

so panddit; jo man parabodhai |

ਪੰਜਾਬੀ ਅਰਥ

ਉਹ ਹੀ ਵਿਦਵਾਨ ਹੈ, ਜਿਹੜਾ ਆਪਣੀ ਜਿੰਦਗੀ ਨੂੰ ਸਮਝਾਉਂਦਾ ਹੈ।

English meaning

He is a true Pandit, a religious scholar, who instructs his own mind.

↗

ਰਾਮ ਨਾਮੁ; ਆਤਮ ਮਹਿ ਸੋਧੈ ॥

raam naam; aatam meh sodhai |

ਪੰਜਾਬੀ ਅਰਥ

ਉਹ ਸੁਆਮੀ ਦੇ ਨਾਮ ਲਈ ਆਪਣੇ ਦਿਲ ਅੰਦਰ ਪੜਤਾਲ ਕਰਦਾ ਹੈ,

English meaning

He searches for the Lord's Name within his own soul.

↗

ਰਾਮ ਨਾਮ; ਸਾਰੁ ਰਸੁ ਪੀਵੈ ॥

raam naam; saar ras peevai |

ਪੰਜਾਬੀ ਅਰਥ

ਅਤੇ ਮਾਲਕ ਦੇ ਨਾਮ ਦੇ ਸ਼੍ਰੇਸ਼ਟ ਅੰਮ੍ਰਿਤ ਪਾਨ ਕਰਦਾ ਹੈ।

English meaning

He drinks in the Exquisite Nectar of the Lord's Name.

↗

ਉਸੁ ਪੰਡਿਤ ਕੈ ਉਪਦੇਸਿ; ਜਗੁ ਜੀਵੈ ॥

aus panddit kai upades; jag jeevai |

ਪੰਜਾਬੀ ਅਰਥ

ਉਸ ਪੰਡਤ ਦੀ ਸਿਖ-ਮਤ ਦੁਆਰਾ ਦੁਨੀਆਂ ਜੀਉਂਦੀ ਹੈ।

English meaning

By that Pandit's teachings, the world lives.

↗

ਹਰਿ ਕੀ ਕਥਾ; ਹਿਰਦੈ ਬਸਾਵੈ ॥

har kee kathaa; hiradai basaavai |

ਪੰਜਾਬੀ ਅਰਥ

ਵਾਹਿਗੁਰੂ ਦੀ ਕਥਾ ਵਾਰਤਾ ਨੂੰ ਆਪਣੇ ਦਿਲ ਅੰਦਰ ਇਸਥਿਤ ਕਰਦਾ ਹੈ,

English meaning

He implants the Sermon of the Lord in his heart.

↗

ਸੋ ਪੰਡਿਤੁ; ਫਿਰਿ ਜੋਨਿ. ਨ ਆਵੈ ॥

so panddit; fir jon. na aavai |

ਪੰਜਾਬੀ ਅਰਥ

ਉਹ ਪੰਡਤ ਮੁੜ ਕੇ ਜੂਨੀਆਂ ਅੰਦਰ ਪਰਵੇਸ਼ ਨਹੀਂ ਕਰਦਾ।

English meaning

Such a Pandit is not cast into the womb of reincarnation again.

↗

ਬੇਦ ਪੁਰਾਨ; ਸਿਮਿ੍ਰਤਿ ਬੂਝੈ ਮੂਲ ॥

bed puraan; simrit boojhai mool |

ਪੰਜਾਬੀ ਅਰਥ

ਉਹ ਵੇਦਾਂ, ਪੁਰਾਣਾ ਅਤੇ ਸਿੰਮ੍ਰਤੀਆਂ ਦੇ ਸਾਰ ਤੱਤ ਨੂੰ ਸਮਝਦਾ ਹੈ,

English meaning

He understands the fundamental essence of the Vedas, the Puraanas and the Simritees.

↗

ਸੂਖਮ ਮਹਿ; ਜਾਨੈ ਅਸਥੂਲੁ ॥

sookham meh; jaanai asathool |

ਪੰਜਾਬੀ ਅਰਥ

ਦ੍ਰਿਸ਼ਟਮਾਨ ਨੂੰ ਅਦ੍ਰਿਸ਼ਟ ਪੁਰਖ ਅੰਦਰ ਅਨੁਭਵ ਕਰਦਾ ਹੈ,

English meaning

In the unmanifest, he sees the manifest world to exist.

↗

ਚਹੁ ਵਰਨਾ ਕਉ; ਦੇ ਉਪਦੇਸੁ ॥

chahu varanaa kau; de upades |

ਪੰਜਾਬੀ ਅਰਥ

ਅਤੇ ਚਾਰੋਂ ਹੀ ਜਾਤੀਆਂ ਸਮੂਹ ਨੂੰ ਸਿਖ-ਮਤ ਦਿੰਦਾ ਹੈ,

English meaning

He gives instruction to people of all castes and social classes.

↗

ਨਾਨਕ. ਉਸੁ ਪੰਡਿਤ ਕਉ; ਸਦਾ ਅਦੇਸੁ ॥੪॥

naanak. us panddit kau; sadaa ades |4|

ਪੰਜਾਬੀ ਅਰਥ

ਨਾਨਕ, ਉਸ ਪੰਡਤ ਨੂੰ ਹਮੇਸ਼ਾਂ ਹੀ ਪ੍ਰਣਾਮ ਕਰਦਾ ਹਾਂ।

English meaning

O Nanak, to such a Pandit, I bow in salutation forever. ||4||