ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 21R

Shabad

Read the complete Shabad with available meanings.

↗

ਕਈ ਕੋਟਿ; ਰਾਜਸ ਤਾਮਸ ਸਾਤਕ ॥

kee kott; raajas taamas saatak |

ਪੰਜਾਬੀ ਅਰਥ

ਕਈ ਕ੍ਰੋੜ ਹੀ ਤੁੰਦੀ ਹਨ੍ਹੇਰੇ ਅਤੇ ਸ਼ਾਂਤੀ ਦੇ ਸੁਭਾਵਾਂ ਅੰਦਰ ਵੱਸਦੇ ਹਨ।

English meaning

Many millions abide in heated activity, slothful darkness and peaceful light.

↗

ਕਈ ਕੋਟਿ. ਬੇਦ ਪੁਰਾਨ; ਸਿਮਿ੍ਰਤਿ ਅਰੁ ਸਾਸਤ ॥

kee kott. bed puraan; simrit ar saasat |

ਪੰਜਾਬੀ ਅਰਥ

ਕਈ ਕ੍ਰੋੜ ਹਨ ਵੇਦ, ਪੁਰਾਣ, ਸਿੰਮ੍ਰਤੀਆਂ ਅਤੇ ਸ਼ਾਸਤਰ।

English meaning

Many millions are the Vedas, Puraanas, Simritees and Shaastras.

↗

ਕਈ ਕੋਟਿ; ਕੀਏ ਰਤਨ ਸਮੁਦ ॥

kee kott; kee ratan samud |

ਪੰਜਾਬੀ ਅਰਥ

ਕਈ ਕ੍ਰੋੜ ਮੋਤੀਆਂ ਵਾਲੇ ਸਮੁੰਦਰ ਸਾਜੇ ਗਏ ਹਨ।

English meaning

Many millions are the pearls of the oceans.

↗

ਕਈ ਕੋਟਿ; ਨਾਨਾ ਪ੍ਰਕਾਰ ਜੰਤ ॥

kee kott; naanaa prakaar jant |

ਪੰਜਾਬੀ ਅਰਥ

ਅਨੇਕਾਂ ਕ੍ਰੋੜ ਹਨ ਅਨੇਕਾਂ ਭਾਤਾਂ ਦੇ ਜੀਵ।

English meaning

Many millions are the beings of so many descriptions.

↗

ਕਈ ਕੋਟਿ; ਕੀਏ ਚਿਰ ਜੀਵੇ ॥

kee kott; kee chir jeeve |

ਪੰਜਾਬੀ ਅਰਥ

ਅਨੇਕਾਂ ਕ੍ਰੋੜ ਵਧੇਰਾ ਚਿਰ ਜੀਉਣ ਵਾਲੇ ਬਣਾਏ ਗਏ ਹਨ।

English meaning

Many millions are made long-lived.

↗

ਕਈ ਕੋਟਿ; ਗਿਰੀ ਮੇਰ ਸੁਵਰਨ ਥੀਵੇ ॥

kee kott; giree mer suvaran theeve |

ਪੰਜਾਬੀ ਅਰਥ

(ਪ੍ਰਭੂ ਦੇ ਹੁਕਮ ਦੁਆਰਾ) ਅਨੇਕਾਂ ਕ੍ਰੋੜ ਪਹਾੜੀਆਂ ਤੇ ਪਹਾੜ ਸੋਨੇ ਦੇ ਹੋ ਗਏ ਹਨ।

English meaning

Many millions of hills and mountains have been made of gold.

↗

ਕਈ ਕੋਟਿ; ਜਖੵ ਕਿੰਨਰ ਪਿਸਾਚ ॥

kee kott; jakhay kinar pisaach |

ਪੰਜਾਬੀ ਅਰਥ

ਅਨੇਕਾਂ ਕ੍ਰੋੜ ਹਨ ਉਚੇ ਮਰਤਬੇ ਦੇ ਦੇਵਤੇ, ਸਵਰਗੀ ਗਵੱਈਏ ਅਤੇ ਸ਼ੈਤਾਨ।

English meaning

Many millions are the Yakhshas - the servants of the god of wealth, the Kinnars - the gods of celestial music, and the evil spirits of the Pisaach.

↗

ਕਈ ਕੋਟਿ; ਭੂਤ ਪ੍ਰੇਤ ਸੂਕਰ ਮਿ੍ਰਗਾਚ ॥

kee kott; bhoot pret sookar mrigaach |

ਪੰਜਾਬੀ ਅਰਥ

ਅਨੇਕਾਂ ਕ੍ਰੋੜ ਹਨ ਜਿੰਨ-ਭੂਤ, ਚੁੜੇਲਾਂ, ਸੂਰ ਅਤੇ ਸ਼ੇਰ।

English meaning

Many millions are the evil nature-spirits, ghosts, pigs and tigers.

↗

ਸਭ ਤੇ ਨੇਰੈ; ਸਭਹੂ ਤੇ ਦੂਰਿ ॥

sabh te nerai; sabhahoo te door |

ਪੰਜਾਬੀ ਅਰਥ

ਸੁਆਮੀ ਸਾਰਿਆਂ ਦੇ ਨੇੜੇ ਹੈ, ਤਦਯਪ ਸਾਰਿਆਂ ਤੋਂ ਦੁਰੇਡੇ।

English meaning

He is near to all, and yet far from all;

↗

ਨਾਨਕ. ਆਪਿ ਅਲਿਪਤੁ; ਰਹਿਆ ਭਰਪੂਰਿ ॥੪॥

naanak. aap alipat; rahiaa bharapoor |4|

ਪੰਜਾਬੀ ਅਰਥ

ਨਾਨਕ ਸੁਆਮੀ ਹਰ ਇਕਸ ਅੰਦਰ ਪਰੀਪੂਰਨ ਹੋ ਰਿਹਾ ਹੈ, ਤਦਯਪ ਉਹ ਖੁਦ ਨਿਰਲੇਪ ਰਹਿੰਦਾ ਹੈ।

English meaning

O Nanak, He Himself remains distinct, while yet pervading all. ||4||