ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 2SN

Shabad

Read the complete Shabad with available meanings.

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਉੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਹਰਿ ਸਿਉ ਜੁਰੈ; ਤ ਸਭੁ ਕੋ ਮੀਤੁ ॥

har siau jurai; ta sabh ko meet |

ਪੰਜਾਬੀ ਅਰਥ

ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਹਰ ਕੋਈ ਉਸਦਾ ਮਿਤ੍ਰ ਬਣ ਜਾਂਦਾ ਹੈ।

English meaning

When someone attaches himself to the Lord, then everyone is his friend.

↗

ਹਰਿ ਸਿਉ ਜੁਰੈ; ਤ ਨਿਹਚਲੁ ਚੀਤੁ ॥

har siau jurai; ta nihachal cheet |

ਪੰਜਾਬੀ ਅਰਥ

ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਉਸ ਦਾ ਮਨ ਅਸਥਿਰ ਹੋ ਜਾਂਦਾ ਹੈ।

English meaning

When someone attaches himself to the Lord, then his consciousness is steady.

↗

ਹਰਿ ਸਿਉ ਜੁਰੈ; ਨ ਵਿਆਪੈ ਕਾੜੑਾ ॥

har siau jurai; na viaapai kaarraa |

ਪੰਜਾਬੀ ਅਰਥ

ਜੋ ਰੱਬ ਨਾਲ ਜੁੜ ਜਾਂਦਾ ਹੈ, ਉਹ ਚਿੰਤਾ ਵਿੱਚ ਗ਼ਲਤਾਨ ਨਹੀਂ ਹੁੰਦਾ।

English meaning

When someone attaches himself to the Lord, he is not afflicted by worries.

↗

ਹਰਿ ਸਿਉ ਜੁਰੈ; ਤ ਹੋਇ ਨਿਸਤਾਰਾ ॥੧॥

har siau jurai; ta hoe nisataaraa |1|

ਪੰਜਾਬੀ ਅਰਥ

ਜੇਕਰ ਜੀਵ ਰੱਬ ਨਾਲ ਜੁੜ ਜਾਵੇ ਤਾਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।

English meaning

When someone attaches himself to the Lord, he is emancipated. ||1||

↗

ਰੇ ਮਨ ਮੇਰੇ; ਤੂੰ ਹਰਿ ਸਿਉ ਜੋਰੁ ॥

re man mere; toon har siau jor |

ਪੰਜਾਬੀ ਅਰਥ

ਹੈ ਮੇਰੀ ਜਿੰਦੇ! ਤੂੰ ਆਪਣੇ ਆਪ ਨੂੰ ਆਪਣੇ ਸੁਆਮੀ ਨਾਲ ਜੋੜ।

English meaning

O my mind, unite yourself with the Lord.

↗

ਕਾਜਿ ਤੁਹਾਰੈ; ਨਾਹੀ ਹੋਰੁ ॥੧॥ ਰਹਾਉ ॥

kaaj tuhaarai; naahee hor |1| rahaau |

ਪੰਜਾਬੀ ਅਰਥ

ਤੇਰੇ ਲਾਭ ਦੀ ਹੋਰ ਕੋਈ ਭੀ ਸ਼ੈ ਨਹੀਂ। ਠਹਿਰਾਉ।

English meaning

Nothing else is of any use to you. ||1||Pause||

↗

ਵਡੇ ਵਡੇ; ਜੋ ਦੁਨੀਆਦਾਰ ॥

vadde vadde; jo duneeaadaar |

ਪੰਜਾਬੀ ਅਰਥ

ਉਚੇ ਤੇ ਵਡੇ ਸੰਸਾਰੀ ਬੰਦੇ,

English meaning

The great and powerful people of the world

↗

ਕਾਹੂ ਕਾਜਿ ਨਾਹੀ; ਗਾਵਾਰ ॥

kaahoo kaaj naahee; gaavaar |

ਪੰਜਾਬੀ ਅਰਥ

ਕਿਸੇ ਕੰਮ ਦੇ ਨਹੀਂ, ਹੇ ਬੇਸਮਝ ਇਨਸਾਨ!

English meaning

are of no use, you fool!

↗

ਹਰਿ ਕਾ ਦਾਸੁ; ਨੀਚ ਕੁਲੁ ਸੁਣਹਿ ॥

har kaa daas; neech kul suneh |

ਪੰਜਾਬੀ ਅਰਥ

ਭਾਵੇਂ ਰੱਬ ਦਾ ਗੋਲਾ ਨੀਵੇ ਘਰਾਣੇ ਵਿੱਚ ਸੁਣਿਆ ਜਾਂਦਾ ਹੋਵੇ,

English meaning

The Lord's slave may be born of humble origins,

↗

ਤਿਸ ਕੈ ਸੰਗਿ; ਖਿਨ ਮਹਿ ਉਧਰਹਿ ॥੨॥

tis kai sang; khin meh udhareh |2|

ਪੰਜਾਬੀ ਅਰਥ

ਪ੍ਰੰਤੂ ਉਸ ਦੀ ਸੰਗਤ ਵਿੱਚ ਤੂੰ ਇਕ ਛਿੰਨ ਅੰਦਰ ਪਾਰ ਉਤਰ ਜਾਵੇਗਾ।

English meaning

but in his company, you shall be saved in an instant. ||2||

↗

ਕੋਟਿ ਮਜਨ; ਜਾ ਕੈ ਸੁਣਿ ਨਾਮ ॥

kott majan; jaa kai sun naam |

ਪੰਜਾਬੀ ਅਰਥ

ਜਿਸ (ਹਰੀ) ਦੇ ਨਾਮ ਦਾ ਸ੍ਰਵਣ ਕਰਨਾ, ਕ੍ਰੋੜਾਂ ਹੀ ਇਸ਼ਨਾਨਾਂ ਦੇ ਬਰਾਬਰ ਹੈ।

English meaning

Hearing the Naam, the Name of the Lord, is equal to millions of cleansing baths.

↗

ਕੋਟਿ ਪੂਜਾ; ਜਾ ਕੈ ਹੈ ਧਿਆਨ ॥

kott poojaa; jaa kai hai dhiaan |

ਪੰਜਾਬੀ ਅਰਥ

ਜਿਸ (ਉਸ) ਦਾ ਸਿਮਰਨ ਕ੍ਰੋੜਾਂ ਹੀ ਉਪਾਸ਼ਨਾ ਦੇ ਤੁੱਲ ਹੈ।

English meaning

Meditating on it is equal to millions of worship ceremonies.

↗

ਕੋਟਿ ਪੁੰਨ; ਸੁਣਿ ਹਰਿ ਕੀ ਬਾਣੀ ॥

kott pun; sun har kee baanee |

ਪੰਜਾਬੀ ਅਰਥ

ਵਾਹਿਗੁਰੂ ਦੀ ਗੁਰਬਾਣੀ ਦਾ ਸ਼੍ਰਵਣ ਕਰਨਾ, ਕ੍ਰੋੜਾਂ ਹੀ ਦਾਨ-ਪੁੰਨਾ ਦੇ ਤੁੱਲ ਹੈ।

English meaning

Hearing the Word of the Lord's Bani is equal to giving millions in alms.

↗

ਕੋਟਿ ਫਲਾ; ਗੁਰ ਤੇ. ਬਿਧਿ ਜਾਣੀ ॥੩॥

kott falaa; gur te. bidh jaanee |3|

ਪੰਜਾਬੀ ਅਰਥ

ਗੁਰਾਂ ਪਾਸੋਂ ਪ੍ਰਭੂ ਦੇ ਰਸਤੇ ਦਾ ਜਾਨਣਾ ਕ੍ਰੋੜਾ ਹੀ ਇਨਾਮਾ-ਇਕਰਾਮਾ ਦੇ ਬਰਾਬਰ ਹੈ।

English meaning

To know the way, through the Guru, is equal to millions of rewards. ||3||

↗

ਮਨ ਅਪੁਨੇ ਮਹਿ; ਫਿਰਿ ਫਿਰਿ ਚੇਤ ॥

man apune meh; fir fir chet |

ਪੰਜਾਬੀ ਅਰਥ

ਆਪਣੇ ਚਿੱਤ ਅੰਦਰ ਮੁੜ ਮੁੜ ਕੇ ਵਾਹਿਗੁਰੂ ਨੂੰ ਚੇਤੇ ਕਰ,

English meaning

Within your mind, over and over again, think of Him,

↗

ਬਿਨਸਿ ਜਾਹਿ; ਮਾਇਆ ਕੇ ਹੇਤ ॥

binas jaeh; maaeaa ke het |

ਪੰਜਾਬੀ ਅਰਥ

ਅਤੇ ਤੇਰੀ ਮੋਹਨੀ ਦੀ ਮਮਤਾ ਜਾਂਦੀ ਰਹੇਗੀ।

English meaning

and your love of Maya shall depart.

↗

ਹਰਿ ਅਬਿਨਾਸੀ; ਤੁਮਰੈ ਸੰਗਿ ॥

har abinaasee; tumarai sang |

ਪੰਜਾਬੀ ਅਰਥ

ਅਮਰ ਵਾਹਿਗੁਰੂ ਤੇਰੇ ਨਾਲ ਹੈ।

English meaning

The Imperishable Lord is always with you.

↗

ਮਨ ਮੇਰੇ; ਰਚੁ ਰਾਮ ਕੈ ਰੰਗਿ ॥੪॥

man mere; rach raam kai rang |4|

ਪੰਜਾਬੀ ਅਰਥ

ਮੇਰੀ ਜਿੰਦੜੀਏ, ਤੂੰ ਸਰਬ-ਵਿਆਪਕ ਸੁਆਮੀ ਦੇ ਪ੍ਰੇਮ ਅੰਦਰ ਲੀਨ ਹੋ ਜਾ।

English meaning

O my mind, immerse yourself in the Love of the Lord. ||4||

↗

ਜਾ ਕੈ ਕਾਮਿ; ਉਤਰੈ ਸਭ ਭੂਖ ॥

jaa kai kaam; utarai sabh bhookh |

ਪੰਜਾਬੀ ਅਰਥ

ਜਿਸ ਦੀ ਸੇਵਾ ਵਿੱਚ ਸਾਰੀ ਭੁਖ ਦੂਰ ਹੋ ਜਾਂਦੀ ਹੈ।

English meaning

Working for Him, all hunger departs.

↗

ਜਾ ਕੈ ਕਾਮਿ; ਨ ਜੋਹਹਿ ਦੂਤ ॥

jaa kai kaam; na joheh doot |

ਪੰਜਾਬੀ ਅਰਥ

ਜਿਸ ਦੀ ਸੇਵਾ ਵਿੱਚ ਮੌਤ ਦੇ ਜਮ ਤਕਾਉਂਦੇ ਨਹੀਂ।

English meaning

Working for Him, the Messenger of Death will not be watching you.

↗

ਜਾ ਕੈ ਕਾਮਿ; ਤੇਰਾ ਵਡ ਗਮਰੁ ॥

jaa kai kaam; teraa vadd gamar |

ਪੰਜਾਬੀ ਅਰਥ

ਜਿਸ ਦੀ ਸੇਵਾ ਵਿੱਚ ਤੂੰ ਭਾਰੀ ਮਰਤਬਾ ਪਾ ਲਵੇਗਾ।

English meaning

Working for Him, you shall obtain glorious greatness.

↗

ਜਾ ਕੈ ਕਾਮਿ; ਹੋਵਹਿ ਤੂੰ ਅਮਰੁ ॥੫॥

jaa kai kaam; hoveh toon amar |5|

ਪੰਜਾਬੀ ਅਰਥ

ਜਿਸ ਦੀ ਸੇਵਾ ਅੰਦਰ ਤੂੰ ਅਬਿਨਾਸੀ ਹੋ ਜਾਵੇਗਾ।

English meaning

Working for Him, you shall become immortal. ||5||

↗

ਜਾ ਕੇ ਚਾਕਰ ਕਉ; ਨਹੀ ਡਾਨ ॥

jaa ke chaakar kau; nahee ddaan |

ਪੰਜਾਬੀ ਅਰਥ

ਜਿਸ ਦੇ ਸੇਵਕ ਨੂੰ ਸਜ਼ਾ ਨਹੀਂ ਮਿਲਦੀ।

English meaning

His servant does not suffer punishment.

↗

ਜਾ ਕੇ ਚਾਕਰ ਕਉ; ਨਹੀ ਬਾਨ ॥

jaa ke chaakar kau; nahee baan |

ਪੰਜਾਬੀ ਅਰਥ

ਜਿਸ ਦਾ ਸੇਵਕ ਕਿਸੇ ਕੈਦ ਅੰਦਰ ਨਹੀਂ।

English meaning

His servant suffers no loss.

↗

ਜਾ ਕੈ ਦਫਤਰਿ; ਪੁਛੈ ਨ ਲੇਖਾ ॥

jaa kai dafatar; puchhai na lekhaa |

ਪੰਜਾਬੀ ਅਰਥ

ਜਿਸ ਦੇ ਕਰਮ ਸਥਾਨ ਵਿੱਚ ਉਸ ਦੇ ਟਹਿਲੂਏ ਤੋਂ ਹਿਸਾਬ ਨਹੀਂ ਮੰਗਿਆ ਜਾਂਦਾ।

English meaning

In His Court, His servant does not have to answer for his account.

↗

ਤਾ ਕੀ ਚਾਕਰੀ; ਕਰਹੁ ਬਿਸੇਖਾ ॥੬॥

taa kee chaakaree; karahu bisekhaa |6|

ਪੰਜਾਬੀ ਅਰਥ

ਉਸ ਦੀ ਨੌਕਰੀ ਤੂੰ ਚੰਗੀ ਤਰ੍ਹਾਂ ਵਜਾ ਹੇ ਬੰਦੇ!

English meaning

So serve Him with distinction. ||6||

↗

ਜਾ ਕੈ; ਊਨ ਨਾਹੀ ਕਾਹੂ ਬਾਤ ॥

jaa kai; aoon naahee kaahoo baat |

ਪੰਜਾਬੀ ਅਰਥ

ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਭੀ ਕਮੀ ਨਹੀਂ।

English meaning

He is not lacking in anything.

↗

ਏਕਹਿ ਆਪਿ; ਅਨੇਕਹਿ ਭਾਤਿ ॥

ekeh aap; anekeh bhaat |

ਪੰਜਾਬੀ ਅਰਥ

ਅਨੇਕਾਂ ਸਰੂਪਾਂ ਵਿੱਚ ਦਿਸਣ ਦੇ ਬਾਵਜੂਦ, ਸੁਆਮੀ ਖੁਦ ਕੇਵਲ ਇਕ ਹੀ ਹੈ।

English meaning

He Himself is One, although He appears in so many forms.

↗

ਜਾ ਕੀ ਦਿ੍ਰਸਟਿ; ਹੋਇ ਸਦਾ ਨਿਹਾਲ ॥

jaa kee drisatt; hoe sadaa nihaal |

ਪੰਜਾਬੀ ਅਰਥ

ਜਿਸ ਦੀ ਰਹਿਮਤ ਦੀ ਨਿਗ੍ਹਾਂ ਦੁਆਰਾ ਤੂੰ ਸਦੀਵ ਹੀ ਪਰਸੰਨ ਰਹੇਗੀ।

English meaning

By His Glance of Grace, you shall be happy forever.

↗

ਮਨ ਮੇਰੇ; ਕਰਿ ਤਾ ਕੀ ਘਾਲ ॥੭॥

man mere; kar taa kee ghaal |7|

ਪੰਜਾਬੀ ਅਰਥ

ਮੇਰੀ ਜਿੰਦੜੀਏ ਤੂੰ ਉਸ ਦੀ ਚਾਕਰੀ ਕਮਾ।

English meaning

So work for Him, O my mind. ||7||

↗

ਨਾ ਕੋ ਚਤੁਰੁ; ਨਾਹੀ ਕੋ ਮੂੜਾ ॥

naa ko chatur; naahee ko moorraa |

ਪੰਜਾਬੀ ਅਰਥ

ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਮੂਰਖ।

English meaning

No one is clever, and no one is foolish.

↗

ਨਾ ਕੋ ਹੀਣੁ; ਨਾਹੀ ਕੋ ਸੂਰਾ ॥

naa ko heen; naahee ko sooraa |

ਪੰਜਾਬੀ ਅਰਥ

ਆਪਣੇ ਆਪ ਨਾਂ ਕੋਈ ਕਾਇਰ ਹੈ ਤੇ ਨਾਂ ਹੀ ਸੂਰਮਾ।

English meaning

No one is weak, and no one is a hero.

↗

ਜਿਤੁ ਕੋ ਲਾਇਆ; ਤਿਤ ਹੀ ਲਾਗਾ ॥

jit ko laaeaa; tith hee laagaa |

ਪੰਜਾਬੀ ਅਰਥ

ਜਿਸ ਦੇ ਨਾਲ ਸਾਹਿਬ ਪ੍ਰਾਣੀ ਨੂੰ ਜੋੜਦਾ ਹੈ, ਉਸ ਦੇ ਨਾਲ ਉਹ ਲੱਗ ਜਾਂਦਾ ਹੈ।

English meaning

As the Lord attaches someone, so is he attached.

↗

ਸੋ ਸੇਵਕੁ; ਨਾਨਕ ਜਿਸੁ ਭਾਗਾ ॥੮॥੬॥

so sevak; naanak jis bhaagaa |8|6|

ਪੰਜਾਬੀ ਅਰਥ

ਕੇਵਲ ਉਹੀ ਜੋ ਚੰਗੇ ਕਰਮਾਂ ਵਾਲਾ ਹੈ, ਪ੍ਰਭ ਦਾ ਗੋਲਾ ਬਣਦਾ ਹੈ, ਹੈ ਨਾਨਕ!

English meaning

He alone is the Lord's servant, O Nanak, who is so blessed. ||8||6||