ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 34F

Shabad

Read the complete Shabad with available meanings.

↗

ਬੈਸਨੋ ਸੋ; ਜਿਸੁ ਊਪਰਿ ਸੁਪ੍ਰਸੰਨ ॥

baisano so; jis aoopar suprasan |

ਪੰਜਾਬੀ ਅਰਥ

ਓਹੀ ਵੈਸ਼ਨਵ ਹੈ, ਜਿਸ ਉਤੇ ਉਹ ਸੁਆਮੀ ਖੁਸ਼ ਹੈ।

English meaning

The true Vaishnaav, the devotee of Vishnu, is the one with whom God is thoroughly pleased.

↗

ਬਿਸਨ ਕੀ ਮਾਇਆ ਤੇ; ਹੋਇ ਭਿੰਨ ॥

bisan kee maaeaa te; hoe bhin |

ਪੰਜਾਬੀ ਅਰਥ

ਜੋ ਵਾਹਿਗੁਰੂ ਦੀ ਮੋਹਨੀ ਤੋਂ ਅਲਗ ਰਹਿੰਦਾ ਹੈ,

English meaning

He dwells apart from Maya.

↗

ਕਰਮ ਕਰਤ; ਹੋਵੈ ਨਿਹਕਰਮ ॥

karam karat; hovai nihakaram |

ਪੰਜਾਬੀ ਅਰਥ

ਅਤੇ ਜੋ ਚੰਗੇ ਅਮਲ ਕਮਾਉਂਦਾ ਹੋਇਆ ਫਲ ਦੀ ਚਾਹਣਾ ਨਹੀਂ ਕਰਦਾ।

English meaning

Performing good deeds, he does not seek rewards.

↗

ਤਿਸੁ ਬੈਸਨੋ ਕਾ; ਨਿਰਮਲ ਧਰਮ ॥

tis baisano kaa; niramal dharam |

ਪੰਜਾਬੀ ਅਰਥ

ਪਵਿੱਤ੍ਰ ਹੈ ਈਮਾਨ ਉਸ ਵਿਸ਼ਨੂੰ ਦੇ ਉਪਾਸ਼ਕ ਦਾ।

English meaning

Spotlessly pure is the religion of such a Vaishnaav;

↗

ਕਾਹੂ ਫਲ ਕੀ ਇਛਾ; ਨਹੀ ਬਾਛੈ ॥

kaahoo fal kee ichhaa; nahee baachhai |

ਪੰਜਾਬੀ ਅਰਥ

ਉਹ ਕਿਸੇ ਚੀਜ਼ ਲਈ ਭੀ ਸਿਲੇ ਦੀ ਖ਼ਾਹਿਸ਼ ਨਹੀਂ ਕਰਦਾ।

English meaning

he has no desire for the fruits of his labors.

↗

ਕੇਵਲ ਭਗਤਿ; ਕੀਰਤਨ ਸੰਗਿ ਰਾਚੈ ॥

keval bhagat; keeratan sang raachai |

ਪੰਜਾਬੀ ਅਰਥ

ਉਹ ਸਿਰਫ ਸਾਹਿਬ ਦੇ ਸਿਮਰਨ ਅਤੇ ਉਸ ਦਾ ਜੱਸ ਗਾਉਣ ਵਿੱਚ ਰਮਿਆ ਹੋਇਆ ਹੈ।

English meaning

He is absorbed in devotional worship and the singing of Kirtan, the songs of the Lord's Glory.

↗

ਮਨ ਤਨ ਅੰਤਰਿ; ਸਿਮਰਨ ਗੋਪਾਲ ॥

man tan antar; simaran gopaal |

ਪੰਜਾਬੀ ਅਰਥ

ਉਸ ਦੀ ਆਤਮਾ ਅਤੇ ਦੇਹਿ ਅੰਦਰ ਸ੍ਰਿਸ਼ਟੀ ਦੇ ਪਾਲਣਹਾਰ ਦੀ ਬੰਦਗੀ ਹੈ।

English meaning

Within his mind and body, he meditates in remembrance on the Lord of the Universe.

↗

ਸਭ ਊਪਰਿ; ਹੋਵਤ ਕਿਰਪਾਲ ॥

sabh aoopar; hovat kirapaal |

ਪੰਜਾਬੀ ਅਰਥ

ਉਹ ਸਾਰਿਆਂ ਜੀਵਾਂ ਉਤੇ ਮਿਹਰਬਾਨ ਹੈ।

English meaning

He is kind to all creatures.

↗

ਆਪਿ ਦਿ੍ਰੜੈ; ਅਵਰਹ ਨਾਮੁ ਜਪਾਵੈ ॥

aap drirrai; avarah naam japaavai |

ਪੰਜਾਬੀ ਅਰਥ

ਉਹ ਖੁਦ ਸੁਆਮੀ ਦੇ ਨਾਮ ਪੱਕੀ ਤਰ੍ਹਾਂ ਫੜੀ ਰਖਦਾ ਹੈ ਅਤੇ ਹੋਰਨਾਂ ਤੋਂ ਨਾਮ ਦਾ ਜਾਪ ਕਰਵਾਉਂਦਾ ਹੈ।

English meaning

He holds fast to the Naam, and inspires others to chant it.

↗

ਨਾਨਕ. ਓਹੁ ਬੈਸਨੋ; ਪਰਮ ਗਤਿ ਪਾਵੈ ॥੨॥

naanak. ohu baisano; param gat paavai |2|

ਪੰਜਾਬੀ ਅਰਥ

ਨਾਨਕ ਇਹੋ ਜਿਹਾ ਵੈਸ਼ਨਵ ਮਹਾਨ ਮੁਕਤੀ ਨੂੰ ਪਾਂਦਾ ਹੈ।

English meaning

O Nanak, such a Vaishnaav obtains the supreme status. ||2||