ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 45C

Shabad

Read the complete Shabad with available meanings.

↗

ਅਸਟਪਦੀ ॥

asattapadee |

ਪੰਜਾਬੀ ਅਰਥ

ਅਸ਼ਟਪਦੀ।

English meaning

Ashtapadee:

↗

ਸਿਮਰਉ. ਸਿਮਰਿ ਸਿਮਰਿ; ਸੁਖੁ ਪਾਵਉ ॥

simrau. simar simar; sukh paavau |

ਪੰਜਾਬੀ ਅਰਥ

ਯਾਦ ਕਰ, ਯਾਦ ਕਰ ਵਾਹਿਗੁਰੂ ਨੂੰ,

English meaning

Meditate, meditate, meditate in remembrance of Him, and find peace.

↗

ਕਲਿ ਕਲੇਸ; ਤਨ ਮਾਹਿ ਮਿਟਾਵਉ ॥

kal kales; tan maeh mittaavau |

ਪੰਜਾਬੀ ਅਰਥ

ਇਸ ਤਰ੍ਹਾਂ ਤੂੰ ਆਰਾਮ ਪਾ ਲਵੇਗਾ ਅਤੇ ਤੇਰੀ ਦੇਹਿ ਵਿਚੋਂ ਬਖੇੜ ਅਤੇ ਪੀੜ ਮਿਟ ਜਾਣਗੇ।

English meaning

Worry and anguish shall be dispelled from your body.

↗

ਸਿਮਰਉ ਜਾਸੁ; ਬਿਸੁੰਭਰ ਏਕੈ ॥

simrau jaas; bisunbhar ekai |

ਪੰਜਾਬੀ ਅਰਥ

ਕੇਵਲ, ਜਗਤ ਨੂੰ ਭਰਨ ਵਾਲੇ ਦੇ ਜੱਸ ਨੂੰ ਯਾਦ ਕਰ।

English meaning

Remember in praise the One who pervades the whole Universe.

↗

ਨਾਮੁ ਜਪਤ; ਅਗਨਤ ਅਨੇਕੈ ॥

naam japat; aganat anekai |

ਪੰਜਾਬੀ ਅਰਥ

ਬੇਗਿਣਤ ਪੁਰਸ਼ ਸਾਹਿਬ ਦੇ ਅਨੇਕਾਂ ਨਾਮਾਂ ਨੂੰ ਉਚਾਰਦੇ ਹਨ।

English meaning

His Name is chanted by countless people, in so many ways.

↗

ਬੇਦ ਪੁਰਾਨ; ਸਿੰਮਿ੍ਰਤਿ ਸੁਧਾਖੵਰ ॥

bed puraan; sinmrit sudhaakhayar |

ਪੰਜਾਬੀ ਅਰਥ

ਪਵਿੱਤ੍ਰ ਅੱਖਰ ਵਾਲੇ ਵੇਦ, ਪੁਰਾਣ ਅਤੇ ਸਿਮ੍ਰਤੀਆਂ,

English meaning

The Vedas, the Puraanas and the Simritees, the purest of utterances,

↗

ਕੀਨੇ ਰਾਮ ਨਾਮ; ਇਕ ਆਖੵਰ ॥

keene raam naam; ik aakhayar |

ਪੰਜਾਬੀ ਅਰਥ

ਪ੍ਰਭੂ ਦੇ ਨਾਮ ਦੇ ਇਕੋ ਅੱਖਰ ਦੀਆਂ ਰਚਨਾ ਹਨ।

English meaning

were created from the One Word of the Name of the Lord.

↗

ਕਿਨਕਾ ਏਕ; ਜਿਸੁ ਜੀਅ ਬਸਾਵੈ ॥

kinakaa ek; jis jeea basaavai |

ਪੰਜਾਬੀ ਅਰਥ

ਜੋ ਵਾਹਿਗੁਰੂ ਦੇ ਨਾਮ ਦਾ ਇਕ ਭੋਰਾ ਭੀ ਆਪਣੇ ਦਿਲ ਅੰਦਰ ਟਿਕਾ ਲੈਦਾ ਹੈ,

English meaning

That one, in whose soul the One Lord dwells

↗

ਤਾ ਕੀ ਮਹਿਮਾ; ਗਨੀ ਨ ਆਵੈ ॥

taa kee mahimaa; ganee na aavai |

ਪੰਜਾਬੀ ਅਰਥ

ਉਸ ਦੀਆਂ ਸਿਫ਼ਤ-ਸ਼ਲਾਘਾ ਗਿਣੀਆਂ ਨਹੀਂ ਜਾ ਸਕਦੀਆਂ।

English meaning

the praises of his glory cannot be recounted.

↗

ਕਾਂਖੀ; ਏਕੈ ਦਰਸ ਤੁਹਾਰੋ ॥

kaankhee; ekai daras tuhaaro |

ਪੰਜਾਬੀ ਅਰਥ

ਜਿਹੜੇ ਕੇਵਲ ਤੇਰੇ ਦੀਦਾਰ ਦੇ ਚਾਹਵਾਨ ਹਨ,

English meaning

Those who yearn only for the blessing of Your Darshan

↗

ਨਾਨਕ. ਉਨ ਸੰਗਿ; ਮੋਹਿ ਉਧਾਰੋ ॥੧॥

naanak. un sang; mohi udhaaro |1|

ਪੰਜਾਬੀ ਅਰਥ

ਹੇ ਸੁਆਮੀ! ਉਨ੍ਹਾਂ ਦੇ ਨਾਲ ਨਾਨਕ ਦਾ ਪਾਰ-ਉਤਾਰਾ ਕਰ ਦੇ।

English meaning

- Nanak: save me along with them! ||1||