ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 4WJ

Shabad

Read the complete Shabad with available meanings.

↗

ਗਉੜੀ ਮਹਲਾ ੧ ॥

gaurree mahalaa 1 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪਹਿਲੀ।

English meaning

Gauree, First Mehl:

↗

ਖਿਮਾ ਗਹੀ; ਬ੍ਰਤੁ ਸੀਲ ਸੰਤੋਖੰ ॥

khimaa gahee; brat seel santokhan |

ਪੰਜਾਬੀ ਅਰਥ

ਮਾਫੀ ਕਰ ਦੇਣ ਦਾ ਸੁਭਾਵ ਧਾਰਨ ਕਰਨਾ ਮੇਰੇ ਲਈ ਉਪਹਾਸ ਉਤਮ ਆਚਰਨ ਅਤੇ ਸੰਤੁਸ਼ਟਤਾ ਹੈ।

English meaning

To practice forgiveness is the true fast, good conduct and contentment.

↗

ਰੋਗੁ ਨ ਬਿਆਪੈ; ਨਾ ਜਮ ਦੋਖੰ ॥

rog na biaapai; naa jam dokhan |

ਪੰਜਾਬੀ ਅਰਥ

ਇਸ ਲਈ ਨਾਂ ਬੀਮਾਰੀ ਤੇ ਨਾਂ ਹੀ ਮੌਤ ਦੀ ਪੀੜ ਮੈਨੂੰ ਸਤਾਉਂਦੀ ਹੈ।

English meaning

Disease does not afflict me, nor does the pain of death.

↗

ਮੁਕਤ ਭਏ; ਪ੍ਰਭ ਰੂਪ ਨ ਰੇਖੰ ॥੧॥

mukat bhe; prabh roop na rekhan |1|

ਪੰਜਾਬੀ ਅਰਥ

ਮੈਂ ਸ਼ਕਲ ਤੇ ਨੁਹਾਰ ਰਹਿਤ ਸੁਆਮੀ ਅੰਦਰ ਲੀਨ ਹੋ ਕੇ ਮੁਕਤ ਹੋ ਗਿਆ ਹਾਂ।

English meaning

I am liberated, and absorbed into God, who has no form or feature. ||1||

↗

ਜੋਗੀ ਕਉ; ਕੈਸਾ ਡਰੁ ਹੋਇ ॥

jogee kau; kaisaa ddar hoe |

ਪੰਜਾਬੀ ਅਰਥ

ਯੋਗੀ ਨੂੰ ਕਾਹਦਾ ਭੈ ਹੋ ਸਕਦਾ ਹੈ,

English meaning

What fear does the Yogi have?

↗

ਰੂਖਿ ਬਿਰਖਿ; ਗਿ੍ਰਹਿ ਬਾਹਰਿ ਸੋਇ ॥੧॥ ਰਹਾਉ ॥

rookh birakh; grihi baahar soe |1| rahaau |

ਪੰਜਾਬੀ ਅਰਥ

ਜਦ ਉਹ ਪ੍ਰਭੂ ਦਰਖਤਾਂ, ਪੌਦਿਆਂ ਅਤੇ ਘਰ ਦੇ ਅੰਦਰ ਤੇ ਬਾਹਰਵਾਰ ਵਿਆਪਕ ਹੈ। ਠਹਿਰਾਉ।

English meaning

The Lord is among the trees and the plants, within the household and outside as well. ||1||Pause||

↗

ਨਿਰਭਉ ਜੋਗੀ; ਨਿਰੰਜਨੁ ਧਿਆਵੈ ॥

nirbhau jogee; niranjan dhiaavai |

ਪੰਜਾਬੀ ਅਰਥ

ਯੋਗੀ ਡਰ-ਰਹਿਤ ਅਤੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕਰਦਾ ਹੈ।

English meaning

The Yogis meditate on the Fearless, Immaculate Lord.

↗

ਅਨਦਿਨੁ ਜਾਗੈ; ਸਚਿ ਲਿਵ ਲਾਵੈ ॥

anadin jaagai; sach liv laavai |

ਪੰਜਾਬੀ ਅਰਥ

ਰਾਤ ਦਿਨ ਉਹ ਖਬਰਦਾਰ ਰਹਿੰਦਾ ਹੈ ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦਾ ਹੈ।

English meaning

Night and day, they remain awake and aware, embracing love for the True Lord.

↗

ਸੋ ਜੋਗੀ; ਮੇਰੈ ਮਨਿ ਭਾਵੈ ॥੨॥

so jogee; merai man bhaavai |2|

ਪੰਜਾਬੀ ਅਰਥ

ਇਹੋ ਜਿਹਾ ਯੋਗੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

English meaning

Those Yogis are pleasing to my mind. ||2||

↗

ਕਾਲੁ ਜਾਲੁ; ਬ੍ਰਹਮ ਅਗਨੀ ਜਾਰੇ ॥

kaal jaal; braham aganee jaare |

ਪੰਜਾਬੀ ਅਰਥ

ਮੌਤ ਦੀ ਫਾਹੀ ਨੂੰ ਉਹ ਸੁਆਮੀ ਦੀ ਅੱਗ ਨਾਲ ਸਾੜ ਦਿੰਦਾ ਹੈ।

English meaning

The trap of death is burnt by the Fire of God.

↗

ਜਰਾ ਮਰਣ ਗਤੁ; ਗਰਬੁ ਨਿਵਾਰੇ ॥

jaraa maran gat; garab nivaare |

ਪੰਜਾਬੀ ਅਰਥ

ਉਹ ਬੁਢੇਪੇ ਅਤੇ ਮੌਤ ਦੇ ਡਰ ਨੂੰ ਨਵਿਰਤ ਕਰ ਦਿੰਦਾ ਹੈ ਅਤੇ ਆਪਣੀ ਹੰਗਤਾ ਨੂੰ ਮੇਟ ਸੁਟਦਾ ਹੈ।

English meaning

Old age, death and pride are conquered.

↗

ਆਪਿ ਤਰੈ; ਪਿਤਰੀ ਨਿਸਤਾਰੇ ॥੩॥

aap tarai; pitaree nisataare |3|

ਪੰਜਾਬੀ ਅਰਥ

ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਵਡੇ ਵਡੇਰਿਆ ਨੂੰ ਭੀ ਬਚਾ ਲੈਂਦਾ ਹੈ।

English meaning

They swim across, and save their ancestors as well. ||3||

↗

ਸਤਿਗੁਰੁ ਸੇਵੇ; ਸੋ ਜੋਗੀ ਹੋਇ ॥

satigur seve; so jogee hoe |

ਪੰਜਾਬੀ ਅਰਥ

ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਉਹ ਯੋਗੀ ਹੋ ਜਾਂਦਾ ਹੈ।

English meaning

Those who serve the True Guru are the Yogis.

↗

ਭੈ ਰਚਿ ਰਹੈ; ਸੁ ਨਿਰਭਉ ਹੋਇ ॥

bhai rach rahai; su nirbhau hoe |

ਪੰਜਾਬੀ ਅਰਥ

ਜੋ ਸਾਹਿਬ ਦੇ ਡਰ ਅੰਦਰ ਲੀਨ ਰਹਿੰਦਾ ਹੈ, ਉਹ ਨਿਡੱਰ ਹੋ ਜਾਂਦਾ ਹੈ।

English meaning

Those who remain immersed in the Fear of God become fearless.

↗

ਜੈਸਾ ਸੇਵੈ; ਤੈਸੋ ਹੋਇ ॥੪॥

jaisaa sevai; taiso hoe |4|

ਪੰਜਾਬੀ ਅਰਥ

ਜਿਹੋ ਜਿਹਾ ਉਹ ਹੈ, ਜਿਸ ਨੂੰ ਉਹ ਸੇਵਦਾ ਹੈ, ਉਹੋ ਜਿਹਾ ਹੀ ਉਹ ਆਪ ਹੋ ਜਾਂਦਾ ਹੈ।

English meaning

They become just like the One they serve. ||4||

↗

ਨਰ ਨਿਹਕੇਵਲ; ਨਿਰਭਉ ਨਾਉ ॥

nar nihakeval; nirbhau naau |

ਪੰਜਾਬੀ ਅਰਥ

ਰੱਬ ਦੇ ਨਾਮ ਬੰਦੇ ਨੂੰ ਪਵਿੱਤ੍ਰ ਅਤੇ ਭੈ-ਰਹਿਤ ਕਰ ਦਿੰਦਾ ਹੈ।

English meaning

The Name makes a man pure and fearless.

↗

ਅਨਾਥਹ ਨਾਥ ਕਰੇ; ਬਲਿ ਜਾਉ ॥

anaathah naath kare; bal jaau |

ਪੰਜਾਬੀ ਅਰਥ

ਸਾਹਿਬ ਨਿਖ਼ਸਮਿਆਂ ਨੂੰ ਸਾਰਿਆਂ ਦਾ ਖ਼ਸਮ ਬਣਾ ਦਿੰਦਾ ਹੈ। ਮੈਂ ਉਸ ਉਤੋਂ ਕੁਰਬਾਨ ਹਾਂ।

English meaning

It makes the masterless become the master of all. I am a sacrifice to him.

↗

ਪੁਨਰਪਿ ਜਨਮੁ ਨਾਹੀ; ਗੁਣ ਗਾਉ ॥੫॥

punarap janam naahee; gun gaau |5|

ਪੰਜਾਬੀ ਅਰਥ

ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦਾ ਮੁੜ ਕੇ ਜਨਮ ਨਹੀਂ ਧਾਰਦਾ।

English meaning

Such a person is not reincarnated again; he sings the Glories of God. ||5||

↗

ਅੰਤਰਿ ਬਾਹਰਿ; ਏਕੋ ਜਾਣੈ ॥

antar baahar; eko jaanai |

ਪੰਜਾਬੀ ਅਰਥ

ਜੋ ਅੰਦਰ ਤੇ ਬਾਹਰ ਇਕ ਸਾਹਿਬ ਨੂੰ ਸਿੰਞਾਣਦਾ ਹੈ,

English meaning

Inwardly and outwardly, he knows the One Lord;

↗

ਗੁਰ ਕੈ ਸਬਦੇ; ਆਪੁ ਪਛਾਣੈ ॥

gur kai sabade; aap pachhaanai |

ਪੰਜਾਬੀ ਅਰਥ

ਤੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਮਝਦਾ ਹੈ,

English meaning

through the Word of the Guru's Shabad, he realizes himself.

↗

ਸਾਚੈ ਸਬਦਿ; ਦਰਿ ਨੀਸਾਣੈ ॥੬॥

saachai sabad; dar neesaanai |6|

ਪੰਜਾਬੀ ਅਰਥ

ਮਾਲਕ ਦੇ ਦਰਬਾਰ ਅੰਦਰ ਉਸ ਉਤੇ ਸਤਿਨਾਮ ਦਾ ਚਿੰਨ੍ਹ ਹੁੰਦਾ ਹੈ।

English meaning

He bears the Banner and Insignia of the True Shabad in the Lord's Court. ||6||

↗

ਸਬਦਿ ਮਰੈ; ਤਿਸੁ ਨਿਜ ਘਰਿ ਵਾਸਾ ॥

sabad marai; tis nij ghar vaasaa |

ਪੰਜਾਬੀ ਅਰਥ

ਜੋ ਰੱਬ ਦੇ ਨਾਮ ਨਾਲ ਮਰਦਾ ਹੈ, ਉਹ ਸੁਆਮੀ ਦੀ ਹਜ਼ੂਰੀ ਅੰਦਰ ਵਸਦਾ ਹੈ।

English meaning

One who dies in the Shabad abides in his own home within.

↗

ਆਵੈ ਨ ਜਾਵੈ; ਚੂਕੈ ਆਸਾ ॥

aavai na jaavai; chookai aasaa |

ਪੰਜਾਬੀ ਅਰਥ

ਉਹ ਆਉਂਦਾ ਤੇ ਜਾਂਦਾ ਨਹੀਂ ਤੇ ਉਸ ਦੀ ਖਾਹਿਸ਼ ਮਿਟ ਜਾਂਦੀ ਹੈ,

English meaning

He does not come or go in reincarnation, and his hopes are subdued.

↗

ਗੁਰ ਕੈ ਸਬਦਿ; ਕਮਲੁ ਪਰਗਾਸਾ ॥੭॥

gur kai sabad; kamal paragaasaa |7|

ਪੰਜਾਬੀ ਅਰਥ

ਗੁਰਾਂ ਦੀ ਸਿਖਮਤ ਰਾਹੀਂ ਉਸ ਦਾ ਕੰਵਲ ਰੂਪੀ ਦਿਲ ਖਿੜ ਜਾਂਦਾ ਹੈ।

English meaning

Through the Word of the Guru's Shabad, his heart-lotus blossoms forth. ||7||

↗

ਜੋ ਦੀਸੈ; ਸੋ ਆਸ ਨਿਰਾਸਾ ॥

jo deesai; so aas niraasaa |

ਪੰਜਾਬੀ ਅਰਥ

ਜਿਹੜਾ ਕੋਈ ਭੀ ਦਿਸਦਾ ਹੈ, ਉਹ ਉਮੀਦ ਬੇਉਮੀਦੀ,

English meaning

Whoever is seen, is driven by hope and despair,

↗

ਕਾਮ ਕ੍ਰੋਧ ਬਿਖੁ; ਭੂਖ ਪਿਆਸਾ ॥

kaam krodh bikh; bhookh piaasaa |

ਪੰਜਾਬੀ ਅਰਥ

ਕਾਮ ਚੇਸ਼ਟਾ, ਗੁੱਸੇ ਮਾਇਆ, ਭੁੱਖ ਅਤੇ ਤ੍ਰੇਹ ਦਾ ਪਕੜਿਆ ਹੋਇਆ ਹੈ।

English meaning

by sexual desire, anger, corruption, hunger and thirst.

↗

ਨਾਨਕ ਬਿਰਲੇ; ਮਿਲਹਿ ਉਦਾਸਾ ॥੮॥੭॥

naanak birale; mileh udaasaa |8|7|

ਪੰਜਾਬੀ ਅਰਥ

ਨਾਨਕ ਕੋਈ ਟਾਵਾਂ ਜਗਤ ਦਾ ਤਿਆਗੀ ਹੀ ਪ੍ਰਭੂ ਨੂੰ ਮਿਲਦਾ ਹੈ।

English meaning

O Nanak, those detached recluses who meet the Lord are so very rare. ||8||7||