ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 5FA

Shabad

Read the complete Shabad with available meanings.

↗

ਮਃ ੩ ॥

mahalaa 3 |

ਪੰਜਾਬੀ ਅਰਥ

ਸਲੋਕ, ਤੀਜੀ ਪਾਤਸ਼ਾਹੀ।

English meaning

Third Mehl:

↗

ਸਬਦਿ ਰਤੀ ਸੋਹਾਗਣੀ; ਸਤਿਗੁਰ ਕੈ ਭਾਇ ਪਿਆਰਿ ॥

sabad ratee sohaaganee; satigur kai bhaae piaar |

ਪੰਜਾਬੀ ਅਰਥ

ਜੋ ਗੁਰਬਾਣੀ ਨਾਲ ਰੰਗੀਜੀ ਹੈ ਅਤੇ ਸੱਚੇ ਗੁਰਾਂ ਨਾਲ ਪ੍ਰੀਤ ਤੇ ਪਰੇਮ ਕਰਦੀ ਹੈ, ਉਹ ਖੁਸ਼-ਬਾਸ਼ ਪਤਨੀ ਹੈ।

English meaning

The happy soul-bride is attuned to the Word of the Shabad; she is in love with the True Guru.

↗

ਸਦਾ ਰਾਵੇ ਪਿਰੁ ਆਪਣਾ; ਸਚੈ ਪ੍ਰੇਮਿ ਪਿਆਰਿ ॥

sadaa raave pir aapanaa; sachai prem piaar |

ਪੰਜਾਬੀ ਅਰਥ

ਸੱਚੀ ਲਗਨ ਤੇ ਮੁਹੱਬਤ ਨਾਲ, ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀ ਹੈ।

English meaning

She continually enjoys and ravishes her Beloved, with true love and affection.

↗

ਅਤਿ ਸੁਆਲਿਉ ਸੁੰਦਰੀ; ਸੋਭਾਵੰਤੀ ਨਾਰਿ ॥

at suaaliau sundaree; sobhaavantee naar |

ਪੰਜਾਬੀ ਅਰਥ

ਉਹ ਪ੍ਰਮ ਸੁਹਣੀ ਸੁਨੱਖੀ ਅਤੇ ਸ਼ਲਾਘਾ-ਯੋਗ ਵਹੁਟੀ ਹੈ।

English meaning

She is such a loveable, beautiful and noble woman.

↗

ਨਾਨਕ ਨਾਮਿ ਸੋਹਾਗਣੀ; ਮੇਲੀ ਮੇਲਣਹਾਰਿ ॥੨॥

naanak naam sohaaganee; melee melanahaar |2|

ਪੰਜਾਬੀ ਅਰਥ

ਨਾਨਕ, ਆਪਣੇ ਸੁਆਮੀ ਦੇ ਨਾਮ ਨਾਲ ਉਹ ਸੱਚੀ ਪਤਨੀ ਬਣ ਜਾਂਦੀ ਹੈ ਤੇ ਅਭੇਦ ਕਰਨ ਵਾਲਾ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

English meaning

O Nanak, through the Naam, the happy soul-bride unites with the Lord of Union. ||2||