ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 5YS

Shabad

Read the complete Shabad with available meanings.

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਅਪਨੇ ਲੋਭ ਕਉ; ਕੀਨੋ ਮੀਤੁ ॥

apane lobh kau; keeno meet |

ਪੰਜਾਬੀ ਅਰਥ

ਆਪਣੇ ਭਲੇ ਲਈ ਆਦਮੀ ਵਾਹਿਗੁਰੂ ਨੂੰ ਆਪਦਾ ਮਿੱਤ੍ਰ ਬਦਾਉਂਦਾ ਹੈ।

English meaning

For their own advantage, they make God their friend.

↗

ਸਗਲ ਮਨੋਰਥ; ਮੁਕਤਿ ਪਦੁ ਦੀਤੁ ॥੧॥

sagal manorath; mukat pad deet |1|

ਪੰਜਾਬੀ ਅਰਥ

ਵਾਹਿਗੁਰੂ ਉਸ ਨੂੰ ਸਮੂਹ ਦੌਲਤ ਅਤੇ ਮੋਖਸ਼ ਦੀ ਪਦਵੀ ਪ੍ਰਦਾਨ ਕਰ ਦਿੰਦਾ ਹੈ।

English meaning

He fulfills all their desires, and blesses them with the state of liberation. ||1||

↗

ਐਸਾ ਮੀਤੁ; ਕਰਹੁ ਸਭੁ ਕੋਇ ॥

aisaa meet; karahu sabh koe |

ਪੰਜਾਬੀ ਅਰਥ

ਸਾਰੇ ਜਣੇ ਇਹੋ ਜਿਹੇ (ਵਾਹਿਗੁਰੂ) ਨੂੰ ਆਪਦਾ ਮਿਤ੍ਰ ਬਣਾਓ।

English meaning

Everyone should make Him such a friend.

↗

ਜਾ ਤੇ ਬਿਰਥਾ; ਕੋਇ ਨ ਹੋਇ ॥੧॥ ਰਹਾਉ ॥

jaa te birathaa; koe na hoe |1| rahaau |

ਪੰਜਾਬੀ ਅਰਥ

ਜਿਸ ਦੇ ਕੋਲੋ ਕੋਈ ਭੀ ਖਾਲੀ ਹਥੀ ਨਹੀਂ ਮੁੜਦਾ। ਠਹਿਰਾਉ।

English meaning

No one goes away empty-handed from Him. ||1||Pause||

↗

ਅਪੁਨੈ ਸੁਆਇ; ਰਿਦੈ ਲੈ ਧਾਰਿਆ ॥

apunai suaae; ridai lai dhaariaa |

ਪੰਜਾਬੀ ਅਰਥ

ਜੋ ਆਪਣੇ ਨਿੱਜ ਦੇ ਮਤਲਬ ਲਈ ਭੀ ਉਸ ਨੂੰ ਆਪਦੇ ਦਿਲ ਅੰਦਰ ਟਿਕਾਉਂਦਾ ਹੈ,

English meaning

For their own purposes, they enshrine the Lord in the heart;

↗

ਦੂਖ ਦਰਦ ਰੋਗ; ਸਗਲ ਬਿਦਾਰਿਆ ॥੨॥

dookh darad rog; sagal bidaariaa |2|

ਪੰਜਾਬੀ ਅਰਥ

ਪ੍ਰਭੂ ਉਸ ਦੀ ਤਕਲੀਫ, ਪੀੜਾ ਅਤੇ ਸਾਰੀਆਂ ਬੀਮਾਰੀਆਂ, ਦੂਰ ਕਰ ਦਿੰਦਾ ਹੈ।

English meaning

all pain, suffering and disease are taken away. ||2||

↗

ਰਸਨਾ ਗੀਧੀ; ਬੋਲਤ ਰਾਮ ॥

rasanaa geedhee; bolat raam |

ਪੰਜਾਬੀ ਅਰਥ

ਜਿਸ ਦੀ ਜੀਭਾ ਨੂੰ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੀ ਹਿਲਤਰ ਪੈ ਗਈ ਹੈ,

English meaning

Their tongues learn the habit of chanting the Lord's Name,

↗

ਪੂਰਨ ਹੋਏ; ਸਗਲੇ ਕਾਮ ॥੩॥

pooran hoe; sagale kaam |3|

ਪੰਜਾਬੀ ਅਰਥ

ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।

English meaning

and all their works are brought to perfection. ||3||

↗

ਅਨਿਕ ਬਾਰ; ਨਾਨਕ ਬਲਿਹਾਰਾ ॥

anik baar; naanak balihaaraa |

ਪੰਜਾਬੀ ਅਰਥ

ਕਈ ਦਫਾ ਨਾਨਕ ਆਪਦੇ ਸੁਆਮੀ ਉਤੋਂ ਕੁਰਬਾਨ ਜਾਂਦਾ ਹੈ,

English meaning

So many times, Nanak is a sacrifice to Him;

↗

ਸਫਲ ਦਰਸਨੁ; ਗੋਬਿੰਦੁ ਹਮਾਰਾ ॥੪॥੭੯॥੧੪੮॥

safal darasan; gobind hamaaraa |4|79|148|

ਪੰਜਾਬੀ ਅਰਥ

ਜਿਸ ਦਾ ਦੀਦਾਰ ਫਲ-ਦਾਇਕ ਹੈ, ਅਤੇ ਜੋ ਸ੍ਰਿਸ਼ਟੀ ਦਾ ਆਸਰਾ ਹੈ।

English meaning

fruitful is the Blessed Vision, the Darshan, of my Lord of the Universe. ||4||79||148||