ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 6L3

Shabad

Read the complete Shabad with available meanings.

↗

ਰਾਗੁ ਗਉੜੀ ਚੇਤੀ₁ ਮਹਲਾ ੫ ॥

raag gaurree chetee₁ mahalaa 5 |

ਪੰਜਾਬੀ ਅਰਥ

ਰਾਗ ਗਊੜੀ ਚੇਤੀ ਪਾਤਸ਼ਾਹੀ ਪੰਜਵੀ।

English meaning

Raag Gauree Chaytee, Fifth Mehl:

↗

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

↗

ਸੁਖੁ ਨਾਹੀ ਰੇ; ਹਰਿ ਭਗਤਿ ਬਿਨਾ ॥

sukh naahee re; har bhagat binaa |

ਪੰਜਾਬੀ ਅਰਥ

ਕੋਈ ਆਰਾਮ ਨਹੀਂ ਹੈ ਪ੍ਰਾਣੀ! ਬਗੈਰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਦੇ।

English meaning

There is no peace without devotional worship of the Lord.

↗

ਜੀਤਿ ਜਨਮੁ ਇਹੁ ਰਤਨੁ ਅਮੋਲਕੁ; ਸਾਧਸੰਗਤਿ, ਜਪਿ ਇਕ ਖਿਨਾ ॥੧॥ ਰਹਾਉ ॥

jeet janam ihu ratan amolak; saadhasangat, jap ik khinaa |1| rahaau |

ਪੰਜਾਬੀ ਅਰਥ

ਸਤਿ ਸੰਗਤਿ ਅੰਦਰ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਸਿਮਰਨ ਕਰ ਕੇ ਮਨੁੱਖੀ ਜੀਵਨ ਦਾ ਇਹੁ ਅਣਮੁੱਲਾ ਜਵੇਹਰ ਜਿੱਤ ਲੈ। ਠਹਿਰਾਉ।

English meaning

Be victorious, and win the priceless jewel of this human life, by meditating on Him in the Saadh Sangat, the Company of the Holy, even for an instant. ||1||Pause||

↗

ਸੁਤ ਸੰਪਤਿ; ਬਨਿਤਾ ਬਿਨੋਦ ॥

sut sanpat; banitaa binod |

ਪੰਜਾਬੀ ਅਰਥ

ਪੁਤ੍ਰਾਂ, ਦੌਲਤ, ਪਤਨੀ, ਖੁਸ਼ੀ ਭਰੀਆਂ ਖੇਡਾਂ ਨੂੰ

English meaning

Many have renounced and left their children,

↗

ਛੋਡਿ ਗਏ; ਬਹੁ ਲੋਗ ਭੋਗ ॥੧॥

chhodd ge; bahu log bhog |1|

ਪੰਜਾਬੀ ਅਰਥ

ਅਨੇਕਾਂ ਇਨਸਾਨ ਛੱਡ ਗਏ ਹਨ।

English meaning

Wealth, spouses, joyful games and pleasures. ||1||

↗

ਹੈਵਰ ਗੈਵਰ; ਰਾਜ ਰੰਗ ॥

haivar gaivar; raaj rang |

ਪੰਜਾਬੀ ਅਰਥ

ਆਪਣੇ ਘੋੜਿਆਂ, ਹਾਥੀਆਂ ਅਤੇ ਪਾਤਸ਼ਾਹੀ ਠਾਠ ਬਾਠ ਨੂੰ ਛਡ ਕੇ,

English meaning

Horses, elephants and the pleasures of power

↗

ਤਿਆਗਿ ਚਲਿਓ ਹੈ; ਮੂੜ ਨੰਗ ॥੨॥

tiaag chalio hai; moorr nang |2|

ਪੰਜਾਬੀ ਅਰਥ

ਤਲਾਂਜਲੀ ਦਾ ਮੂਰਖ ਨੰਗ-ਧੜੰਗਾ ਟੁਰ ਜਾਂਦਾ ਹੈ।

English meaning

- leaving these behind, the fool must depart naked. ||2||

↗

ਚੋਆ ਚੰਦਨ; ਦੇਹ ਫੂਲਿਆ ॥

choaa chandan; deh fooliaa |

ਪੰਜਾਬੀ ਅਰਥ

ਦੇਹਿ ਜਿਹੜੀ ਅਗਰ ਦੀ ਲੱਕੜ ਅਤੇ ਚੰਨਣ ਦੇ ਅਤਰ ਨਾਲ ਫੁਲੀ ਫਿਰਦੀ ਸੀ,

English meaning

The body, scented with musk and sandalwood

↗

ਸੋ ਤਨੁ; ਧਰ ਸੰਗਿ ਰੂਲਿਆ ॥੩॥

so tan; dhar sang rooliaa |3|

ਪੰਜਾਬੀ ਅਰਥ

ਉਹ ਦੇਹਿ ਮਿੱਟੀ ਨਾਲ ਰੁਲ ਜਾਏਗੀ।

English meaning

- that body shall come to roll in the dust. ||3||

↗

ਮੋਹਿ ਮੋਹਿਆ; ਜਾਨੈ ਦੂਰਿ ਹੈ ॥

mohi mohiaa; jaanai door hai |

ਪੰਜਾਬੀ ਅਰਥ

ਸੰਸਾਰੀ ਮਮਤਾ ਦਾ ਮਤਹੀਣ ਕੀਤਾ ਹੋਇਆ ਪ੍ਰਾਣੀ ਵਾਹਿਗੁਰੂ ਨੂੰ ਦੁਰੇਡੇ ਸਮਝਦਾ ਹੈ।

English meaning

Infatuated with emotional attachment, they think that God is far away.

↗

ਕਹੁ ਨਾਨਕ; ਸਦਾ ਹਦੂਰਿ ਹੈ ॥੪॥੧॥੧੩੯॥

kahu naanak; sadaa hadoor hai |4|1|139|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਪਰ ਉਹ ਹਮੇਸ਼ਾਂ ਹੀ ਅੰਗ ਸੰਗ ਹੈ।

English meaning

Says Nanak, he is Ever-present! ||4||1||139||