ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 6QX

Shabad

Read the complete Shabad with available meanings.

↗

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

English meaning

One Universal Creator God. By The Grace Of The True Guru:

↗

ਮਹਲਾ ੪ ਰਾਗੁ ਆਸਾ, ਘਰੁ ੬ ਕੇ ੩ ॥

mahalaa 4 raag aasaa, ghar 6 ke 3 |

ਪੰਜਾਬੀ ਅਰਥ

ਚੌਥੀ ਪਾਤਸ਼ਾਹੀ ਰਾਗ ਆਸਾ।

English meaning

Fourth Mehl, Raag Aasaa, 3 Of Sixth House :

↗

ਹਥਿ ਕਰਿ ਤੰਤੁ ਵਜਾਵੈ ਜੋਗੀ; ਥੋਥਰ ਵਾਜੈ ਬੇਨ ॥

hath kar tant vajaavai jogee; thothar vaajai ben |

ਪੰਜਾਬੀ ਅਰਥ

ਹੇ ਯੋਗੀ, ਤੂੰ ਤੰਦੀ ਨੂੰ ਆਪਣੇ ਹੱਥ ਨਾਲ ਬਜਾਉਂਦਾ ਹੈਂ, ਪਰ ਤੇਰੀ ਸਤਾਰ (ਬੀਨ) ਬੇਫ਼ਾਇਦਾ ਵੱਜ ਰਹੀ ਹੈ।

English meaning

You may pluck the strings with your hand, O Yogi, but your playing of the harp is in vain.

↗

ਗੁਰਮਤਿ ਹਰਿ ਗੁਣ ਬੋਲਹੁ ਜੋਗੀ; ਇਹੁ ਮਨੂਆ ਹਰਿ ਰੰਗਿ ਭੇਨ ॥੧॥

guramat har gun bolahu jogee; ihu manooaa har rang bhen |1|

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਤਾਬੇ ਤੂੰ ਵਾਹਿਗੁਰੂ ਦੀ ਕੀਰਤੀ ਉਚਾਰਨ ਕਰ, ਹੇ ਯੋਗੀ! ਤਾਂ ਤੇਰੀ ਇਹ ਆਤਮਾ ਪ੍ਰਭੂ ਦੇ ਪ੍ਰੇਮ ਨਾਲ ਰੰਗੀ ਜਾਉਗੀ।

English meaning

Under Guru's Instruction, chant the Glorious Praises of the Lord, O Yogi, and this mind of yours shall be imbued with the Lord's Love. ||1||

↗

ਜੋਗੀ; ਹਰਿ ਦੇਹੁ ਮਤੀ ਉਪਦੇਸੁ ॥

jogee; har dehu matee upades |

ਪੰਜਾਬੀ ਅਰਥ

ਹੇ ਯੋਗੀ! ਆਪਣੀ ਅਕਲ ਨੂੰ ਈਸ਼ਵਰੀ ਸਿਖਿਆ ਦੇ।

English meaning

O Yogi, give your intellect the Teachings of the Lord.

↗

ਜੁਗੁ ਜੁਗੁ. ਹਰਿ ਹਰਿ ਏਕੋ ਵਰਤੈ; ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥

jug jug. har har eko varatai; tis aagai ham aades |1| rahaau |

ਪੰਜਾਬੀ ਅਰਥ

ਇਕ ਪ੍ਰਭੂ ਪਰਮੇਸ਼ਰ ਹੀ ਸਾਰਿਆਂ ਯੁਗਾਂ ਅੰਦਰ ਵਿਆਪਕ ਹੋ ਰਿਹਾ ਹੈ, ਉਸ ਮੁਹਰੇ ਮੈਂ ਨਿਮਸਕਾਰ ਕਰਦਾ ਹਾਂ। ਠਹਿਰਾਉ।

English meaning

The Lord, the One Lord, is pervading throughout all the ages; I humbly bow down to Him. ||1||Pause||

↗

ਗਾਵਹਿ ਰਾਗ. ਭਾਤਿ ਬਹੁ ਬੋਲਹਿ; ਇਹੁ ਮਨੂਆ, ਖੇਲੈ ਖੇਲ ॥

gaaveh raag. bhaat bahu boleh; ihu manooaa, khelai khel |

ਪੰਜਾਬੀ ਅਰਥ

ਤੂੰ ਘਣੇਰੀਆਂ ਤਰਜਾ ਵਿੱਚ ਗਾਉਂਦਾ ਹੈਂ ਅਤੇ ਬਹੁਤਾ ਬੋਲਦਾ ਹੈਂ, ਪਰ ਤੇਰਾ ਇਹ ਮਨ ਕੇਵਲ ਖੇਡ ਹੀ ਖੇਡਦਾ ਹੈ।

English meaning

You sing in so many Ragas and harmonies, and you talk so much, but this mind of yours is only playing a game.

↗

ਜੋਵਹਿ ਕੂਪ. ਸਿੰਚਨ ਕਉ ਬਸੁਧਾ; ਉਠਿ ਬੈਲ ਗਏ ਚਰਿ ਬੇਲ ॥੨॥

joveh koop. sinchan kau basudhaa; utth bail ge char bel |2|

ਪੰਜਾਬੀ ਅਰਥ

ਤੂੰ ਜ਼ਿਮੀ ਸਿੰਜਣ ਲਈ ਉਨ੍ਹਾਂ ਬਲਦਾਂ ਨਾਲ ਖੂਹ ਜੋੜਨਾ ਚਾਹੁੰਦਾ ਹੈਂ ਜੋ ਅੱਗੇ ਹੀ ਚਰਨ ਲਈ ਬੇਲੇ ਨੂੰ ਚਲੇ ਗਏ ਹਨ।

English meaning

You work the well and irrigate the fields, but the oxen have already left to graze in the jungle. ||2||

↗

ਕਾਇਆ ਨਗਰ ਮਹਿ. ਕਰਮ ਹਰਿ ਬੋਵਹੁ; ਹਰਿ ਜਾਮੈ, ਹਰਿਆ ਖੇਤੁ ॥

kaaeaa nagar meh. karam har bovahu; har jaamai, hariaa khet |

ਪੰਜਾਬੀ ਅਰਥ

ਵਾਹਿਗੁਰੂ ਦੀ ਦਇਆ ਦੁਆਰਾ ਦੇਹਿ ਦੇ ਪਿੰਡ ਵਿੱਚ ਨਾਮ ਨੂੰ ਬੀਜ। ਤਦ ਵਾਹਿਗੁਰੂ ਪੁੰਗਰ ਆਵੇਗਾ ਅਤੇ ਪੈਲੀ ਹਰੀ-ਭਰੀ ਹੋ ਜਾਵੇਗੀ।

English meaning

In the field of the body, plant the Lord's Name, and the Lord will sprout there, like a lush green field.

↗

ਮਨੂਆ ਅਸਥਿਰੁ ਬੈਲੁ ਮਨੁ ਜੋਵਹੁ; ਹਰਿ ਸਿੰਚਹੁ ਗੁਰਮਤਿ ਜੇਤੁ ॥੩॥

manooaa asathir bail man jovahu; har sinchahu guramat jet |3|

ਪੰਜਾਬੀ ਅਰਥ

ਹੇ ਬੰਦੇ! ਆਪਣੇ ਅਚਲ ਚਿੱਤ ਨੂੰ ਢੱਗੇ ਦੀ ਥਾਂ ਜੋੜ, ਜਿਸ ਦੁਆਰਾ ਗੁਰਾਂ ਦੇ ਉਪਦੇਸ਼ ਦੇ ਰਾਹੀਂ ਪ੍ਰਭੂ ਦੀ ਪ੍ਰੀਤ ਨੂੰ ਪਾਣੀ ਦੇ।

English meaning

O mortal, hook up your unstable mind like an ox, and irrigate your fields with the Lord's Name, through the Guru's Teachings. ||3||

↗

ਜੋਗੀ ਜੰਗਮ ਸਿ੍ਰਸਟਿ ਸਭ ਤੁਮਰੀ; ਜੋ ਦੇਹੁ ਮਤੀ ਤਿਤੁ ਚੇਲ ॥

jogee jangam srisatt sabh tumaree; jo dehu matee tith chel |

ਪੰਜਾਬੀ ਅਰਥ

ਯੋਗੀ ਰਮਤੇ ਸਾਧ ਅਤੇ ਸਾਰੀ ਰਚਨਾ, ਹੇ ਸਾਈਂ! ਤੈਡੀਂ ਹੈ ਜਿਸ ਤਰ੍ਹਾਂ ਦੀ ਅਕਲ ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਉਸੇ ਤਰ੍ਹਾਂ ਹੀ ਉਹ ਚੱਲਦੇ ਹਨ।

English meaning

The Yogis, the wandering Jangams, and all the world is Yours, O Lord. According to the wisdom which You give them, so do they follow their ways.

↗

ਜਨ ਨਾਨਕ ਕੇ ਪ੍ਰਭ ਅੰਤਰਜਾਮੀ; ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥

jan naanak ke prabh antarajaamee; har laavahu manooaa pel |4|9|61|

ਪੰਜਾਬੀ ਅਰਥ

ਹੇ ਵਾਹਿਗੁਰੂ! ਗੋਲੇ ਨਾਨਕ ਦੇ ਸੁਆਮੀ ਅਤੇ ਦਿਲਾਂ ਦੀਆਂ ਜਾਨਣਹਾਰ, ਮੇਰੀ ਆਤਮਾ ਨੂੰ ਹੱਕ ਕੇ ਆਪਣੇ ਨਾਲ ਜੋੜ ਲਵੋ।

English meaning

O Lord God of servant Nanak, O Inner-knower, Searcher of hearts, please link my mind to You. ||4||9||61||