ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 74B

Shabad

Read the complete Shabad with available meanings.

↗

ਭਗਉਤੀ; ਭਗਵੰਤ ਭਗਤਿ ਕਾ ਰੰਗੁ ॥

bhgautee; bhagavant bhagat kaa rang |

ਪੰਜਾਬੀ ਅਰਥ

ਉਹ ਹੀ ਸੁਆਮੀ ਦਾ ਉਪਾਸ਼ਕ ਹੈ, ਜਿਸ ਨੂੰ ਸਾਹਿਬ ਦੀ ਅਨੁਰਾਗੀ ਸੇਵਾ ਲਈ ਪ੍ਰੀਤ ਹੈ।

English meaning

The true Bhagaautee, the devotee of Adi Shakti, loves the devotional worship of God.

↗

ਸਗਲ ਤਿਆਗੈ; ਦੁਸਟ ਕਾ ਸੰਗੁ ॥

sagal tiaagai; dusatt kaa sang |

ਪੰਜਾਬੀ ਅਰਥ

ਉਹ ਸਮੂਹ ਬਦ-ਚਲਣ ਬੰਦਿਆਂ ਦੀ ਉਠਕ ਬੈਠਕ ਛੱਡ ਦਿੰਦਾ ਹੈ,

English meaning

He forsakes the company of all wicked people.

↗

ਮਨ ਤੇ ਬਿਨਸੈ; ਸਗਲਾ ਭਰਮੁ ॥

man te binasai; sagalaa bharam |

ਪੰਜਾਬੀ ਅਰਥ

ਅਤੇ ਉਸ ਚਿੱਤ ਤੋਂ ਸਾਰਾ ਸੰਦੇਹ ਦੂਰ ਹੋ ਗਿਆ ਹੈ।

English meaning

All doubts are removed from his mind.

↗

ਕਰਿ ਪੂਜੈ; ਸਗਲ ਪਾਰਬ੍ਰਹਮੁ ॥

kar poojai; sagal paarabraham |

ਪੰਜਾਬੀ ਅਰਥ

ਉਹ ਪਰਮ ਪ੍ਰਭੂ ਨੂੰ ਸਾਰਿਆਂ ਅੰਦਰ ਅਨੁਭਵ ਕਰਦਾ ਹੈ ਅਤੇ ਕੇਵਲ ਉਸੇ ਦੀ ਹੀ ਉਪਾਸ਼ਨਾ ਕਰਦਾ ਹੈ।

English meaning

He performs devotional service to the Supreme Lord God in all.

↗

ਸਾਧਸੰਗਿ; ਪਾਪਾ ਮਲੁ ਖੋਵੈ ॥

saadhasang; paapaa mal khovai |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਉਹ ਗੁਨਾਹਾਂ ਦੀ ਗਿਲਾਜ਼ਤ ਨੂੰ ਧੋ ਸੁਟਦਾ ਹੈ।

English meaning

In the Company of the Holy, the filth of sin is washed away.

↗

ਤਿਸੁ ਭਗਉਤੀ ਕੀ; ਮਤਿ ਊਤਮ ਹੋਵੈ ॥

tis bhgautee kee; mat aootam hovai |

ਪੰਜਾਬੀ ਅਰਥ

ਸ਼੍ਰੇਸ਼ਟ ਹੋ ਜਾਂਦੀ ਹੈ ਇਹੋ ਜਿਹੇ ਭਗਉਤੀ ਦੀ ਸੋਚ-ਸਮਝ।

English meaning

The wisdom of such a Bhagaautee becomes supreme.

↗

ਭਗਵੰਤ ਕੀ ਟਹਲ; ਕਰੈ ਨਿਤ ਨੀਤਿ ॥

bhagavant kee ttehal; karai nit neet |

ਪੰਜਾਬੀ ਅਰਥ

ਸਦਾ ਤੇ ਹਮੇਸ਼ਾਂ ਲਈ ਉਹ ਆਪਣੇ ਸਾਈਂ ਦੀ ਸੇਵਾ ਕਮਾਉਂਦਾ ਹੈ।

English meaning

He constantly performs the service of the Supreme Lord God.

↗

ਮਨੁ ਤਨੁ ਅਰਪੈ; ਬਿਸਨ ਪਰੀਤਿ ॥

man tan arapai; bisan pareet |

ਪੰਜਾਬੀ ਅਰਥ

ਆਪਣੀ ਆਤਮਾ ਅਤੇ ਦੇਹਿ ਉਹ ਆਪਣੇ ਪ੍ਰਭੂ ਪ੍ਰੇਮ ਦੇ ਸਮਰਪਣ ਕਰ ਦਿੰਦਾ ਹੈ।

English meaning

He dedicates his mind and body to the Love of God.

↗

ਹਰਿ ਕੇ ਚਰਨ; ਹਿਰਦੈ ਬਸਾਵੈ ॥

har ke charan; hiradai basaavai |

ਪੰਜਾਬੀ ਅਰਥ

ਵਾਹਿਗੁਰੂ ਦੇ ਚਰਨ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।

English meaning

The Lotus Feet of the Lord abide in his heart.

↗

ਨਾਨਕ. ਐਸਾ ਭਗਉਤੀ; ਭਗਵੰਤ ਕਉ ਪਾਵੈ ॥੩॥

naanak. aisaa bhgautee; bhagavant kau paavai |3|

ਪੰਜਾਬੀ ਅਰਥ

ਨਾਨਕ, ਐਹੋ ਜੇਹਾ ਭਗਉਤੀ ਭਗਵਾਨ, ਸਾਹਿਬ ਨੂੰ ਪ੍ਰਾਪਤ ਹੋ ਜਾਂਦਾ ਹੈ।

English meaning

O Nanak, such a Bhagaautee attains the Lord God. ||3||