ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 7CY

Shabad

Read the complete Shabad with available meanings.

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਰਾਮ ਰੰਗੁ; ਕਦੇ ਉਤਰਿ ਨ ਜਾਇ ॥

raam rang; kade utar na jaae |

ਪੰਜਾਬੀ ਅਰਥ

ਪ੍ਰਭੂ ਦੀ ਪ੍ਰੀਤ ਕਦਾਚਿੱਤ ਬਿਨਸਦੀ ਨਹੀਂ।

English meaning

The Lord's Love shall never leave or depart.

↗

ਗੁਰੁ ਪੂਰਾ; ਜਿਸੁ ਦੇਇ ਬੁਝਾਇ ॥੧॥

gur pooraa; jis dee bujhaae |1|

ਪੰਜਾਬੀ ਅਰਥ

ਜਿਸ ਨੂੰ ਪੂਰਨ ਗੁਰੂ ਦਰਸਾਉਂਦਾ ਤੇ ਦਿੰਦਾ ਹੈ ਉਹੀ ਇਸ ਪ੍ਰੀਤ ਨੂੰ ਪਾਉਂਦਾ ਹੈ।

English meaning

They alone understand, unto whom the Perfect Guru gives it. ||1||

↗

ਹਰਿ ਰੰਗਿ ਰਾਤਾ; ਸੋ ਮਨੁ ਸਾਚਾ ॥

har rang raataa; so man saachaa |

ਪੰਜਾਬੀ ਅਰਥ

ਜਿਹੜਾ ਪੁਰਸ਼ ਵਾਹਿਗੁਰੂ ਦੇ ਪਰੇਮ ਨਾਲ ਰੰਗੀਜਿਆਂ ਹੈ ਉਹ ਸੱਚਾ ਹੈ।

English meaning

One whose mind is attuned to the Lord's Love is true.

↗

ਲਾਲ ਰੰਗ; ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥

laal rang; pooran purakh bidhaataa |1| rahaau |

ਪੰਜਾਬੀ ਅਰਥ

ਕਿਸਮਤ ਦਾ ਲਿਖਾਰੀ ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰੀਤਮ ਸਮੂਹ-ਪਿਆਰ ਹੀ ਹੈ। ਠਹਿਰਾਉ।

English meaning

The Love of the Beloved, the Architect of Destiny, is perfect. ||1||Pause||

↗

ਸੰਤਹ ਸੰਗਿ ਬੈਸਿ; ਗੁਨ ਗਾਇ ॥

santah sang bais; gun gaae |

ਪੰਜਾਬੀ ਅਰਥ

ਸਾਧੂਆਂ ਨਾਲ ਬੈਠ ਕੇ ਗੁਰਮੁਖ, ਪ੍ਰਭੂਫ ਦਾ ਜੱਸ ਗਾਇਨ ਕਰਦਾ ਹੈ।

English meaning

Sitting in the Society of the Saints, sing the Glorious Praises of the Lord.

↗

ਤਾ ਕਾ ਰੰਗੁ; ਨ ਉਤਰੈ ਜਾਇ ॥੨॥

taa kaa rang; na utarai jaae |2|

ਪੰਜਾਬੀ ਅਰਥ

ਉਸ ਦੀ (ਪ੍ਰੇਮ ਦੀ) ਰੰਗਤ ਲਹਿੰਦੀ ਤੇ ਜਾਂਦੀ ਨਹੀਂ।

English meaning

The color of His Love shall never fade away. ||2||

↗

ਬਿਨੁ ਹਰਿ ਸਿਮਰਨ; ਸੁਖੁ ਨਹੀ ਪਾਇਆ ॥

bin har simaran; sukh nahee paaeaa |

ਪੰਜਾਬੀ ਅਰਥ

ਵਾਹਿਗੁਰੂ ਦੀ ਬੰਦਗੀ ਦੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ।

English meaning

Without meditating in remembrance on the Lord, peace is not found.

↗

ਆਨ ਰੰਗ ਫੀਕੇ; ਸਭ ਮਾਇਆ ॥੩॥

aan rang feeke; sabh maaeaa |3|

ਪੰਜਾਬੀ ਅਰਥ

ਮੋਹਨੀ ਦੇ ਹੋਰ ਸਾਰੇ ਪਿਆਰ ਫਿੱਕੇ ਹਨ।

English meaning

All the other loves and tastes of Maya are bland and insipid. ||3||

↗

ਗੁਰਿ ਰੰਗੇ; ਸੇ ਭਏ ਨਿਹਾਲ ॥

gur range; se bhe nihaal |

ਪੰਜਾਬੀ ਅਰਥ

ਜਿਨ੍ਹਾ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਨਾਲ ਰੰਗਦੇ ਹਨ, ਉਹ ਪ੍ਰਸੰਨ ਹੋ ਜਾਂਦੇ ਹਨ।

English meaning

Those who are imbued with love by the Guru become happy.

↗

ਕਹੁ ਨਾਨਕ; ਗੁਰ ਭਏ ਹੈ ਦਇਆਲ ॥੪॥੭੨॥੧੪੧॥

kahu naanak; gur bhe hai deaal |4|72|141|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਉਨ੍ਹਾਂ ਉਤੇ ਗੁਰੂ ਮਿਹਰਬਾਨ ਹੋ ਗਿਆ ਹੈ।

English meaning

Says Nanak, the Guru has become merciful to them. ||4||72||141||