ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ik oankaar sat naam karataa purakh gur prasaad |
ਪੰਜਾਬੀ ਅਰਥਵਾਹਿਗੁਰੁ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਨਹਾਰ ਹੈ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English meaningOne Universal Creator God. Truth Is The Name. Creative Being Personified. By Guru's Grace:
ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥
raag gaurree poorabee chhant mahalaa 1 |
ਪੰਜਾਬੀ ਅਰਥਰਾਗੁ ਗਊੜੀ ਪੂਰਬੀ ਛੰਤ ਪਾਤਸ਼ਾਹੀ ਪਹਿਲੀ।
English meaningRaag Gauree Poorbee, Chhant, First Mehl:
ਮੁੰਧ ਰੈਣਿ ਦੁਹੇਲੜੀਆ ਜੀਉ; ਨੀਦ ਨ ਆਵੈ ॥
mundh rain duhelarreea jeeo; need na aavai |
ਪੰਜਾਬੀ ਅਰਥਵਹੁਟੀ ਲਈ ਰਾਤ ਦੁਖਦਾਈ ਹੈ। ਆਪਣੇ ਪਿਆਰੇ ਬਿਨਾਂ ਉਸ ਨੂੰ ਨੀਦ੍ਰਂ ਨਹੀਂ ਪੈਦੀ।
English meaningFor the bride, the night is painful; sleep does not come.
ਸਾ ਧਨ. ਦੁਬਲੀਆ ਜੀਉ; ਪਿਰ ਕੈ ਹਾਵੈ ॥
saa dhan. dubaleea jeeo; pir kai haavai |
ਪੰਜਾਬੀ ਅਰਥਆਪਣੇ ਪਤੀ ਦੇ ਵਿਛੋੜੇ ਦੇ ਸੱਲ ਕਰਕੇ, ਪਤਨੀ ਲਿੱਸੀ ਹੋ ਗਈ ਹੈ।
English meaningThe soul-bride has grown weak, in the pain of separation from her Husband Lord.
ਧਨ ਥੀਈ ਦੁਬਲਿ. ਕੰਤ ਹਾਵੈ; ਕੇਵ. ਨੈਣੀ ਦੇਖਏ ॥
dhan theeee dubal. kant haavai; kev. nainee dekhe |
ਪੰਜਾਬੀ ਅਰਥਪਤਨੀ ਆਪਣੇ ਪਤੀ ਦੇ ਗ਼ਮ ਅੰਦਰ ਇਹ ਆਖਦੀ ਹੋਈ ਮਾਂਦੀ ਪੈ ਗਈ ਹੈ, ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਕਿਸ ਤਰ੍ਹਾਂ ਵੇਖਾਂਗੀ?
English meaningThe soul-bride is wasting away, in the pain of separation from her Husband; how can she see Him with her eyes?
ਸੀਗਾਰ ਮਿਠ ਰਸ. ਭੋਗ ਭੋਜਨ; ਸਭੁ ਝੂਠੁ. ਕਿਤੈ ਨ ਲੇਖਏ ॥
seegaar mitth ras. bhog bhojan; sabh jhootth. kitai na lekhe |
ਪੰਜਾਬੀ ਅਰਥਉਸ ਦੇ ਲਈ ਹਾਰ-ਸ਼ਿੰਗਾਰ, ਮਿੱਠੀਆ ਨਿਆਮਤਾ ਕਾਮ ਦੀਆਂ ਰੰਗ ਰਲੀਆਂ, ਤੇ ਖਾਣੇ ਸਾਰੇ ਕੂੜੇ ਹਨ ਤੇ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
English meaningHer decorations, sweet foods, sensuous pleasures and delicacies are all false; they are of no account at all.
ਮੈ ਮਤ ਜੋਬਨਿ. ਗਰਬਿ ਗਾਲੀ; ਦੁਧਾ. ਥਣੀ ਨ ਆਵਏ ॥
mai mat joban. garab gaalee; dudhaa. thanee na aave |
ਪੰਜਾਬੀ ਅਰਥਜੁਆਨੀ ਦੇ ਗ਼ਰੂਰ ਦੀ ਸ਼ਰਾਬ ਨਾਲ ਗੁੱਟ ਹੋਈ ਹੋਈ ਉਹ ਬਰਬਾਦ ਹੋ ਗਈ ਹੈ। ਚੋਏ ਹੋਏ ਦੁੱਧ ਦੇ ਮੁੜ ਕੇ ਬਣਾ ਵਿੱਚ ਨਾਂ ਆਉਣ ਦੀ ਤਰ੍ਹਾਂ ਉਸ ਨੂੰ ਫੇਰ ਹੋਰ ਮੌਕਾ ਨਹੀਂ ਮਿਲਣਾ।
English meaningIntoxicated with the wine of youthful pride, she has been ruined, and her breasts no longer yield milk.
ਨਾਨਕ. ਸਾ ਧਨ ਮਿਲੈ ਮਿਲਾਈ; ਬਿਨੁ ਪਿਰ. ਨੀਦ ਨ ਆਵਏ ॥੧॥
naanak. saa dhan milai milaaee; bin pir. need na aave |1|
ਪੰਜਾਬੀ ਅਰਥਨਾਨਕ ਪਤਨੀ ਆਪਣੇ ਪਤੀ ਨੂੰ ਮਿਲ ਪੈਦੀ ਹੈ, ਜਦ ਉਹ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ। ਉਸ ਦੇ ਬਾਝੋਂ ਉਸ ਨੂੰ ਨੀਦ੍ਰਂ ਨਹੀਂ ਆਉਂਦੀ।
English meaningO Nanak, the soul-bride meets her Husband Lord, when He causes her to meet Him; without Him, sleep does not come to her. ||1||
ਮੁੰਧ ਨਿਮਾਨੜੀਆ ਜੀਉ; ਬਿਨੁ ਧਨੀ ਪਿਆਰੇ ॥
mundh nimaanarreea jeeo; bin dhanee piaare |
ਪੰਜਾਬੀ ਅਰਥਆਪਣੇ ਪ੍ਰੀਤਮ ਮਾਲਕ ਦੇ ਬਗੈਰ ਵਹੁਟੀ ਮਾਣ ਆਦਰ-ਹੀਣੀ ਹੈ।
English meaningThe bride is dishonored without her Beloved Husband Lord.
ਕਿਉ ਸੁਖੁ ਪਾਵੈਗੀ; ਬਿਨੁ ਉਰ ਧਾਰੇ ॥
kiau sukh paavaigee; bin ur dhaare |
ਪੰਜਾਬੀ ਅਰਥਉਸ ਨੂੰ ਆਪਣੇ ਦਿਲ ਨਾਲ ਲਾਉਣ ਦੇ ਬਗ਼ੈਰ ਉਹ ਠੰਢ-ਚੈਨ ਕਿਸ ਤਰ੍ਹਾਂ ਪਾ ਸਕਦੀ ਹੈ?
English meaningHow can she find peace, without enshrining Him in her heart?
ਨਾਹ ਬਿਨੁ. ਘਰ ਵਾਸੁ ਨਾਹੀ; ਪੁਛਹੁ ਸਖੀ ਸਹੇਲੀਆ ॥
naah bin. ghar vaas naahee; puchhahu sakhee saheleea |
ਪੰਜਾਬੀ ਅਰਥਖਸਮ ਦੇ ਬਾਝੋਂ ਗ੍ਰਹਿ ਰਹਿਣ ਦੇ ਲਾਇਕ ਨਹੀਂ। ਆਪਣੀਆਂ ਸਈਆਂ ਤੇ ਸਾਥਣਾ ਤੋਂ ਪਤਾ ਕਰ ਲੈ।
English meaningWithout her Husband, her home is not worth living in; go and ask your sisters and companions.
ਬਿਨੁ ਨਾਮ. ਪ੍ਰੀਤਿ ਪਿਆਰੁ ਨਾਹੀ; ਵਸਹਿ ਸਾਚਿ ਸੁਹੇਲੀਆ ॥
bin naam. preet piaar naahee; vaseh saach suheleea |
ਪੰਜਾਬੀ ਅਰਥਨਾਮ ਦੇ ਬਗੈਰ ਕੋਈ ਮੁਹੱਬਤ ਤੇ ਸਨੇਹ ਨਹੀਂ। ਆਪਣੇ ਸੱਚੇ ਸੁਆਮੀ ਨਾਲ ਉਹ ਆਰਾਮ ਅੰਦਰ ਵਸਦੀ ਹੈ।
English meaningWithout Naam, the Name of the Lord, there is no love and affection; but with her True Lord, she abides in peace.
ਸਚੁ ਮਨਿ ਸਜਨ ਸੰਤੋਖਿ ਮੇਲਾ; ਗੁਰਮਤੀ ਸਹੁ ਜਾਣਿਆ ॥
sach man sajan santokh melaa; guramatee sahu jaaniaa |
ਪੰਜਾਬੀ ਅਰਥਮਾਨਸਕ ਸੱਚਾਈ ਤੇ ਸੰਤੁਸ਼ਟਤਾ ਰਾਹੀਂ ਮਿਤ੍ਰ ਦਾ ਮਿਲਾਪ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਕੰਤ ਜਾਣਿਆ ਜਾਂਦਾ ਹੈ।
English meaningThrough mental truth and contentment, union with the True Friend is attained; through the Guru's Teachings, the Husband Lord is known.
ਨਾਨਕ. ਨਾਮੁ ਨ ਛੋਡੈ ਸਾ ਧਨ; ਨਾਮਿ ਸਹਜਿ ਸਮਾਣੀਆ ॥੨॥
naanak. naam na chhoddai saa dhan; naam sehaj samaaneea |2|
ਪੰਜਾਬੀ ਅਰਥਨਾਨਕ ਜਿਹੜੀ ਵਹੁਟੀ ਨਾਮ ਨੂੰ ਨਹੀਂ ਤਿਆਗਦੀ ਉਹ ਨਾਮ ਦੇ ਰਾਹੀਂ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
English meaningO Nanak, that soul-bride who does not abandon the Naam, is intuitively absorbed in the Naam. ||2||
ਮਿਲੁ ਸਖੀ ਸਹੇਲੜੀਹੋ; ਹਮ ਪਿਰੁ ਰਾਵੇਹਾ ॥
mil sakhee sahelarreeho; ham pir raavehaa |
ਪੰਜਾਬੀ ਅਰਥਆਉ ਮੇਰੀਓ ਸਹੇਲੀਓ ਅਤੇ ਸਾਥਣੋਂ, ਆਪਾ ਆਪਣੇ ਪਿਆਰੇ ਪਤੀ ਨੂੰ ਮਾਣੀਏ।
English meaningCome, O my sisters and companions - let's enjoy our Husband Lord.
ਗੁਰ ਪੁਛਿ. ਲਿਖਉਗੀ ਜੀਉ; ਸਬਦਿ ਸਨੇਹਾ ॥
gur puchh. likhaugee jeeo; sabad sanehaa |
ਪੰਜਾਬੀ ਅਰਥਮੈਂ ਆਪਣੇ ਗੁਰਦੇਵ ਜੀ ਪਾਸੋਂ ਪੁੱਛਾਂਗੀ ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਆਪਣੇ ਪੈਗਾਮ ਵਜੋਂ ਲਿਖਾਂਗੀ।
English meaningI will ask the Guru, and write His Word as my love-note.
ਸਬਦੁ ਸਾਚਾ ਗੁਰਿ ਦਿਖਾਇਆ; ਮਨਮੁਖੀ ਪਛੁਤਾਣੀਆ ॥
sabad saachaa gur dikhaaeaa; manamukhee pachhutaaneea |
ਪੰਜਾਬੀ ਅਰਥਸੱਚਾ ਸ਼ਬਦ, ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਅਧਰਮੀ ਪਸਚਾਤਾਪ ਕਰਨਗੇ।
English meaningThe Guru has shown me the True Word of the Shabad. The self-willed manmukhs will regret and repent.
ਨਿਕਸਿ ਜਾਤਉ. ਰਹੈ ਅਸਥਿਰੁ; ਜਾਮਿ ਸਚੁ ਪਛਾਣਿਆ ॥
nikas jaatau. rahai asathir; jaam sach pachhaaniaa |
ਪੰਜਾਬੀ ਅਰਥਜਦ ਮੈਂ ਸਤਿਪੁਰਖ ਨੂੰ ਸਿਆਣ ਲਿਆ, ਮੇਰਾ ਰਮਤਾ ਮਨੂਆ ਨਿਹਚਲ ਹੋ ਗਿਆ ਹੈ।
English meaningMy wandering mind became steady, when I recognized the True One.
ਸਾਚ ਕੀ ਮਤਿ. ਸਦਾ ਨਉਤਨ; ਸਬਦਿ ਨੇਹੁ ਨਵੇਲਓ ॥
saach kee mat. sadaa nautan; sabad nehu navelo |
ਪੰਜਾਬੀ ਅਰਥਸੱਚੇ ਦੀ ਸਮਝ ਹਮੇਸ਼ਾਂ ਨਵੀ ਨਿਕੋਰ ਹੁੰਦੀ ਹੈ ਅਤੇ ਸੱਚੇ ਨਾਮ ਦਾ ਪਿਆਰ ਸਦਾ ਤਰੋ-ਤਾਜਾ।
English meaningThe Teachings of Truth are forever new; the love of the Shabad is forever fresh.
ਨਾਨਕ ਨਦਰੀ ਸਹਜਿ ਸਾਚਾ; ਮਿਲਹੁ ਸਖੀ ਸਹੇਲੀਹੋ ॥੩॥
naanak nadaree sehaj saachaa; milahu sakhee saheleeho |3|
ਪੰਜਾਬੀ ਅਰਥਨਾਨਕ ਸੱਚੇ ਮਾਲਕ ਦੀ ਮਿਹਰ ਦੀ ਨਿਗ੍ਹਾਂ ਤੇ ਠੰਢ-ਚੈਨ ਪ੍ਰਾਪਤ ਹੁੰਦੀ ਹੈ। ਮੇਰੀ ਸਹੀਓ ਤੇ ਸਜਣੀਓ! ਉਸ ਨੂੰ ਮਿਲੋ।
English meaningO Nanak, through the Glance of Grace of the True Lord, celestial peace is obtained; let's meet Him, O my sisters and companions. ||3||
ਮੇਰੀ ਇਛ ਪੁਨੀ ਜੀਉ; ਹਮ ਘਰਿ ਸਾਜਨੁ ਆਇਆ ॥
meree ichh punee jeeo; ham ghar saajan aaeaa |
ਪੰਜਾਬੀ ਅਰਥਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਮੇਰਾ ਮਿਤ੍ਰ ਮੇਰੇ ਗ੍ਰਹਿ ਵਿੱਚ ਆ ਗਿਆ ਹੈ।
English meaningMy desire has been fulfilled - my Friend has come to my home.
ਮਿਲਿ ਵਰੁ ਨਾਰੀ; ਮੰਗਲੁ ਗਾਇਆ ॥
mil var naaree; mangal gaaeaa |
ਪੰਜਾਬੀ ਅਰਥਪਤੀ ਤੇ ਪਤਨੀ ਦੇ ਮਿਲਾਪ ਤੇ ਖੁਸ਼ੀ ਦਾ ਗੀਤ ਗਾਇਨ ਕੀਤਾ ਗਿਆ।
English meaningAt the Union of husband and wife, the songs of rejoicing were sung.
ਗੁਣ ਗਾਇ ਮੰਗਲੁ. ਪ੍ਰੇਮਿ ਰਹਸੀ; ਮੁੰਧ ਮਨਿ ਓਮਾਹਓ ॥
gun gaae mangal. prem rahasee; mundh man omaaho |
ਪੰਜਾਬੀ ਅਰਥਕੰਤ ਦੀ ਕੀਰਤੀ ਅਤੇ ਪਵ੍ਰੀਤਿ ਵਿੱਚ ਖੁਸ਼ੀ ਦੇ ਗੀਤ ਗਾਇਨ ਕਰਨ ਦੁਆਰਾ ਪਤਨੀ ਦੀ ਆਤਮਾ ਪ੍ਰਸੰਨ ਤੇ ਅਨੰਦ ਹੋ ਗਈ ਹੈ।
English meaningSinging the songs of joyful praise and love to Him, the soul-bride's mind is thrilled and delighted.
ਸਾਜਨ ਰਹੰਸੇ ਦੁਸਟ ਵਿਆਪੇ; ਸਾਚੁ ਜਪਿ ਸਚੁ ਲਾਹਓ ॥
saajan rahanse dusatt viaape; saach jap sach laaho |
ਪੰਜਾਬੀ ਅਰਥਮਿਤ੍ਰ ਖੁਸ਼ ਹਨ ਅਤੇ ਵੈਰੀ ਨਾਖੁਸ਼। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਸੱਚਾ ਨਫ਼ਾ ਪ੍ਰਾਪਤ ਹੁੰਦਾ ਹੈ।
English meaningMy friends are happy, and my enemies are unhappy; meditating on the True Lord, the true profit is obtained.
ਕਰ ਜੋੜਿ. ਸਾ ਧਨ ਕਰੈ ਬਿਨਤੀ; ਰੈਣਿ ਦਿਨੁ ਰਸਿ ਭਿੰਨੀਆ ॥
kar jorr. saa dhan karai binatee; rain din ras bhineea |
ਪੰਜਾਬੀ ਅਰਥਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ ਕਿ ਰਾਤ ਦਿਨ ਉਹ ਆਪਣੇ ਸੁਆਮੀ ਦੇ ਸਨੇਹ ਅੰਦਰ ਗੱਚ ਰਹੇ।
English meaningWith her palms pressed together, the soul-bride prays, that she may remain immersed in the Love of her Lord, night and day.
ਨਾਨਕ. ਪਿਰੁ ਧਨ ਕਰਹਿ ਰਲੀਆ; ਇਛ ਮੇਰੀ ਪੁੰਨੀਆ ॥੪॥੧॥
naanak. pir dhan kareh raleea; ichh meree puneea |4|1|
ਪੰਜਾਬੀ ਅਰਥਨਾਨਕ, ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਹੁਣ ਪ੍ਰੀਤਮ ਅਤੇ ਉਸ ਦੀ ਪਤਨੀ ਮਿਲ ਕੇ ਮੌਜਾ ਮਾਣਦੇ ਹਨ।
English meaningO Nanak, the Husband Lord and the soul-bride revel together; my desires are fulfilled. ||4||1||