ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 9MV

Shabad

Read the complete Shabad with available meanings.

↗

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

ਪੰਜਾਬੀ ਅਰਥ

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

English meaning

Gauree Gwaarayree, Fifth Mehl:

↗

ਸਤਿਗੁਰ ਦਰਸਨਿ; ਅਗਨਿ ਨਿਵਾਰੀ ॥

satigur darasan; agan nivaaree |

ਪੰਜਾਬੀ ਅਰਥ

ਸੱਚੇ ਗੁਰਾਂ ਦੇ ਦੀਦਾਰ ਦੁਆਰਾ (ਖਾਹਿਸ਼ ਦੀ) ਅੱਗ ਬੁਝ ਗਈ ਹੈ।

English meaning

By the Blessed Vision of the True Guru's Darshan, the fire of desire is quenched.

↗

ਸਤਿਗੁਰ ਭੇਟਤ; ਹਉਮੈ ਮਾਰੀ ॥

satigur bhettat; haumai maaree |

ਪੰਜਾਬੀ ਅਰਥ

ਸੱਚੇ ਗੁਰਾਂ ਨੂੰ ਮਿਲਣ ਦੁਆਰਾ ਹੰਕਾਰ ਮਿਟ ਗਿਆ ਹੈ।

English meaning

Meeting the True Guru, egotism is subdued.

↗

ਸਤਿਗੁਰ ਸੰਗਿ; ਨਾਹੀ ਮਨੁ ਡੋਲੈ ॥

satigur sang; naahee man ddolai |

ਪੰਜਾਬੀ ਅਰਥ

ਸੱਚੇ ਗੁਰਾਂ ਦੀ ਸੰਗਤ ਅੰਦਰ ਚਿੱਤ ਡਿਕੋਡੋਲੇ ਨਹੀਂ ਖਾਦਾ।

English meaning

In the Company of the True Guru, the mind does not waver.

↗

ਅੰਮਿ੍ਰਤ ਬਾਣੀ; ਗੁਰਮੁਖਿ ਬੋਲੈ ॥੧॥

amrit baanee; guramukh bolai |1|

ਪੰਜਾਬੀ ਅਰਥ

ਗੁਰਾਂ ਦੇ ਜਰੀਏ, ਪ੍ਰਾਣੀ ਸੁਧਾ-ਸਰੂਪ ਗੁਰਬਾਣੀ ਦਾ ਉਚਾਰਣ ਕਰਦਾ ਹੈ।

English meaning

The Gurmukh speaks the Ambrosial Word of Gurbani. ||1||

↗

ਸਭੁ ਜਗੁ ਸਾਚਾ; ਜਾ ਸਚ ਮਹਿ ਰਾਤੇ ॥

sabh jag saachaa; jaa sach meh raate |

ਪੰਜਾਬੀ ਅਰਥ

ਜੇਕਰ ਬੰਦਾ ਸਤਿਨਾਮ ਅੰਦਰ ਰੰਗਿਆ ਹੋਇਆ ਹੋਵੇ, ਤਾਂ ਉਹ ਸਤਿਪੁਰਖ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਦੇਖਦਾ ਹੈ।

English meaning

He sees the True One pervading the whole world; he is imbued with the True One.

↗

ਸੀਤਲ ਸਾਤਿ; ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥

seetal saat; gur te prabh jaate |1| rahaau |

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਸਾਹਿਬ ਨੂੰ ਜਾਣ ਕੇ, ਮੈਂ ਸਥਿਰ ਤੇ ਸ਼ਾਤ ਹੋ ਗਿਆ ਹਾਂ। ਠਹਿਰਾਉ।

English meaning

I have become cool and tranquil, knowing God, through the Guru. ||1||Pause||

↗

ਸੰਤ ਪ੍ਰਸਾਦਿ; ਜਪੈ ਹਰਿ ਨਾਉ ॥

sant prasaad; japai har naau |

ਪੰਜਾਬੀ ਅਰਥ

ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਨਾਮ ਜਪਦਾ ਹੈ।

English meaning

By the Grace of the Saints, one chants the Lord's Name.

↗

ਸੰਤ ਪ੍ਰਸਾਦਿ; ਹਰਿ ਕੀਰਤਨੁ ਗਾਉ ॥

sant prasaad; har keeratan gaau |

ਪੰਜਾਬੀ ਅਰਥ

ਸਾਧੂਆਂ ਦੀ ਮਿਹਰ ਦੁਆਰਾ ਬੰਦਾ ਰੱਬ ਦਾ ਜੱਸ ਅਲਾਪਦਾ ਹੈ।

English meaning

By the Grace of the Saints, one sings the Kirtan of the Lord's Praises.

↗

ਸੰਤ ਪ੍ਰਸਾਦਿ; ਸਗਲ ਦੁਖ ਮਿਟੇ ॥

sant prasaad; sagal dukh mitte |

ਪੰਜਾਬੀ ਅਰਥ

ਸਾਧੂਆਂ ਦੀ ਦਇਆ ਦੁਆਰਾ ਸਾਰੀ ਪੀੜ ਰਫ਼ਾ ਹੋ ਜਾਂਦੀ ਹੈ।

English meaning

By the Grace of the Saints, all pains are erased.

↗

ਸੰਤ ਪ੍ਰਸਾਦਿ; ਬੰਧਨ ਤੇ ਛੁਟੇ ॥੨॥

sant prasaad; bandhan te chhutte |2|

ਪੰਜਾਬੀ ਅਰਥ

ਸਾਧੂਆਂ ਦੀ ਦਇਆ ਦੁਆਰਾ ਪ੍ਰਾਣੀ ਬੰਦੀ ਤੋਂ ਖਲਾਸੀ ਪਾ ਜਾਂਦਾ ਹੈ।

English meaning

By the Grace of the Saints, one is released from bondage. ||2||

↗

ਸੰਤ ਕਿ੍ਰਪਾ ਤੇ; ਮਿਟੇ ਮੋਹ ਭਰਮ ॥

sant kripaa te; mitte moh bharam |

ਪੰਜਾਬੀ ਅਰਥ

ਸਾਧੂਆਂ ਦੀ ਮਿਹਰਬਾਨੀ ਦੇ ਜਰੀਏ, ਅਪਣਤ ਤੇ ਸ਼ੱਕ-ਸ਼ੁਭੇ ਦੂਰ ਹੋ ਗਏ ਹਨ।

English meaning

By the kind Mercy of the Saints, emotional attachment and doubt are removed.

↗

ਸਾਧ ਰੇਣ; ਮਜਨ ਸਭਿ ਧਰਮ ॥

saadh ren; majan sabh dharam |

ਪੰਜਾਬੀ ਅਰਥ

ਸਾਰਾ ਈਮਾਨ ਸੰਤ ਗੁਰਾਂ ਦੇ ਚਰਨਾ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ।

English meaning

Taking a bath in the dust of the feet of the Holy - this is true Dharmic faith.

↗

ਸਾਧ ਕਿ੍ਰਪਾਲ ਦਇਆਲ ਗੋਵਿੰਦੁ ॥

saadh kripaal deaal govind |

ਪੰਜਾਬੀ ਅਰਥ

ਜਦ ਸੰਤ ਦਇਆਲੂ ਹੈ ਤਾਂ ਸੰਸਾਰ ਦਾ ਮਾਲਕ ਮਿਹਰਬਾਨ ਹੋ ਜਾਂਦਾ ਹੈ।

English meaning

By the kindness of the Holy, the Lord of the Universe becomes merciful.

↗

ਸਾਧਾ ਮਹਿ; ਇਹ ਹਮਰੀ ਜਿੰਦੁ ॥੩॥

saadhaa meh; ih hamaree jind |3|

ਪੰਜਾਬੀ ਅਰਥ

ਮੇਰੀ ਇਹ ਜਿੰਦ ਜਾਨ ਸੰਤਾ ਅੰਦਰ ਵਸਦੀ ਹੈ।

English meaning

The life of my soul is with the Holy. ||3||

↗

ਕਿਰਪਾ ਨਿਧਿ ਕਿਰਪਾਲ; ਧਿਆਵਉ ॥

kirapaa nidh kirapaal; dhiaavau |

ਪੰਜਾਬੀ ਅਰਥ

ਜੇਕਰ ਮੈਂ ਰਹਿਮਤ ਦੇ ਖਜਾਨੇ ਮਿਹਰਬਾਨ ਮਾਲਕ ਦਾ ਸਿਮਰਨ ਕਰਾਂ,

English meaning

Meditating on the Merciful Lord, the Treasure of Mercy,

↗

ਸਾਧਸੰਗਿ; ਤਾ ਬੈਠਣੁ ਪਾਵਉ ॥

saadhasang; taa baitthan paavau |

ਪੰਜਾਬੀ ਅਰਥ

ਕੇਵਲ ਤਦ ਹੀ, ਮੈਨੂੰ ਸਤਿਸੰਗਤ ਅੰਦਰ ਟਿਕਾਣਾ ਮਿਲਦਾ ਹੈ।

English meaning

I have obtained a seat in the Saadh Sangat.

↗

ਮੋਹਿ ਨਿਰਗੁਣ ਕਉ; ਪ੍ਰਭਿ ਕੀਨੀ ਦਇਆ ॥

mohi niragun kau; prabh keenee deaa |

ਪੰਜਾਬੀ ਅਰਥ

ਮੈਂ ਗੁਣ-ਹੀਣ ਨਾਨਕ, ਉਤੇ ਸਾਹਿਬ ਨੇ ਆਪਣੀ ਰਹਿਮਤ ਧਾਰੀ ਹੈ।

English meaning

I am worthless, but God has been kind to me.

↗

ਸਾਧਸੰਗਿ; ਨਾਨਕ ਨਾਮੁ ਲਇਆ ॥੪॥੨੨॥੯੧॥

saadhasang; naanak naam leaa |4|22|91|

ਪੰਜਾਬੀ ਅਰਥ

ਸਚਿਆਰਾ ਦੀ ਸਭਾ ਅੰਦਰ, ਨਾਨਕ ਨੇ ਸਾਹਿਬ ਦਾ ਨਾਮ ਲਿਆ ਹੈ।

English meaning

In the Saadh Sangat, Nanak has taken to the Naam, the Name of the Lord. ||4||22||91||