ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 9RE

Shabad

Read the complete Shabad with available meanings.

↗

ਕਰਤੂਤਿ ਪਸੂ ਕੀ; ਮਾਨਸ ਜਾਤਿ ॥

karatoot pasoo kee; maanas jaat |

ਪੰਜਾਬੀ ਅਰਥ

ਉਹ ਹੈ ਤਾਂ ਮਨੁੱਸ਼ ਸ਼ਰੇਣੀ ਵਿੰਚੋਂ ਪਰ ਅਮਲ ਹਨ ਉਸ ਦੇ ਡੰਗਰਾਂ ਵਾਲੇ।

English meaning

They belong to the human species, but they act like animals.

↗

ਲੋਕ ਪਚਾਰਾ; ਕਰੈ ਦਿਨੁ ਰਾਤਿ ॥

lok pachaaraa; karai din raat |

ਪੰਜਾਬੀ ਅਰਥ

ਉਹ ਦਿਨ ਰਾਤ ਬੰਦਿਆਂ ਨਾਲ ਜਾਹਰਦਾਰੀ ਕਰਦਾ ਹੈ।

English meaning

They curse others day and night.

↗

ਬਾਹਰਿ ਭੇਖ; ਅੰਤਰਿ ਮਲੁ ਮਾਇਆ ॥

baahar bhekh; antar mal maaeaa |

ਪੰਜਾਬੀ ਅਰਥ

ਦਿਖਾਵੇ ਲਈ ਤਾਂ ਉਹ ਧਾਰਮਕ ਲਿਬਾਸ ਪਹਿਨੀ ਫਿਰਦਾ ਹੈ, ਪਰ ਉਸ ਦੇ ਦਿਲ ਵਿੱਚ ਦੁਨੀਆਦਾਰੀ ਦੀ ਮੇਲ ਹੈ।

English meaning

Outwardly, they wear religious robes, but within is the filth of Maya.

↗

ਛਪਸਿ ਨਾਹਿ ਕਛੁ; ਕਰੈ ਛਪਾਇਆ ॥

chhapas naeh kachh; karai chhapaaeaa |

ਪੰਜਾਬੀ ਅਰਥ

ਜਿੰਨਾ ਜੀ ਕਰੇ ਭਾਵੇਂ ਉਹ ਲੁਕਾਵੇ, ਪਰ ਉਹ ਆਪਣੀ ਅਸਲੀਅਤ ਨੂੰ ਲੁਕਾ ਨਹੀਂ ਸਕਦਾ।

English meaning

They cannot conceal this, no matter how hard they try.

↗

ਬਾਹਰਿ; ਗਿਆਨ ਧਿਆਨ ਇਸਨਾਨ ॥

baahar; giaan dhiaan isanaan |

ਪੰਜਾਬੀ ਅਰਥ

ਉਹ ਬ੍ਰਹਿਮ-ਬੋਧ, ਸਿਮਰਨ ਅਤੇ ਭਜਨ ਕਰਨ ਦਾ ਦਿਖਲਾਵਾ ਕਰਦਾ ਹੈ।

English meaning

Outwardly, they display knowledge, meditation and purification,

↗

ਅੰਤਰਿ ਬਿਆਪੈ; ਲੋਭੁ ਸੁਆਨੁ ॥

antar biaapai; lobh suaan |

ਪੰਜਾਬੀ ਅਰਥ

ਪਰ ਉਸ ਦੇ ਮਨ ਨੂੰ ਲਾਲਚ ਦਾ ਕੁੱਤਾ ਚਿਮੜਿਆ ਹੋਇਆ ਹੈ।

English meaning

but within clings the dog of greed.

↗

ਅੰਤਰਿ ਅਗਨਿ; ਬਾਹਰਿ ਤਨੁ ਸੁਆਹ ॥

antar agan; baahar tan suaah |

ਪੰਜਾਬੀ ਅਰਥ

ਉਸ ਦੇ ਸਰੀਰ ਦੇ ਅੰਦਰ ਅੱਗ ਹੈ ਅਤੇ ਬਾਹਰਵਾਰ ਰਾਖ।

English meaning

The fire of desire rages within; outwardly they apply ashes to their bodies.

↗

ਗਲਿ ਪਾਥਰ; ਕੈਸੇ ਤਰੈ ਅਥਾਹ ॥

gal paathar; kaise tarai athaah |

ਪੰਜਾਬੀ ਅਰਥ

ਆਪਣੀ ਗਰਦਨ ਦੁਆਲੇ ਪੱਥਰ ਦੇ ਨਾਲ ਉਹ ਅਤੀ ਡੂੰਘੇ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?

English meaning

There is a stone around their neck - how can they cross the unfathomable ocean?

↗

ਜਾ ਕੈ ਅੰਤਰਿ; ਬਸੈ ਪ੍ਰਭੁ ਆਪਿ ॥

jaa kai antar; basai prabh aap |

ਪੰਜਾਬੀ ਅਰਥ

ਜਿਸ ਦੇ ਦਿਲ ਅੰਦਰ ਸੁਆਮੀ ਖੁਦ ਨਿਵਾਸ ਰਖਦਾ ਹੈ,

English meaning

Those, within whom God Himself abides

↗

ਨਾਨਕ. ਤੇ ਜਨ; ਸਹਜਿ ਸਮਾਤਿ ॥੫॥

naanak. te jan; sehaj samaat |5|

ਪੰਜਾਬੀ ਅਰਥ

ਨਾਨਕ ਉਹ ਆਦਮੀ ਮਾਲਕ ਨਾਲ ਅਭੇਦ ਹੋ ਜਾਂਦਾ ਹੈ।

English meaning

- O Nanak, those humble beings are intuitively absorbed in the Lord. ||5||