ਕਈ ਕੋਟਿ; ਪਾਤਾਲ ਕੇ ਵਾਸੀ ॥
kee kott; paataal ke vaasee |
ਕ੍ਰੋੜਾਂ ਉਤੇ ਕ੍ਰੋੜਾਂ ਹੀ ਪਇਆਲ ਦੇ ਰਹਿਣ ਵਾਲੇ ਹਨ।
Many millions inhabit the nether regions.
Read the complete Shabad with available meanings.
ਕਈ ਕੋਟਿ; ਪਾਤਾਲ ਕੇ ਵਾਸੀ ॥
kee kott; paataal ke vaasee |
ਕ੍ਰੋੜਾਂ ਉਤੇ ਕ੍ਰੋੜਾਂ ਹੀ ਪਇਆਲ ਦੇ ਰਹਿਣ ਵਾਲੇ ਹਨ।
Many millions inhabit the nether regions.
ਕਈ ਕੋਟਿ; ਨਰਕ ਸੁਰਗ ਨਿਵਾਸੀ ॥
kee kott; narak surag nivaasee |
ਕ੍ਰੋੜਾਂ ਉਤੋਂ ਕ੍ਰੋੜਾਂ ਰਸਤਾਲ ਅਤੇ ਬਹਿਸ਼ਤ ਦੇ ਰਹਿਣ ਵਾਲੇ ਹਨ।
Many millions dwell in heaven and hell.
ਕਈ ਕੋਟਿ; ਜਨਮਹਿ ਜੀਵਹਿ ਮਰਹਿ ॥
kee kott; janameh jeeveh mareh |
ਕ੍ਰੋੜਾਂ ਉਤੇ ਕ੍ਰੋੜਾਂ ਜੰਮਦੇ ਜੀਉਂਦੇ ਅਤੇ ਮਰਦੇ ਹਨ।
Many millions are born, live and die.
ਕਈ ਕੋਟਿ; ਬਹੁ ਜੋਨੀ ਫਿਰਹਿ ॥
kee kott; bahu jonee fireh |
ਕ੍ਰੋੜਾਂ ਉਤੇ ਕ੍ਰੋੜਾਂ ਘਣੇਰੀਆਂ ਜੂਨੀਆਂ ਵਿੱਚ ਚੱਕਰ ਕੱਟਦੇ ਹਨ।
Many millions are reincarnated, over and over again.
ਕਈ ਕੋਟਿ; ਬੈਠਤ ਹੀ ਖਾਹਿ ॥
kee kott; baitthat hee khaeh |
ਅਨੇਕਾਂ ਕ੍ਰੋੜ ਵਿਹਲੇ ਬਹਿ ਕੇ ਖਾਂਦੇ ਹਨ।
Many millions eat while sitting at ease.
ਕਈ ਕੋਟਿ; ਘਾਲਹਿ ਥਕਿ ਪਾਹਿ ॥
kee kott; ghaaleh thak paeh |
ਅਨੇਕਾਂ ਕ੍ਰੋੜ ਮੁਸ਼ੱਕਤ ਨਾਲ ਹਾਰ ਹੁਟ ਜਾਂਦੇ ਹਨ।
Many millions are exhausted by their labors.
ਕਈ ਕੋਟਿ; ਕੀਏ ਧਨਵੰਤ ॥
kee kott; kee dhanavant |
ਅਨੇਕਾਂ ਕ੍ਰੋੜ ਧਨਾਢ ਬਣਾਏ ਗਏ ਹਨ।
Many millions are created wealthy.
ਕਈ ਕੋਟਿ; ਮਾਇਆ ਮਹਿ ਚਿੰਤ ॥
kee kott; maaeaa meh chint |
ਅਨੇਕਾਂ ਕ੍ਰੋੜ ਧਨ-ਦੌਲਤ ਦੇ ਫਿਕਰ ਅੰਦਰ ਗਲਤਾਨ ਹਨ।
Many millions are anxiously involved in Maya.
ਜਹ ਜਹ ਭਾਣਾ; ਤਹ ਤਹ ਰਾਖੇ ॥
jeh jeh bhaanaa; teh teh raakhe |
ਜਿਥੇ ਕਿਤੇ ਸੁਆਮੀ ਚਾਹੁੰਦਾ ਹੈ, ਉਥੇ ਹੀ ਉਹ ਪ੍ਰਾਣੀਆਂ ਨੂੰ ਰਖਦਾ ਹੈ।
Wherever He wills, there He keeps us.
ਨਾਨਕ. ਸਭੁ ਕਿਛੁ; ਪ੍ਰਭ ਕੈ ਹਾਥੇ ॥੫॥
naanak. sabh kichh; prabh kai haathe |5|
ਨਾਨਕ, ਸਾਰਾ ਕੁਛ ਸਾਹਿਬ ਦੇ ਹੱਥਾਂ ਵਿੱਚ ਹੈ।
O Nanak, everything is in the Hands of God. ||5||