ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad BSU

Shabad

Read the complete Shabad with available meanings.

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

↗

ਦੀਬਾਨੁ ਹਮਾਰੋ; ਤੁਹੀ ਏਕ ॥

deebaan hamaaro; tuhee ek |

ਪੰਜਾਬੀ ਅਰਥ

ਕੇਵਲ ਤੂੰ ਹੀ ਮੇਰਾ ਵੱਡਾ ਦੀਵਾਨ ਹੈ।

English meaning

You alone are my Chief Advisor.

↗

ਸੇਵਾ ਥਾਰੀ; ਗੁਰਹਿ ਟੇਕ ॥੧॥ ਰਹਾਉ ॥

sevaa thaaree; gureh ttek |1| rahaau |

ਪੰਜਾਬੀ ਅਰਥ

ਗੁਰਾਂ ਦੇ ਆਸਰੇ ਮੈਂ ਤੇਰੀ ਘਾਲ ਕਮਾਉਂਦਾ ਹਾਂ। ਠਹਿਰਾਉ।

English meaning

I serve You with the Support of the Guru. ||1||Pause||

↗

ਅਨਿਕ ਜੁਗਤਿ; ਨਹੀ ਪਾਇਆ ॥

anik jugat; nahee paaeaa |

ਪੰਜਾਬੀ ਅਰਥ

ਅਨੇਕਾਂ ਢੰਗਾਂ ਦੁਆਰਾ ਮੈਂ ਤੈਨੂੰ ਪ੍ਰਾਪਤ ਨ ਕਰ ਸਕਿਆ।

English meaning

By various devices, I could not find You.

↗

ਗੁਰਿ; ਚਾਕਰ ਲੈ ਲਾਇਆ ॥੧॥

gur; chaakar lai laaeaa |1|

ਪੰਜਾਬੀ ਅਰਥ

ਗੁਰਾਂ ਨੇ ਪਕੜ ਕੇ ਮੈਨੂੰ ਤੇਰਾ ਗੋਲਾ ਲਾ ਦਿਤਾ ਹੈ।

English meaning

Taking hold of me, the Guru has made me Your slave. ||1||

↗

ਮਾਰੇ; ਪੰਚ ਬਿਖਾਦੀਆ ॥

maare; panch bikhaadeea |

ਪੰਜਾਬੀ ਅਰਥ

ਮੈਂ ਪੰਜਾਂ ਜ਼ਾਲਮਾਂ ਦਾ ਖ਼ਾਤਮਾ ਕਰ ਦਿੱਤਾ ਹੈ।

English meaning

I have conquered the five tyrants.

↗

ਗੁਰ ਕਿਰਪਾ ਤੇ; ਦਲੁ ਸਾਧਿਆ ॥੨॥

gur kirapaa te; dal saadhiaa |2|

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਮੈਂ ਬਦੀ ਦੀ ਸੈਨਾ ਨੂੰ ਹਰਾ ਦਿਤਾ ਹੈ।

English meaning

By Guru's Grace, I have vanquished the army of evil. ||2||

↗

ਬਖਸੀਸ ਵਜਹੁ; ਮਿਲਿ ਏਕੁ ਨਾਮ ॥

bakhasees vajahu; mil ek naam |

ਪੰਜਾਬੀ ਅਰਥ

ਮੈਨੂੰ ਇਕ ਨਾਮ, ਪ੍ਰਭੂ ਦੀ ਖ਼ੈਰਾਤ ਵਜੋਂ ਪ੍ਰਾਪਤ ਹੋਇਆ ਹੈ।

English meaning

I have received the One Name as His bounty and blessing.

↗

ਸੂਖ ਸਹਜ; ਆਨੰਦ ਬਿਸ੍ਰਾਮ ॥੩॥

sookh sehaj; aanand bisraam |3|

ਪੰਜਾਬੀ ਅਰਥ

ਆਰਾਮ, ਅਡੋਲਤਾ ਅਤੇ ਪਰਸੰਨਤਾ ਅੰਦਰ ਮੇਰਾ ਹੁਣ ਵਾਸਾ ਹੈ।

English meaning

Now, I dwell in peace, poise and bliss. ||3||

↗

ਪ੍ਰਭ ਕੇ ਚਾਕਰ; ਸੇ ਭਲੇ ॥

prabh ke chaakar; se bhale |

ਪੰਜਾਬੀ ਅਰਥ

ਜਿਹੜੇ ਸੁਆਮੀ ਦੇ ਨਫ਼ਰ ਹਨ, ਉਹ ਚੰਗੇ ਹਨ।

English meaning

The slaves of God are good.

↗

ਨਾਨਕ; ਤਿਨ ਮੁਖ ਊਜਲੇ ॥੪॥੩॥੧੪੧॥

naanak; tin mukh aoojale |4|3|141|

ਪੰਜਾਬੀ ਅਰਥ

ਨਾਨਕ ਰੋਸ਼ਨ (ਸੂਰਖ਼ਰੂ) ਹੋ ਜਾਂਦੇ ਹਨ, ਉਨ੍ਹਾਂ ਦੇ ਚਿਹਰੇ।

English meaning

O Nanak, their faces are radiant. ||4||3||141||