ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad C1A

Shabad

Read the complete Shabad with available meanings.

↗

ਬੀਜ ਮੰਤ੍ਰੁ; ਸਰਬ ਕੋ ਗਿਆਨੁ ॥

beej mantru; sarab ko giaan |

ਪੰਜਾਬੀ ਅਰਥ

ਰੱਬ ਦੇ ਨਾਮ ਦੇ ਬੀ ਦੀ ਗਿਆਤ ਹਰ ਇਕਸ ਨੂੰ ਦਰਸਾਈ ਗਈ ਹੈ।

English meaning

The Beej Mantra, the Seed Mantra, is spiritual wisdom for everyone.

↗

ਚਹੁ ਵਰਨਾ ਮਹਿ; ਜਪੈ ਕੋਊ ਨਾਮੁ ॥

chahu varanaa meh; japai koaoo naam |

ਪੰਜਾਬੀ ਅਰਥ

ਚਾਰਾ ਹੀ ਜਾਤਾਂ ਵਿਚੋਂ ਕੋਈ ਭੀ ਨਾਮ ਦਾ ਉਚਾਰਨ ਕਰੇ।

English meaning

Anyone, from any class, may chant the Naam.

↗

ਜੋ ਜੋ ਜਪੈ; ਤਿਸ ਕੀ ਗਤਿ ਹੋਇ ॥

jo jo japai; tis kee gat hoe |

ਪੰਜਾਬੀ ਅਰਥ

ਜੋ ਕੋਈ ਭੀ ਇਸ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।

English meaning

Whoever chants it, is emancipated.

↗

ਸਾਧਸੰਗਿ; ਪਾਵੈ ਜਨੁ ਕੋਇ ॥

saadhasang; paavai jan koe |

ਪੰਜਾਬੀ ਅਰਥ

ਕੋਈ ਵਿਰਲਾ ਪੁਰਸ਼ ਹੀ ਇਸ ਨੂੰ ਸਤਿਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ।

English meaning

And yet, rare are those who attain it, in the Company of the Holy.

↗

ਕਰਿ ਕਿਰਪਾ; ਅੰਤਰਿ ਉਰ ਧਾਰੈ ॥

kar kirapaa; antar ur dhaarai |

ਪੰਜਾਬੀ ਅਰਥ

ਆਪਣੀ ਦਇਆ ਦੁਆਰਾ ਸਾਹਿਬ ਆਪਣੇ ਆਪ ਨੂੰ ਚਿੱਤ ਵਿੱਚ ਟਿਕਾਉਂਦਾ ਹੈ

English meaning

By His Grace, He enshrines it within.

↗

ਪਸੁ ਪ੍ਰੇਤ ਮੁਘਦ; ਪਾਥਰ ਕਉ ਤਾਰੈ ॥

pas pret mughad; paathar kau taarai |

ਪੰਜਾਬੀ ਅਰਥ

ਅਤੇ ਉਸ ਦੇ ਨਾਲ ਡੰਗਰ ਭੂਤ ਪੱਥਰ ਵਰਗੇ ਜੜ੍ਹ ਭੀ ਪਾਰ ਉਤਰ ਜਾਂਦੇ ਹਨ।

English meaning

Even beasts, ghosts and the stone-hearted are saved.

↗

ਸਰਬ ਰੋਗ ਕਾ; ਅਉਖਦੁ ਨਾਮੁ ॥

sarab rog kaa; aaukhad naam |

ਪੰਜਾਬੀ ਅਰਥ

ਸੁਆਮੀ ਦਾ ਨਾਮ ਸਾਰੀਆਂ ਬੀਮਾਰੀਆਂ ਦਾ ਦਾਰੂ ਹੈ।

English meaning

The Naam is the panacea, the remedy to cure all ills.

↗

ਕਲਿਆਣ ਰੂਪ; ਮੰਗਲ ਗੁਣ ਗਾਮ ॥

kaliaan roop; mangal gun gaam |

ਪੰਜਾਬੀ ਅਰਥ

ਸੁਆਮੀ ਦੀ ਕੀਰਤੀ ਗਾਇਨ ਕਰਨਾ ਪਰਮ-ਪਰਸੰਨਤਾ ਅਤੇ ਮੁਕਤੀ ਦਾ ਸਰੂਪ ਹੈ।

English meaning

Singing the Glory of God is the embodiment of bliss and emancipation.

↗

ਕਾਹੂ ਜੁਗਤਿ; ਕਿਤੈ. ਨ ਪਾਈਐ ਧਰਮਿ ॥

kaahoo jugat; kitai. na paaeeai dharam |

ਪੰਜਾਬੀ ਅਰਥ

ਕਿਸੇ ਹੋਰ ਤਰੀਕੇ ਜਾਂ ਹੋਰਸ ਧਾਰਮਕਤਾ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਨਹੀਂ ਜਾ ਸਕਦਾ।

English meaning

It cannot be obtained by any religious rituals.

↗

ਨਾਨਕ ਤਿਸੁ ਮਿਲੈ; ਜਿਸੁ ਲਿਖਿਆ ਧੁਰਿ ਕਰਮਿ ॥੫॥

naanak tis milai; jis likhiaa dhur karam |5|

ਪੰਜਾਬੀ ਅਰਥ

ਨਾਨਕ, ਕੇਵਲ ਉਹੀ ਇਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਭਾਗਾਂ, ਵਿੱਚ ਐਨ ਆਰੰਭ ਤੋਂ ਐਸਾ ਲਿਖਿਆ ਹੋਇਆ ਹੁੰਦਾ ਹੈ।

English meaning

O Nanak, he alone obtains it, whose karma is so pre-ordained. ||5||