ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad D8S

Shabad

Read the complete Shabad with available meanings.

↗

ਰਾਗੁ ਗਉੜੀ ਮਾਲਾ₁ ਮਹਲਾ ੫ ॥

raag gaurree maalaa₁ mahalaa 5 |

ਪੰਜਾਬੀ ਅਰਥ

ਰਾਗ ਗਊੜੀ ਮਾਲਾ ਪਾਤਸ਼ਾਹੀ ਪੰਜਵੀ।

English meaning

Raag Gauree Maalaa, Fifth Mehl:

↗

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।

English meaning

One Universal Creator God. By The Grace Of The True Guru:

↗

ਪਾਇਓ ਬਾਲ ਬੁਧਿ ਸੁਖੁ ਰੇ ॥

paaeo baal budh sukh re |

ਪੰਜਾਬੀ ਅਰਥ

ਓ ਬੱਚੇ ਦੇ ਮਨ ਦੁਆਰਾ ਮੈਂ ਆਰਾਮ ਪਾਇਆ ਹੈ।

English meaning

Adopting the innocent mind of a child, I have found peace.

↗

ਹਰਖ ਸੋਗ. ਹਾਨਿ ਮਿਰਤੁ, ਦੂਖ ਸੁਖ; ਚਿਤਿ ਸਮਸਰਿ. ਗੁਰ ਮਿਲੇ ॥੧॥ ਰਹਾਉ ॥

harakh sog. haan mirat, dookh sukh; chit samasar. gur mile |1| rahaau |

ਪੰਜਾਬੀ ਅਰਥ

ਗੁਰਾਂ ਨੂੰ ਭੇਟਣ ਦੁਆਰਾ, ਖੁਸ਼ੀ ਤੇ ਗ਼ਮੀ, ਵਾਧਾ ਤੇ ਘਾਟਾ, ਜੰਮਣਾ ਤੇ ਮਰਣਾ, ਪੀੜ ਤੇ ਪ੍ਰਸੰਨਤਾ ਮੇਰੇ ਮਨ ਨੂੰ ਇਕੋ ਜੇਹੇ ਲਗਦੇ ਹਨ। ਠਹਿਰਾਉ।

English meaning

Joy and sorrow, profit and loss, birth and death, pain and pleasure - they are all the same to my consciousness, since I met the Guru. ||1||Pause||

↗

ਜਉ ਲਉ. ਹਉ ਕਿਛੁ ਸੋਚਉ ਚਿਤਵਉ; ਤਉ ਲਉ. ਦੁਖਨੁ ਭਰੇ ॥

jau lau. hau kichh sochau chitvau; tau lau. dukhan bhare |

ਪੰਜਾਬੀ ਅਰਥ

ਜਦ ਤੋੜੀ ਮੈਂ ਕੁਛ ਕਾਢਾਂ ਤੇ ਜੁਗਤਾ ਕਢਦਾ ਰਿਹਾ, ਤਦ ਤੋੜੀ ਮੈਂ ਅੰਦੇਸਿਆਂ ਨਾਲ ਭਰਪੂਰ ਰਿਹਾ।

English meaning

As long as I plotted and planned things, I was full of frustration.

↗

ਜਉ ਕਿ੍ਰਪਾਲੁ ਗੁਰੁ ਪੂਰਾ ਭੇਟਿਆ; ਤਉ ਆਨਦ ਸਹਜੇ ॥੧॥

jau kripaal gur pooraa bhettiaa; tau aanad sahaje |1|

ਪੰਜਾਬੀ ਅਰਥ

ਜਦ ਮੈਨੂ ਦਿਆਲੂ ਪੂਰਨ ਗੁਰੂ ਮਿਲ ਪਏ ਤਦ ਮੈਨੂੰ ਸੁਖੈਨ ਹੀ ਖੁਸ਼ੀ ਪ੍ਰਾਪਤ ਹੋ ਗਈ।

English meaning

When I met the Kind, Perfect Guru, then I obtained bliss so easily. ||1||

↗

ਜੇਤੀ ਸਿਆਨਪ ਕਰਮ ਹਉ ਕੀਏ; ਤੇਤੇ ਬੰਧ ਪਰੇ ॥

jetee siaanap karam hau kee; tete bandh pare |

ਪੰਜਾਬੀ ਅਰਥ

ਜਿੰਨੇ ਬਹੁਤੇ ਕੰਮ ਮੈਂ ਹੁਸ਼ਿਆਰੀ ਰਾਹੀਂ ਕੀਤੇ ਉਨੀਆਂ ਹੀ ਬਹੁਤੀਆਂ ਬੇੜੀਆਂ ਮੈਨੂੰ ਪਈਆਂ।

English meaning

The more clever tricks I tried, the more bonds I was saddled with.

↗

ਜਉ ਸਾਧੂ ਕਰੁ. ਮਸਤਕਿ ਧਰਿਓ; ਤਬ ਹਮ ਮੁਕਤ ਭਏ ॥੨॥

jau saadhoo kar. masatak dhario; tab ham mukat bhe |2|

ਪੰਜਾਬੀ ਅਰਥ

ਜਦ ਸੰਤਾਂ (ਗੁਰਾਂ) ਨੇ ਆਪਣਾ ਹੱਥ ਮੇਰੇ ਮੱਥੇ ਉਤੇ ਧਰ ਦਿੱਤਾ, ਤਾਂ ਮੈਂ ਮੁਕਤ ਹੋ ਗਿਆ।

English meaning

When the Holy Saint placed His Hand upon my forehead, then I was liberated. ||2||

↗

ਜਉ ਲਉ. ਮੇਰੋ ਮੇਰੋ ਕਰਤੋ; ਤਉ ਲਉ. ਬਿਖੁ ਘੇਰੇ ॥

jau lau. mero mero karato; tau lau. bikh ghere |

ਪੰਜਾਬੀ ਅਰਥ

ਜਦ ਤਾਈ ਮੈਂ ਆਖਦਾ ਸਾਂ, "ਇਹ ਮੇਰੀ ਹੈ, ਇਹ ਮੇਰੀ ਹੈ" ਤਦ ਤਾਈਂ ਮੈਂ ਵਿਕਾਰ ਦਾ ਘੇਰਿਆ ਹੋਇਆ ਸਾਂ।

English meaning

As long as I claimed, "Mine, mine!", I was surrounded by wickedness and corruption.

↗

ਮਨੁ ਤਨੁ ਬੁਧਿ. ਅਰਪੀ ਠਾਕੁਰ ਕਉ; ਤਬ ਹਮ. ਸਹਜਿ ਸੋਏ ॥੩॥

man tan budh. arapee tthaakur kau; tab ham. sehaj soe |3|

ਪੰਜਾਬੀ ਅਰਥ

ਜਦ ਮੈਂ ਆਪਣਾ ਚਿੱਤ ਜਿਸਮ ਅਤੇ ਅਕਲ ਸੁਆਮੀ ਨੂੰ ਸੋਪ ਦਿੱਤੀ, ਤਦ ਮੈਂ ਆਰਾਮ ਅੰਦਰ ਸੌਂ ਗਿਆ।

English meaning

But when I dedicated my mind, body and intellect to my Lord and Master, then I began to sleep in peace. ||3||

↗

ਜਉ ਲਉ. ਪੋਟ ਉਠਾਈ ਚਲਿਅਉ; ਤਉ ਲਉ ਡਾਨ ਭਰੇ ॥

jau lau. pott utthaaee chaliaau; tau lau ddaan bhare |

ਪੰਜਾਬੀ ਅਰਥ

ਜਦ ਤੋੜੀ ਮੈਂ ਮਾਇਆ ਦੀ ਗਠੜੀ ਚੁੱਕੀ ਚਲਦਾ ਰਿਹਾ, ਤਦ ਤੋੜੀ ਮੈਂ ਡੰਨ ਭਰਦਾ ਰਿਹਾ।

English meaning

As long as I walked along, carrying the load, I continued to pay the fine.

↗

ਪੋਟ ਡਾਰਿ. ਗੁਰੁ ਪੂਰਾ ਮਿਲਿਆ; ਤਉ ਨਾਨਕ ਨਿਰਭਏ ॥੪॥੧॥੧੫੯॥

pott ddaar. gur pooraa miliaa; tau naanak nirabhe |4|1|159|

ਪੰਜਾਬੀ ਅਰਥ

ਜਦ ਮੈਂ, ਨਾਨਕ ਨੇ, ਪੋਟਲੀ ਪਰ ਸੁਟ ਪਾਈ ਤਾਂ ਮੈਂ ਪੁਰਨ ਗੁਰਾਂ ਨੂੰ ਮਿਲ ਪਿਆ, ਅਤੇ ਨਿੱਡਰ ਹੋ ਗਿਆ।

English meaning

But I threw away that bundle, when I met the Perfect Guru; O Nanak, then I became fearless. ||4||1||159||