ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad DC7

Shabad

Read the complete Shabad with available meanings.

↗

ਅਸਟਪਦੀ ॥

asattapadee |

ਪੰਜਾਬੀ ਅਰਥ

ਅਸ਼ਟਪਦੀ।

English meaning

Ashtapadee:

↗

ਮਿਥਿਆ; ਨਾਹੀ ਰਸਨਾ ਪਰਸ ॥

mithiaa; naahee rasanaa paras |

ਪੰਜਾਬੀ ਅਰਥ

ਜਿਸ ਦੀ ਜੀਭਾ ਝੂਠ ਦੇ ਨਾਲ ਲਗਦੀ ਤਕ ਨਹੀਂ,

English meaning

One whose tongue does not touch falsehood;

↗

ਮਨ ਮਹਿ ਪ੍ਰੀਤਿ; ਨਿਰੰਜਨ ਦਰਸ ॥

man meh preet; niranjan daras |

ਪੰਜਾਬੀ ਅਰਥ

ਜਿਸ ਦੇ ਚਿੱਤ ਅੰਦਰ ਪਵਿੱਤ੍ਰ ਪੁਰਖ ਦੇ ਦਰਸ਼ਨ ਦੇ ਲਈ ਪ੍ਰੇਮ ਹੈ।

English meaning

whose mind is filled with love for the Blessed Vision of the Pure Lord,

↗

ਪਰ ਤਿ੍ਰਅ ਰੂਪੁ; ਨ ਪੇਖੈ ਨੇਤ੍ਰ ॥

par tria roop; na pekhai netr |

ਪੰਜਾਬੀ ਅਰਥ

ਜਿਸ ਦੀਆਂ ਅੱਖਾਂ ਹੋਰਨਾਂ ਦੀਆਂ ਪਤਨੀਆਂ ਦੀ ਸੁੰਦਰਤਾ ਨੂੰ ਨਹੀਂ ਤਕਦੀਆਂ।

English meaning

whose eyes do not gaze upon the beauty of others' wives,

↗

ਸਾਧ ਕੀ ਟਹਲ; ਸੰਤਸੰਗਿ ਹੇਤ ॥

saadh kee ttehal; santasang het |

ਪੰਜਾਬੀ ਅਰਥ

ਜੋ ਨੇਕਾਂ ਦੀ ਸੇਵਾ ਕਰਦਾ ਹੈ ਅਤੇ ਸਾਧੂਆਂ ਨਾਲ ਪ੍ਰੇਮ ਕਰਦਾ ਹੈ,

English meaning

who serves the Holy and loves the Saints' Congregation,

↗

ਕਰਨ ਨ ਸੁਨੈ; ਕਾਹੂ ਕੀ ਨਿੰਦਾ ॥

karan na sunai; kaahoo kee nindaa |

ਪੰਜਾਬੀ ਅਰਥ

ਜੋ ਆਪਣੇ ਕੰਨਾਂ ਨਾਲ ਕਿਸੇ ਦੀ ਚੁਗਲੀ-ਬਖੀਲੀ ਨਹੀਂ ਸੁਣਦਾ,

English meaning

whose ears do not listen to slander against anyone,

↗

ਸਭ ਤੇ ਜਾਨੈ; ਆਪਸ ਕਉ ਮੰਦਾ ॥

sabh te jaanai; aapas kau mandaa |

ਪੰਜਾਬੀ ਅਰਥ

ਜੋ ਆਪਣੇ ਆਪ ਨੂੰ ਸਾਰਿਆਂ ਨਾਲੋਂ ਮਾੜਾ ਸਮਝਦਾ ਹੈ,

English meaning

who deems himself to be the worst of all,

↗

ਗੁਰ ਪ੍ਰਸਾਦਿ; ਬਿਖਿਆ ਪਰਹਰੈ ॥

gur prasaad; bikhiaa paraharai |

ਪੰਜਾਬੀ ਅਰਥ

ਜੋ ਗੁਰਾਂ ਦੀ ਦਇਆ ਦੁਆਰਾ ਬਦੀ ਨੂੰ ਤਿਆਗ ਦਿੰਦਾ ਹੈ,

English meaning

who, by Guru's Grace, renounces corruption,

↗

ਮਨ ਕੀ ਬਾਸਨਾ; ਮਨ ਤੇ ਟਰੈ ॥

man kee baasanaa; man te ttarai |

ਪੰਜਾਬੀ ਅਰਥ

ਜੋ ਆਪਣੇ ਦਿਲ ਦੀਆਂ ਖਾਹਿਸ਼ਾਂ ਆਪਣੀ ਆਤਮਾ ਤੋਂ ਪਰੇ ਹਟਾ ਦਿੰਦਾ ਹੈ,

English meaning

who banishes the mind's evil desires from his mind,

↗

ਇੰਦ੍ਰੀ ਜਿਤ; ਪੰਚ ਦੋਖ ਤੇ ਰਹਤ ॥

eindree jit; panch dokh te rehat |

ਪੰਜਾਬੀ ਅਰਥ

ਅਤੇ ਜੋ ਆਪਣੇ ਕਾਮ-ਵੇਗ ਉਤੇ ਫਤਹ ਪਾ ਲੈਦਾ ਹੈ ਅਤੇ ਪੰਜਾਂ ਹੀ ਪ੍ਰਾਣ-ਨਾਸਕ ਪਾਪਾਂ ਤੋਂ ਬਚਿਆ ਹੋਇਆ ਹੈ।

English meaning

who conquers his sexual instincts and is free of the five sinful passions

↗

ਨਾਨਕ. ਕੋਟਿ ਮਧੇ; ਕੋ ਐਸਾ ਅਪਰਸ ॥੧॥

naanak. kott madhe; ko aisaa aparas |1|

ਪੰਜਾਬੀ ਅਰਥ

ਨਾਨਕ, ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਐਹੋ ਜਿਹਾ ਅਪਰਸ ਹੈ।

English meaning

- O Nanak, among millions, there is scarcely one such 'touch-nothing Saint'. ||1||