ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad E1X

Shabad

Read the complete Shabad with available meanings.

↗

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

↗

ਰਾਗੁ ਗਉੜੀ ਮਹਲਾ ੯ ॥

raag gaurree mahalaa 9 |

ਪੰਜਾਬੀ ਅਰਥ

ਰਾਗ ਗਊੜੀ ਪਾਤਸ਼ਾਹੀ ਨੌਵੀਂ।

English meaning

Raag Gauree, Ninth Mehl:

↗

ਸਾਧੋ; ਮਨ ਕਾ ਮਾਨੁ ਤਿਆਗਉ ॥

saadho; man kaa maan tiaagau |

ਪੰਜਾਬੀ ਅਰਥ

ਹੈ ਸੰਤੋ! ਆਪਣੇ ਮਾਨਸਕ ਹੰਕਾਰ ਨੂੰ ਛੱਡ ਦਿਓ।

English meaning

Holy Saadhus: forsake the pride of your mind.

↗

ਕਾਮੁ ਕ੍ਰੋਧੁ. ਸੰਗਤਿ ਦੁਰਜਨ ਕੀ; ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥

kaam krodh. sangat durajan kee; taa te ahinis bhaagau |1| rahaau |

ਪੰਜਾਬੀ ਅਰਥ

ਮਿਥਨ ਹੁਲਾਸ, ਗੁੱਸੇ ਅਤੇ ਮੰਦੇ ਪੁਰਸ਼ਾਂ ਦੇ ਮੇਲ-ਮਿਲਾਪ, ਉਨ੍ਹਾਂ ਤੋਂ ਤੂੰ ਦਿਨ ਰੈਣ ਦੂਰ ਭੱਜ ਜਾ। ਠਹਿਰਾਉ।

English meaning

Sexual desire, anger and the company of evil people - run away from them, day and night. ||1||Pause||

↗

ਸੁਖੁ ਦੁਖੁ ਦੋਨੋ. ਸਮ ਕਰਿ ਜਾਨੈ; ਅਉਰੁ ਮਾਨੁ ਅਪਮਾਨਾ ॥

sukh dukh dono. sam kar jaanai; aaur maan apamaanaa |

ਪੰਜਾਬੀ ਅਰਥ

ਜੋ ਕੋਈ ਦੋਨਾਂ ਹੀ ਖੁਸ਼ੀ ਤੇ ਗਮੀ ਅਤੇ ਇੱਜ਼ਤ ਤੇ ਬੇਇਜ਼ਤ ਨੂੰ ਇਕ ਸਮਾਨ ਕਰ ਕੇ ਸਮਝਦਾ ਹੈ,

English meaning

One who knows that pain and pleasure are both the same, and honor and dishonor as well,

↗

ਹਰਖ ਸੋਗ ਤੇ. ਰਹੈ ਅਤੀਤਾ; ਤਿਨਿ ਜਗਿ ਤਤੁ ਪਛਾਨਾ ॥੧॥

harakh sog te. rahai ateetaa; tin jag tat pachhaanaa |1|

ਪੰਜਾਬੀ ਅਰਥ

ਤੇ ਜੋ ਅਨੰਦ ਅਤੇ ਅਫਸੋਸ ਤੋਂ ਅਟੰਕ ਰਹਿੰਦਾ ਹੈ, ਉਹ ਸੰਸਾਰ ਅੰਦਰ ਅਸਲ ਵਸਤੂ ਨੂੰ ਅਨੁਭਵ ਕਰ ਲੈਂਦਾ ਹੈ।

English meaning

who remains detached from joy and sorrow, realizes the true essence in the world. ||1||

↗

ਉਸਤਤਿ ਨਿੰਦਾ ਦੋਊ ਤਿਆਗੈ; ਖੋਜੈ ਪਦੁ ਨਿਰਬਾਨਾ ॥

ausatat nindaa doaoo tiaagai; khojai pad nirabaanaa |

ਪੰਜਾਬੀ ਅਰਥ

ਬੰਦੇ ਨੂੰ ਕਿਸੇ ਦੀ ਉਪਮਾ ਤੇ ਬਦਖੋਹੀ ਕਰਨੀ ਦੋਨੋ ਹੀ ਛੱਡਣੇ ਯੋਗ ਹਨ ਅਤੇ ਉਸ ਨੂੰ ਮੁਕਤੀ ਦੇ ਦਰਜੇ ਨੂੰ ਭਾਲਣਾ ਉਚਿੱਤ ਹੈ।

English meaning

Renounce both praise and blame; seek instead the state of Nirvaanaa.

↗

ਜਨ ਨਾਨਕ. ਇਹੁ ਖੇਲੁ ਕਠਨੁ ਹੈ; ਕਿਨਹੂੰ ਗੁਰਮੁਖਿ ਜਾਨਾ ॥੨॥੧॥

jan naanak. ihu khel katthan hai; kinahoon guramukh jaanaa |2|1|

ਪੰਜਾਬੀ ਅਰਥ

ਹੈ ਨਫ਼ਰ ਨਾਨਕ! ਇਹ ਖੇਡ ਔਖੀ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਜਾਣਦਾ ਹੈ।

English meaning

O servant Nanak, this is such a difficult game; only a few Gurmukhs understand it! ||2||1||