ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad E60

Shabad

Read the complete Shabad with available meanings.

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਮਿਲੁ ਮੇਰੇ ਗੋਬਿੰਦ; ਅਪਨਾ ਨਾਮੁ ਦੇਹੁ ॥

mil mere gobind; apanaa naam dehu |

ਪੰਜਾਬੀ ਅਰਥ

ਮੈਨੂੰ ਦਰਸ਼ਨ ਦੇ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਨੂੰ ਆਪਣਾ ਨਾਮ ਬਖ਼ਸ਼।

English meaning

Meet me, O my Lord of the Universe. Please bless me with Your Name.

↗

ਨਾਮ ਬਿਨਾ; ਧਿ੍ਰਗੁ ਧਿ੍ਰਗੁ ਅਸਨੇਹੁ ॥੧॥ ਰਹਾਉ ॥

naam binaa; dhrig dhrig asanehu |1| rahaau |

ਪੰਜਾਬੀ ਅਰਥ

ਲਾਨ੍ਹਤ ਅਤੇ ਫਿੱਟੇ-ਮੂੰਹ ਹੈ ਉਸ ਪ੍ਰੀਤ ਦੇ ਜੋ ਨਾਮ ਦੇ ਬਗੇਰ ਹੈ। ਠਹਿਰਾਉ।

English meaning

Without the Naam, the Name of the Lord, cursed, cursed is love and intimacy. ||1||Pause||

↗

ਨਾਮ ਬਿਨਾ; ਜੋ ਪਹਿਰੈ ਖਾਇ ॥

naam binaa; jo pahirai khaae |

ਪੰਜਾਬੀ ਅਰਥ

ਰੱਬ ਦੇ ਨਾਮ ਦੇ ਬਗੈਰ ਜਿਹੜਾ ਪਹਿਨਦਾ ਤੇ ਖਾਂਦਾ ਹੈ,।

English meaning

Without the Naam, one who dresses and eats well

↗

ਜਿਉ ਕੂਕਰੁ; ਜੂਠਨ ਮਹਿ ਪਾਇ ॥੧॥

jiau kookar; jootthan meh paae |1|

ਪੰਜਾਬੀ ਅਰਥ

ਉਹ ਉਸ ਕੁੱਤੇ ਦੀ ਮਾਨੰਦ ਹੈ ਜੋ ਜੂਠੀਆਂ ਪੱਤਲਾਂ ਵਿੱਚ ਪੈਦਾ ਹੈ।

English meaning

is like a dog, who falls in and eats impure foods. ||1||

↗

ਨਾਮ ਬਿਨਾ; ਜੇਤਾ ਬਿਉਹਾਰੁ ॥

naam binaa; jetaa biauhaar |

ਪੰਜਾਬੀ ਅਰਥ

ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਜ ਵਿਅਰਥ ਹੈ,

English meaning

Without the Naam, all occupations are useless,

↗

ਜਿਉ ਮਿਰਤਕ; ਮਿਥਿਆ ਸੀਗਾਰੁ ॥੨॥

jiau miratak; mithiaa seegaar |2|

ਪੰਜਾਬੀ ਅਰਥ

ਜਿਵੇਂ ਲੋਥ ਉਤੇ ਹਾਰ ਸ਼ਿੰਗਾਰ ਪਾਇਆ ਹੋਵੇ

English meaning

Like decorations on a dead body. ||2||

↗

ਨਾਮੁ ਬਿਸਾਰਿ; ਕਰੇ ਰਸ ਭੋਗ ॥

naam bisaar; kare ras bhog |

ਪੰਜਾਬੀ ਅਰਥ

ਜੋ ਨਾਮ ਨੂੰ ਭੁਲਾ ਕੇ ਰੰਗ ਰਲੀਆਂ ਮਾਣਦਾ ਹੈ,

English meaning

One who forgets the Naam and indulges in pleasures,

↗

ਸੁਖੁ ਸੁਪਨੈ ਨਹੀ; ਤਨ ਮਹਿ ਰੋਗ ॥੩॥

sukh supanai nahee; tan meh rog |3|

ਪੰਜਾਬੀ ਅਰਥ

ਉਸ ਨੂੰ ਸੁਪਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਸ ਦੀ ਦੇਹਿ ਰੋਗੀ ਹੋ ਜਾਂਦੀ ਹੈ।

English meaning

shall find no peace, even in dreams; his body shall become diseased. ||3||

↗

ਨਾਮੁ ਤਿਆਗਿ; ਕਰੇ ਅਨ ਕਾਜ ॥

naam tiaag; kare an kaaj |

ਪੰਜਾਬੀ ਅਰਥ

ਪ੍ਰਭੂ ਦੇ ਨਾਮ ਨੂੰ ਛੱਡ ਕੇ ਜੇਕਰ ਆਦਮੀ ਹੋਰ ਧੰਦੇ ਕਰਦਾ ਹੈ,।

English meaning

One who renounces the Naam and engages in other occupations,

↗

ਬਿਨਸਿ ਜਾਇ; ਝੂਠੇ ਸਭਿ ਪਾਜ ॥੪॥

binas jaae; jhootthe sabh paaj |4|

ਪੰਜਾਬੀ ਅਰਥ

ਉਸ ਦੀ ਕੂੜੀ ਲਿਟਸਾਜੀ ਸਾਰੇ ਦੀ ਸਾਰੀ ਹੀ ਨਾਸ ਹੋ ਜਾਵੇਗੀ।

English meaning

shall see all of his false pretenses fall away. ||4||

↗

ਨਾਮ ਸੰਗਿ ਮਨਿ; ਪ੍ਰੀਤਿ ਨ ਲਾਵੈ ॥

naam sang man; preet na laavai |

ਪੰਜਾਬੀ ਅਰਥ

ਇਨਸਾਨ ਜੋ ਨਾਮ ਨਾਲ ਨੇਹੁੰ ਨਹੀਂ ਗੰਢਦਾ ਦੋਜ਼ਕ ਨੂੰ ਜਾਂਦਾ ਹੈ,

English meaning

One whose mind does not embrace love for the Naam

↗

ਕੋਟਿ ਕਰਮ ਕਰਤੋ; ਨਰਕਿ ਜਾਵੈ ॥੫॥

kott karam karato; narak jaavai |5|

ਪੰਜਾਬੀ ਅਰਥ

ਭਾਵੇਂ ਉਹ ਕ੍ਰੋੜਾਂ ਹੀ ਕਰਮ-ਕਾਂਡ ਪਿਆ ਕਰੇ।

English meaning

shall go to hell, even though he may perform millions of ceremonial rituals. ||5||

↗

ਹਰਿ ਕਾ ਨਾਮੁ; ਜਿਨਿ. ਮਨਿ ਨ ਆਰਾਧਾ ॥

har kaa naam; jin. man na aaraadhaa |

ਪੰਜਾਬੀ ਅਰਥ

ਜੋ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,

English meaning

One whose mind does not contemplate the Name of the Lord

↗

ਚੋਰ ਕੀ ਨਿਆਈ; ਜਮ ਪੁਰਿ ਬਾਧਾ ॥੬॥

chor kee niaaee; jam pur baadhaa |6|

ਪੰਜਾਬੀ ਅਰਥ

ਉਹ ਮੌਤ ਦੇ ਸ਼ਹਿਰ ਅੰਦਰ ਤਸਕਰ ਦੀ ਮਾਨੰਦ ਨਰੜਿਆ ਜਾਂਦਾ ਹੈ।

English meaning

is bound like a thief, in the City of Death. ||6||

↗

ਲਾਖ ਅਡੰਬਰ; ਬਹੁਤੁ ਬਿਸਥਾਰਾ ॥

laakh addanbar; bahut bisathaaraa |

ਪੰਜਾਬੀ ਅਰਥ

ਲੱਖਾਂ ਨੁਮਾਇਸ਼ਾਂ ਅਤੇ ਘਨੇਰੇ ਖਿਲਾਰੇ।

English meaning

Hundreds of thousands of ostentatious shows and great expanses

↗

ਨਾਮ ਬਿਨਾ; ਝੂਠੇ ਪਾਸਾਰਾ ॥੭॥

naam binaa; jhootthe paasaaraa |7|

ਪੰਜਾਬੀ ਅਰਥ

ਹਰੀ ਦੇ ਨਾਮ ਦੇ ਬਾਝੋਂ ਕੂੜੇ ਹਨ ਦਿਖਾਵੇ।

English meaning

- without the Naam, all these displays are false. ||7||

↗

ਹਰਿ ਕਾ ਨਾਮੁ; ਸੋਈ ਜਨੁ ਲੇਇ ॥

har kaa naam; soee jan lee |

ਪੰਜਾਬੀ ਅਰਥ

ਕੇਵਲ ਉਹੀ ਬੰਦਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ,

English meaning

That humble being repeats the Name of the Lord,

↗

ਕਰਿ ਕਿਰਪਾ; ਨਾਨਕ ਜਿਸੁ ਦੇਇ ॥੮॥੧੦॥

kar kirapaa; naanak jis dee |8|10|

ਪੰਜਾਬੀ ਅਰਥ

ਜਿਸ ਨੂੰ ਹੇ ਨਾਨਕ! ਉਹ ਮਿਹਰ ਦੁਆਰਾ ਬਖਸ਼ਦਾ ਹੈ।

English meaning

O Nanak, whom the Lord blesses with His Mercy. ||8||10||