ਗਉੜੀ ਮਹਲਾ ੩ ॥
gaurree mahalaa 3 |
ਗਊੜੀ ਪਾਤਸ਼ਾਹੀ ਤੀਜੀ।
Gauree, Third Mehl:
Read the complete Shabad with available meanings.
ਗਉੜੀ ਮਹਲਾ ੩ ॥
gaurree mahalaa 3 |
ਗਊੜੀ ਪਾਤਸ਼ਾਹੀ ਤੀਜੀ।
Gauree, Third Mehl:
ਮਾਇਆ ਸਰੁ. ਸਬਲੁ ਵਰਤੈ ਜੀਉ; ਕਿਉ ਕਰਿ. ਦੁਤਰੁ ਤਰਿਆ ਜਾਇ ॥
maaeaa sar. sabal varatai jeeo; kiau kar. dutar tariaa jaae |
ਮੋਹਨੀ ਦਾ ਸਮੁੰਦਰ ਜਬਰਦਸਤ ਠਾਠਾ ਮਾਰ ਰਿਹਾ ਹੈ, ਭਿਆਨਕ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
The sea of Maya is agitated and turbulent; how can anyone cross over this terrifying world-ocean?
ਰਾਮ ਨਾਮੁ ਕਰਿ ਬੋਹਿਥਾ. ਜੀਉ; ਸਬਦੁ ਖੇਵਟੁ ਵਿਚਿ ਪਾਇ ॥
raam naam kar bohithaa. jeeo; sabad khevatt vich paae |
ਪਰਮੇਸ਼ਰ ਦੇ ਨਾਮ ਦਾ ਜਹਾਜ ਬਣਾ ਅਤੇ ਗੁਰਬਾਣੀ ਨੂੰ ਮਲਾਹ ਵਜੋਂ ਇਸ ਅੰਦਰ ਰੱਖ।
Make the Lord's Name your boat, and install the Word of the Shabad as the boatman.
ਸਬਦੁ ਖੇਵਟੁ ਵਿਚਿ ਪਾਏ. ਹਰਿ ਆਪਿ ਲਘਾਏ; ਇਨ ਬਿਧਿ ਦੁਤਰੁ ਤਰੀਐ ॥
sabad khevatt vich paae. har aap laghaae; in bidh dutar tareeai |
ਜਦ ਗੁਰਬਾਣੀ ਦਾ ਮਲਾਹ ਉਸ ਅੰਦਰ ਰੱਖ ਲਿਆ ਜਾਂਦਾ ਹੈ ਤਾਂ ਵਾਹਿਗੁਰੂ ਖੁਦ ਪਾਰ ਕਰ ਦਿੰਦਾ ਹੈ। ਇਸ ਤਰੀਕੇ ਨਾਲ ਨਾਂ-ਪਾਰ-ਹੋਣਹਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
With the Shabad installed as the boatman, the Lord Himself shall take you across. In this way, the difficult ocean is crossed.
ਗੁਰਮੁਖਿ ਭਗਤਿ ਪਰਾਪਤਿ ਹੋਵੈ; ਜੀਵਤਿਆ ਇਉ ਮਰੀਐ ॥
guramukh bhagat paraapat hovai; jeevatiaa iau mareeai |
ਗੁਰਾਂ ਦੇ ਰਾਹੀਂ ਸਾਈਂ ਦੀ ਪ੍ਰੇਮ-ਮਈ ਸੇਵਾ ਪ੍ਰਾਪਤ ਹੁੰਦੀ ਹੈ ਅਤੇ ਇਸ ਤਰ੍ਹਾਂ ਆਦਮੀ ਜੀਉਂਦੇ ਜੀ ਮਰਿਆ ਰਹਿੰਦਾ ਹੈ।
The Gurmukh obtains devotional worship of the Lord, and thus remains dead while yet alive.
ਖਿਨ ਮਹਿ. ਰਾਮ ਨਾਮਿ ਕਿਲਵਿਖ ਕਾਟੇ; ਭਏ ਪਵਿਤੁ ਸਰੀਰਾ ॥
khin meh. raam naam kilavikh kaatte; bhe pavit sareeraa |
ਇਕ ਮੁਹਤ ਅੰਦਰ ਪ੍ਰਭੂ ਦਾ ਨਾਮ ਉਸ ਦੇ ਪਾਪ ਮੇਸ ਦਿੰਦਾ ਹੈ ਅਤੇ ਉਸ ਦੀ ਦੇਹਿ ਨਿਰਮਲ ਹੋ ਜਾਂਦੀ ਹੈ।
In an instant, the Lord's Name erases his sinful mistakes, and his body becomes pure.
ਨਾਨਕ ਰਾਮ ਨਾਮਿ ਨਿਸਤਾਰਾ; ਕੰਚਨ ਭਏ ਮਨੂਰਾ ॥੧॥
naanak raam naam nisataaraa; kanchan bhe manooraa |1|
ਨਾਨਕ, ਪ੍ਰਮੇਸ਼ਰ ਦੇ ਨਾਮ ਰਾਹੀਂ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਲੋਹੇ ਦੀ ਮੈਲ ਸੋਨਾ ਹੋ ਜਾਂਦੀ ਹੈ।
O Nanak, through the Lord's Name, emancipation is obtained, and the slag iron is transformed into gold. ||1||
ਇਸਤਰੀ ਪੁਰਖ ਕਾਮਿ ਵਿਆਪੇ ਜੀਉ; ਰਾਮ ਨਾਮ ਕੀ ਬਿਧਿ ਨਹੀ ਜਾਣੀ ॥
eisataree purakh kaam viaape jeeo; raam naam kee bidh nahee jaanee |
ਤ੍ਰੀਮਤਾਂ ਅਤੇ ਮਰਦ ਭੋਗ ਚੇਸਟਾ ਅੰਦਰ ਗਲਤਾਨ ਹੋਏ ਹੋਏ ਅਤੇ ਪ੍ਰਭੂ ਦੇ ਨਾਮ ਦੇ ਜਾਪ ਕਰਨ ਦਾ ਰਾਹ ਨਹੀਂ ਜਾਣਦੇ।
Men and women are obsessed with sex; they do not know the Way of the Lord's Name.
ਮਾਤ ਪਿਤਾ ਸੁਤ ਭਾਈ. ਖਰੇ ਪਿਆਰੇ ਜੀਉ; ਡੂਬਿ ਮੁਏ. ਬਿਨੁ ਪਾਣੀ ॥
maat pitaa sut bhaaee. khare piaare jeeo; ddoob mue. bin paanee |
ਅੰਮੜੀ, ਬਾਬਲ, ਪੁਤ੍ਰ ਅਤੇ ਵੀਰ ਬੜੇ ਲਾਲਡੇ ਹਨ, ਪਰ ਉਹ ਜਲ ਦੇ ਬਗੈਰ ਹੀ ਡੁੱਬ ਮਰਦੇ ਹਨ।
Mother, father, children and siblings are very dear, but they drown, even without water.
ਡੂਬਿ ਮੁਏ. ਬਿਨੁ ਪਾਣੀ, ਗਤਿ ਨਹੀ ਜਾਣੀ; ਹਉਮੈ ਧਾਤੁ ਸੰਸਾਰੇ ॥
ddoob mue. bin paanee, gat nahee jaanee; haumai dhaat sansaare |
ਜੋ ਮੋਖ਼ਸ਼ ਦੇ ਮਾਰਗ ਨੂੰ ਨਹੀਂ ਜਾਣਦੇ ਅਤੇ ਹੰਕਾਰ ਰਾਹੀਂ ਜਗਤ ਅੰਦਰ ਭਟਕਦੇ ਫਿਰਦੇ ਹਨ, ਉਹ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
They are drowned to death without water - they do not know the path of salvation, and they wander around the world in egotism.
ਜੋ ਆਇਆ. ਸੋ ਸਭੁ ਕੋ ਜਾਸੀ; ਉਬਰੇ ਗੁਰ ਵੀਚਾਰੇ ॥
jo aaeaa. so sabh ko jaasee; ubare gur veechaare |
ਜਿਹੜੇ ਕੌਈ ਭੀ ਜਹਾਨ ਅੰਦਰ ਆਏ ਹਨ ਉਹ ਸਾਰੇ ਟੁਰ ਜਾਣਗੇ। ਜੋਂ ਗੁਰਾਂ ਦਾ ਆਰਾਧਨ ਕਰਦੇ ਹਨ ਉਹ ਬਚ ਜਾਂਦੇ ਹਨ।
All those who come into the world shall depart. Only those who contemplate the Guru shall be saved.
ਗੁਰਮੁਖਿ ਹੋਵੈ. ਰਾਮ ਨਾਮੁ ਵਖਾਣੈ; ਆਪਿ ਤਰੈ ਕੁਲ ਤਾਰੇ ॥
guramukh hovai. raam naam vakhaanai; aap tarai kul taare |
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਅਤੇ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
Those who become Gurmukh and chant the Lord's Name, save themselves and save their families as well.
ਨਾਨਕ. ਨਾਮੁ ਵਸੈ ਘਟ ਅੰਤਰਿ; ਗੁਰਮਤਿ ਮਿਲੇ ਪਿਆਰੇ ॥੨॥
naanak. naam vasai ghatt antar; guramat mile piaare |2|
ਨਾਨਕ ਨਾਮ ਉਸਦੇ ਦਿਲ ਅੰਦਰ ਟਿਕ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਪ੍ਰੀਤਮ ਨੂੰ ਮਿਲ ਪੈਦਾ ਹੈ।
O Nanak, the Naam, the Name of the Lord, abides deep within their hearts; through the Guru's Teachings, they meet their Beloved. ||2||
ਰਾਮ ਨਾਮ ਬਿਨੁ. ਕੋ ਥਿਰੁ ਨਾਹੀ ਜੀਉ; ਬਾਜੀ ਹੈ ਸੰਸਾਰਾ ॥
raam naam bin. ko thir naahee jeeo; baajee hai sansaaraa |
ਵਿਆਪਕ ਵਾਹਿਗੁਰੂ ਦੇ ਨਾਮ ਦੇ ਬਗੈਰ ਕੁਛ ਭੀ ਮੁਸਤਕਿਲ ਨਹੀਂ। ਇਹ ਜਹਾਨ ਇਕ ਖੇਡ ਹੀ ਹੈ।
Without the Lord's Name, nothing is stable. This world is just a drama.
ਦਿ੍ਰੜੁ ਭਗਤਿ ਸਚੀ ਜੀਉ; ਰਾਮ ਨਾਮੁ ਵਾਪਾਰਾ ॥
drirr bhagat sachee jeeo; raam naam vaapaaraa |
ਸੱਚੇ ਅਨੁਰਾਗ ਨੂੰ ਆਪਣੇ ਦਿਲ ਅੰਦਰ ਪੱਕੀ ਤਰ੍ਹਾਂ ਟਿਕਾ ਅਤੇ ਕੇਵਲ ਸੁਆਮੀ ਦੇ ਨਾਮ ਦਾ ਹੀ ਵਣਜ ਕਰ।
Implant true devotional worship within your heart, and trade in the Name of the Lord.
ਰਾਮ ਨਾਮੁ ਵਾਪਾਰਾ ਅਗਮ ਅਪਾਰਾ; ਗੁਰਮਤੀ ਧਨੁ ਪਾਈਐ ॥
raam naam vaapaaraa agam apaaraa; guramatee dhan paaeeai |
ਸਾਹਿਬ ਦੇ ਨਾਮ ਦੀ ਤਜਾਰਤ ਅਨੰਤ ਅਤੇ ਅਥਾਹ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ।
Trade in the Lord's Name is infinite and unfathomable. Through the Guru's Teachings, this wealth is obtained.
ਸੇਵਾ ਸੁਰਤਿ ਭਗਤਿ ਇਹ ਸਾਚੀ; ਵਿਚਹੁ ਆਪੁ ਗਵਾਈਐ ॥
sevaa surat bhagat ih saachee; vichahu aap gavaaeeai |
ਤੇਰੀ ਇਹ ਘਾਲ, ਸਿਮਰਨ ਅਤੇ ਸ਼ਰਧਾ ਪ੍ਰੇਮ ਸੱਚੇ ਹੋ ਜਾਣਗੇ, ਜੇਕਰ ਤੂੰ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੁਰ ਕਰ ਦੇਵੇ।
This selfless service, meditation and devotion is true, if you eliminate selfishness and conceit from within.
ਹਮ ਮਤਿ ਹੀਣ. ਮੂਰਖ ਮੁਗਧ ਅੰਧੇ; ਸਤਿਗੁਰਿ ਮਾਰਗਿ ਪਾਏ ॥
ham mat heen. moorakh mugadh andhe; satigur maarag paae |
ਮੈਂ ਬੁੱਧ-ਵਿਹੁਣ ਮੁੜ੍ਹ ਬੇਵਕੂਫ ਅਤੇ ਅੰਨ੍ਹਾ ਹਾਂ। ਸੱਚੇ ਗੁਰਾਂ ਨੇ ਮੈਨੂੰ ਠੀਕ ਰਸਤੇ ਪਾ ਦਿੱਤਾ ਹੈ।
I am senseless, foolish, idiotic and blind, but the True Guru has placed me on the Path.
ਨਾਨਕ. ਗੁਰਮੁਖਿ ਸਬਦਿ ਸੁਹਾਵੇ; ਅਨਦਿਨੁ ਹਰਿ ਗੁਣ ਗਾਏ ॥੩॥
naanak. guramukh sabad suhaave; anadin har gun gaae |3|
ਨਾਨਕ, ਗੁਰੂ-ਅਨੁਸਾਰੀ ਵਾਹਿਗੁਰੂ ਦੇ ਨਾਮ ਨਾਲ ਸੁਸ਼ੋਭਤ ਹੋਏ ਹੋਏ ਹਨ ਅਤੇ ਦਿਨ ਰਾਤ ਰੱਬ ਦਾ ਜੱਸ ਗਾਇਨ ਕਰਦੇ ਹਨ।
O Nanak, the Gurmukhs are adorned with the Shabad; night and day, they sing the Glorious Praises of the Lord. ||3||
ਆਪਿ ਕਰਾਏ. ਕਰੇ ਆਪਿ ਜੀਉ; ਆਪੇ ਸਬਦਿ ਸਵਾਰੇ ॥
aap karaae. kare aap jeeo; aape sabad savaare |
ਹਰੀ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਉਹ ਖੁਦ ਹੀ ਬੰਦੇ ਨੂੰ ਆਪਣੇ ਨਾਮ ਨਾਲ ਸ਼ਿੰਗਾਰਦਾ ਹੈ।
He Himself acts, and inspires others to act; He Himself embellishes us with the Word of His Shabad.
ਆਪੇ ਸਤਿਗੁਰੁ. ਆਪਿ ਸਬਦੁ ਜੀਉ; ਜੁਗੁ ਜੁਗੁ ਭਗਤ ਪਿਆਰੇ ॥
aape satigur. aap sabad jeeo; jug jug bhagat piaare |
ਸਾਹਿਬ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਗੁਰਬਾਣੀ। ਹਰ ਯੁਗ ਅੰਦਰ ਉਸ ਦੇ ਸੰਤ ਉਸ ਦੇ ਲਾਡਲੇ ਹਨ।
He Himself is the True Guru, and He Himself is the Shabad; in each and every age, He loves His devotees.
ਜੁਗੁ ਜੁਗੁ ਭਗਤ ਪਿਆਰੇ. ਹਰਿ ਆਪਿ ਸਵਾਰੇ; ਆਪੇ ਭਗਤੀ ਲਾਏ ॥
jug jug bhagat piaare. har aap savaare; aape bhagatee laae |
ਹਰ ਸਮੇਂ ਅੰਦਰ ਉਹ ਆਪਣੇ ਸੰਤਾਂ, ਜਿਹੜੇ ਉਸ ਨੂੰ ਮਿੱਠੜੇ ਲਗਦੇ ਹਨ, ਨੂੰ ਖੁਦ ਸੁਸ਼ੋਭਤ ਕਰਦਾ ਹੈ ਉਹ ਆਪ ਹੀ ਉਨ੍ਹਾਂ ਨੂੰ ਆਪਣੇ ਸਿਮਰਨ ਅੰਦਰ ਜੋੜਦਾ ਹੈ।
In age after age, He loves His devotees; the Lord Himself adorns them, and He Himself enjoins them to worship Him with devotion.
ਆਪੇ ਦਾਨਾ. ਆਪੇ ਬੀਨਾ; ਆਪੇ ਸੇਵ ਕਰਾਏ ॥
aape daanaa. aape beenaa; aape sev karaae |
ਉਹ ਆਪ ਕੁਲੀ ਸਿਆਣਾ, ਆਪ ਹੀ ਸਾਰਾ ਕੁਛ ਵੇਖਣਹਾਰ ਹੈ। ਉਹ ਆਪ ਹੀ ਬੰਦੇ ਕੋਲੋ ਆਪਣੀ ਟਹਿਲ ਕਰਵਾਉਂਦਾ ਹੈ।
He Himself is All-knowing, and He Himself is All-seeing; He inspires us to serve Him.
ਆਪੇ ਗੁਣਦਾਤਾ. ਅਵਗੁਣ ਕਾਟੇ; ਹਿਰਦੈ ਨਾਮੁ ਵਸਾਏ ॥
aape gunadaataa. avagun kaatte; hiradai naam vasaae |
ਉਹ ਆਪ ਚੰਗਿਆਈਆਂ ਦਾ ਦਾਤਾਰ ਹੈ ਅਤੇ ਬਦੀਆਂ ਨੂੰ ਨਸ਼ਟ ਕਰਦਾ ਹੈ। ਆਪਣੇ ਨਾਮ ਨੂੰ ਉਹ ਖੁਦ ਹੀ ਬੰਦੇ ਦੇ ਚਿੱਤ ਅੰਦਰ ਟਿਕਾਉਂਦਾ ਹੈ।
He Himself is the Giver of merits, and the Destroyer of demerits; He causes His Name to dwell within our hearts.
ਨਾਨਕ. ਸਦ ਬਲਿਹਾਰੀ ਸਚੇ ਵਿਟਹੁ; ਆਪੇ ਕਰੇ ਕਰਾਏ ॥੪॥੪॥
naanak. sad balihaaree sache vittahu; aape kare karaae |4|4|
ਨਾਨਕ ਹਮੇਸ਼ਾਂ ਹੀ ਸੱਚੇ ਸਾਹਿਬ ਉਤੇ ਕੁਰਬਾਨ ਜਾਂਦਾ ਹੈ, ਜੋ ਆਪ ਹੀ ਸਾਰਾ ਕੁਛ ਕਰਦਾ ਤੇ ਕਰਾਉਂਦਾ ਹੈ।
Nanak is forever a sacrifice to the True Lord, who Himself is the Doer, the Cause of causes. ||4||4||