ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad G3U

Shabad

Read the complete Shabad with available meanings.

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

↗

ਹਰਿ ਸਿਮਰਤ; ਤੇਰੀ ਜਾਇ ਬਲਾਇ ॥

har simarat; teree jaae balaae |

ਪੰਜਾਬੀ ਅਰਥ

ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੇਰੀ ਮੁਸੀਬਤ ਟਲ ਜਾਏਗੀ,

English meaning

Remembering the Lord in meditation, your misfortune shall be taken away,

↗

ਸਰਬ ਕਲਿਆਣ; ਵਸੈ ਮਨਿ ਆਇ ॥੧॥

sarab kaliaan; vasai man aae |1|

ਪੰਜਾਬੀ ਅਰਥ

ਅਤੇ ਸਾਰੀਆਂ ਖੁਸ਼ੀਆਂ ਆ ਕੇ ਤੇਰੇ ਚਿੱਤ ਵਿੱਚ ਟਿਕ ਜਾਣਗੀਆਂ।

English meaning

and all joy shall come to abide in your mind. ||1||

↗

ਭਜੁ ਮਨ ਮੇਰੇ; ਏਕੋ ਨਾਮ ॥

bhaj man mere; eko naam |

ਪੰਜਾਬੀ ਅਰਥ

ਤੂੰ ਕੇਵਲ ਨਾਮ ਦਾ ਆਰਾਧਨ ਕਰ।

English meaning

Meditate, O my mind, on the One Name.

↗

ਜੀਅ ਤੇਰੇ ਕੈ; ਆਵੈ ਕਾਮ ॥੧॥ ਰਹਾਉ ॥

jeea tere kai; aavai kaam |1| rahaau |

ਪੰਜਾਬੀ ਅਰਥ

ਹੇ ਮੇਰੇ ਮਨੂਏ ਇਹ ਤੇਰੀ ਜਿੰਦੜੀ ਦੇ ਕੰਮ ਆਏਗਾ। ਠਹਿਰਾਉ।

English meaning

It alone shall be of use to your soul. ||1||Pause||

↗

ਰੈਣਿ ਦਿਨਸੁ; ਗੁਣ ਗਾਉ ਅਨੰਤਾ ॥

rain dinas; gun gaau anantaa |

ਪੰਜਾਬੀ ਅਰਥ

ਰਾਤ ਅਤੇ ਦਿਨ ਅਨੰਤ ਸਾਹਿਬ ਦਾ ਜੱਸ ਗਾਇਨ ਕਰ,

English meaning

Night and day, sing the Glorious Praises of the Infinite Lord,

↗

ਗੁਰ ਪੂਰੇ ਕਾ; ਨਿਰਮਲ ਮੰਤਾ ॥੨॥

gur poore kaa; niramal mantaa |2|

ਪੰਜਾਬੀ ਅਰਥ

ਪੂਰਨ ਗੁਰਾਂ ਦੇ ਪਵਿਤ੍ਰ ਉਪਦੇਸ਼ ਅਨੁਸਾਰ।

English meaning

through the Pure Mantra of the Perfect Guru. ||2||

↗

ਛੋਡਿ ਉਪਾਵ; ਏਕ ਟੇਕ ਰਾਖੁ ॥

chhodd upaav; ek ttek raakh |

ਪੰਜਾਬੀ ਅਰਥ

ਹੋਰ ਉਪਰਾਲੇ ਤਿਆਗ ਦੇ ਅਤੇ ਆਪਣੇ ਭਰੋਸਾ ਕੇਵਲ ਪ੍ਰਭੂ ਉਤੇ ਰਖ।

English meaning

Give up other efforts, and place your faith in the Support of the One Lord.

↗

ਮਹਾ ਪਦਾਰਥੁ; ਅੰਮਿ੍ਰਤ ਰਸੁ ਚਾਖੁ ॥੩॥

mahaa padaarath; amrit ras chaakh |3|

ਪੰਜਾਬੀ ਅਰਥ

ਇਸ ਤਰ੍ਹਾਂ ਤੂੰ ਪਰਮ ਵਡਮੁੱਲੇ ਵੱਖਰ ਅੰਮ੍ਰਿਤਮਈ ਜੋਹਰ ਨੂੰ ਚੱਖ ਲਵੇਗਾ।

English meaning

Taste the Ambrosial Essence of this, the greatest treasure. ||3||

↗

ਬਿਖਮ ਸਾਗਰੁ; ਤੇਈ ਜਨ ਤਰੇ ॥

bikham saagar; teee jan tare |

ਪੰਜਾਬੀ ਅਰਥ

ਕੇਵਲ ਓਹੀ ਪੁਰਸ਼ ਕਠਨ ਸਮੁੰਦਰ ਤੋਂ ਪਾਰ ਹੁੰਦੇ ਹਨ,

English meaning

They alone cross over the treacherous world-ocean,

↗

ਨਾਨਕ; ਜਾ ਕਉ ਨਦਰਿ ਕਰੇ ॥੪॥੬੮॥੧੩੭॥

naanak; jaa kau nadar kare |4|68|137|

ਪੰਜਾਬੀ ਅਰਥ

ਜਿਨ੍ਹਾਂ ਉਤੇ ਹੇ ਨਾਨਕ! ਸੁਆਮੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।

English meaning

O Nanak, upon whom the Lord casts His Glance of Grace. ||4||68||137||