ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad GZG

Shabad

Read the complete Shabad with available meanings.

↗

ਗਉੜੀ ਮਹਲਾ ੪ ॥

gaurree mahalaa 4 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਚੋਥੀ।

English meaning

Gauree, Fourth Mehl:

↗

ਮਨ ਕਰਹਲਾ. ਵੀਚਾਰੀਆ; ਵੀਚਾਰਿ ਦੇਖੁ ਸਮਾਲਿ ॥

man karahalaa. veechaareea; veechaar dekh samaal |

ਪੰਜਾਬੀ ਅਰਥ

ਹੇ ਮੇਰੀ ਧਿਆਨਵਾਨ ਆਤਮਾ! ਹੰਭਲਾ ਮਾਰ ਸਿਮਰਨ ਕਰ ਅਤੇ ਗਹੁ ਨਾਲ ਵੇਖ।

English meaning

O contemplative camel-like mind, contemplate and look carefully.

↗

ਬਨ ਫਿਰਿ ਥਕੇ ਬਨ ਵਾਸੀਆ; ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥

ban fir thake ban vaaseea; pir guramat ridai nihaal |1|

ਪੰਜਾਬੀ ਅਰਥ

ਜੰਗਲਾਂ ਵਿੱਚ ਰਹਿਣ ਵਾਲੇ ਜੰਗਲਾ ਅੰਦਰ ਭਰਮਦੇ ਹੰਭ ਗਏ ਹਨ। ਗੁਰਾਂ ਦੀ ਸਿਖ-ਮਤ ਦੁਆਰਾ ਪਤੀ ਨੂੰ ਆਪਣੇ ਦਿਲ ਅੰਦਰ ਹੀ ਵੇਖ।

English meaning

The forest-dwellers have grown weary of wandering in the forests; following the Guru's Teachings, see your Husband Lord within your heart. ||1||

↗

ਮਨ ਕਰਹਲਾ; ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥

man karahalaa; gur govind samaal |1| rahaau |

ਪੰਜਾਬੀ ਅਰਥ

ਹੈ ਮੇਰੀ ਜਿੰਦੇ! ਧਾਵਾ ਬੋਲ ਅਤੇ ਰਬ ਰੂਪ-ਗੁਰਾਂ ਨੂੰ ਯਾਦ ਕਰ। ਠਹਿਰਾਉ।

English meaning

O camel-like mind, dwell upon the Guru and the Lord of the Universe. ||1||Pause||

↗

ਮਨ ਕਰਹਲਾ. ਵੀਚਾਰੀਆ; ਮਨਮੁਖ ਫਾਥਿਆ ਮਹਾ ਜਾਲਿ ॥

man karahalaa. veechaareea; manamukh faathiaa mahaa jaal |

ਪੰਜਾਬੀ ਅਰਥ

ਹੈ ਮੇਰੀ ਰਮਤੀ ਗਰੀਬ ਜਿੰਦੜੀਏ! ਪ੍ਰਤੀਕੂਲ ਭਾਰੀ ਫ਼ਾਹੀ ਅੰਦਰ ਫਸੇ ਹੋਏ ਹਨ।

English meaning

O camel-like contemplative mind, the self-willed manmukhs are caught in the great net.

↗

ਗੁਰਮੁਖਿ ਪ੍ਰਾਣੀ ਮੁਕਤੁ ਹੈ; ਹਰਿ ਹਰਿ ਨਾਮੁ ਸਮਾਲਿ ॥੨॥

guramukh praanee mukat hai; har har naam samaal |2|

ਪੰਜਾਬੀ ਅਰਥ

ਮਾਲਕ ਸੁਆਮੀ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਮੁਕਤ ਹੋ ਜਾਂਦਾ ਹੈ।

English meaning

The mortal who becomes Gurmukh is liberated, dwelling upon the Name of the Lord, Har, Har. ||2||

↗

ਮਨ ਕਰਹਲਾ. ਮੇਰੇ ਪਿਆਰਿਆ; ਸਤਸੰਗਤਿ ਸਤਿਗੁਰੁ ਭਾਲਿ ॥

man karahalaa. mere piaariaa; satasangat satigur bhaal |

ਪੰਜਾਬੀ ਅਰਥ

ਹੇ ਸਨੇਹੀ ਆਤਮਾ! ਦਿਲੀ ਉਪਰਾਲਾ ਕਰ ਅਤੇ ਸਾਧ ਸੰਗਤ ਅਤੇ ਸੱਚੇ ਗੁਰਾਂ ਨੂੰ ਖੋਜ।

English meaning

O my dear beloved camel-like mind, seek the Sat Sangat, the True Congregation, and the True Guru.

↗

ਸਤਸੰਗਤਿ ਲਗਿ ਹਰਿ ਧਿਆਈਐ; ਹਰਿ ਹਰਿ. ਚਲੈ ਤੇਰੈ ਨਾਲਿ ॥੩॥

satasangat lag har dhiaaeeai; har har. chalai terai naal |3|

ਪੰਜਾਬੀ ਅਰਥ

ਸਾਧ ਸੰਗਤ ਨਾਲ ਜੁੜ ਕੇ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਮਾਲਕ ਸੁਆਮੀ ਤੇਰੇ ਸਾਥ ਜਾਏਗਾ।

English meaning

Joining the Sat Sangat, meditate on the Lord, and the Lord, Har, Har, shall go along with you. ||3||

↗

ਮਨ ਕਰਹਲਾ. ਵਡਭਾਗੀਆ; ਹਰਿ ਏਕ ਨਦਰਿ ਨਿਹਾਲਿ ॥

man karahalaa. vaddabhaageea; har ek nadar nihaal |

ਪੰਜਾਬੀ ਅਰਥ

ਹੇ ਮੇਰੀ ਚੰਗੇ ਭਾਗਾਂ ਵਾਲੀ ਭਟਕਦੀ ਜਿੰਦੇ! ਤੂੰ ਸੁਆਮੀ ਦੀ ਇਕ ਨਜ਼ਰ ਨਾਲ ਪਰਮ ਪਰਸੰਨ ਹੋ ਜਾਵੇਗੀ।

English meaning

O very fortunate camel-like mind, with one Glance of Grace from the Lord, you shall be enraptured.

↗

ਆਪਿ ਛਡਾਏ ਛੁਟੀਐ; ਸਤਿਗੁਰ ਚਰਣ ਸਮਾਲਿ ॥੪॥

aap chhaddaae chhutteeai; satigur charan samaal |4|

ਪੰਜਾਬੀ ਅਰਥ

ਜੇਕਰ ਹਰੀ ਖੁਦ ਤੈਨੂੰ ਰਿਹਾ ਕਰੇ ਤੂੰ ਰਿਹਾ ਹੋ ਜਾਏਗੀ! ਸੱਚੇ ਗੁਰਾਂ ਦੇ ਪੈਰਾਂ ਦੀ ਤੂੰ ਉਪਾਸ਼ਨਾ ਕਰ।

English meaning

If the Lord Himself saves you, then you shall be saved. Dwell upon the Feet of the True Guru. ||4||

↗

ਮਨ ਕਰਹਲਾ. ਮੇਰੇ ਪਿਆਰਿਆ; ਵਿਚਿ ਦੇਹੀ ਜੋਤਿ ਸਮਾਲਿ ॥

man karahalaa. mere piaariaa; vich dehee jot samaal |

ਪੰਜਾਬੀ ਅਰਥ

ਮੇਰੀ ਮਿੱਠੜੀ ਜਿੰਦੜੀਏ! ਹੰਭਲਾ ਮਾਰ ਅਤੇ ਆਪਣੇ ਸਰੀਰ ਅੰਦਰਲੇ ਰੱਬੀ ਨੂਰ ਦਾ ਧਿਆਨ ਧਾਰ।

English meaning

O my dear beloved camel-like mind, dwell upon the Divine Light within the body.

↗

ਗੁਰਿ. ਨਉ ਨਿਧਿ ਨਾਮੁ ਵਿਖਾਲਿਆ; ਹਰਿ ਦਾਤਿ ਕਰੀ ਦਇਆਲਿ ॥੫॥

gur. nau nidh naam vikhaaliaa; har daat karee deaal |5|

ਪੰਜਾਬੀ ਅਰਥ

ਗੁਰਾਂ ਨੇ ਮੈਨੂੰ ਨਾਮ ਦੇ ਨੌ ਖ਼ਜ਼ਾਨੇ ਦਿਖਾ ਦਿਤੇ ਹਨ। ਮਿਹਰਬਾਨ ਮਾਲਕ ਨੇ ਇਹ ਬਖ਼ਸ਼ੀਸ਼ ਮੈਨੂੰ ਦਿਤੀ ਹੈ।

English meaning

The Guru has shown me the nine treasures of the Naam. The Merciful Lord has bestowed this gift. ||5||

↗

ਮਨ ਕਰਹਲਾ. ਤੂੰ ਚੰਚਲਾ; ਚਤੁਰਾਈ ਛਡਿ ਵਿਕਰਾਲਿ ॥

man karahalaa. toon chanchalaa; chaturaaee chhadd vikaraal |

ਪੰਜਾਬੀ ਅਰਥ

ਹੈ ਮੇਰੇ ਚੁਲਬੁਲੇ ਮਨੁਏ! ਤੂੰ ਹੰਭਲਾ ਮਾਰ ਅਤੇ ਆਪਣੀ ਭਿਆਨਕ ਚਾਲਾਕੀ ਨੂੰ ਤਿਆਗ ਦੇ।

English meaning

O camel-like mind, you are so fickle; give up your cleverness and corruption.

↗

ਹਰਿ ਹਰਿ ਨਾਮੁ ਸਮਾਲਿ ਤੂੰ; ਹਰਿ ਮੁਕਤਿ ਕਰੇ ਅੰਤ ਕਾਲਿ ॥੬॥

har har naam samaal toon; har mukat kare ant kaal |6|

ਪੰਜਾਬੀ ਅਰਥ

ਵਾਹਿਗੁਰੂ ਸੁਆਮੀ ਦੇ ਨਾਮ ਦਾ ਤੂੰ ਆਰਾਧਨ ਕਰ। ਅਖੀਰ ਦੇ ਵੇਲੇ ਵਾਹਿਗੁਰੂ ਤੇਰਾ ਪਾਰ ਉਤਾਰਾ ਕਰੇਗਾ।

English meaning

Dwell upon the Name of the Lord, Har, Har; at the very last moment, the Lord shall liberate you. ||6||

↗

ਮਨ ਕਰਹਲਾ. ਵਡਭਾਗੀਆ; ਤੂੰ ਗਿਆਨੁ ਰਤਨੁ ਸਮਾਲਿ ॥

man karahalaa. vaddabhaageea; toon giaan ratan samaal |

ਪੰਜਾਬੀ ਅਰਥ

ਹੈ ਮੇਰੀ ਭਰਮਦੀ ਜਿੰਦੜੀਏ! ਜੇਕਰ ਤੂੰ ਬ੍ਰਹਿਮ ਬੋਧ ਦੇ ਹੀਰੇ ਦੀ ਸੰਭਾਲ ਕਰ ਲਵੇ ਤਾਂ ਤੂੰ ਪਰਮ ਚੰਗੇ ਨਸੀਬਾਂ ਵਾਲੀ ਹੋਵੇਗੀ।

English meaning

O camel-like mind, you are so very fortunate; dwell upon the jewel of spiritual wisdom.

↗

ਗੁਰ ਗਿਆਨੁ ਖੜਗੁ. ਹਥਿ ਧਾਰਿਆ; ਜਮੁ ਮਾਰਿਅੜਾ ਜਮਕਾਲਿ ॥੭॥

gur giaan kharrag. hath dhaariaa; jam maariarraa jamakaal |7|

ਪੰਜਾਬੀ ਅਰਥ

ਆਪਣੇ ਹੱਥ ਵਿੱਚ ਮੌਤ ਨੂੰ ਮਾਰਨ ਵਾਲੀ ਗੁਰੂ ਦੇ ਬ੍ਰਹਿਮ ਵੀਚਾਰ ਦੀ ਤਲਵਾਰ ਫੜ ਕੇ ਤੂੰ ਮੌਤ ਦੇ ਫਰੇਸ਼ਤੇ ਨੂੰ ਮਾਰ ਸੁੱਟ।

English meaning

You hold in your hands the sword of the Guru's spiritual wisdom; with this destroyer of death, kill the Messenger of Death. ||7||

↗

ਅੰਤਰਿ ਨਿਧਾਨੁ. ਮਨ ਕਰਹਲੇ; ਭ੍ਰਮਿ ਭਵਹਿ ਬਾਹਰਿ ਭਾਲਿ ॥

antar nidhaan. man karahale; bhram bhaveh baahar bhaal |

ਪੰਜਾਬੀ ਅਰਥ

ਤੇਰੇ ਅੰਦਰ ਨਾਮ ਖ਼ਜ਼ਾਨਾ ਹੈ, ਹੈ ਮੇਰੇ ਉਡਾਰੂ ਮਨੂਏ! ਤੂੰ ਇਸ ਨੂੰ ਲਭਦਾ ਹੋਇਆ ਵਹਿਮ ਅੰਦਰ ਬਾਹਰ ਭਟਕਦਾ ਫਿਰਦਾ ਹੈ।

English meaning

The treasure is deep within, O camel-like mind, but you wander around outside in doubt, searching for it.

↗

ਗੁਰੁ ਪੁਰਖੁ ਪੂਰਾ ਭੇਟਿਆ; ਹਰਿ ਸਜਣੁ ਲਧੜਾ ਨਾਲਿ ॥੮॥

gur purakh pooraa bhettiaa; har sajan ladharraa naal |8|

ਪੰਜਾਬੀ ਅਰਥ

ਜਦ ਤੂੰ ਪੂਰਨ ਨਿਰੰਕਾਰੀ ਗੁਰੂ ਜੀ ਨੂੰ ਮਿਲੇਗਾ ਤੂੰ ਵਾਹਿਗੁਰੂ ਮਿੱਤਰ ਨੂੰ ਆਪਣੇ ਨਾਲ ਹੀ ਪਾ ਲਏਗਾ।

English meaning

Meeting the Perfect Guru, the Primal Being, you shall discover that the Lord, your Best Friend, is with you. ||8||

↗

ਰੰਗਿ ਰਤੜੇ. ਮਨ ਕਰਹਲੇ; ਹਰਿ ਰੰਗੁ ਸਦਾ ਸਮਾਲਿ ॥

rang ratarre. man karahale; har rang sadaa samaal |

ਪੰਜਾਬੀ ਅਰਥ

ਤੂੰ ਸੰਸਾਰੀ ਰੰਗ ਰਲੀਆਂ ਅੰਦਰ ਖਚਤ ਹੋਈ ਹੋਈ ਹੈ। ਹੈ ਮੇਰੀ ਭੌਦੀ ਜਿੰਦੇ! ਪ੍ਰਭੂ ਦੀ ਪ੍ਰੀਤ ਨੂੰ ਤੂੰ ਸਦੀਵ ਹੀ ਧਾਰਨ ਕਰ।

English meaning

You are engrossed in pleasures, O camel-like mind; dwell upon the Lord's lasting love instead!

↗

ਹਰਿ ਰੰਗੁ. ਕਦੇ ਨ ਉਤਰੈ; ਗੁਰ ਸੇਵਾ ਸਬਦੁ ਸਮਾਲਿ ॥੯॥

har rang. kade na utarai; gur sevaa sabad samaal |9|

ਪੰਜਾਬੀ ਅਰਥ

ਗੁਰਾਂ ਦੀ ਘਾਲ ਕਮਾਉਣ ਅਤੇ ਨਾਮ ਦੇ ਸਿਮਰਨ ਦੁਆਰਾ ਰੱਬ ਦੀ ਰੰਗਤ ਕਦਾਚਿਤ ਨਹੀਂ ਲਹਿੰਦੀ।

English meaning

The color of the Lord's Love never fades away; serve the Guru, and dwell upon the Word of the Shabad. ||9||

↗

ਹਮ ਪੰਖੀ ਮਨ ਕਰਹਲੇ; ਹਰਿ ਤਰਵਰੁ ਪੁਰਖੁ ਅਕਾਲਿ ॥

ham pankhee man karahale; har taravar purakh akaal |

ਪੰਜਾਬੀ ਅਰਥ

ਅਸੀਂ ਪੰਛੀ ਹਾਂ, ਹੈ ਮੇਰੀ ਭੌਦੀ ਆਤਮਾ! ਅਤੇ ਅਬਿਨਾਸੀ ਵਾਹਿਗੁਰੂ ਸੁਆਮੀ ਇਕ ਬਿਰਛ ਹੈ।

English meaning

We are birds, O camel-like mind; the Lord, the Immortal Primal Being, is the tree.

↗

ਵਡਭਾਗੀ ਗੁਰਮੁਖਿ ਪਾਇਆ; ਜਨ ਨਾਨਕ. ਨਾਮੁ ਸਮਾਲਿ ॥੧੦॥੨॥

vaddabhaagee guramukh paaeaa; jan naanak. naam samaal |10|2|

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਪਰਮ ਚੰਗੇ ਕਰਮਾਂ ਵਾਲੇ ਬਿਰਛ ਨੂੰ ਪ੍ਰਾਪਤ ਹੁੰਦੇ ਹਨ। ਹੇ ਗੋਲੇ ਨਾਨਕ! ਤੂੰ ਨਾਮ ਦਾ ਚਿੰਤਨ ਕਰ।

English meaning

The Gurmukhs are very fortunate - they find it. O servant Nanak, dwell upon the Naam, the Name of the Lord. ||10||2||