ਰਾਗੁ ਗਉੜੀ ਪੂਰਬੀ ਮਹਲਾ ੫ ॥
raag gaurree poorabee mahalaa 5 |
ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ।
Raag Gauree Poorbee, Fifth Mehl:
Read the complete Shabad with available meanings.
ਰਾਗੁ ਗਉੜੀ ਪੂਰਬੀ ਮਹਲਾ ੫ ॥
raag gaurree poorabee mahalaa 5 |
ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ।
Raag Gauree Poorbee, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰੂ ਦੀ ਮਿਹਰ ਨਾਲ ਉਹ ਜਾਣਿਆ ਜਾਂਦਾ ਹੈ।
One Universal Creator God. By The Grace Of The True Guru:
ਕਵਨ ਗੁਨ; ਪ੍ਰਾਨਪਤਿ ਮਿਲਉ. ਮੇਰੀ ਮਾਈ ॥੧॥ ਰਹਾਉ ॥
kavan gun; praanapat milau. meree maaee |1| rahaau |
ਮੈਂ ਕਿਹੜੀਆਂ ਖੂਬੀਆਂ ਦੁਆਰਾ ਆਪਣੀ ਜਿੰਦ ਜਾਨ ਦੇ ਸੁਆਮੀ ਨੂੰ ਮਿਲ ਸਕਦੀ ਹਾਂ, ਹੈ ਮੇਰੀ ਮਾਤਾ? ਠਹਿਰਾਉ।
By what virtues can I meet the Lord of life, O my mother? ||1||Pause||
ਰੂਪ ਹੀਨ. ਬੁਧਿ ਬਲ ਹੀਨੀ; ਮੋਹਿ ਪਰਦੇਸਨਿ. ਦੂਰ ਤੇ ਆਈ ॥੧॥
roop heen. budh bal heenee; mohi paradesan. door te aaee |1|
ਬਗੈਰ ਸੁੰਦਰਤਾ ਤੇ ਸੋਚ ਸਮਝ ਅਤੇ ਤਾਕਤ ਦੇ ਬਗੈਰ ਮੈਂ ਹਾਂ। ਮੈਂ ਪਰਾਏ, ਦੇਸ ਦੀ, ਦੂਰੋਂ ਆਈ ਹਾਂ।
I have no beauty, understanding or strength; I am a stranger, from far away. ||1||
ਨਾਹਿਨ ਦਰਬੁ. ਨ ਜੋਬਨ ਮਾਤੀ; ਮੋਹਿ ਅਨਾਥ ਕੀ. ਕਰਹੁ ਸਮਾਈ ॥੨॥
naahin darab. na joban maatee; mohi anaath kee. karahu samaaee |2|
ਮੇਰੇ ਪੱਲੇ ਦੌਲਤ ਨਹੀਂ, ਨਾਂ ਹੀ ਜੁਆਨੀ ਦਾ ਵੱਡਪਣ ਹੈ। ਮੈਂ ਯਤੀਮ ਨੂੰ ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!
I am not wealthy or youthful. I am an orphan - please, unite me with Yourself. ||2||
ਖੋਜਤ ਖੋਜਤ ਭਈ ਬੈਰਾਗਨਿ; ਪ੍ਰਭ ਦਰਸਨ ਕਉ. ਹਉ ਫਿਰਤ ਤਿਸਾਈ ॥੩॥
khojat khojat bhee bairaagan; prabh darasan kau. hau firat tisaaee |3|
ਭਾਲਦੀ ਭਾਲਦੀ ਮੈਂ ਇੱਛਾ-ਰਹਿਤ ਹੋ ਗਈ ਹਾਂ। ਸੁਆਮੀ ਦੇ ਦੀਦਾਰ ਦੇ ਲਈ ਮੈਂ ਪਿਆਸੀ ਫਿਰ ਰਹੀ ਹਾਂ।
Searching and searching, I have become a renunciate, free of desire. I wander around, searching for the Blessed Vision of God's Darshan. ||3||
ਦੀਨ ਦਇਆਲ ਕਿ੍ਰਪਾਲ ਪ੍ਰਭ ਨਾਨਕ; ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥
deen deaal kripaal prabh naanak; saadhasang meree jalan bujhaaee |4|1|118|
ਮਸਕੀਨਾਂ ਉਤੇ ਮਿਹਰਬਾਨ ਹੈ ਨਾਨਕ ਦਾ ਦਇਆਵਾਨ ਮਾਲਕ! ਸਤਿ ਸੰਗਤ ਅੰਦਰ ਮੇਰੀ ਸੜਾਦ ਸ਼ਾਤ ਹੋ ਗਈ ਹੈ।
God is Compassionate, and Merciful to the meek; O Nanak, in the Saadh Sangat, the Company of the Holy, the fire of desire has been quenched. ||4||1||118||