ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad HXF

Shabad

Read the complete Shabad with available meanings.

↗

ਜਿਹ ਪ੍ਰਸਾਦਿ; ਸੁਨਹਿ ਕਰਨ ਨਾਦ ॥

jih prasaad; suneh karan naad |

ਪੰਜਾਬੀ ਅਰਥ

ਜਿਸ ਦੀ ਦਇਆ ਦੁਆਰਾ ਤੂੰ ਆਪਣੇ ਕੰਨਾਂ ਨਾਲ ਰਾਗ ਸੁਣਦਾ ਹੈ।

English meaning

By His Grace, you listen to the sound current of the Naad.

↗

ਜਿਹ ਪ੍ਰਸਾਦਿ; ਪੇਖਹਿ ਬਿਸਮਾਦ ॥

jih prasaad; pekheh bisamaad |

ਪੰਜਾਬੀ ਅਰਥ

ਜਿਸ ਦੀ ਦਇਆ ਦੁਆਰਾ ਤੂੰ ਅਸਚਰਜ ਕੋਤਕ ਦੇਖਦਾ ਹੈਂ,

English meaning

By His Grace, you behold amazing wonders.

↗

ਜਿਹ ਪ੍ਰਸਾਦਿ; ਬੋਲਹਿ ਅੰਮਿ੍ਰਤ ਰਸਨਾ ॥

jih prasaad; boleh amrit rasanaa |

ਪੰਜਾਬੀ ਅਰਥ

ਜਿਸ ਦੀ ਦਇਆ ਦੁਆਰਾ ਤੂੰ ਆਪਣੀ ਜੀਭਾ ਨਾਲ ਆਬਿ-ਹਿਯਾਤ ਬਚਨ ਉਚਾਰਨ ਕਰਦਾ ਹੈਂ।

English meaning

By His Grace, you speak ambrosial words with your tongue.

↗

ਜਿਹ ਪ੍ਰਸਾਦਿ; ਸੁਖਿ ਸਹਜੇ ਬਸਨਾ ॥

jih prasaad; sukh sahaje basanaa |

ਪੰਜਾਬੀ ਅਰਥ

ਜਿਸ ਦੀ ਦਇਆ ਦੁਆਰਾ ਤੂੰ ਆਰਾਮ ਅਤੇ ਠੰਢ ਚੈਨ ਅੰਦਰ ਰਹਿੰਦਾ ਹੈ।

English meaning

By His Grace, you abide in peace and ease.

↗

ਜਿਹ ਪ੍ਰਸਾਦਿ; ਹਸਤ ਕਰ ਚਲਹਿ ॥

jih prasaad; hasat kar chaleh |

ਪੰਜਾਬੀ ਅਰਥ

ਜਿਸ ਦੀ ਦਇਆ ਦੁਆਰਾ ਤੂੰ ਤੇਰੇ ਹੱਥ ਹਿਲਦੇ ਅਤੇ ਕੰਮ ਕਰਦੇ ਹਨ।

English meaning

By His Grace, your hands move and work.

↗

ਜਿਹ ਪ੍ਰਸਾਦਿ; ਸੰਪੂਰਨ ਫਲਹਿ ॥

jih prasaad; sanpooran faleh |

ਪੰਜਾਬੀ ਅਰਥ

ਜਿਸ ਦੀ ਦਇਆ ਦੁਆਰਾ ਤੂੰ ਪੂਰੀ ਤਰ੍ਹਾਂ ਫੁਲਦਾ ਫਲਦਾ ਹੈ।

English meaning

By His Grace, you are completely fulfilled.

↗

ਜਿਹ ਪ੍ਰਸਾਦਿ; ਪਰਮ ਗਤਿ ਪਾਵਹਿ ॥

jih prasaad; param gat paaveh |

ਪੰਜਾਬੀ ਅਰਥ

ਜਿਸ ਦੀ ਦਇਆ ਦੁਆਰ ਤੂੰ ਮਹਾਨ ਮਰਤਬਾ ਪਾਂਦਾ ਹੈ।

English meaning

By His Grace, you obtain the supreme status.

↗

ਜਿਹ ਪ੍ਰਸਾਦਿ; ਸੁਖਿ ਸਹਜਿ ਸਮਾਵਹਿ ॥

jih prasaad; sukh sehaj samaaveh |

ਪੰਜਾਬੀ ਅਰਥ

ਜਿਸ ਦੀ ਮਿਹਰ ਦੁਆਰਾ ਤੂੰ ਬੇਕੁੰਠੀ ਪਰਸੰਨਤਾ ਅੰਦਰ ਲੀਨ ਹੋ ਜਾਵੇਗਾ।

English meaning

By His Grace, you are absorbed into celestial peace.

↗

ਐਸਾ ਪ੍ਰਭੁ ਤਿਆਗਿ; ਅਵਰ ਕਤ ਲਾਗਹੁ ॥

aisaa prabh tiaag; avar kat laagahu |

ਪੰਜਾਬੀ ਅਰਥ

ਇਹੋ ਜਿਹੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਕਿਸੇ ਹੋਰਸ ਨਾਲ ਜੁੜਦਾ ਹੈ?

English meaning

Why forsake God, and attach yourself to another?

↗

ਗੁਰ ਪ੍ਰਸਾਦਿ; ਨਾਨਕ ਮਨਿ ਜਾਗਹੁ ॥੬॥

gur prasaad; naanak man jaagahu |6|

ਪੰਜਾਬੀ ਅਰਥ

ਗੁਰਾਂ ਦੀ ਮਿਹਰ ਦੁਆਰਾ ਆਪਣੀ ਜਿੰਦੜੀ ਨੂੰ ਆਪਣੇ ਵਾਹਿਗੁਰੂ ਵੱਲ ਸੁਚੇਤ ਕਰ, ਹੈ ਨਾਨਕ।

English meaning

By Guru's Grace, O Nanak, awaken your mind! ||6||