ਆਸਾ ਮਹਲਾ ੩ ॥
aasaa mahalaa 3 |
ਆਸਾ ਤੀਜੀ ਪਾਤਸ਼ਾਹੀ।
Aasaa, Third Mehl:
Read the complete Shabad with available meanings.
ਆਸਾ ਮਹਲਾ ੩ ॥
aasaa mahalaa 3 |
ਆਸਾ ਤੀਜੀ ਪਾਤਸ਼ਾਹੀ।
Aasaa, Third Mehl:
ਮਨਮੁਖਿ ਝੂਠੋ ਝੂਠੁ ਕਮਾਵੈ ॥
manamukh jhoottho jhootth kamaavai |
ਅਧਰਮਣ ਨਿਰੋਲ ਕੂੜ ਦੀ ਕਿਰਤ ਕਰਦੀ ਹੈ।
The self-willed manmukh practices falsehood, only falsehood.
ਖਸਮੈ ਕਾ ਮਹਲੁ; ਕਦੇ ਨ ਪਾਵੈ ॥
khasamai kaa mehal; kade na paavai |
ਮਾਲਕ ਦੇ ਮੰਦਰ ਨੂੰ ਉਹ ਕਦਾਚਿੱਤ ਪ੍ਰਾਪਤ ਨਹੀਂ ਹੁੰਦੀ।
He never attains the Mansion of the Lord Presence.
ਦੂਜੈ ਲਗੀ; ਭਰਮਿ ਭੁਲਾਵੈ ॥
doojai lagee; bharam bhulaavai |
ਹੋਰਸ ਨਾਲ ਜੁੜੀ ਹੋਈ ਉਹ ਸੰਦੇਹ ਅੰਦਰ ਭਟਕਦੀ ਹੈ।
Attached to duality, he wanders, deluded by doubt.
ਮਮਤਾ ਬਾਧਾ; ਆਵੈ ਜਾਵੈ ॥੧॥
mamataa baadhaa; aavai jaavai |1|
ਸੰਸਾਰੀ ਮੋਹ ਅੰਦਰ ਫਾਥੀ ਹੋਈ ਉਹ ਆਉਂਦੀ ਤੇ ਜਾਂਦੀ ਰਹਿੰਦੀ ਹੈ।
Entangled in worldly attachments, he comes and goes. ||1||
ਦੋਹਾਗਣੀ ਕਾ ਮਨ; ਦੇਖੁ ਸੀਗਾਰੁ ॥
dohaaganee kaa man; dekh seegaar |
ਵੇਖੋ, ਛੱਡੀ ਹੋਈ ਪਤਨੀ ਦਾ ਹਾਰ-ਸ਼ਿੰਗਾਰ।
Behold, the decorations of the discarded bride!
ਪੁਤ੍ਰ ਕਲਤਿ ਧਨਿ, ਮਾਇਆ ਚਿਤੁ ਲਾਏ; ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥
putr kalat dhan, maaeaa chit laae; jhootth mohu paakhandd vikaar |1| rahaau |
ਉਹ ਆਪਣਾ ਦਿਲ ਆਪਣੇ ਲੜਕਿਆਂ, ਉਨ੍ਹਾਂ ਦੀਆਂ ਵਹੁਟੀਆਂ, ਦੌਲਤ, ਜਾਇਦਾਦ, ਕੂੜ, ਸੰਸਾਰੀ ਮਮਤਾ, ਦੰਭ ਅਤੇ ਪਾਪ ਨਾਲ ਜੋੜਦੀ ਹੈ। ਠਹਿਰਾਉ।
Her consciousness is attached to children, spouse, wealth, and Maya, falsehood, emotional attachment, hypocrisy and corruption. ||1||Pause||
ਸਦਾ ਸੋਹਾਗਣਿ; ਜੋ ਪ੍ਰਭ ਭਾਵੈ ॥
sadaa sohaagan; jo prabh bhaavai |
ਜੋ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ, ਉਹ ਸਦੀਵ ਹੀ ਪ੍ਰਸੰਨ ਪਤਨੀ ਹੈ।
She who is pleasing to God is forever a happy soul-bride.
ਗੁਰਸਬਦੀ; ਸੀਗਾਰੁ ਬਣਾਵੈ ॥
gurasabadee; seegaar banaavai |
ਗੁਰਾਂ ਦੇ ਉਪਦੇਸ਼ ਨੂੰ ਉਹ ਆਪਣਾ ਹਾਰਸ਼ਿੰਗਾਰ ਬਣਾਉਂਦੀਂ ਹੈ।
She makes the Word of the Guru's Shabad her decoration.
ਸੇਜ ਸੁਖਾਲੀ; ਅਨਦਿਨੁ ਹਰਿ ਰਾਵੈ ॥
sej sukhaalee; anadin har raavai |
ਉਸ ਦਾ ਪਲੰਘ ਸੁਖਦਾਈ ਹੈ ਅਤੇ ਰੈਣ ਦਿਹੁੰ ਉਹ ਆਪਣੇ ਸੁਆਮੀ ਨੂੰ ਮਾਣਦੀ ਹੈ।
Her bed is so comfortable; she enjoys her Lord, night and day.
ਮਿਲਿ ਪ੍ਰੀਤਮ; ਸਦਾ ਸੁਖੁ ਪਾਵੈ ॥੨॥
mil preetam; sadaa sukh paavai |2|
ਆਪਣੇ ਪਿਆਰੇ ਨੂੰ ਮਿਲ ਕੇ ਉਹ ਸਦਾ ਸੁਖ ਪਾਉਂਦੀ ਹੈ।
Meeting her Beloved, the obtains eternal peace. ||2||
ਸਾ ਸੋਹਾਗਣਿ ਸਾਚੀ; ਜਿਸੁ ਸਾਚਿ ਪਿਆਰੁ ॥
saa sohaagan saachee; jis saach piaar |
ਸੱਚੀ ਹੈ ਉਹ ਚੰਗੀ ਪਤਨੀ, ਜੋ ਸਤਿਪੁਰਖ ਨਾਲ ਪ੍ਰੇਮ ਕਰਦੀ ਹੈ।
She is a true, virtuous soul-bride, who enshrines love for the True Lord.
ਅਪਣਾ ਪਿਰੁ ਰਾਖੈ; ਸਦਾ ਉਰ ਧਾਰਿ ॥
apanaa pir raakhai; sadaa ur dhaar |
ਆਪਣੇ ਕੰਤ ਨੂੰ ਉਹ ਹਮੇਸ਼ਾਂ ਆਪਣੇ ਦਿਲ ਨਾਲ ਲਾਈ ਰੱਖਦੀ ਹੈ।
She keeps her Husband Lord always clasped to her heart.
ਨੇੜੈ ਵੇਖੈ; ਸਦਾ ਹਦੂਰਿ ॥
nerrai vekhai; sadaa hadoor |
ਉਹ ਉਸ ਨੂੰ ਲਾਗੇ ਹੀ ਨਹੀਂ; ਸਗੋਂ ਹਮੇਸ਼ਾਂ ਹਾਜ਼ਰ ਨਾਜ਼ਰ ਦੇਖਦੀ ਹੈ।
She sees Him near at hand, ever-present.
ਮੇਰਾ ਪ੍ਰਭੁ; ਸਰਬ ਰਹਿਆ ਭਰਪੂਰਿ ॥੩॥
meraa prabh; sarab rahiaa bharapoor |3|
ਮੇਰਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
My God is all-pervading everywhere. ||3||
ਆਗੈ; ਜਾਤਿ ਰੂਪੁ. ਨ ਜਾਇ ॥
aagai; jaat roop. na jaae |
ਪ੍ਰਲੋਕ ਵਿੱਚ, ਵਰਨ ਤੇ ਸੁੰਦਰਤਾ, ਇਨਸਾਨ ਦੇ ਨਾਲ ਨਹੀਂ ਜਾਂਦੇ।
Social status and beauty will not go with you hereafter.
ਤੇਹਾ ਹੋਵੈ; ਜੇਹੇ ਕਰਮ ਕਮਾਇ ॥
tehaa hovai; jehe karam kamaae |
ਜੇਹੋ ਜੇਹੇ ਅਮਲ ਉਸ ਨੇ ਕਮਾਏ ਹਨ, ਉੱਥੇ ਉਹ, ਉਹੋ ਜਿਹਾ, ਹੋ ਜਾਂਦਾ ਹੈ।
As are the deeds done here, so does one become.
ਸਬਦੇ; ਊਚੋ ਊਚਾ ਹੋਇ ॥
sabade; aoocho aoochaa hoe |
ਵਾਹਿਗੁਰੂ ਦੇ ਨਾਮ ਰਾਹੀਂ ਆਦਮੀ ਉੱਚਿਆਂ ਤੋਂ ਉੱਚਾ ਹੋ ਜਾਂਦਾ ਹੈ।
Through the Word of the Shabad, one becomes the highest of the high.
ਨਾਨਕ; ਸਾਚਿ ਸਮਾਵੈ ਸੋਇ ॥੪॥੮॥੪੭॥
naanak; saach samaavai soe |4|8|47|
ਹੇ ਨਾਨਕ! ਉਹ ਸੁੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
O Nanak, he is absorbed in the True Lord. ||4||8||47||