ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad KTV

Shabad

Read the complete Shabad with available meanings.

↗

ਗਉੜੀ ਮਹਲਾ ੫ ਮਾਂਝ ॥

gaurree mahalaa 5 maanjh |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ ਮਾਝ।

English meaning

Gauree, Fifth Mehl, Maajh:

↗

ਦੁਖ ਭੰਜਨੁ. ਤੇਰਾ ਨਾਮੁ ਜੀ; ਦੁਖ ਭੰਜਨੁ. ਤੇਰਾ ਨਾਮੁ ॥

dukh bhanjan. teraa naam jee; dukh bhanjan. teraa naam |

ਪੰਜਾਬੀ ਅਰਥ

ਕਲੇਸ਼-ਹਰਤਾ ਹੈ ਤੇਰਾ ਨਾਮ, ਹੈ ਪ੍ਰਭੂ! ਕਲੇਸ਼-ਹਰਤਾ ਹੈ ਤੇਰਾ ਨਾਮ।

English meaning

The Destroyer of sorrow is Your Name, Lord; the Destroyer of sorrow is Your Name.

↗

ਆਠ ਪਹਰ ਆਰਾਧੀਐ; ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥

aatth pehar aaraadheeai; pooran satigur giaan |1| rahaau |

ਪੰਜਾਬੀ ਅਰਥ

ਦਿਨ ਦੇ ਅਠੇ ਪਹਿਰ ਹੀ ਮੁਕੰਮਲ ਸੱਚੇ ਗੁਰਾਂ ਦੀ ਦਿਤੀ ਹੋਈ ਬ੍ਰਹਿਮ ਗਿਆਤ ਦਾ ਧਿਆਨ ਧਾਰ। ਠਹਿਰਾਉ।

English meaning

Twenty-four hours a day, dwell upon the wisdom of the Perfect True Guru. ||1||Pause||

↗

ਜਿਤੁ ਘਟਿ ਵਸੈ ਪਾਰਬ੍ਰਹਮੁ; ਸੋਈ ਸੁਹਾਵਾ ਥਾਉ ॥

jit ghatt vasai paarabraham; soee suhaavaa thaau |

ਪੰਜਾਬੀ ਅਰਥ

ਦਿਲ, ਜਿਸ ਅੰਦਰ ਸ਼੍ਰੋਮਣੀ ਸਾਹਿਬ ਨਿਵਾਸ ਰਖਦਾ ਹੈ, ਉਹ ਸੋਹਣੀ ਜਗ੍ਹਾ ਹੈ।

English meaning

That heart, in which the Supreme Lord God abides, is the most beautiful place.

↗

ਜਮ ਕੰਕਰੁ. ਨੇੜਿ ਨ ਆਵਈ; ਰਸਨਾ ਹਰਿ ਗੁਣ ਗਾਉ ॥੧॥

jam kankar. nerr na aavee; rasanaa har gun gaau |1|

ਪੰਜਾਬੀ ਅਰਥ

ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ ਜੋ ਆਪਣੀ ਜੀਭਾਂ ਨਾਲ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ।

English meaning

The Messenger of Death does not even approach those who chant the Glorious Praises of the Lord with the tongue. ||1||

↗

ਸੇਵਾ ਸੁਰਤਿ. ਨ ਜਾਣੀਆ; ਨਾ ਜਾਪੈ ਆਰਾਧਿ ॥

sevaa surat. na jaaneea; naa jaapai aaraadh |

ਪੰਜਾਬੀ ਅਰਥ

ਮੈਂ ਸਾਹਿਬ ਦੀ ਚਾਕਰੀ ਵਿੱਚ ਸੁਚੇਤ ਰਹਿਣ ਦੀ ਕਦਰ ਨੂੰ ਨਹੀਂ ਸਮਝਿਆ ਅਤੇ ਨਾਂ ਹੀ ਮੈਂ ਉਸ ਦੇ ਸਿਮਰਨ ਦੀ ਉਚੱਤਾ ਨੂੰ ਮਹਿਸੂਸ ਕੀਤਾ ਹੈ।

English meaning

I have not understood the wisdom of serving Him, nor have I worshipped Him in meditation.

↗

ਓਟ ਤੇਰੀ ਜਗਜੀਵਨਾ; ਮੇਰੇ ਠਾਕੁਰ ਅਗਮ ਅਗਾਧਿ ॥੨॥

ott teree jagajeevanaa; mere tthaakur agam agaadh |2|

ਪੰਜਾਬੀ ਅਰਥ

ਹੈ ਸ੍ਰਿਸ਼ਟੀ ਦੀ ਜਿੰਦ-ਜਾਨ! ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰੇ ਮੇਰੇ ਸਾਹਿਬ, ਤੂੰ ਹੀ ਮੇਰਾ ਆਸਰਾ ਹੈਂ।

English meaning

You are my Support, O Life of the World; O my Lord and Master, Inaccessible and Incomprehensible. ||2||

↗

ਭਏ ਕਿ੍ਰਪਾਲ ਗੁਸਾਈਆ; ਨਠੇ ਸੋਗ ਸੰਤਾਪ ॥

bhe kripaal gusaaeea; natthe sog santaap |

ਪੰਜਾਬੀ ਅਰਥ

ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਅਫਸੋਸ ਤੇ ਕਲੇਸ਼ ਦੌੜ ਜਾਂਦੇ ਹਨ।

English meaning

When the Lord of the Universe became merciful, sorrow and suffering departed.

↗

ਤਤੀ ਵਾਉ. ਨ ਲਗਈ; ਸਤਿਗੁਰਿ ਰਖੇ ਆਪਿ ॥੩॥

tatee vaau. na lagee; satigur rakhe aap |3|

ਪੰਜਾਬੀ ਅਰਥ

ਸੱਚੇ ਗੁਰੂ ਜੀ ਖੁਦ ਉਸ ਦੀ ਰੱਖਿਆ ਕਰਦੇ ਹਨ, ਬੱਚੇ ਨੂੰ ਗਰਮ ਹਵਾ ਤਕ ਭੀ ਨਹੀਂ ਛੂੰਹਦੀ।

English meaning

The hot winds do not even touch those who are protected by the True Guru. ||3||

↗

ਗੁਰੁ ਨਾਰਾਇਣੁ. ਦਯੁ ਗੁਰੁ; ਗੁਰੁ ਸਚਾ ਸਿਰਜਣਹਾਰੁ ॥

gur naaraaein. day gur; gur sachaa sirajanahaar |

ਪੰਜਾਬੀ ਅਰਥ

ਗੁਰੂ ਜੀ ਸਰਬ-ਵਿਆਪਕ ਸੁਆਮੀ ਹਨ, ਗੁਰੂ ਜੀ ਹੀ ਮਿਹਰਬਾਨ ਮਾਲਕ, ਅਤੇ ਗੁਰੂ ਜੀ ਹੀ ਸੱਚੇ ਕਰਤਾਰ।

English meaning

The Guru is the All-pervading Lord, the Guru is the Merciful Master; the Guru is the True Creator Lord.

↗

ਗੁਰਿ ਤੁਠੈ. ਸਭ ਕਿਛੁ ਪਾਇਆ; ਜਨ ਨਾਨਕ. ਸਦ ਬਲਿਹਾਰ ॥੪॥੨॥੧੭੦॥

gur tutthai. sabh kichh paaeaa; jan naanak. sad balihaar |4|2|170|

ਪੰਜਾਬੀ ਅਰਥ

ਗੁਰਾਂ ਦੇ ਪਰਮ-ਪ੍ਰਸੰਨ ਹੋਣ ਤੇ ਮੈਂ ਸਾਰਾ ਕੁਝ ਪ੍ਰਾਪਤ ਕਰ ਲਿਆ ਹੈ। ਨੋਕਰ ਨਾਨਕ, ਗੁਰਾਂ ਉਤੋਂ ਸਦੀਵ ਹੀ ਸਦਕੇ ਜਾਂਦਾ ਹੈ।

English meaning

When the Guru was totally satisfied, I obtained everything. Servant Nanak is forever a sacrifice to Him. ||4||2||170||