ਪ੍ਰਭ ਕੈ ਸਿਮਰਨਿ; ਰਿਧਿ ਸਿਧਿ ਨਉ ਨਿਧਿ ॥
prabh kai simaran; ridh sidh nau nidh |
ਸੁਆਮੀ ਦੇ ਭਜਨ ਵਿੱਚ ਦੌਲਤ, ਕਰਾਮਾਤ ਅਤੇ ਨੌ-ਖ਼ਜ਼ਾਨੇ ਹਨ।
In the remembrance of God are wealth, miraculous spiritual powers and the nine treasures.
Read the complete Shabad with available meanings.
ਪ੍ਰਭ ਕੈ ਸਿਮਰਨਿ; ਰਿਧਿ ਸਿਧਿ ਨਉ ਨਿਧਿ ॥
prabh kai simaran; ridh sidh nau nidh |
ਸੁਆਮੀ ਦੇ ਭਜਨ ਵਿੱਚ ਦੌਲਤ, ਕਰਾਮਾਤ ਅਤੇ ਨੌ-ਖ਼ਜ਼ਾਨੇ ਹਨ।
In the remembrance of God are wealth, miraculous spiritual powers and the nine treasures.
ਪ੍ਰਭ ਕੈ ਸਿਮਰਨਿ; ਗਿਆਨੁ ਧਿਆਨੁ ਤਤੁ ਬੁਧਿ ॥
prabh kai simaran; giaan dhiaan tat budh |
ਸੁਆਮੀ ਦੇ ਭਜਨ ਦੁਆਰਾ ਬੰਦਾ ਬ੍ਰਹਿਮਬੋਧ ਦਿਭਦ੍ਰਿਸ਼ਟੀ ਅਤੇ ਸਿਆਣਪ ਦਾ ਨਚੋੜ ਪ੍ਰਾਪਤ ਕਰ ਲੈਦਾ ਹੈ।
In the remembrance of God are knowledge, meditation and the essence of wisdom.
ਪ੍ਰਭ ਕੈ ਸਿਮਰਨਿ; ਜਪ ਤਪ ਪੂਜਾ ॥
prabh kai simaran; jap tap poojaa |
ਸੁਆਮੀ ਦੇ ਭਜਨ ਦੁਆਰਾ ਬੰਦਾ ਅਨੁਰਾਗ, ਘਾਲ ਮੁਸ਼ੱਕਤ ਅਤੇ ਉਪਾਸ਼ਨਾ ਪ੍ਰਾਪਤ ਕਰ ਲੈਦਾ ਹੈ।
In the remembrance of God are chanting, intense meditation and devotional worship.
ਪ੍ਰਭ ਕੈ ਸਿਮਰਨਿ; ਬਿਨਸੈ ਦੂਜਾ ॥
prabh kai simaran; binasai doojaa |
ਸਾਹਿਬ ਨੂੰ ਚੇਤੇ ਕਰਨ ਦੁਆਰਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।
In the remembrance of God, duality is removed.
ਪ੍ਰਭ ਕੈ ਸਿਮਰਨਿ; ਤੀਰਥ ਇਸਨਾਨੀ ॥
prabh kai simaran; teerath isanaanee |
ਸਾਹਿਬ ਨੂੰ ਚੇਤੇ ਕਰਨ ਦੁਆਰਾ ਯਾਤ੍ਰਾ ਅਸਥਾਨ ਤੇ ਨ੍ਹਾਉਣ ਦਾ ਫਲ ਪਾ ਲਈਦਾ ਹੈ।
In the remembrance of God are purifying baths at sacred shrines of pilgrimage.
ਪ੍ਰਭ ਕੈ ਸਿਮਰਨਿ; ਦਰਗਹ ਮਾਨੀ ॥
prabh kai simaran; daragah maanee |
ਸਾਹਿਬ ਨੂੰ ਚੇਤੇ ਕਰਨ ਦੁਆਰਾ, ਪ੍ਰਾਣੀ ਉਸ ਦਰਬਾਰ ਅੰਦਰ ਪੱਤ-ਆਬਰੂ ਪਾਉਂਦਾ ਹੈ।
In the remembrance of God, one attains honor in the Court of the Lord.
ਪ੍ਰਭ ਕੈ ਸਿਮਰਨਿ; ਹੋਇ ਸੁ ਭਲਾ ॥
prabh kai simaran; hoe su bhalaa |
ਸਾਹਿਬ ਨੂੰ ਚੇਤੇ ਕਰਨ ਦੁਆਰਾ ਜੀਵ ਉਸ ਦੀ ਰਜ਼ਾਂ ਨੂੰ ਮਿੱਠੀ ਕਰਕੇ ਮੰਨਦਾ ਹੈ।
In the remembrance of God, one becomes good.
ਪ੍ਰਭ ਕੈ ਸਿਮਰਨਿ; ਸੁਫਲ ਫਲਾ ॥
prabh kai simaran; sufal falaa |
ਸਾਹਿਬ ਨੂੰ ਚੇਤੇ ਕਰਨ ਦੁਆਰਾ ਇਨਸਾਨ ਸੁਹਣਾ ਫੁਲਦਾ ਫਲਦਾ ਹੈ।
In the remembrance of God, one flowers in fruition.
ਸੇ ਸਿਮਰਹਿ; ਜਿਨ ਆਪਿ ਸਿਮਰਾਏ ॥
se simareh; jin aap simaraae |
ਕੇਵਲ ਓਹੀ ਉਸ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੂੰ ਉਹ ਖੁਦ ਯਾਦ ਕਰਾਉਂਦਾ ਹੈ।
They alone remember Him in meditation, whom He inspires to meditate.
ਨਾਨਕ. ਤਾ ਕੈ; ਲਾਗਉ ਪਾਏ ॥੩॥
naanak. taa kai; laagau paae |3|
ਨਾਨਕ ਉਨ੍ਹਾਂ ਪੁਰਸ਼ਾਂ ਦੇ ਚਰਨਾਂ ਨੂੰ ਪਰਸਦਾ ਹੈ।
Nanak grasps the feet of those humble beings. ||3||