ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad MJQ

Shabad

Read the complete Shabad with available meanings.

↗

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

ਪੰਜਾਬੀ ਅਰਥ

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

English meaning

Gauree Gwaarayree, Fifth Mehl:

↗

ਸਾਧਸੰਗਿ; ਜਪਿਓ ਭਗਵੰਤੁ ॥

saadhasang; japio bhagavant |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਮੈਂ ਮੁਬਾਰਕ ਮਾਲਕ ਦਾ ਆਰਾਧਨ ਕਰਦਾ ਹਾਂ।

English meaning

In the Saadh Sangat, the Company of the Holy, I meditate on the Lord God.

↗

ਕੇਵਲ ਨਾਮੁ; ਦੀਓ ਗੁਰਿ ਮੰਤੁ ॥

keval naam; deeo gur mant |

ਪੰਜਾਬੀ ਅਰਥ

ਗੁਰਾਂ ਨੇ ਮੈਨੂੰ ਸਿਰਫ ਨਾਮ ਦਾ ਹੀ ਜਾਦੂ ਦਿਤਾ ਹੈ।

English meaning

The Guru has given me the Mantra of the Naam, the Name of the Lord.

↗

ਤਜਿ ਅਭਿਮਾਨ; ਭਏ ਨਿਰਵੈਰ ॥

taj abhimaan; bhe niravair |

ਪੰਜਾਬੀ ਅਰਥ

ਆਪਣੀ ਹੰਗਤਾ ਛੱਡ ਕੇ ਮੈਂ ਦੁਸ਼ਮਨੀ-ਰਹਿਤ ਹੋ ਗਿਆ ਹਾਂ।

English meaning

Shedding my ego, I have become free of hate.

↗

ਆਠ ਪਹਰ; ਪੂਜਹੁ ਗੁਰ ਪੈਰ ॥੧॥

aatth pehar; poojahu gur pair |1|

ਪੰਜਾਬੀ ਅਰਥ

ਦਿਨ ਦੇ ਅੱਠੇ ਪਹਿਰ ਹੀ ਮੈਂ ਗੁਰਾਂ ਦੇ ਚਰਨਾ ਦੀ ਉਪਾਸ਼ਨਾ ਕਰਦਾ ਹਾਂ।

English meaning

Twenty-four hours a day, I worship the Guru's Feet. ||1||

↗

ਅਬ ਮਤਿ ਬਿਨਸੀ; ਦੁਸਟ ਬਿਗਾਨੀ ॥

ab mat binasee; dusatt bigaanee |

ਪੰਜਾਬੀ ਅਰਥ

ਹੁਣ ਮੇਰੀ ਮੰਦੀ ਤੇ ਓਪਰੀ ਅਕਲ ਨਾਸ ਹੋ ਗਈ ਹੈ,

English meaning

Now, my evil sense of alienation is eliminated,

↗

ਜਬ ਤੇ ਸੁਣਿਆ; ਹਰਿ ਜਸੁ ਕਾਨੀ ॥੧॥ ਰਹਾਉ ॥

jab te suniaa; har jas kaanee |1| rahaau |

ਪੰਜਾਬੀ ਅਰਥ

ਜਦ ਦੀ ਮੈਂ ਵਾਹਿਗੁਰੂ ਦੀ ਕੀਰਤੀ ਆਪਣੇ ਕੰਨਾਂ ਨਾਲ ਸਰਵਣ ਕੀਤੀ ਹੈ। ਠਹਿਰਾਉ।

English meaning

since I have heard the Praises of the Lord with my ears. ||1||Pause||

↗

ਸਹਜ ਸੂਖ; ਆਨੰਦ ਨਿਧਾਨ ॥

sehaj sookh; aanand nidhaan |

ਪੰਜਾਬੀ ਅਰਥ

ਜੋ ਟਿਕਾਓ, ਆਰਾਮ ਤੇ ਖੁਸ਼ੀ ਦਾ ਖਜਾਨਾ ਹੈ,

English meaning

The Savior Lord is the treasure of intuitive peace, poise and bliss.

↗

ਰਾਖਨਹਾਰ; ਰਖਿ ਲੇਇ ਨਿਦਾਨ ॥

raakhanahaar; rakh lee nidaan |

ਪੰਜਾਬੀ ਅਰਥ

ਉਹ ਰਖਿਅਕ, ਆਖਰਕਾਰ, ਮੈਨੂੰ ਬਚਾ ਲਵੇਗਾ।

English meaning

He shall save me in the end.

↗

ਦੂਖ ਦਰਦ ਬਿਨਸੇ ਭੈ ਭਰਮ ॥

dookh darad binase bhai bharam |

ਪੰਜਾਬੀ ਅਰਥ

ਮੇਰੀ ਪੀੜ ਤਕਲੀਫ ਡਰ ਤੇ ਵਹਿਮ ਨਾਸ ਹੋ ਗਏ ਹਨ।

English meaning

My pains, sufferings, fears and doubts have been erased.

↗

ਆਵਣ ਜਾਣ ਰਖੇ; ਕਰਿ ਕਰਮ ॥੨॥

aavan jaan rakhe; kar karam |2|

ਪੰਜਾਬੀ ਅਰਥ

ਜੰਮਣ ਮਰਨ ਤੋਂ ਉਸ ਨੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਹੈ।

English meaning

He has mercifully saved me from coming and going in reincarnation. ||2||

↗

ਪੇਖੈ ਬੋਲੈ ਸੁਣੈ; ਸਭੁ ਆਪਿ ॥

pekhai bolai sunai; sabh aap |

ਪੰਜਾਬੀ ਅਰਥ

ਪ੍ਰਭੂ ਆਪੇ ਹੀ ਸਾਰਾ ਕੁਝ ਵੇਖਦਾ ਆਖਦਾ ਅਤੇ ਸੁਣਦਾ ਹੈ।

English meaning

He Himself beholds, speaks and hears all.

↗

ਸਦਾ ਸੰਗਿ; ਤਾ ਕਉ ਮਨ ਜਾਪਿ ॥

sadaa sang; taa kau man jaap |

ਪੰਜਾਬੀ ਅਰਥ

ਹੇ ਮੇਰੀ ਆਤਮਾ ਉਸ ਦਾ ਸਿਮਰਣ ਕਰ, ਜੋ ਹਮੇਸ਼ਾਂ ਹੀ ਤੇਰੇ ਅੰਗ ਸੰਗ ਹੈ।

English meaning

O my mind, meditate on the One who is always with you.

↗

ਸੰਤ ਪ੍ਰਸਾਦਿ; ਭਇਓ ਪਰਗਾਸੁ ॥

sant prasaad; bheo paragaas |

ਪੰਜਾਬੀ ਅਰਥ

ਸਾਧੂਆਂ ਦੀ ਦਇਆ ਦੁਆਰਾ ਪ੍ਰਕਾਸ਼ ਹੋ ਗਿਆ ਹੈ।

English meaning

By the Grace of the Saints, the Light has dawned.

↗

ਪੂਰਿ ਰਹੇ; ਏਕੈ ਗੁਣਤਾਸੁ ॥੩॥

poor rahe; ekai gunataas |3|

ਪੰਜਾਬੀ ਅਰਥ

ਗੁਣਾ ਦਾ ਖਜਾਨਾ ਇਕ ਪ੍ਰਭੂ ਹਰ ਥਾ ਪਰੀਪੂਰਨ ਹੋ ਰਿਹਾ ਹੈ।

English meaning

The One Lord, the Treasure of Excellence, is perfectly pervading everywhere. ||3||

↗

ਕਹਤ ਪਵਿਤ੍ਰ ਸੁਣਤ ਪੁਨੀਤ ॥

kehat pavitr sunat puneet |

ਪੰਜਾਬੀ ਅਰਥ

ਪਾਵਨ ਹਨ ਜੋ ਜਪਦੇ ਹਨ, ਪਵਿਤ੍ਰ ਹਨ ਜੋ ਸੁਣਦੇ ਹਨ,

English meaning

Pure are those who speak, and sanctified are those who hear and sing,

↗

ਗੁਣ ਗੋਵਿੰਦ; ਗਾਵਹਿ ਨਿਤ ਨੀਤ ॥

gun govind; gaaveh nit neet |

ਪੰਜਾਬੀ ਅਰਥ

ਅਤੇ ਗਾਉਂਦੇ ਹਨ ਸਦਾ ਲਈ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ।

English meaning

Forever and ever, the Glorious Praises of the Lord of the Universe.

↗

ਕਹੁ ਨਾਨਕ; ਜਾ ਕਉ ਹੋਹੁ ਕਿ੍ਰਪਾਲ ॥

kahu naanak; jaa kau hohu kripaal |

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਤੂੰ ਮਿਹਰਬਾਨ ਹੋ ਜਾਂਦਾ ਹੈ,

English meaning

Says Nanak, when the Lord bestows His Mercy,

↗

ਤਿਸੁ ਜਨ ਕੀ; ਸਭ ਪੂਰਨ ਘਾਲ ॥੪॥੨੩॥੯੨॥

tis jan kee; sabh pooran ghaal |4|23|92|

ਪੰਜਾਬੀ ਅਰਥ

ਉਸ ਪੁਰਸ਼ ਦੀ ਸਮੁੰਹ ਸੇਵਾ ਸੰਪੂਰਨ ਹੋ ਜਾਂਦੀ ਹੈ।

English meaning

all one's efforts are fulfilled. ||4||23||92||