ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad RTY

Shabad

Read the complete Shabad with available meanings.

↗

ਗਉੜੀ ਮਃ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਸਿਮਰਿ ਸਿਮਰਿ; ਸਿਮਰਿ ਸੁਖੁ ਪਾਇਆ ॥

simar simar; simar sukh paaeaa |

ਪੰਜਾਬੀ ਅਰਥ

ਰੱਬ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕੀਤਾ ਹੈ।

English meaning

Meditating, meditating, meditating in remembrance, I have found peace.

↗

ਚਰਨ ਕਮਲ ਗੁਰ; ਰਿਦੈ ਬਸਾਇਆ ॥੧॥

charan kamal gur; ridai basaaeaa |1|

ਪੰਜਾਬੀ ਅਰਥ

ਗੁਰਾਂ ਦੇ ਕੰਵਲ ਰੂਪੀ ਚਰਨ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਏ ਹਨ।

English meaning

I have enshrined the Lotus Feet of the Guru within my heart. ||1||

↗

ਗੁਰ ਗੋਬਿੰਦੁ; ਪਾਰਬ੍ਰਹਮੁ ਪੂਰਾ ॥

gur gobind; paarabraham pooraa |

ਪੰਜਾਬੀ ਅਰਥ

ਸ਼੍ਰੋਮਣੀ ਸਾਹਿਬ ਸਰੂਪ, ਗੁਰੂ-ਵਾਹਿਗੁਰੂ ਪੁਰਨ ਹਨ।

English meaning

The Guru, the Lord of the Universe, the Supreme Lord God, is perfect.

↗

ਤਿਸਹਿ ਅਰਾਧਿ; ਮੇਰਾ ਮਨੁ ਧੀਰਾ ॥ ਰਹਾਉ ॥

tiseh araadh; meraa man dheeraa | rahaau |

ਪੰਜਾਬੀ ਅਰਥ

ਉਸ ਦਾ ਚਿੰਤਨ ਕਰਨ ਦੁਆਰਾ ਮੇਰੀ ਆਤਮਾ ਧੀਰਜਵਾਨ ਹੋ ਗਈ ਹੈ। ਠਹਿਰਾਉ।

English meaning

Worshipping Him, my mind has found a lasting peace. ||Pause||

↗

ਅਨਦਿਨੁ ਜਪਉ; ਗੁਰੂ ਗੁਰ ਨਾਮ ॥

anadin jpau; guroo gur naam |

ਪੰਜਾਬੀ ਅਰਥ

ਰਾਤ ਦਿਨ ਮੈਂ ਵਡੇ ਗੁਰਾਂ ਦੇ ਨਾਮ ਦਾ ਸਿਮਰਨ ਕਰਦਾ ਹਾਂ।

English meaning

Night and day, I meditate on the Guru, and the Name of the Guru.

↗

ਤਾ ਤੇ; ਸਿਧਿ ਭਏ ਸਗਲ ਕਾਂਮ ॥੨॥

taa te; sidh bhe sagal kaam |2|

ਪੰਜਾਬੀ ਅਰਥ

ਜਿਸ ਦੁਆਰਾ ਮੈਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।

English meaning

Thus all my works are brought to perfection. ||2||

↗

ਦਰਸਨ ਦੇਖਿ; ਸੀਤਲ ਮਨ ਭਏ ॥

darasan dekh; seetal man bhe |

ਪੰਜਾਬੀ ਅਰਥ

ਗੁਰਾਂ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਸ਼ਾਂਤਿ ਹੋ ਗਿਆ ਹੈ,

English meaning

Beholding the Blessed Vision of His Darshan, my mind has become cool and tranquil,

↗

ਜਨਮ ਜਨਮ ਕੇ; ਕਿਲਬਿਖ ਗਏ ॥੩॥

janam janam ke; kilabikh ge |3|

ਪੰਜਾਬੀ ਅਰਥ

ਅਤੇ ਮੇਰੇ ਅਨੇਕਾਂ ਜਨਮਾ ਦੇ ਪਾਪ ਧੋਤੇ ਗਏ ਹਨ।

English meaning

and the sinful mistakes of countless incarnations have been washed away. ||3||

↗

ਕਹੁ ਨਾਨਕ; ਕਹਾ ਭੈ ਭਾਈ ॥

kahu naanak; kahaa bhai bhaaee |

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਮੇਰੇ ਲਈ, ਹੁਣ ਡਰ ਕਿੱਥੇ ਹੇ, ਹੇ ਭਰਾ?

English meaning

Says Nanak, where is fear now, O Siblings of Destiny?

↗

ਅਪਨੇ ਸੇਵਕ ਕੀ; ਆਪਿ ਪੈਜ ਰਖਾਈ ॥੪॥੧੧੨॥

apane sevak kee; aap paij rakhaaee |4|112|

ਪੰਜਾਬੀ ਅਰਥ

ਆਪਣੇ ਟਹਿਲੁਏ ਦੀ ਗੁਰਾਂ ਨੇ ਆਪੇ ਹੀ ਇੱਜ਼ਤ ਰੱਖੀ ਹੈ।

English meaning

The Guru Himself has preserved the honor of His servant. ||4||112||