ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad SBB

Shabad

Read the complete Shabad with available meanings.

↗

ਗਉੜੀ ਮਹਲਾ ੯ ॥

gaurree mahalaa 9 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਨੌਵੀਂ।

English meaning

Gauree, Ninth Mehl:

↗

ਸਾਧੋ; ਰਾਮ ਸਰਨਿ ਬਿਸਰਾਮਾ ॥

saadho; raam saran bisaraamaa |

ਪੰਜਾਬੀ ਅਰਥ

ਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ।

English meaning

Holy Saadhus: rest and peace are in the Sanctuary of the Lord.

↗

ਬੇਦ ਪੁਰਾਨ ਪੜੇ ਕੋ ਇਹ ਗੁਨ; ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥

bed puraan parre ko ih gun; simare har ko naamaa |1| rahaau |

ਪੰਜਾਬੀ ਅਰਥ

ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। ਠਹਿਰਾਉ।

English meaning

This is the blessing of studying the Vedas and the Puraanas, that you may meditate on the Name of the Lord. ||1||Pause||

↗

ਲੋਭ ਮੋਹ. ਮਾਇਆ ਮਮਤਾ ਫੁਨਿ; ਅਉ ਬਿਖਿਅਨ ਕੀ ਸੇਵਾ ॥

lobh moh. maaeaa mamataa fun; aau bikhian kee sevaa |

ਪੰਜਾਬੀ ਅਰਥ

ਲਾਲਚ, ਸੰਸਾਰੀ ਲਗਨ, ਧਨ ਦੌਲਤ, ਅਪਣੱਤ, ਬਦੀਆਂ ਦੀ ਚਾਕਰੀ,

English meaning

Greed, emotional attachment to Maya, possessiveness, the service of evil, pleasure and pain,

↗

ਹਰਖ ਸੋਗ ਪਰਸੈ ਜਿਹ ਨਾਹਨਿ; ਸੋ ਮੂਰਤਿ ਹੈ ਦੇਵਾ ॥੧॥

harakh sog parasai jih naahan; so moorat hai devaa |1|

ਪੰਜਾਬੀ ਅਰਥ

ਅਤੇ ਫਿਰ ਖੁਸ਼ੀ ਤੇ ਗਮੀ ਜਿਸ ਨੂੰ ਨਹੀਂ ਛੋਹੰਦੀ, ਉਹ ਪੁਰਸ਼ ਪ੍ਰਕਾਸ਼ਵਾਨ-ਪ੍ਰਭੂ ਦਾ ਸਰੂਪ ਹੈ।

English meaning

- those who are not touched by these, are the very embodiment of the Divine Lord. ||1||

↗

ਸੁਰਗ ਨਰਕ. ਅੰਮਿ੍ਰਤ ਬਿਖੁ, ਏ ਸਭ; ਤਿਉ ਕੰਚਨ ਅਰੁ ਪੈਸਾ ॥

surag narak. amrit bikh, e sabh; tiau kanchan ar paisaa |

ਪੰਜਾਬੀ ਅਰਥ

ਬਹਿਸ਼ਤ ਤੇ ਦੋਜ਼ਕ, ਸੁਧਾਰਸ ਤੇ ਜ਼ਹਿਰ ਅਤੇ ਸੋਨਾ ਤੇ ਪੈਸਾ ਇਹ ਸਾਰੇ ਉਸ ਨੂੰ ਇਕ ਸਮਾਨ ਹਨ।

English meaning

Heaven and hell, ambrosial nectar and poison, gold and copper - these are all alike to them.

↗

ਉਸਤਤਿ ਨਿੰਦਾ. ਏ ਸਮ ਜਾ ਕੈ; ਲੋਭੁ ਮੋਹੁ ਫੁਨਿ ਤੈਸਾ ॥੨॥

ausatat nindaa. e sam jaa kai; lobh mohu fun taisaa |2|

ਪੰਜਾਬੀ ਅਰਥ

ਜਿਸ ਨੂੰ ਉਪਮਾ ਤੇ ਨਿੰਦਿਆ, ਲਾਲਚ ਤੇ ਸੰਤੁਸ਼ਟਤਾ, ਲਗਨ ਤੇ ਅਲੇਪਤਾ ਇਕੋ ਜੇਹੀਆਂ ਹਨ,

English meaning

Praise and slander are all the same to them, as are greed and attachment. ||2||

↗

ਦੁਖੁ ਸੁਖੁ. ਏ ਬਾਧੇ ਜਿਹ ਨਾਹਨਿ; ਤਿਹ ਤੁਮ ਜਾਨਉ ਗਿਆਨੀ ॥

dukh sukh. e baadhe jih naahan; tih tum jaanau giaanee |

ਪੰਜਾਬੀ ਅਰਥ

ਅਤੇ ਜਿਸ ਨੂੰ ਇਹ ਪੀੜ ਤੇ ਪਰਸੰਨਤਾ ਬੰਨ੍ਹਦੀਆਂ ਨਹੀਂ, ਉਸ ਨੂੰ ਤੂੰ ਬ੍ਰਹਿਮ ਬੇਤਾ ਕਰ ਕੇ ਸਮਝ ਲੈ।

English meaning

They are not bound by pleasure and pain - know that they are truly wise.

↗

ਨਾਨਕ. ਮੁਕਤਿ ਤਾਹਿ ਤੁਮ ਮਾਨਉ; ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥

naanak. mukat taeh tum maanau; ih bidh ko jo praanee |3|7|

ਪੰਜਾਬੀ ਅਰਥ

ਨਾਨਕ ਤੂੰ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਹੜਾ ਜੀਵ ਇਸ ਪਰਕਾਰ ਦਾ ਹੈ।

English meaning

O Nanak, recognize those mortal beings as liberated, who live this way of life. ||3||7||