ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 213

Sri Guru Granth Sahib Ji

Read respectfully, Ang by Ang, with available transliteration and meanings.

↗

ਪਹਿਰੈ ਬਾਗਾ. ਕਰਿ ਇਸਨਾਨਾ; ਚੋਆ ਚੰਦਨ ਲਾਏ ॥

pahirai baagaa. kar isanaanaa; choaa chandan laae |

ਪੰਜਾਬੀ ਅਰਥ

ਤੂੰ ਮੰਜਨ ਕਰਦਾ ਹੈਂ ਤੇ ਚਿੱਟੇ ਬਸਤਰ ਪਾਉਂਦਾ ਹੈਂ ਅਤੇ ਆਪਣੇ ਆਪ ਨੂੰ ਤੂੰ ਚੰਨਣ ਦੇ ਅਤਰ ਨਾਲ ਸੁੰਗਧਤ ਕਰਦਾ ਹੈਂ।

English meaning

You wear white clothes and take cleansing baths, and anoint yourself with sandalwood oil.

↗

ਨਿਰਭਉ ਨਿਰੰਕਾਰ ਨਹੀ ਚੀਨਿਆ; ਜਿਉ ਹਸਤੀ ਨਾਵਾਏ ॥੩॥

nirbhau nirankaar nahee cheeniaa; jiau hasatee naavaae |3|

ਪੰਜਾਬੀ ਅਰਥ

ਤੂੰ ਭੈ-ਰਹਿਤ, ਸਰੂਪ-ਰਹਿਤ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤੇਰਾ ਇਸ਼ਨਾਨ ਹਾਥੀ ਦੇ ਨ੍ਹਾਉਣ ਵਰਗਾ ਹੈ।

English meaning

But you do not remember the Fearless, Formless Lord - you are like an elephant bathing in the mud. ||3||

↗

ਜਉ ਹੋਇ ਕਿ੍ਰਪਾਲ. ਤ ਸਤਿਗੁਰੁ ਮੇਲੈ; ਸਭਿ ਸੁਖ ਹਰਿ ਕੇ ਨਾਏ ॥

jau hoe kripaal. ta satigur melai; sabh sukh har ke naae |

ਪੰਜਾਬੀ ਅਰਥ

ਜਦ ਹਰੀ ਮਿਹਰਬਾਨ ਹੁੰਦਾ ਹੈ, ਤਦ ਉਹ ਸੱਚੇ ਗੁਰਾਂ ਨਾਲ ਤੈਨੂੰ ਮਿਲਾਉਂਦਾ ਹੈ, ਸਾਰਾ ਆਰਾਮ ਰੱਬ ਦੇ ਨਾਮ ਅੰਦਰ ਵਸਦਾ ਹੈ।

English meaning

When God becomes merciful, He leads you to meet the True Guru; all peace is in the Name of the Lord.

↗

ਮੁਕਤੁ ਭਇਆ. ਬੰਧਨ ਗੁਰਿ ਖੋਲੇ; ਜਨ ਨਾਨਕ. ਹਰਿ ਗੁਣ ਗਾਏ ॥੪॥੧੪॥੧੫੨॥

mukat bheaa. bandhan gur khole; jan naanak. har gun gaae |4|14|152|

ਪੰਜਾਬੀ ਅਰਥ

ਗੋਲਾ ਨਾਨਕ ਨਾਰਾਇਣ ਦੀ ਮਹਿਮਾ ਅਲਾਪਦਾ ਹੈ, ਗੁਰਾਂ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਹਨ ਤੇ ਉਹ ਮੁਕਤ ਹੋ ਗਿਆ ਹੈ।

English meaning

The Guru has liberated me from bondage; servant Nanak sings the Glorious Praises of the Lord. ||4||14||152||

↗

ਗਉੜੀ ਪੂਰਬੀ ਮਹਲਾ ੫ ॥

gaurree poorabee mahalaa 5 |

ਪੰਜਾਬੀ ਅਰਥ

ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਮੇਰੇ ਮਨ; ਗੁਰੁ ਗੁਰੁ ਗੁਰੁ. ਸਦ ਕਰੀਐ ॥

mere man; gur gur gur. sad kareeai |

ਪੰਜਾਬੀ ਅਰਥ

ਮੇਰੀ ਜ਼ਿੰਦੜੀਏ ਤੂੰ ਸਦੀਵ ਹੀ ਵਿਸ਼ਾਲ ਵਾਹਿਗੁਰੂ ਸਰੂਪ ਗੁਰਾਂ ਦਾ ਧਿਆਨ ਧਾਰ।

English meaning

O my mind, dwell always upon the Guru, Guru, Guru.

↗

ਰਤਨ ਜਨਮੁ ਸਫਲੁ ਗੁਰਿ ਕੀਆ; ਦਰਸਨ ਕਉ ਬਲਿਹਰੀਐ ॥੧॥ ਰਹਾਉ ॥

ratan janam safal gur keea; darasan kau balihareeai |1| rahaau |

ਪੰਜਾਬੀ ਅਰਥ

ਅਮੋਲਕ ਜਨਮ ਗੁਰਾਂ ਨੇ ਫਲਦਾਇਕ ਬਣਾ ਦਿਤਾ ਹੈ, ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਜਾਂਦਾ ਹਾਂ। ਠਹਿਰਾਉ।

English meaning

The Guru has made the jewel of this human life prosperous and fruitful. I am a sacrifice to the Blessed Vision of His Darshan. ||1||Pause||

↗

ਜੇਤੇ ਸਾਸ ਗ੍ਰਾਸ ਮਨੁ ਲੇਤਾ; ਤੇਤੇ ਹੀ ਗੁਨ ਗਾਈਐ ॥

jete saas graas man letaa; tete hee gun gaaeeai |

ਪੰਜਾਬੀ ਅਰਥ

ਜਿੰਨ੍ਹੇ ਸੁਆਸ ਤੇ ਗ੍ਰਾਹੀਆਂ ਤੂੰ ਲੈਂਦੀ ਹੈ ਮੇਰੀ ਹੈ, ਜਿੰਦੜੀਏ! ਓਨੀ ਵਾਰੀ ਹੀ ਤੂੰ ਪ੍ਰਭੂ ਦੀ ਉਸਤਤੀ ਗਾਇਨ ਕਰ।

English meaning

As many breaths and morsels as you take, O my mind - so many times, sing His Glorious Praises.

↗

ਜਉ ਹੋਇ ਦੈਆਲੁ ਸਤਿਗੁਰੁ ਅਪੁਨਾ; ਤਾ ਇਹ ਮਤਿ ਬੁਧਿ ਪਾਈਐ ॥੧॥

jau hoe daiaal satigur apunaa; taa ih mat budh paaeeai |1|

ਪੰਜਾਬੀ ਅਰਥ

ਜਦ ਮੇਰਾ ਸੱਚਾ ਗੁਰੂ ਦਇਆਵਾਨ ਹੋ ਜਾਂਦਾ ਹੈ, ਕੇਵਲ ਤਾਂ ਹੀ ਇਹ ਸਮਝ ਤੇ ਅਕਲ ਪ੍ਰਾਪਤ ਹੁੰਦੀ ਹੈ।

English meaning

When the True Guru becomes merciful, then this wisdom and understanding is obtained. ||1||

↗

ਮੇਰੇ ਮਨ ਨਾਮਿ ਲਏ. ਜਮ ਬੰਧ ਤੇ ਛੂਟਹਿ; ਸਰਬ ਸੁਖਾ ਸੁਖ ਪਾਈਐ ॥

mere man naam le. jam bandh te chhootteh; sarab sukhaa sukh paaeeai |

ਪੰਜਾਬੀ ਅਰਥ

ਨਾਮ ਲੈਣ ਦੁਆਰਾ ਹੈ ਮੇਰੀ ਜਿੰਦੜੀਏ ਤੂੰ ਮੌਤ ਦੇ ਦੂਤ ਦੀ ਕੈਦ ਤੋਂ ਖਲਾਸੀ ਪਾ ਜਾਵੇਗੀ, ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ ਜਾਵੇਗੀ।

English meaning

O my mind, taking the Naam, you shall be released from the bondage of death, and the peace of all peace will be found.

↗

ਸੇਵਿ ਸੁਆਮੀ ਸਤਿਗੁਰੁ ਦਾਤਾ; ਮਨ ਬੰਛਤ ਫਲ ਆਈਐ ॥੨॥

sev suaamee satigur daataa; man banchhat fal aaeeai |2|

ਪੰਜਾਬੀ ਅਰਥ

ਦਾਤਾਰ ਮਾਲਕ, ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਦਿਲ ਚਾਹੁੰਦੀਆਂ ਮੁਰਾਦਾ ਪਾ ਲਈਦੀਆਂ ਹਨ।

English meaning

Serving your Lord and Master, the True Guru, the Great Giver, you shall obtain the fruits of your mind's desires. ||2||

↗

ਨਾਮੁ ਇਸਟੁ ਮੀਤ ਸੁਤ ਕਰਤਾ; ਮਨ ਸੰਗਿ ਤੁਹਾਰੈ ਚਾਲੈ ॥

naam isatt meet sut karataa; man sang tuhaarai chaalai |

ਪੰਜਾਬੀ ਅਰਥ

ਮੇਰੇ ਮਨੁਏ, ਸਿਰਜਨਹਾਰ ਦਾ ਨਾਮ ਤੇਰਾ ਪਿਆਰਾ ਮਿੱਤ੍ਰ ਤੇ ਪੁੱਤ੍ਰ ਹੈ ਅਤੇ ਇਹ ਹੀ ਤੇਰੇ ਨਾਲ ਜਾਏਗਾ।

English meaning

The Name of the Creator is your beloved friend and child; it alone shall go along with you, O my mind.

↗

ਕਰਿ ਸੇਵਾ. ਸਤਿਗੁਰ ਅਪੁਨੇ ਕੀ; ਗੁਰ ਤੇ ਪਾਈਐ ਪਾਲੈ ॥੩॥

kar sevaa. satigur apune kee; gur te paaeeai paalai |3|

ਪੰਜਾਬੀ ਅਰਥ

ਆਪਣੇ ਸੱਚੇ ਗੁਰਾਂ ਦੀ ਚਾਕਰੀ ਕਮਾ। ਗੁਰਾਂ ਦੇ ਪਾਸੋਂ ਨਾਮ ਝੋਲੀ ਵਿੱਚ ਪੈ ਜਾਂਦਾ ਹੈ।

English meaning

So serve your True Guru, and you shall receive the Name from the Guru. ||3||

↗

ਗੁਰਿ ਕਿਰਪਾਲਿ ਕਿ੍ਰਪਾ ਪ੍ਰਭਿ ਧਾਰੀ; ਬਿਨਸੇ ਸਰਬ ਅੰਦੇਸਾ ॥

gur kirapaal kripaa prabh dhaaree; binase sarab andesaa |

ਪੰਜਾਬੀ ਅਰਥ

ਜਦ ਮੇਰੇ ਮਾਲਕ, ਮਿਹਰਬਾਨ ਗੁਰਾਂ ਨੇ ਮੇਰੇ ਉਤੇ ਦਇਆ ਕੀਤੀ ਤਾਂ ਮੇਰੇ ਸਾਰੇ iਫ਼ਕਰ ਮਿਟ ਗਏ।

English meaning

When God, the Merciful Guru, showered His Mercy upon me, all my anxieties were dispelled.

↗

ਨਾਨਕ. ਸੁਖੁ ਪਾਇਆ ਹਰਿ ਕੀਰਤਨਿ; ਮਿਟਿਓ ਸਗਲ ਕਲੇਸਾ ॥੪॥੧੫॥੧੫੩॥

naanak. sukh paaeaa har keeratan; mittio sagal kalesaa |4|15|153|

ਪੰਜਾਬੀ ਅਰਥ

ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ ਤੇ ਉਸ ਦੇ ਸਮੂਹ ਦੁਖੜੇ ਦੂਰ ਹੋ ਗਏ ਹਨ।

English meaning

Nanak has found the peace of the Kirtan of the Lord's Praises. All his sorrows have been dispelled. ||4||15||153||

↗

ਰਾਗੁ ਗਉੜੀ ਮਹਲਾ ੫ ॥

raag gaurree mahalaa 5 |

ਪੰਜਾਬੀ ਅਰਥ

ਰਾਗੁ ਗਊੜੀ ਪਾਤਸ਼ਾਹੀ ਪੰਜਵੀਂ।

English meaning

Raag Gauree, Fifth Mehl:

↗

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

↗

ਤਿ੍ਰਸਨਾ. ਬਿਰਲੇ ਹੀ ਕੀ; ਬੁਝੀ ਹੇ ॥੧॥ ਰਹਾਉ ॥

trisanaa. birale hee kee; bujhee he |1| rahaau |

ਪੰਜਾਬੀ ਅਰਥ

ਤ੍ਰੇਹ ਬਹੁਤ ਹੀ ਥੋੜਿਆਂ ਦੀ ਨਵਿਰਤਾ ਹੋਈ ਹੈ। ਠਹਿਰਾਉ।

English meaning

The thirst of only a few is quenched. ||1||Pause||

↗

ਕੋਟਿ ਜੋਰੇ ਲਾਖ ਕ੍ਰੋਰੇ; ਮਨੁ ਨ ਹੋਰੇ ॥ ਪਰੈ ਪਰੈ ਹੀ ਕਉ; ਲੁਝੀ ਹੇ ॥੧॥

kott jore laakh krore; man na hore | parai parai hee kau; lujhee he |1|

ਪੰਜਾਬੀ ਅਰਥ

ਇਨਸਾਨ ਕ੍ਰੋੜਾਂ ਅਤੇ ਲਖਾਂ ਕ੍ਰੋੜਾ ਇਕਤਰ ਕਰਦਾ ਹੈ, ਪਰ ਆਪਣੇ ਮਨੂਏ ਨੂੰ ਨਹੀਂ ਰੋਕਦਾ, ਤੇ ਉਹ ਹੋਰ ਤੇ ਹੋਰ ਲਈ ਲਲਚਾਉਂਦਾ ਹੈ।

English meaning

People may accumulate hundreds of thousands, millions, tens of millions, and yet the mind is not restrained. They only yearn for more and more. ||1||

↗

ਸੁੰਦਰ ਨਾਰੀ ਅਨਿਕ ਪਰਕਾਰੀ; ਪਰ ਗਿ੍ਰਹ ਬਿਕਾਰੀ ॥ ਬੁਰਾ ਭਲਾ ਨਹੀ ਸੁਝੀ ਹੇ ॥੨॥

sundar naaree anik parakaaree; par grih bikaaree | buraa bhalaa nahee sujhee he |2|

ਪੰਜਾਬੀ ਅਰਥ

ਉਸ ਦੇ ਕੋਲ ਕਈ ਤਰ੍ਹਾ ਦੀਆਂ ਸੁਹਣੀਆਂ ਇਸਤਰੀਆਂ ਹਨ ਫਿਰ ਭੀ ਉਹ ਹੋਰਨਾ ਦੇ ਘਰਾਂ ਵਿੱਚ ਵਿਭਚਾਰ ਕਰਦਾ ਹੈ। ਮੰਦੇ ਅਤੇ ਚੰਗੇ ਦੀ ਉਹ ਪਛਾਣ ਹੀ ਨਹੀਂ ਕਰਦਾ।

English meaning

They may have all sorts of beautiful women, but still, they commit adultery in the homes of others. They do not distinguish between good and bad. ||2||

↗

ਅਨਿਕ ਬੰਧਨ ਮਾਇਆ, ਭਰਮਤੁ ਭਰਮਾਇਆ; ਗੁਣ ਨਿਧਿ. ਨਹੀ ਗਾਇਆ ॥ ਮਨ ਬਿਖੈ ਹੀ ਮਹਿ ਲੁਝੀ ਹੇ ॥੩॥

anik bandhan maaeaa, bharamat bharamaaeaa; gun nidh. nahee gaaeaa | man bikhai hee meh lujhee he |3|

ਪੰਜਾਬੀ ਅਰਥ

ਮੋਹਣੀ ਦੀਆਂ ਅਨੇਕਾਂ ਬੇੜੀਆਂ ਦਾ ਭਟਕਾਇਆ ਹੋਇਆ ਉਹ ਭਟਕਦਾ ਫਿਰਦਾ ਹੈ ਅਤੇ ਚੰਗਿਆਈਆਂ ਦੇ ਖ਼ਜ਼ਾਨੇ ਦੀ ਕੀਰਤੀ ਗਾਇਨ ਨਹੀਂ ਕਰਦਾ। ਉਸ ਦਾ ਮਨੂਆ ਮੰਦੇ ਅਮਲਾ ਅੰਦਰ ਖਚਤ ਹੋਇਆ ਹੋਇਆ ਹੈ।

English meaning

They wander around lost, trapped in the myriad bonds of Maya; they do not sing the Praises of the Treasure of Virtue. Their minds are engrossed in poison and corruption. ||3||

↗

ਜਾ ਕਉ ਰੇ ਕਿਰਪਾ ਕਰੈ, ਜੀਵਤ ਸੋਈ ਮਰੈ; ਸਾਧਸੰਗਿ ਮਾਇਆ ਤਰੈ ॥ ਨਾਨਕ. ਸੋ ਜਨੁ; ਦਰਿ ਹਰਿ ਸਿਝੀ ਹੇ ॥੪॥੧॥੧੫੪॥

jaa kau re kirapaa karai, jeevat soee marai; saadhasang maaeaa tarai | naanak. so jan; dar har sijhee he |4|1|154|

ਪੰਜਾਬੀ ਅਰਥ

ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ, ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਸਤਿਸੰਗਤ ਨਾਲ ਜੁੜਕੇ ਮੋਹਨੀ ਦੇ ਸਮੁੰਦਰ ਤੋਂ ਪਾ ਹੋ ਜਾਂਦਾ ਹੈ। ਨਾਨਕ ਉਹ ਇਨਸਾਨ ਰੱਬ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦਾ ਹੈ।

English meaning

Those, unto whom the Lord shows His Mercy, remain dead while yet alive. In the Saadh Sangat, the Company of the Holy, they cross over the ocean of Maya. O Nanak, those humble beings are honored in the Court of the Lord. ||4||1||154||

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਸਭਹੂ ਕੋ ਰਸੁ; ਹਰਿ ਹੋ ॥੧॥ ਰਹਾਉ ॥

sabhahoo ko ras; har ho |1| rahaau |

ਪੰਜਾਬੀ ਅਰਥ

ਵਾਹਿਗੁਰੂ ਹਰਿ ਸ਼ੈ ਦਾ ਨਚੋੜ ਹੈ। ਠਹਿਰਾਉ।

English meaning

The Lord is the essence of all. ||1||Pause||

↗

ਕਾਹੂ ਜੋਗ ਕਾਹੂ ਭੋਗ; ਕਾਹੂ ਗਿਆਨ ਕਾਹੂ ਧਿਆਨ ॥ ਕਾਹੂ ਹੋ; ਡੰਡ ਧਰਿ ਹੋ ॥੧॥

kaahoo jog kaahoo bhog; kaahoo giaan kaahoo dhiaan | kaahoo ho; ddandd dhar ho |1|

ਪੰਜਾਬੀ ਅਰਥ

ਕਈ ਯੋਗ ਦੀ ਵਿਦਿਆ ਕਈ ਖਾਹਿਸ਼ਾਂ ਦੀ ਪੂਰਤੀ, ਕਈ ਬ੍ਰਹਿਮ-ਵੀਚਾਰ ਤੇ ਕਈ ਸਿਮਰਣ ਦਾ ਅਭਿਆਸ ਕਰਦੇ ਹਨ। ਕਈ ਸੋਟਾ ਰਖਣ ਵਾਲੇ ਸਾਧੂ ਹੋਣਾ ਪਸੰਦ ਕਰਦੇ ਹਨ।

English meaning

Some practice Yoga, some indulge in pleasures; some live in spiritual wisdom, some live in meditation. Some are bearers of the staff. ||1||

↗

ਕਾਹੂ ਜਾਪ ਕਾਹੂ ਤਾਪ; ਕਾਹੂ ਪੂਜਾ ਹੋਮ ਨੇਮ ॥ ਕਾਹੂ ਹੋ; ਗਉਨੁ ਕਰਿ ਹੋ ॥੨॥

kaahoo jaap kaahoo taap; kaahoo poojaa hom nem | kaahoo ho; gaun kar ho |2|

ਪੰਜਾਬੀ ਅਰਥ

ਕਈ ਮੂਹ ਜ਼ਬਾਨੀ ਉਚਾਰਣ ਕਈ ਤਪੱਸਿਆ ਅਤੇ ਕਈ ਉਪਾਸਨਾ ਹਵਨ ਤੇ ਨਿਤ ਕਰਮਾਂ ਨੂੰ ਪਿਆਰ ਕਰਦੇ ਹਨ। ਕਈਆਂ ਨੂੰ ਫਿਰਨ ਤੁਰਨ ਵਾਲਾ ਜੀਵਨ ਭਾਉਂਦਾ ਹੈ।

English meaning

Some chant in meditation, some practice deep, austere meditation; some worship Him in adoration, some practice daily rituals. Some live the life of a wanderer. ||2||

↗

ਕਾਹੂ ਤੀਰ ਕਾਹੂ ਨੀਰ; ਕਾਹੂ ਬੇਦ ਬੀਚਾਰ ॥ ਨਾਨਕਾ; ਭਗਤਿ ਪਿ੍ਰਅ ਹੋ ॥੩॥੨॥੧੫੫॥

kaahoo teer kaahoo neer; kaahoo bed beechaar | naanakaa; bhagat pria ho |3|2|155|

ਪੰਜਾਬੀ ਅਰਥ

ਕਈ ਕਿਨਾਰੇ ਨੂੰ ਪਿਆਰ ਕਰਦੇ ਹਨ, ਕਈ ਪਾਣੀ ਤੇ ਕਈ ਵੇਦਾ ਦੇ ਪੜ੍ਹਨ ਨੂੰ। ਨਾਨਕ ਨੂੰ ਵਾਹਿਗੁਰੂ ਦੀ ਅਨੁਰਾਗੀ ਸੇਵਾ ਪਿਆਰੀ ਹੈ।

English meaning

Some live by the shore, some live on the water; some study the Vedas. Nanak loves to worship the Lord. ||3||2||155||

↗

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

↗

ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥

gun keerat nidh moree |1| rahaau |

ਪੰਜਾਬੀ ਅਰਥ

ਸੁਆਮੀ ਦਾ ਜੱਸ ਗਾਇਨ ਕਰਨਾ ਮੇਰਾ ਖ਼ਜ਼ਾਨਾ ਹੈ। ਠਹਿਰਾਉ।

English meaning

To sing the Kirtan of the Lord's Praises is my treasure. ||1||Pause||

↗

ਤੂੰਹੀ ਰਸ ਤੂੰਹੀ ਜਸ; ਤੂੰਹੀ ਰੂਪ ਤੂਹੀ ਰੰਗ ॥ ਆਸ ਓਟ ਪ੍ਰਭ ਤੋਰੀ ॥੧॥

toonhee ras toonhee jas; toonhee roop toohee rang | aas ott prabh toree |1|

ਪੰਜਾਬੀ ਅਰਥ

ਤੂੰ ਮੇਰੀ ਖੁਸ਼ੀ ਹੈ, ਤੂੰ ਮੇਰੀ ਮਹਿਮਾ, ਤੂੰ ਮੇਰੀ ਸੁੰਦਰਤਾ ਤੇ ਤੂੰ ਹੀ ਮੇਰੀ ਪ੍ਰੀਤ। ਤੂੰ ਹੇ, ਸੁਆਮੀ ਮੇਰੀ ਉਮੈਦ ਤੇ ਪਨਾਹ ਹੈਂ।

English meaning

You are my delight, You are my praise. You are my beauty, You are my love. O God, You are my hope and support. ||1||

↗

ਤੂਹੀ ਮਾਨ ਤੂੰਹੀ ਧਾਨ; ਤੂਹੀ ਪਤਿ ਤੂਹੀ ਪ੍ਰਾਨ ॥ ਗੁਰਿ; ਤੂਟੀ ਲੈ ਜੋਰੀ ॥੨॥

toohee maan toonhee dhaan; toohee pat toohee praan | gur; toottee lai joree |2|

ਪੰਜਾਬੀ ਅਰਥ

ਤੂੰ ਮੇਰਾ ਫਖਰ ਹੈਂ ਤੂੰ ਮੇਰੀ ਦੌਲਤ ਹੈਂ ਅਤੇ ਤੂੰ ਮੇਰੀ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਮੇਰੀ ਜਿੰਦਜਾਨ ਹੈਂ। ਗੁਰਾਂ ਨੇ ਮੈਨੂੰ ਤੇਰੇ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਵੱਖਰਾਂ ਹੋ ਗਿਆ ਸਾਂ।

English meaning

You are my pride, You are my wealth. You are my honor, You are my breath of life. The Guru has repaired that which was broken. ||2||

↗

ਤੂਹੀ ਗਿ੍ਰਹਿ. ਤੂਹੀ ਬਨਿ ਤੂਹੀ; ਗਾਉ ਤੂਹੀ ਸੁਨਿ ॥ ਹੈ ਨਾਨਕ. ਨੇਰ ਨੇਰੀ ॥੩॥੩॥੧੫੬॥

toohee grihi. toohee ban toohee; gaau toohee sun | hai naanak. ner neree |3|3|156|

ਪੰਜਾਬੀ ਅਰਥ

ਤੂੰ ਹੀ ਘਰ ਵਿੱਚ ਹੈਂ, ਤੂੰ ਹੀ ਜੰਗਲ ਵਿੱਚ ਤੂੰ ਹੀ ਪਿੰਡ ਵਿੱਚ ਅਤੇ ਤੂੰ ਹੀ ਸੁੰਨਸਾਨ ਥਾਂ ਅੰਦਰ। ਨੇੜੇ, ਕਿੰਨਾ ਨੇੜੇ ਤੂੰ ਹੈਂ, ਹੈ ਪ੍ਰਭੂ!

English meaning

You are in the household, and You are in the forest. You are in the village, and You are in the wilderness. Nanak: You are near, so very near! ||3||3||156||