ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
ਅੰਗ • Ang 232

Sri Guru Granth Sahib Ji

Read respectfully, Ang by Ang, with available transliteration and meanings.

↗

ਨਾਮੁ. ਨ ਚੇਤਹਿ; ਉਪਾਵਣਹਾਰਾ ॥

naam. na cheteh; upaavanahaaraa |

ਪੰਜਾਬੀ ਅਰਥ

ਉਹ ਸਿਰਜਨਹਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ।

English meaning

They do not remember the Name of the Creator Lord.

↗

ਮਰਿ ਜੰਮਹਿ; ਫਿਰਿ ਵਾਰੋ ਵਾਰਾ ॥੨॥

mar jameh; fir vaaro vaaraa |2|

ਪੰਜਾਬੀ ਅਰਥ

ਉਹ ਘੜੀ ਮੁੜੀ ਮਰਦੇ ਅਤੇ ਜੰਮਦੇ ਹਨ।

English meaning

They die, and are reborn, over and over, again and again. ||2||

↗

ਅੰਧੇ ਗੁਰੂ ਤੇ; ਭਰਮੁ. ਨ ਜਾਈ ॥

andhe guroo te; bharam. na jaaee |

ਪੰਜਾਬੀ ਅਰਥ

ਅੰਨੇ, ਅਗਿਆਨੀ ਗੁਰੂ ਦੇ ਰਾਹੀਂ ਸੰਦੇਹ ਨਵਿਰਤ ਨਹੀਂ ਹੁੰਦਾ।

English meaning

Those whose guru is spiritually blind - their doubts are not dispelled.

↗

ਮੂਲੁ ਛੋਡਿ; ਲਾਗੇ ਦੂਜੈ ਭਾਈ ॥

mool chhodd; laage doojai bhaaee |

ਪੰਜਾਬੀ ਅਰਥ

ਸਮੂਹ ਦੇ ਮੁੱਢ ਨੂੰ ਤਿਆਗ ਕੇ, ਬੰਦੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।

English meaning

Abandoning the Source of all, they have become attached to the love of duality.

↗

ਬਿਖੁ ਕਾ ਮਾਤਾ; ਬਿਖੁ ਮਾਹਿ ਸਮਾਈ ॥੩॥

bikh kaa maataa; bikh maeh samaaee |3|

ਪੰਜਾਬੀ ਅਰਥ

ਜ਼ਹਿਰੀਲੇ ਕੂਕਰਮਾਂ ਅੰਦਰ ਖਚਤ ਹੋਇਆ ਜੀਵ ਪਾਪ ਅੰਦਰ ਹੀ ਗ਼ਰਕ ਹੋ ਜਾਂਦਾ ਹੈ।

English meaning

Infected with poison, they are immersed in poison. ||3||

↗

ਮਾਇਆ ਕਰਿ; ਮੂਲੁ ਜੰਤ੍ਰ ਭਰਮਾਏ ॥

maaeaa kar; mool jantr bharamaae |

ਪੰਜਾਬੀ ਅਰਥ

ਧਨ-ਦੌਲਤ ਨੂੰ ਹਰ ਸ਼ੈ ਦਾ ਮੁੱਢ ਜਾਣ ਕੇ, ਜੀਵ ਭਟਕਦੇ ਫਿਰਦੇ ਹਨ।

English meaning

Believing Maya to be the source of all, they wander in doubt.

↗

ਹਰਿ ਜੀਉ ਵਿਸਰਿਆ; ਦੂਜੈ ਭਾਏ ॥

har jeeo visariaa; doojai bhaae |

ਪੰਜਾਬੀ ਅਰਥ

ਹੋਰਸ ਦੀ ਮੁਹੱਬਤ ਵਿੱਚ ਉਨ੍ਹਾਂ ਨੇ ਪੂਜਯ ਪ੍ਰਭੂ ਨੂੰ ਭੁਲਾ ਛਡਿਆ ਹੈ।

English meaning

They have forgotten the Dear Lord, and they are in love with duality.

↗

ਜਿਸੁ ਨਦਰਿ ਕਰੇ; ਸੋ ਪਰਮ ਗਤਿ ਪਾਏ ॥੪॥

jis nadar kare; so param gat paae |4|

ਪੰਜਾਬੀ ਅਰਥ

ਜਿਸ ਉਤੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਮਹਾਨ ਉੱਚੇ ਦਰਜੇ ਨੂੰ ਪਾ ਲੈਂਦਾ ਹੈ।

English meaning

The supreme status is obtained only by those who are blessed with His Glance of Grace. ||4||

↗

ਅੰਤਰਿ ਸਾਚੁ; ਬਾਹਰਿ ਸਾਚੁ ਵਰਤਾਏ ॥

antar saach; baahar saach varataae |

ਪੰਜਾਬੀ ਅਰਥ

ਜਿਸ ਦੇ ਅੰਦਰ ਸੱਚ, ਉਹ ਬਾਹਰ ਭੀ ਸੱਚ ਹੀ ਵੰਡਦਾ ਹੈ।

English meaning

One who has Truth pervading within, radiates Truth outwardly as well.

↗

ਸਾਚੁ. ਨ ਛਪੈ; ਜੇ ਕੋ ਰਖੈ ਛਪਾਏ ॥

saach. na chhapai; je ko rakhai chhapaae |

ਪੰਜਾਬੀ ਅਰਥ

ਸੱਚ ਲੁਕਿਆ ਨਹੀਂ ਰਹਿੰਦਾ ਭਾਵੇਂ ਆਦਮੀ ਇਸ ਨੂੰ ਲੁਕਾਈ ਰੱਖੇ।

English meaning

The Truth does not remain hidden, even though one may try to hide it.

↗

ਗਿਆਨੀ ਬੂਝਹਿ; ਸਹਜਿ ਸੁਭਾਏ ॥੫॥

giaanee boojheh; sehaj subhaae |5|

ਪੰਜਾਬੀ ਅਰਥ

ਬ੍ਰਹਿਮਵੇਤਾ, ਸੁਖੈਨ ਹੀ ਇਸ ਨੂੰ ਜਾਣ ਲੈਂਦਾ ਹੈ।

English meaning

The spiritually wise know this intuitively. ||5||

↗

ਗੁਰਮੁਖਿ; ਸਾਚਿ ਰਹਿਆ ਲਿਵ ਲਾਏ ॥

guramukh; saach rahiaa liv laae |

ਪੰਜਾਬੀ ਅਰਥ

ਗੁਰੂ-ਸਮਰਪਣ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਅਸਥਿਤ ਵਿਚਰਦਾ ਹੈ।

English meaning

The Gurmukhs keep their consciousness lovingly centered on the Lord.

↗

ਹਉਮੈ ਮਾਇਆ; ਸਬਦਿ ਜਲਾਏ ॥

haumai maaeaa; sabad jalaae |

ਪੰਜਾਬੀ ਅਰਥ

ਹੰਕਾਰ ਅਤੇ ਧਨ ਦੌਲਤ ਦੀ ਲਗਨ, ਉਹ ਰੱਬ ਦੇ ਨਾਮ ਨਾਲ ਸਾੜ ਸੁਟਦਾ ਹੈ।

English meaning

Ego and Maya are burned away by the Word of the Shabad.

↗

ਮੇਰਾ ਪ੍ਰਭੁ ਸਾਚਾ; ਮੇਲਿ ਮਿਲਾਏ ॥੬॥

meraa prabh saachaa; mel milaae |6|

ਪੰਜਾਬੀ ਅਰਥ

ਮੇਰਾ ਸੱਚਾ ਸਾਈਂ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

English meaning

My True God unites them in His Union. ||6||

↗

ਸਤਿਗੁਰੁ ਦਾਤਾ; ਸਬਦੁ ਸੁਣਾਏ ॥

satigur daataa; sabad sunaae |

ਪੰਜਾਬੀ ਅਰਥ

ਦਾਤਾਰ ਸੱਚਾ ਗੁਰੂ ਹਰੀ ਨਾਮ ਨੂੰ ਪ੍ਰਚਾਰਦਾ ਹੈ।

English meaning

The True Guru, The Giver, preaches the Shabad.

↗

ਧਾਵਤੁ ਰਾਖੈ; ਠਾਕਿ ਰਹਾਏ ॥

dhaavat raakhai; tthaak rahaae |

ਪੰਜਾਬੀ ਅਰਥ

ਭੱਜੇ ਫਿਰਦੇ ਮਨੂਏ ਨੂੰ ਉਹ ਰੋਕ ਵਰਜ ਅਤੇ ਹਟਕ ਰਖਦਾ ਹੈ।

English meaning

He controls, and restrains, and holds still the wandering mind.

↗

ਪੂਰੇ ਗੁਰ ਤੇ; ਸੋਝੀ ਪਾਏ ॥੭॥

poore gur te; sojhee paae |7|

ਪੰਜਾਬੀ ਅਰਥ

ਪੂਰਨ ਗੁਰਾਂ ਪਾਸੋਂ ਪ੍ਰਾਣੀ ਰੱਬੀ-ਗਿਆਤ ਪ੍ਰਾਪਤ ਕਰ ਲੈਂਦਾ ਹੈ।

English meaning

Understanding is obtained through the Perfect Guru. ||7||

↗

ਆਪੇ ਕਰਤਾ; ਸਿ੍ਰਸਟਿ ਸਿਰਜਿ ਜਿਨਿ ਗੋਈ ॥

aape karataa; srisatt siraj jin goee |

ਪੰਜਾਬੀ ਅਰਥ

ਸਿਰਜਣਹਾਰ ਨੇ ਖੁਦ ਦੁਨੀਆਂ ਸਾਜੀ ਹੈ ਅਤੇ ਖੁਦ ਹੀ ਇਸ ਨੂੰ ਨਾਸ ਕਰ ਦੇਵੇਗਾ।

English meaning

The Creator Himself has created the universe; He Himself shall destroy it.

↗

ਤਿਸੁ ਬਿਨੁ ਦੂਜਾ; ਅਵਰੁ ਨ ਕੋਈ ॥

tis bin doojaa; avar na koee |

ਪੰਜਾਬੀ ਅਰਥ

ਉਸ ਦੇ ਬਗੈਰ ਹੋਰ ਕੋਈ ਦੁਸਰਾ ਨਹੀਂ।

English meaning

Without Him, there is no other at all.

↗

ਨਾਨਕ; ਗੁਰਮੁਖਿ ਬੂਝੈ ਕੋਈ ॥੮॥੬॥

naanak; guramukh boojhai koee |8|6|

ਪੰਜਾਬੀ ਅਰਥ

ਨਾਨਕ ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।

English meaning

O Nanak, how rare are those who, as Gurmukh, understand this! ||8||6||

↗

ਗਉੜੀ ਮਹਲਾ ੩ ॥

gaurree mahalaa 3 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਤੀਜੀ।

English meaning

Gauree, Third Mehl:

↗

ਨਾਮੁ ਅਮੋਲਕੁ; ਗੁਰਮੁਖਿ ਪਾਵੈ ॥

naam amolak; guramukh paavai |

ਪੰਜਾਬੀ ਅਰਥ

ਅਮੁੱਲਾ ਨਾਮ, ਜੀਵ ਗੁਰਾਂ ਦੇ ਰਾਹੀਂ ਪਰਾਪਤ ਕਰਦਾ ਹੈ।

English meaning

The Gurmukhs obtain the Naam, the Priceless Name of the Lord.

↗

ਨਾਮੋ ਸੇਵੇ; ਨਾਮਿ ਸਹਜਿ ਸਮਾਵੈ ॥

naamo seve; naam sehaj samaavai |

ਪੰਜਾਬੀ ਅਰਥ

ਨਾਮ ਦੀ ਉਹ ਘਾਲ ਕਮਾਉਂਦਾ ਹੈ ਅਤੇ ਨਾਮ ਦੇ ਰਾਹੀਂ ਹੀ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

English meaning

They serve the Name, and through the Name, they are absorbed in intuitive peace and poise.

↗

ਅੰਮਿ੍ਰਤੁ ਨਾਮੁ; ਰਸਨਾ ਨਿਤ ਗਾਵੈ ॥

amrit naam; rasanaa nit gaavai |

ਪੰਜਾਬੀ ਅਰਥ

ਆਬਿ-ਹਿਯਾਤੀ ਨਾਮ, ਆਪਣੀ ਜੀਭਾ ਨਾਲ ਉਹ ਸਦੀਵ ਹੀ ਗਾਇਨ ਕਰਦਾ ਹੈ।

English meaning

With their tongues, they continually sing the Ambrosial Naam.

↗

ਜਿਸ ਨੋ ਕਿ੍ਰਪਾ ਕਰੇ; ਸੋ. ਹਰਿ ਰਸੁ ਪਾਵੈ ॥੧॥

jis no kripaa kare; so. har ras paavai |1|

ਪੰਜਾਬੀ ਅਰਥ

ਜਿਸ ਉਤੇ ਵਾਹਿਗੁਰੂ ਰਹਿਮ ਧਾਰਦਾ ਹੈ, ਉਹ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦਾ ਹੈ।

English meaning

They obtain the Lord's Name; the Lord showers His Mercy upon them. ||1||

↗

ਅਨਦਿਨੁ; ਹਿਰਦੈ ਜਪਉ ਜਗਦੀਸਾ ॥

anadin; hiradai jpau jagadeesaa |

ਪੰਜਾਬੀ ਅਰਥ

ਰਾਤ ਦਿਨ ਆਪਣੇ ਮਨ ਵਿੱਚ ਸ੍ਰਿਸ਼ਟੀ ਦੇ ਸਾਈਂ ਦਾ ਸਿਮਰਨ ਕਰ।

English meaning

Night and day, within your heart, meditate on the Lord of the Universe.

↗

ਗੁਰਮੁਖਿ ਪਾਵਉ; ਪਰਮ ਪਦੁ ਸੂਖਾ ॥੧॥ ਰਹਾਉ ॥

guramukh paavau; param pad sookhaa |1| rahaau |

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਤੂੰ ਪਰਮ ਅਨੰਦ ਦੀ ਮਹਾਨ ਦਸ਼ਾਂ ਨੂੰ ਪ੍ਰਾਪਤ ਹੋ। ਠਹਿਰਾਉ।

English meaning

The Gurmukhs obtain the supreme state of peace. ||1||Pause||

↗

ਹਿਰਦੈ; ਸੂਖੁ ਭਇਆ ਪਰਗਾਸੁ ॥

hiradai; sookh bheaa paragaas |

ਪੰਜਾਬੀ ਅਰਥ

ਪਰਸੰਨਤਾ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੇ ਮਨ ਅੰਦਰ ਪਰਗਟ ਹੋ ਆਉਂਦੀ ਹੈ,

English meaning

Peace comes to fill the hearts of those

↗

ਗੁਰਮੁਖਿ; ਗਾਵਹਿ ਸਚੁ ਗੁਣਤਾਸੁ ॥

guramukh; gaaveh sach gunataas |

ਪੰਜਾਬੀ ਅਰਥ

ਜੋ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਸੱਚੇ ਸਾਹਿਬ ਨੂੰ ਗਾਇਨ ਕਰਦੇ ਹਨ।

English meaning

who, as Gurmukh, sing of the True Lord, the treasure of excellence.

↗

ਦਾਸਨਿ ਦਾਸ; ਨਿਤ ਹੋਵਹਿ ਦਾਸੁ ॥

daasan daas; nit hoveh daas |

ਪੰਜਾਬੀ ਅਰਥ

ਉਹ ਸਦਾ ਆਪਣੇ ਸਾਹਿਬ ਦੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਹੁੰਦਾ ਹੈ।

English meaning

They become the constant slaves of the slaves of the Lord's slaves.

↗

ਗਿ੍ਰਹ ਕੁਟੰਬ ਮਹਿ; ਸਦਾ ਉਦਾਸੁ ॥੨॥

grih kuttanb meh; sadaa udaas |2|

ਪੰਜਾਬੀ ਅਰਥ

ਆਪਣੇ ਘਰ ਅਤੇ ਪਰਵਾਰ ਅੰਦਰ ਉਹ ਹਮੇਸ਼ਾਂ ਨਿਰਲੇਪ ਰਹਿੰਦਾ ਹੈ।

English meaning

Within their households and families, they remain always detached. ||2||

↗

ਜੀਵਨ ਮੁਕਤੁ; ਗੁਰਮੁਖਿ ਕੋ ਹੋਈ ॥

jeevan mukat; guramukh ko hoee |

ਪੰਜਾਬੀ ਅਰਥ

ਕੋਈ ਵਿਰਲਾ ਗੁਰੂ-ਸਮਰਪਣ ਹੀ ਜਿੰਦਗੀ ਅੰਦਰ ਹੀ ਮੁਕਤ ਹੁੰਦਾ ਹੈ।

English meaning

How rare are those who, as Gurmukh, become Jivan Mukta - liberated while yet alive.

↗

ਪਰਮ ਪਦਾਰਥੁ; ਪਾਵੈ ਸੋਈ ॥

param padaarath; paavai soee |

ਪੰਜਾਬੀ ਅਰਥ

ਕੇਵਲ ਉਹੀ ਮਹਾਨ ਦੌਲਤ ਨੂੰ ਹਾਸਲ ਕਰਦਾ ਹੈ।

English meaning

They alone obtain the supreme treasure.

↗

ਤ੍ਰੈ ਗੁਣ ਮੇਟੇ; ਨਿਰਮਲੁ ਹੋਈ ॥

trai gun mette; niramal hoee |

ਪੰਜਾਬੀ ਅਰਥ

ਤਿੰਨਾਂ ਸੁਭਾਵਾਂ ਨੂੰ ਮੇਸ ਕੇ ਉਹ ਪਵਿੱਤਰ ਹੋ ਜਾਂਦਾ ਹੈ।

English meaning

Eradicating the three qualities, they become pure.

↗

ਸਹਜੇ ਸਾਚਿ ਮਿਲੈ; ਪ੍ਰਭੁ ਸੋਈ ॥੩॥

sahaje saach milai; prabh soee |3|

ਪੰਜਾਬੀ ਅਰਥ

ਉਹ ਸੁਖੈਨ ਹੀ, ਉਸ ਸੱਚੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ।

English meaning

They are intuitively absorbed in the True Lord God. ||3||

↗

ਮੋਹ ਕੁਟੰਬ ਸਿਉ; ਪ੍ਰੀਤਿ ਨ ਹੋਇ ॥

moh kuttanb siau; preet na hoe |

ਪੰਜਾਬੀ ਅਰਥ

ਇਨਸਾਨ ਸੰਸਾਰੀ ਲਗਨ ਅਤੇ ਪਰਵਾਰ ਦੀ ਮੁਹੱਬਤ ਤੋਂ ਉੱਚਾ ਉਠ ਖਲੋਦਾ ਹੈ,

English meaning

Emotional attachment to family does not exist,

↗

ਜਾ; ਹਿਰਦੈ ਵਸਿਆ ਸਚੁ ਸੋਇ ॥

jaa; hiradai vasiaa sach soe |

ਪੰਜਾਬੀ ਅਰਥ

ਜਦ ਉਹ ਸਤਿਪੁਰਖ ਉਸ ਦੇ ਮਨ ਵਿੱਚ ਵਸ ਜਾਂਦਾ ਹੈ।

English meaning

when the True Lord abides within the heart.

↗

ਗੁਰਮੁਖਿ ਮਨੁ ਬੇਧਿਆ; ਅਸਥਿਰੁ ਹੋਇ ॥

guramukh man bedhiaa; asathir hoe |

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਮਨੂਆਂ ਵਿੰਨ੍ਹਿਆ ਜਾਂਦਾ ਤੇ ਸਥਿਰ ਹੁੰਦਾ ਹੈ।

English meaning

The mind of the Gurmukh is pierced through and held steady.

↗

ਹੁਕਮੁ ਪਛਾਣੈ; ਬੂਝੈ ਸਚੁ ਸੋਇ ॥੪॥

hukam pachhaanai; boojhai sach soe |4|

ਪੰਜਾਬੀ ਅਰਥ

ਜੋ ਉਸ ਦੀ ਰਜ਼ਾ ਨੂੰ ਸਿਆਣਦਾ ਹੈ ਉਹ ਸੱਚੇ ਸਾਈਂ ਨੂੰ ਸਮਝ ਲੈਂਦਾ ਹੈ।

English meaning

One who recognizes the Hukam of the Lord's Command understands the True Lord. ||4||

↗

ਤੂੰ ਕਰਤਾ; ਮੈ. ਅਵਰੁ ਨ ਕੋਇ ॥

toon karataa; mai. avar na koe |

ਪੰਜਾਬੀ ਅਰਥ

ਤੂੰ ਸਿਰਜਣਹਾਰ ਹੈ, ਮੈਂ ਹੋਰ ਕਿਸੇ ਨੂੰ ਨਹੀਂ ਸਿਆਣਦਾ।

English meaning

You are the Creator Lord - there is no other for me.

↗

ਤੁਝੁ ਸੇਵੀ; ਤੁਝ ਤੇ ਪਤਿ ਹੋਇ ॥

tujh sevee; tujh te pat hoe |

ਪੰਜਾਬੀ ਅਰਥ

ਤੇਰੀ ਮੈਂ ਚਾਕਰੀ ਕਰਦਾ ਹਾਂ ਤੇ ਤੇਰੇ ਰਾਹੀਂ ਹੀ ਮੈਂ ਇਜ਼ਤ ਪਾਉਂਦਾ ਹਾਂ।

English meaning

I serve You, and through You, I obtain honor.

↗

ਕਿਰਪਾ ਕਰਹਿ; ਗਾਵਾ ਪ੍ਰਭੁ ਸੋਇ ॥

kirapaa kareh; gaavaa prabh soe |

ਪੰਜਾਬੀ ਅਰਥ

ਜੇਕਰ ਉਹ ਸੁਆਮੀ ਮਿਹਰ ਧਾਰੇ, ਮੈਂ ਉਸ ਦਾ ਜਸ ਗਾਇਨ ਕਰਾਂ।

English meaning

God showers His Mercy, and I sing His Praises.

↗

ਨਾਮ ਰਤਨੁ; ਸਭ ਜਗ ਮਹਿ ਲੋਇ ॥੫॥

naam ratan; sabh jag meh loe |5|

ਪੰਜਾਬੀ ਅਰਥ

ਸਾਰੇ ਸੰਸਾਰ ਅੰਦਰ ਨਾਮ ਦੇ ਹੀਰੇ ਦਾ ਹੀ ਚਾਨਣ ਹੈ।

English meaning

The light of the jewel of the Naam permeates the entire world. ||5||

↗

ਗੁਰਮੁਖਿ ਬਾਣੀ; ਮੀਠੀ ਲਾਗੀ ॥

guramukh baanee; meetthee laagee |

ਪੰਜਾਬੀ ਅਰਥ

ਗੁਰੂ-ਸਮਰਪਣ ਨੂੰ ਗੁਰਬਾਣੀ ਮਿੱਠੀ ਲਗਦੀ ਹੈ।

English meaning

To the Gurmukhs, the Word of God's Bani seems so sweet.

↗

ਅੰਤਰੁ ਬਿਗਸੈ; ਅਨਦਿਨੁ ਲਿਵ ਲਾਗੀ ॥

antar bigasai; anadin liv laagee |

ਪੰਜਾਬੀ ਅਰਥ

ਉਸ ਦਾ ਦਿਲ ਖਿੜ ਜਾਂਦਾ ਹੈ ਅਤੇ ਰਾਤ ਦਿਨ ਉਸ ਦੀ ਬਿਰਤੀ ਇਸ ਉਤੇ ਕੇਂਦਰਤ ਹੋਈ ਰਹਿੰਦੀ ਹੈ।

English meaning

Deep within, their hearts blossom forth; night and day, they lovingly center themselves on the Lord.

↗

ਸਹਜੇ ਸਚੁ ਮਿਲਿਆ; ਪਰਸਾਦੀ ॥

sahaje sach miliaa; parasaadee |

ਪੰਜਾਬੀ ਅਰਥ

ਰੱਬ ਦੀ ਦਇਆ ਦੁਆਰਾ ਸੱਚਾ ਨਾਮ, ਸੁਖੈਨ ਹੀ ਮਿਲ ਜਾਂਦਾ ਹੈ।

English meaning

The True Lord is intuitively obtained, by His Grace.

↗

ਸਤਿਗੁਰੁ ਪਾਇਆ; ਪੂਰੈ ਵਡਭਾਗੀ ॥੬॥

satigur paaeaa; poorai vaddabhaagee |6|

ਪੰਜਾਬੀ ਅਰਥ

ਪੂਰਨ ਭਾਰੇ ਭਾਗਾਂ ਰਾਹੀਂ ਪ੍ਰਾਣੀ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ।

English meaning

The True Guru is obtained by the destiny of perfect good fortune. ||6||

↗

ਹਉਮੈ ਮਮਤਾ; ਦੁਰਮਤਿ ਦੁਖ ਨਾਸੁ ॥

haumai mamataa; duramat dukh naas |

ਪੰਜਾਬੀ ਅਰਥ

ਹੰਕਾਰ, ਮੇਰਾਪਣ, ਖੋਟੀ ਬੁਧੀ ਤੇ ਪੀੜ ਦੂਰ ਹੋ ਜਾਂਦੇ ਹਨ,

English meaning

Egotism, possessiveness, evil-mindedness and suffering depart,

↗

ਜਬ ਹਿਰਦੈ; ਰਾਮ ਨਾਮ ਗੁਣਤਾਸੁ ॥

jab hiradai; raam naam gunataas |

ਪੰਜਾਬੀ ਅਰਥ

ਜਦ ਖੂਬੀਆਂ ਦਾ ਸਮੁੰਦਰ, ਸਾਈਂ ਦਾ ਨਾਮ ਚਿੱਤ ਵਿੱਚ ਵਸਦਾ ਹੈ।

English meaning

when the Lord's Name, the Ocean of Virtue, comes to dwell within the heart.

↗

ਗੁਰਮੁਖਿ ਬੁਧਿ ਪ੍ਰਗਟੀ; ਪ੍ਰਭ ਜਾਸੁ ॥

guramukh budh pragattee; prabh jaas |

ਪੰਜਾਬੀ ਅਰਥ

ਜਦ ਗੁਰਾਂ ਦੇ ਰਾਹੀਂ ਸਾਹਿਬ ਸਿਮਰਿਆ ਤੇ ਉਸ ਦਾ ਜੱਸ ਗਾਇਨ ਕੀਤਾ ਜਾਂਦਾ ਹੈ,

English meaning

The intellect of the Gurmukhs is awakened, and they praise God,

↗

ਜਬ ਹਿਰਦੈ; ਰਵਿਆ ਚਰਣ ਨਿਵਾਸੁ ॥੭॥

jab hiradai; raviaa charan nivaas |7|

ਪੰਜਾਬੀ ਅਰਥ

ਤਾਂ ਉਸ ਦੇ ਪੈਰ ਹਿਰਦੇ ਵਿੱਚ ਵਸਾ ਕੇ ਇਨਸਾਨ ਦੀ ਅਕਲ ਜਾਗ ਉਠਦੀ ਹੈ।

English meaning

when the Lord's Lotus Feet come to dwell within the heart. ||7||

↗

ਜਿਸੁ ਨਾਮੁ ਦੇਇ; ਸੋਈ ਜਨੁ ਪਾਏ ॥

jis naam dee; soee jan paae |

ਪੰਜਾਬੀ ਅਰਥ

ਜਿਸ ਵਾਹਿਗੁਰੂ ਨਾਮ ਦਿੰਦਾ ਹੈ, ਕੇਵਲ, ਉਹੀ ਪੁਰਸ਼ ਹੀ ਇਸ ਨੂੰ ਪਾਉਂਦਾ ਹੈ।

English meaning

They alone receive the Naam, unto whom it is given.

↗

ਗੁਰਮੁਖਿ ਮੇਲੇ; ਆਪੁ ਗਵਾਏ ॥

guramukh mele; aap gavaae |

ਪੰਜਾਬੀ ਅਰਥ

ਜੋ ਗੁਰਾਂ ਦੇ ਰਾਹੀਂ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੇ ਹਨ; ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਮਿਲਾ ਲੈਂਦਾ ਹੈ।

English meaning

The Gurmukhs shed their ego, and merge with the Lord.

↗

ਹਿਰਦੈ; ਸਾਚਾ ਨਾਮੁ ਵਸਾਏ ॥

hiradai; saachaa naam vasaae |

ਪੰਜਾਬੀ ਅਰਥ

ਆਪਣੇ ਦਿਲ ਅੰਦਰ ਉਹ ਸਤਿਨਾਮ ਨੂੰ ਟਿਕਾ ਲੈਂਦੇ ਹਨ।

English meaning

The True Name abides within their hearts.

↗

ਨਾਨਕ; ਸਹਜੇ ਸਾਚਿ ਸਮਾਏ ॥੮॥੭॥

naanak; sahaje saach samaae |8|7|

ਪੰਜਾਬੀ ਅਰਥ

ਨਾਨਕ, ਸੁਭਾਵਕ ਹੀ, ਉਹ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।

English meaning

O Nanak, they are intuitively absorbed in the True Lord. ||8||7||

↗

ਗਉੜੀ ਮਹਲਾ ੩ ॥

gaurree mahalaa 3 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਤੀਜੀ।

English meaning

Gauree, Third Mehl:

↗

ਮਨ ਹੀ ਮਨੁ ਸਵਾਰਿਆ; ਭੈ ਸਹਜਿ ਸੁਭਾਇ ॥

man hee man savaariaa; bhai sehaj subhaae |

ਪੰਜਾਬੀ ਅਰਥ

ਸੁਆਮੀ ਦੇ ਡਰ ਦੁਆਰਾ ਖੁਦ ਮਨੂਏ ਨੇ ਸੁਖੈਨ ਹੀ ਮਨੂਏ ਨੂੰ ਸੁਧਾਰ ਲਿਆ ਹੈ।

English meaning

The mind has intuitively healed itself, through the Fear of God.