ਜੋ. ਗੁਰੁ ਗੋਪੇ ਆਪਣਾ, ਸੁ ਭਲਾ ਨਾਹੀ. ਪੰਚਹੁ; ਓਨਿ. ਲਾਹਾ ਮੂਲੁ ਸਭੁ ਗਵਾਇਆ ॥
jo. gur gope aapanaa, su bhalaa naahee. panchahu; on. laahaa mool sabh gavaaeaa |
ਪੰਜਾਬੀ ਅਰਥਜੋ ਆਪਣੇ ਗੁਰੂ ਨੂੰ ਜਾਹਰਾ ਤੌਰ ਤੇ ਨਹੀਂ ਅਪਣਾਉਂਦਾ, ਉਹ ਚੰਗਾ ਪੁਰਸ਼ ਨਹੀਂ। ਉਹ ਆਪਣਾ ਅਸਲ ਜ਼ਰ ਤੇ ਨਫਾ ਸਾਰਾ ਗੁਆ ਲੈਦਾ ਹੈ, ਹੇ ਸਾਧੂਓ!
English meaningO chosen people, O self-elect, one who does not publicly affirm his Guru is not a good person; he loses all his profits and capital.
ਪਹਿਲਾ ਆਗਮੁ ਨਿਗਮੁ. ਨਾਨਕੁ ਆਖਿ ਸੁਣਾਏ; ਪੂਰੇ ਗੁਰ ਕਾ ਬਚਨੁ, ਉਪਰਿ ਆਇਆ ॥
pahilaa aagam nigam. naanak aakh sunaae; poore gur kaa bachan, upar aaeaa |
ਪੰਜਾਬੀ ਅਰਥਨਾਨਕ, ਪਹਿਲੋਂ ਲੋਕ ਸ਼ਾਸਤਰਾਂ, ਅਤੇ ਵੇਦਾਂ ਨੂੰ ਪੜ੍ਹਦੇ ਤੇ ਪਰਚਾਰਦੇ ਸਨ, ਪਰ ਪੂਰਨ ਗੁਰਾਂ ਦੀ ਗੁਰਬਾਣੀ ਉਨ੍ਹਾਂ ਸਾਰਿਆਂ ਨਾਲੋਂ ਪਰਮ ਉਚੀ ਉਤਰੀ ਹੈ।
English meaningPeople used to chant and recite the Shaastras and the Vedas, O Nanak, but now the Words of the Perfect Guru have come to be the most exalted of all.
ਗੁਰਸਿਖਾ ਵਡਿਆਈ ਭਾਵੈ. ਗੁਰ ਪੂਰੇ ਕੀ; ਮਨਮੁਖਾ ਓਹ ਵੇਲਾ. ਹਥਿ ਨ ਆਇਆ ॥੨॥
gurasikhaa vaddiaaee bhaavai. gur poore kee; manamukhaa oeh velaa. hath na aaeaa |2|
ਪੰਜਾਬੀ ਅਰਥਗੁਰੂ ਦੇ ਸਿੱਖਾਂ ਨੂੰ ਪੂਰਨ ਗੁਰਾਂ ਦੀ ਪ੍ਰਭੁਤਾ ਚੰਗੀ ਲੱਗਦੀ ਹੈ। ਆਪੁ-ਹੁਦਰਿਆਂ ਨੂੰ ਉਹ ਅਉਸਰ ਪਰਾਪਤ ਨਹੀਂ ਹੁੰਦਾ।
English meaningThe glorious greatness of the Perfect Guru is pleasing to the GurSikh; the self-willed manmukhs have lost this opportunity. ||2||
ਪਉੜੀ ॥
paurree |
ਸਚੁ ਸਚਾ. ਸਭ ਦੂ ਵਡਾ ਹੈ; ਸੋ ਲਏ. ਜਿਸੁ ਸਤਿਗੁਰੁ ਟਿਕੇ ॥
sach sachaa. sabh doo vaddaa hai; so le. jis satigur ttike |
ਪੰਜਾਬੀ ਅਰਥਨਿਸਚਿਤ ਹੀ ਸੱਚਾ ਸੁਆਮੀ ਪਰਮ ਉਤਮ ਹੈ। ਕੇਵਲ ਓਹੀ ਉਸ ਨੂੰ ਪਰਾਪਤ ਕਰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਟਿਕਦੇ ਹਨ।
English meaningThe True Lord is truly the greatest of all; he alone obtains Him, who is anointed by the Guru.
ਸੋ ਸਤਿਗੁਰੁ. ਜਿ ਸਚੁ ਧਿਆਇਦਾ; ਸਚੁ ਸਚਾ ਸਤਿਗੁਰੁ ਇਕੇ ॥
so satigur. ji sach dhiaaeidaa; sach sachaa satigur ike |
ਪੰਜਾਬੀ ਅਰਥਉਹ ਸਤਿਗੁਰੂ ਹੈ ਜੋ ਸੱਚੇ ਸੁਆਮੀ ਦਾ ਸਿਮਰਨ ਕਰਦਾ ਹੈ। ਇਹ ਸੱਚ ਹੈ ਕਿ ਸੱਚਾ ਸੁਆਮੀ ਤੇ ਸੱਚਾ ਗੁਰੂ ਇਕ ਹੀ ਹਨ।
English meaningHe is the True Guru, who meditates on the True Lord. The True Lord and the True Guru are truly One.
ਸੋਈ ਸਤਿਗੁਰੁ ਪੁਰਖੁ ਹੈ; ਜਿਨਿ. ਪੰਜੇ ਦੂਤ. ਕੀਤੇ ਵਸਿ ਛਿਕੇ ॥
soee satigur purakh hai; jin. panje doot. keete vas chhike |
ਪੰਜਾਬੀ ਅਰਥਓਹੀ ਸਰਬ-ਸ਼ਕਤੀਵਾਨ ਸਤਿਗੁਰੂ ਹੈ, ਜਿਸ ਨੇ ਆਪਣੇ ਪੰਜੇ ਵਿਸ਼ੇ-ਵੇਗ ਕੱਸ ਕੇ ਆਪਣੇ ਕਾਬੂ ਵਿੱਚ ਕੀਤੇ ਹਨ।
English meaningHe is the True Guru, the Primal Being, who has totally conquered his five passions.
ਜਿ ਬਿਨੁ ਸਤਿਗੁਰ ਸੇਵੇ. ਆਪੁ ਗਣਾਇਦੇ; ਤਿਨ ਅੰਦਰਿ ਕੂੜੁ, ਫਿਟੁ ਫਿਟੁ ਮੁਹ ਫਿਕੇ ॥
ji bin satigur seve. aap ganaaeide; tin andar koorr, fitt fitt muh fike |
ਪੰਜਾਬੀ ਅਰਥਜੋ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਪਣੇ ਆਪ ਨੂੰ ਜਤਲਾਉਂਦਾ ਹੈ, ਉਸ ਦੇ ਅੰਤਰ ਝੂਠ ਹੈ। ਧ੍ਰਿਕਾਰ ਤੇ ਲਾਨ੍ਹਤ ਹੈ ਉਸ ਦੇ ਰੁਖੇ ਚਿਹਰੇ ਨੂੰ।
English meaningOne who does not serve the True Guru, and who praises himself, is filled with falsehood within. Cursed, cursed is his ugly face.
ਓਇ ਬੋਲੇ ਕਿਸੈ ਨ ਭਾਵਨੀ; ਮੁਹ ਕਾਲੇ. ਸਤਿਗੁਰ ਤੇ ਚੁਕੇ ॥੮॥
oe bole kisai na bhaavanee; muh kaale. satigur te chuke |8|
ਪੰਜਾਬੀ ਅਰਥਉਹ ਸੱਚੇ ਗੁਰਾਂ ਨਾਲੋਂ ਵਿਛੁੜਿਆਂ ਹੋਇਆ ਹੈ। ਉਸ ਦਾ ਮੂੰਹ ਸਿਆਹ ਕੀਤਾ ਜਾਂਦਾ ਹੈ ਅਤੇ ਉਸ ਦੀ ਗੱਲਬਾਤ ਕਿਸੇ ਨੂੰ ਭੀ ਚੰਗੀ ਨਹੀਂ ਲਗਦੀ।
English meaningHis words are not pleasing to anyone; his face is blackened, and he is separated from the True Guru. ||8||
ਸਲੋਕ ਮਃ ੪ ॥
salok mahalaa 4 |
ਪੰਜਾਬੀ ਅਰਥਸਲੋਕ ਚੌਥੀ ਪਾਤਸ਼ਾਹੀ।
English meaningSalok, Fourth Mehl:
ਹਰਿ ਪ੍ਰਭ ਕਾ ਸਭੁ ਖੇਤੁ ਹੈ; ਹਰਿ ਆਪਿ ਕਿਰਸਾਣੀ ਲਾਇਆ ॥
har prabh kaa sabh khet hai; har aap kirasaanee laaeaa |
ਪੰਜਾਬੀ ਅਰਥਹਰ ਦੇਹਿ ਵਾਹਿਗੁਰੂ ਸੁਆਮੀ ਦੀ ਪੈਲੀ ਹੈ। ਵਾਹਿਗੁਰੂ ਖੁਦ ਹੀ ਖੇਤੀਬਾੜੀ ਕਰਵਾਉਂਦਾ ਹੈ।
English meaningEveryone is the field of the Lord God; the Lord Himself cultivates this field.
ਗੁਰਮੁਖਿ ਬਖਸਿ ਜਮਾਈਅਨੁ; ਮਨਮੁਖੀ. ਮੂਲੁ ਗਵਾਇਆ ॥
guramukh bakhas jamaaeean; manamukhee. mool gavaaeaa |
ਪੰਜਾਬੀ ਅਰਥਗੁਰੂ-ਅਨੁਸਾਰੀ ਰੱਬ ਦੀ ਰਹਿਮਤ ਦੀ ਫ਼ਸਲ ਪੈਦਾ ਕਰਦਾ ਹੈ। ਪ੍ਰਤੀਕੂਲ ਪੁਰਸ਼ ਆਪਣਾ ਅਸਲ ਜੋਰ ਭੀ ਗੁਆ ਲੈਦਾ ਹੈ।
English meaningThe Gurmukh grows the crop of forgiveness, while the self-willed manmukh loses even his roots.
ਸਭੁ ਕੋ ਬੀਜੇ ਆਪਣੇ ਭਲੇ ਨੋ; ਹਰਿ ਭਾਵੈ. ਸੋ ਖੇਤੁ ਜਮਾਇਆ ॥
sabh ko beeje aapane bhale no; har bhaavai. so khet jamaaeaa |
ਪੰਜਾਬੀ ਅਰਥਹਰ ਕੋਈ ਆਪਣੇ ਲਾਭ ਲਈ ਕਾਸ਼ਤ ਕਰਦਾ ਹੈ। ਵਾਹਿਗੁਰੂ ਉਸ ਪੈਲੀ ਨੂੰ ਉਗਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲੱਗੀ ਹੈ।
English meaningThey all plant for their own good, but the Lord causes to grow only that field with which He is pleased.
ਗੁਰਸਿਖੀ. ਹਰਿ ਅੰਮਿ੍ਰਤੁ ਬੀਜਿਆ; ਹਰਿ ਅੰਮਿ੍ਰਤ ਨਾਮੁ, ਫਲੁ ਅੰਮਿ੍ਰਤੁ ਪਾਇਆ ॥
gurasikhee. har amrit beejiaa; har amrit naam, fal amrit paaeaa |
ਪੰਜਾਬੀ ਅਰਥਗੁਰੂ ਦਾ ਸਿੱਖ ਵਾਹਿਗੁਰੂ ਆਬਿ-ਹਿਯਾਤ ਨੂੰ ਬੀਜਦਾ ਹੈ ਅਤੇ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਆਪਣੇ ਸੁਧਾ ਸਰੂਪ ਫਲ ਵਜੋ ਪਰਾਪਤ ਕਰਦਾ ਹੈ।
English meaningThe GurSikh plants the seed of the Lord's Ambrosial Nectar, and obtains the Lord's Ambrosial Naam as his Ambrosial Fruit.
ਜਮੁ ਚੂਹਾ. ਕਿਰਸ ਨਿਤ ਕੁਰਕਦਾ; ਹਰਿ ਕਰਤੈ, ਮਾਰਿ ਕਢਾਇਆ ॥
jam choohaa. kiras nit kurakadaa; har karatai, maar kadtaaeaa |
ਪੰਜਾਬੀ ਅਰਥਮੌਤ ਦਾ ਚੂਹਾ ਨਿਤਾਪ੍ਰਤੀ ਫਸਲ ਨੂੰ ਕੁਤਰਦਾ ਹੈ, ਪ੍ਰੰਤੂ ਵਾਹਿਗੁਰੂ ਸਿਰਜਣਹਾਰ ਨੇ ਇਸ ਨੂੰ ਕੁਟ ਕੇ ਬਾਹਰ ਕੱਢ ਦਿੱਤਾ ਹੈ।
English meaningThe mouse of Death is continually gnawing away at the crop, but the Creator Lord has beaten it off and driven it away.
ਕਿਰਸਾਣੀ ਜੰਮੀ ਭਾਉ ਕਰਿ; ਹਰਿ. ਬੋਹਲ ਬਖਸ ਜਮਾਇਆ ॥
kirasaanee jamee bhaau kar; har. bohal bakhas jamaaeaa |
ਪੰਜਾਬੀ ਅਰਥਪ੍ਰਭੂ ਦੀ ਪ੍ਰੀਤ ਦੁਆਰ ਫਸਲ ਉਗੀ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਦਾਣਿਆਂ ਦਾ ਢੇਰ ਲੱਗ ਗਿਆ।
English meaningThe farm was successful, by the Love of the Lord, and the crop was produced by God's Grace.
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ; ਜਿਨੀ ਸਤਿਗੁਰੁ ਪੁਰਖੁ ਧਿਆਇਆ ॥
tin kaa kaarraa andesaa sabh laahion; jinee satigur purakh dhiaaeaa |
ਪੰਜਾਬੀ ਅਰਥਜਿਨ੍ਹਾਂ ਨੇ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਧਿਆਨ ਧਾਰਿਆ ਹੈ, ਪ੍ਰਭੂ ਨੇ ਉਨ੍ਹਾਂ ਦੀ ਸਾਰੀ ਸੜਾਂਦ ਤੇ ਚਿੰਤਾ ਦੂਰ ਕਰ ਛੱਡੀ ਹੈ।
English meaningHe has removed all the burning and anxiety of those, who have meditated on the True Guru, the Primal Being.
ਜਨ ਨਾਨਕ. ਨਾਮੁ ਅਰਾਧਿਆ; ਆਪਿ ਤਰਿਆ. ਸਭੁ ਜਗਤੁ ਤਰਾਇਆ ॥੧॥
jan naanak. naam araadhiaa; aap tariaa. sabh jagat taraaeaa |1|
ਪੰਜਾਬੀ ਅਰਥਹੇ ਗੋਲੇ ਨਾਨਕ! ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਸਾਰੇ ਸੰਸਾਰ ਨੂੰ ਤਾਰ ਦਿੰਦਾ ਹੈ।
English meaningO servant Nanak, one who worships and adores the Naam, the Name of the Lord, swims across, and saves the whole world as well. ||1||
ਮਃ ੪ ॥
mahalaa 4 |
English meaningFourth Mehl:
ਸਾਰਾ ਦਿਨੁ. ਲਾਲਚਿ ਅਟਿਆ; ਮਨਮੁਖਿ. ਹੋਰੇ ਗਲਾ ॥
saaraa din. laalach attiaa; manamukh. hore galaa |
ਪੰਜਾਬੀ ਅਰਥਪ੍ਰਤੀਕੂਲ ਪੁਰਸ਼ ਸਾਰਾ ਦਿਹਾੜਾ ਲੋਭ ਅੰਦਰ ਪਰਵਿਰਤ ਹੋਇਆ ਰਹਿੰਦਾ ਹੈ, ਭਾਵੇਂ ਉਹ ਬਾਤਾਂ ਹੋਰ ਹੀ ਕਰਦਾ ਹੈ।
English meaningThe self-willed manmukh is occupied with greed all day long, although he may claim otherwise.
ਰਾਤੀ. ਊਘੈ ਦਬਿਆ; ਨਵੇ ਸੋਤ, ਸਭਿ ਢਿਲਾ ॥
raatee. aooghai dabiaa; nave sot, sabh dtilaa |
ਪੰਜਾਬੀ ਅਰਥਰਾਤ ਨੂੰ ਉਸ ਤੇ ਨੀਂਦ ਗਲਬਾ ਪਾ ਲੈਂਦੀ ਹੈ ਅਤੇ ਉਸ ਦੀਆਂ ਸਾਰੀਆਂ ਨੋਵੇ ਗੋਲਕਾ ਸੁਸਤ ਪੈ ਜਾਂਦੀਆਂ ਹਨ।
English meaningAt night, he is overcome by fatigue, and all his nine holes are weakened.
ਮਨਮੁਖਾ ਦੈ ਸਿਰਿ. ਜੋਰਾ ਅਮਰੁ ਹੈ; ਨਿਤ ਦੇਵਹਿ ਭਲਾ ॥
manamukhaa dai sir. joraa amar hai; nit deveh bhalaa |
ਪੰਜਾਬੀ ਅਰਥਅਧਰਮੀ ਦੇ ਸਿਰ ਉਤੇ ਤ੍ਰੀਮਤ ਦਾ ਹੁਕਮ ਹੈ ਅਤੇ ਉਹ ਸਦੀਵ ਹੀ ਉਸ ਨਾਲ ਚੰਗੇ ਇਕਰਾਰ ਕਰਦਾ ਹੈ।
English meaningOver the head of the manmukh is the order of the woman; to her, he ever holds out his promises of goodness.
ਜੋਰਾ ਦਾ ਆਖਿਆ. ਪੁਰਖ ਕਮਾਵਦੇ; ਸੇ ਅਪਵਿਤ ਅਮੇਧ ਖਲਾ ॥
joraa daa aakhiaa. purakh kamaavade; se apavit amedh khalaa |
ਪੰਜਾਬੀ ਅਰਥਜਿਹੜੇ ਇਨਸਾਨ ਤ੍ਰੀਮਤਾਂ ਦਾ ਕਹਿਆ ਕਰਦੇ ਹਨ, ਉਹ ਗੰਦੇ, ਨਾਪਾਕ ਅਤੇ ਮੂਰਖ ਹਨ।
English meaningThose men who act according to the orders of women are impure, filthy and foolish.
ਕਾਮਿ ਵਿਆਪੇ. ਕੁਸੁਧ ਨਰ; ਸੇ ਜੋਰਾ ਪੁਛਿ ਚਲਾ ॥
kaam viaape. kusudh nar; se joraa puchh chalaa |
ਪੰਜਾਬੀ ਅਰਥਅਸ਼ੁੱਧ ਪੁਰਸ਼ ਵਿਸ਼ੇ ਭੋਗ ਅੰਦਰ ਗਲਤਾਨ ਹਨ, ਉਹ ਸੁਆਣੀਆਂ ਦੀ ਸਲਾਹ ਲੈਂਦੇ ਹਨ ਤੇ ਉਸ ਅਨੁਸਾਰ ਟੁਰਦੇ ਹਨ।
English meaningThose impure men are engrossed in sexual desire; they consult their women and walk accordingly.
ਸਤਿਗੁਰ ਕੈ ਆਖਿਐ. ਜੋ ਚਲੈ; ਸੋ ਸਤਿ ਪੁਰਖੁ ਭਲ ਭਲਾ ॥
satigur kai aakhiai. jo chalai; so sat purakh bhal bhalaa |
ਪੰਜਾਬੀ ਅਰਥਜਿਹੜੇ ਸੱਚੇ ਗੁਰਾਂ ਦੇ ਕਹੇ ਅਨੁਸਾਰ ਟੁਰਦਾ ਹੈ, ਉਹ ਸੱਚਾ ਮਨੁੱਖ, ਚੰਗਿਆ ਦਾ ਪਰਮ ਚੰਗਾ ਹੈ।
English meaningOne who walks as the True Guru tells him to, is the true man, the best of the best.
ਜੋਰਾ ਪੁਰਖ ਸਭਿ. ਆਪਿ ਉਪਾਇਅਨੁ; ਹਰਿ ਖੇਲ, ਸਭਿ ਖਿਲਾ ॥
joraa purakh sabh. aap upaaeian; har khel, sabh khilaa |
ਪੰਜਾਬੀ ਅਰਥਉਸ ਨੇ ਖੁਦ ਹੀ ਸਾਰੀਆਂ ਨਾਰੀਆਂ ਤੇ ਨਰ ਪੈਦਾ ਕੀਤੇ ਹਨ। ਵਾਹਿਗੁਰੂ ਹੀ ਸਾਰੀਆਂ ਖੇਡਾਂ ਖੇਡਦਾ ਹੈ।
English meaningHe Himself created all women and men; the Lord Himself plays every play.
ਸਭ ਤੇਰੀ ਬਣਤ ਬਣਾਵਣੀ; ਨਾਨਕ. ਭਲ ਭਲਾ ॥੨॥
sabh teree banat banaavanee; naanak. bhal bhalaa |2|
ਪੰਜਾਬੀ ਅਰਥਸਾਰੀ ਬਣਤਰ ਜੋ ਤੂੰ ਬਣਾਈ ਹੈ, ਹੇ ਨਾਨਕ! ਪਰਮ ਸਰੇਸ਼ਟਾਂ ਵਿਚੋਂ ਪਰਮ ਸਰੇਸ਼ਟ ਹੈ।
English meaningYou created the entire creation; O Nanak, it is the best of the best. ||2||
ਪਉੜੀ ॥
paurree |
ਤੂ ਵੇਪਰਵਾਹੁ ਅਥਾਹੁ ਹੈ; ਅਤੁਲੁ. ਕਿਉ ਤੁਲੀਐ ॥
too veparavaahu athaahu hai; atul. kiau tuleeai |
ਪੰਜਾਬੀ ਅਰਥਤੂੰ ਹੇ ਸੁਆਮੀ! ਬੇਮੁਥਾਜ, ਥਾਹਿ-ਰਹਤਿ ਅਤੇ ਅਮਾਪ ਹੈ। ਤੂੰ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ।
English meaningYou are carefree, unfathomable and immeasurable; how can You be measured?
ਸੇ ਵਡਭਾਗੀ. ਜਿ ਤੁਧੁ ਧਿਆਇਦੇ; ਜਿਨ ਸਤਿਗੁਰੁ ਮਿਲੀਐ ॥
se vaddabhaagee. ji tudh dhiaaeide; jin satigur mileeai |
ਪੰਜਾਬੀ ਅਰਥਜੋ ਤੈਨੂੰ ਯਾਦ ਕਰਦੇ ਹਨ, ਹੇ ਸਾਹਿਬ! ਅਤੇ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਉਹ ਭਾਰੇ ਨਸੀਬਾਂ ਵਾਲੇ ਹਨ।
English meaningThose who have met the True Guru and who meditate on You are very fortunate.
ਸਤਿਗੁਰ ਕੀ ਬਾਣੀ. ਸਤਿ ਸਰੂਪੁ ਹੈ; ਗੁਰਬਾਣੀ ਬਣੀਐ ॥
satigur kee baanee. sat saroop hai; gurabaanee baneeai |
ਪੰਜਾਬੀ ਅਰਥਸਤਿਗੁਰਾਂ ਦੀ ਗੁਰਬਾਣੀ ਮੁਜੱਸਮ ਸੱਚ ਹੈ। ਗੁਰਬਾਣੀ ਦੁਆਰਾ ਪ੍ਰਾਣੀ ਮੁਕੰਮਲ ਬਣ ਜਾਂਦਾ ਹੈ।
English meaningThe Word of the True Guru's Bani is the embodiment of Truth; through Gurbani, one becomes perfect.
ਸਤਿਗੁਰ ਕੀ ਰੀਸੈ. ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ ਕੂੜੇ. ਝੜਿ ਪੜੀਐ ॥
satigur kee reesai. hor kach pich bolade; se koorriaar koorre. jharr parreeai |
ਪੰਜਾਬੀ ਅਰਥਸੱਚੇ ਗੁਰਾਂ ਦੀ ਬਰਾਬਰੀ ਕਰਨ ਦੇ ਖਿਆਲ ਨਾਲ ਕਈ ਹੋਰ ਮੰਦੇ ਚੰਗੇ ਭਜਨ ਉਚਾਰਦੇ ਹਨ, ਪਰ ਝੂਠ ਦੇ ਕਾਰਨ, ਉਹ ਝੂਠੇ ਛੇਤੀ ਹੀ ਨਾਸ ਹੋ ਜਾਂਦੇ ਹਨ।
English meaningJealously emulating the True Guru, some others may speak of good and bad, but the false are destroyed by their falsehood.
ਓਨੑਾ ਅੰਦਰਿ ਹੋਰੁ. ਮੁਖਿ ਹੋਰੁ ਹੈ; ਬਿਖੁ ਮਾਇਆ ਨੋ. ਝਖਿ ਮਰਦੇ ਕੜੀਐ ॥੯॥
onaa andar hor. mukh hor hai; bikh maaeaa no. jhakh marade karreeai |9|
ਪੰਜਾਬੀ ਅਰਥਉਨ੍ਹਾਂ ਦੇ ਦਿਲ ਵਿੱਚ ਇਕ ਚੀਜ਼ ਹੈ ਅਤੇ ਉਨ੍ਹਾਂ ਦੇ ਮੂੰਹ ਵਿੱਚ ਹੋਰ ਹੀ। ਜ਼ਹਿਰੀਲੀ ਦੌਲਤ ਦੀ ਖਾਤਰ ਉਹ ਭਟਕਦੇ ਤੇ ਖਪਦੇ ਮਰਦੇ ਹਨ।
English meaningDeep within them is one thing, and in their mouths is another; they suck in the poison of Maya, and then they painfully waste away. ||9||
ਸਲੋਕ ਮਃ ੪ ॥
salok mahalaa 4 |
ਪੰਜਾਬੀ ਅਰਥਸਲੋਕ ਚੌਥੀ ਪਾਤਸ਼ਾਹੀ।
English meaningSalok, Fourth Mehl:
ਸਤਿਗੁਰ ਕੀ ਸੇਵਾ ਨਿਰਮਲੀ; ਨਿਰਮਲ ਜਨੁ ਹੋਇ, ਸੁ ਸੇਵਾ ਘਾਲੇ ॥
satigur kee sevaa niramalee; niramal jan hoe, su sevaa ghaale |
ਪੰਜਾਬੀ ਅਰਥਪਵਿਤ੍ਰ ਹੇ ਟਹਿਲ ਸੇਵਾ ਸੱਚੇ ਗੁਰਾਂ ਦੀ। ਜੋ ਪੁਰਸ਼ ਪਵਿੱਤ੍ਰ ਹੈ ਉਹ ਇਹ ਟਹਿਲ ਕਮਾਉਂਦਾ ਹੈ।
English meaningService to the True Guru is immaculate and pure; those humble beings who are pure perform this service.
ਜਿਨ ਅੰਦਰਿ ਕਪਟੁ, ਵਿਕਾਰੁ ਝੂਠੁ; ਓਇ ਆਪੇ ਸਚੈ, ਵਖਿ ਕਢੇ ਜਜਮਾਲੇ ॥
jin andar kapatt, vikaar jhootth; oe aape sachai, vakh kadte jajamaale |
ਪੰਜਾਬੀ ਅਰਥਜਿਨ੍ਹਾਂ ਦੇ ਚਿੱਤ ਵਿੱਚ ਛਲ, ਵੈਲ ਅਤੇ ਕੂੜ ਹੈ, ਉਨ੍ਹਾਂ ਕੋੜ੍ਹੀਆ ਨੂੰ ਸੱਚਾ ਸਾਹਿਬ ਆਪ ਹੀ ਪਰੇ ਵਖਰੇ ਕਰ ਦਿੰਦਾ ਹੈ।
English meaningThose who have deceit, corruption and falsehood within - the True Lord Himself casts them out like lepers.