ਥਿਰੁ ਭਈ ਤੰਤੀ. ਤੂਟਸਿ ਨਾਹੀ; ਅਨਹਦ ਕਿੰਗੁਰੀ ਬਾਜੀ ॥੩॥
thir bhee tantee. toottas naahee; anahad kinguree baajee |3|
ਪੰਜਾਬੀ ਅਰਥਸਥਿਰ ਹੋ ਗਈ ਹੈ ਤਾਰ ਅਤੇ ਟੁੱਟਦੀ ਨਹੀਂ ਅਤੇ ਵੀਣਾ ਸੁੱਤੇ-ਸਿੱਧ ਹੀ ਵਜ ਰਹੀ ਹੈ।
English meaningThe string has become steady, and it does not break; this guitar vibrates with the unstruck melody. ||3||
ਸੁਨਿ ਮਨ. ਮਗਨ ਭਏ ਹੈ ਪੂਰੇ; ਮਾਇਆ ਡੋਲ. ਨ ਲਾਗੀ ॥
sun man. magan bhe hai poore; maaeaa ddol. na laagee |
ਪੰਜਾਬੀ ਅਰਥਇਸ ਨੂੰ ਸੁਣਨ ਦੁਆਰਾ ਪੂਰਨ ਪੁਰਸ਼ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਮੋਹਨੀ ਦੇ ਹਲੂਣੇ ਉਸ ਨੂੰ ਨਹੀਂ ਲਗਦੇ।
English meaningHearing it, the mind is enraptured and becomes perfect; it does not waver, and it is not affected by Maya.
ਕਹੁ ਕਬੀਰ. ਤਾ ਕਉ ਪੁਨਰਪਿ ਜਨਮੁ ਨਹੀ; ਖੇਲਿ ਗਇਓ ਬੈਰਾਗੀ ॥੪॥੨॥੫੩॥
kahu kabeer. taa kau punarap janam nahee; khel geo bairaagee |4|2|53|
ਪੰਜਾਬੀ ਅਰਥਕਬੀਰ ਜੀ ਆਖਦੇ ਹਨ ਕਿ ਇਛਾ-ਰਹਿਤ ਆਤਮਾ, ਜੋ ਇਹੋ ਜਿਹੀ ਖੇਡ ਖੇਡ ਗਈ ਹੈ, ਮੁੜ ਕੇ ਜਨਮ ਨਹੀਂ ਧਾਰਦੀ।
English meaningSays Kabeer, the bairaagee, the renunciate, who has played such a game, is not reincarnated again into the world of form and substance. ||4||2||53||
ਗਉੜੀ ॥
gaurree |
ਗਜ ਨਵ. ਗਜ ਦਸ. ਗਜ ਇਕੀਸ; ਪੁਰੀਆ ਏਕ ਤਨਾਈ ॥
gaj nav. gaj das. gaj ikees; pureea ek tanaaee |
ਪੰਜਾਬੀ ਅਰਥਨੋ ਗਜਾਂ, ਦੱਸ ਗਜਾਂ ਅਤੇ ਇਕੀ ਗਜਾਂ ਦਾ ਇਕ ਪੂਰਾ ਥਾਨ ਬੁਣ ਦੇ।
English meaningNine yards, ten yards, and twenty-one yards - weave these into the full piece of cloth;
ਸਾਠ ਸੂਤ ਨਵ ਖੰਡ ਬਹਤਰਿ; ਪਾਟੁ ਲਗੋ ਅਧਿਕਾਈ ॥੧॥
saatth soot nav khandd bahatar; paatt lago adhikaaee |1|
ਪੰਜਾਬੀ ਅਰਥਸੱਠਾਂ ਧਾਗਿਆਂ ਦੇ ਤਾਣੇ ਅਤੇ ਬਹੱਤਰਾਂ ਦੇ ਪੇਟੇ ਨਾਲ ਨੌ ਜੋੜ ਹੋਰ ਮਿਲਾ ਦੇ।
English meaningtake the sixty threads and add nine joints to the seventy-two on the loom. ||1||
ਗਈ ਬੁਨਾਵਨ; ਮਾਹੋ ॥
gee bunaavan; maaho |
ਪੰਜਾਬੀ ਅਰਥਸੂਤ ਬੁਣਾਉਣ ਲਈ ਗਈ ਹੋਈ ਆਤਮਾ ਨੇ ਆਖਿਆ।
English meaningLife weaves itself into its patterns.
ਘਰ ਛੋਡਿਐ; ਜਾਇ ਜੁਲਾਹੋ ॥੧॥ ਰਹਾਉ ॥
ghar chhoddiai; jaae julaaho |1| rahaau |
ਪੰਜਾਬੀ ਅਰਥਆਪਣੇ ਪੁਰਾਣੇ ਗ੍ਰਹਿ ਨੂੰ ਤਿਆਗ ਕੇ ਆਤਮਾ ਜੁਲਾਹੇ ਦੇ ਉਣੇ ਹੋਏ ਵਿੱਚ ਚਲੀ ਜਾਂਦੀ ਹੈ। ਠਹਿਰਾਉ।
English meaningLeaving her home, the soul goes to the world of the weaver. ||1||Pause||
ਗਜੀ. ਨ ਮਿਨੀਐ; ਤੋਲਿ. ਨ ਤੁਲੀਐ; ਪਾਚਨੁ ਸੇਰ ਅਢਾਈ ॥
gajee. na mineeai; tol. na tuleeai; paachan ser adtaaee |
ਪੰਜਾਬੀ ਅਰਥਦੇਹਿ ਗੱਜਾਂ ਨਾਲ ਮਾਪੀ ਜਾ ਵੱਟਿਆ ਨਾਲ ਜੋਖੀ ਨਹੀਂ ਜਾਂਦੀ। ਇਸ ਦੀ ਖੁਰਾਕ ਢਾਈ ਸੇਰ ਹੈ।
English meaningThis cloth cannot be measured in yards or weighed with weights; its food is two and a half measures.
ਜੌ ਕਰਿ ਪਾਚਨੁ. ਬੇਗਿ ਨ ਪਾਵੈ; ਝਗਰੁ ਕਰੈ ਘਰਹਾਈ ॥੨॥
jau kar paachan. beg na paavai; jhagar karai gharahaaee |2|
ਪੰਜਾਬੀ ਅਰਥਜੇਕਰ ਦੇਹਿ ਨੂੰ ਖੁਰਾਕ ਛੇਤੀ ਨਾਂ ਮਿਲੇ ਤਾਂ ਆਤਮਾ ਲੜਾਈ ਕਰਦੀ ਹੈ ਅਤੇ ਸਰੀਰ ਦਾ ਘਰ ਬਿਨਸ ਜਾਂਦਾ ਹੈ।
English meaningIf it does not obtain food right away, it quarrels with the master of the house. ||2||
ਦਿਨ ਕੀ ਬੈਠ. ਖਸਮ ਕੀ ਬਰਕਸ; ਇਹ ਬੇਲਾ ਕਤ ਆਈ ॥
din kee baitth. khasam kee barakas; ih belaa kat aaee |
ਪੰਜਾਬੀ ਅਰਥਹੇ ਸਾਹਿਬ ਦੇ ਉਲਟ ਆਤਮਾ! ਤੂੰ ਕਿੰਨੇ ਦਿਹਾੜੇ ਏਥੇ ਬੈਠ ਰਹਿਣਾ ਹੈ? ਇਹ ਮੋਕਾ ਤੈਨੂੰ ਮੁੜ ਕੇ ਕਦੋ ਮਿਲੇਗਾ?
English meaningHow many days will you sit here, in opposition to your Lord and Master? When will this opportunity come again?
ਛੂਟੇ ਕੂੰਡੇ. ਭੀਗੈ ਪੁਰੀਆ; ਚਲਿਓ ਜੁਲਾਹੋ ਰੀਸਾਈ ॥੩॥
chhootte koondde. bheegai pureea; chalio julaaho reesaaee |3|
ਪੰਜਾਬੀ ਅਰਥਭਾਂਡੇ ਅਤੇ ਗਿੱਲੀਆਂ ਨਲੀਆਂ ਨੂੰ ਛੱਡ ਕੇ ਜੁਲਾਹੀ ਆਤਮਾ ਗੁੱਸੇ ਵਿੱਚ ਟੁਰ ਜਾਂਦੀ ਹੈ।
English meaningLeaving his pots and pans, and the bobbins wet with his tears, the weaver soul departs in jealous anger. ||3||
ਛੋਛੀ ਨਲੀ. ਤੰਤੁ ਨਹੀ ਨਿਕਸੈ; ਨਤਰ ਰਹੀ ਉਰਝਾਈ ॥
chhochhee nalee. tant nahee nikasai; natar rahee urajhaaee |
ਪੰਜਾਬੀ ਅਰਥਸਾਹ ਦਾ ਧਾਗਾ ਖਾਲੀ ਹਵਾ ਦੀ ਨਾਲੀ ਵਿਚੋਂ ਨਹੀਂ ਨਿਕਲਦਾ। ਉਲਝ ਕੇ, ਸੁਆਸ ਦਾ ਧਾਗਾ ਟੁੱਟ ਗਿਆ ਹੈ।
English meaningThe wind-pipe is empty now; the thread of the breath does not come out any longer. The thread is tangled; it has run out.
ਛੋਡਿ ਪਸਾਰੁ. ਈਹਾ ਰਹੁ ਬਪੁਰੀ; ਕਹੁ ਕਬੀਰ. ਸਮਝਾਈ ॥੪॥੩॥੫੪॥
chhodd pasaar. eehaa rahu bapuree; kahu kabeer. samajhaaee |4|3|54|
ਪੰਜਾਬੀ ਅਰਥਹੇ ਨਿਕਰਮਣ ਆਤਮਾ! ਏਥੇ ਰਹਿੰਦੀ ਹੋਈ ਤੂੰ ਸੰਸਾਰ ਨੂੰ ਤਿਆਗ ਦੇ। ਤੈਨੂੰ ਇਹ ਸਮਝਾਉਣ ਲਈ ਕਬੀਰ ਇਹ ਆਖਦਾ ਹੈ।
English meaningSo renounce the world of form and substance while you remain here, O poor soul; says Kabeer: you must understand this! ||4||3||54||
ਗਉੜੀ ॥
gaurree |
ਏਕ ਜੋਤਿ. ਏਕਾ ਮਿਲੀ; ਕਿੰਬਾ ਹੋਇ, ਮਹੋਇ ॥
ek jot. ekaa milee; kinbaa hoe, mahoe |
ਪੰਜਾਬੀ ਅਰਥਇਕ ਰੋਸ਼ਨੀ ਹੋਰਸ ਰੋਸ਼ਨੀ ਨਾਲ ਮਿਲ ਜਾਂਦੀ ਹੈ। ਕੀ ਇਹ ਮੁੜ ਕੇ ਵੱਖਰੀ ਹੋ ਸਕਦੀ ਹੈ ਜਾ ਨਹੀਂ?
English meaningWhen one light merges into another, what becomes of it then?
ਜਿਤੁ ਘਟਿ ਨਾਮੁ. ਨ ਊਪਜੈ; ਫੂਟਿ ਮਰੈ ਜਨੁ ਸੋਇ ॥੧॥
jit ghatt naam. na aoopajai; foott marai jan soe |1|
ਪੰਜਾਬੀ ਅਰਥਜਿਸ ਇਨਸਾਨ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਪੁੰਗਰਦਾ ਉਹ ਰੱਬ ਕਰੇ ਫੁੱਟ ਕੇ ਮਰ ਜਾਵੇ।
English meaningThat person, within whose heart the Lord's Name does not well up - may that person burst and die! ||1||
ਸਾਵਲ ਸੁੰਦਰ ਰਾਮਈਆ ॥
saaval sundar raameea |
ਪੰਜਾਬੀ ਅਰਥਹੇ ਮੇਰੇ ਸ਼ਾਮ ਤੇ ਸੁਨੱਖੇ ਸੁਆਮੀ,
English meaningO my dark and beautiful Lord,
ਮੇਰਾ ਮਨੁ ਲਾਗਾ. ਤੋਹਿ ॥੧॥ ਰਹਾਉ ॥
meraa man laagaa. tohi |1| rahaau |
ਪੰਜਾਬੀ ਅਰਥਮੇਰਾ ਚਿੱਤ ਤੇਰੇ ਨਾਲ ਜੁੜਿਆ ਹੋਇਆ ਹੈ। ਠਹਿਰਾਉ।
English meaningmy mind is attached to You. ||1||Pause||
ਸਾਧੁ ਮਿਲੈ. ਸਿਧਿ ਪਾਈਐ; ਕਿ ਏਹੁ ਜੋਗੁ ਕਿ ਭੋਗੁ ॥
saadh milai. sidh paaeeai; ki ehu jog ki bhog |
ਪੰਜਾਬੀ ਅਰਥਸੰਤਾਂ ਨੂੰ ਭੇਟਣ ਦੁਆਰਾ ਪੂਰਨਤਾ ਪਰਾਪਤ ਹੁੰਦੀ ਹੈ। ਕੀ ਲਾਭ ਹੈ ਇਸ ਯੋਗ-ਮਾਰਗ ਦਾ ਅਤੇ ਕੀ ਰੰਗ-ਰਲੀਆਂ ਦਾ?
English meaningMeeting with the Holy, the perfection of the Siddhas is obtained. What good is Yoga or indulgence in pleasures?
ਦੁਹੁ ਮਿਲਿ ਕਾਰਜੁ ਊਪਜੈ; ਰਾਮ ਨਾਮ ਸੰਜੋਗੁ ॥੨॥
duhu mil kaaraj aoopajai; raam naam sanjog |2|
ਪੰਜਾਬੀ ਅਰਥਜਦ ਗੁਰੂ ਤੇ ਚੇਲਾ ਦੋਨੋਂ ਮਿਲ ਪੈਦੇ ਹਨ, ਤਾਂ ਕੰਮ ਰਾਸ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ।
English meaningWhen the two meet together, the business is conducted, and the link with the Lord's Name is established. ||2||
ਲੋਗੁ ਜਾਨੈ ਇਹੁ ਗੀਤੁ ਹੈ; ਇਹੁ ਤਉ ਬ੍ਰਹਮ ਬੀਚਾਰ ॥
log jaanai ihu geet hai; ihu tau braham beechaar |
ਪੰਜਾਬੀ ਅਰਥਲੋਕੀਂ ਸਮਝਦੇ ਹਨ ਕਿ ਇਹ ਇਕ ਗਾਉਣ ਹੈ, ਪ੍ਰੰਤੂ ਇਹ ਤਾਂ ਸੁਆਮੀ ਦਾ ਸਿਮਰਨ ਹੈ।
English meaningPeople believe that this is just a song, but it is a meditation on God.
ਜਿਉ ਕਾਸੀ ਉਪਦੇਸੁ ਹੋਇ; ਮਾਨਸ ਮਰਤੀ ਬਾਰ ॥੩॥
jiau kaasee upades hoe; maanas maratee baar |3|
ਪੰਜਾਬੀ ਅਰਥਇਹ ਉਸ ਸਿਖਿਆ ਦੀ ਤਰ੍ਹਾਂ ਹੈ ਜੋ ਬਨਾਰਸ ਵਿੱਚ ਬੰਦੇ ਨੂੰ ਮਰਨ ਵੇਲੇ ਦਿੱਤੀ ਜਾਂਦੀ ਹੈ।
English meaningIt is like the instructions given to the dying man at Benares. ||3||
ਕੋਈ ਗਾਵੈ. ਕੋ ਸੁਣੈ; ਹਰਿ ਨਾਮਾ ਚਿਤੁ ਲਾਇ ॥
koee gaavai. ko sunai; har naamaa chit laae |
ਪੰਜਾਬੀ ਅਰਥਜੋ ਕੋਈ ਬਿਰਤੀ ਜੋੜ ਸੁਆਮੀ ਦੇ ਨਾਮ ਨੂੰ ਗਾਇਨ ਕਰਦਾ ਜਾ ਸੁਣਦਾ ਹੈ,
English meaningWhoever sings or listens to the Lord's Name with conscious awareness
ਕਹੁ ਕਬੀਰ ਸੰਸਾ ਨਹੀ; ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
kahu kabeer sansaa nahee; ant param gat paae |4|1|4|55|
ਪੰਜਾਬੀ ਅਰਥਕਬੀਰ ਜੀ ਆਖਦੇ ਹਨ, ਉਹ ਨਿਰ-ਸੰਦੇਹ ਹੀ ਓੜਕ ਮਹਾਨ ਪਦਵੀ ਨੂੰ ਪਾ ਲੈਦਾ ਹੈ।
English meaning- says Kabeer, without a doubt, in the end, he obtains the highest status. ||4||1||4||55||
ਗਉੜੀ ॥
gaurree |
ਜੇਤੇ ਜਤਨ ਕਰਤ. ਤੇ ਡੂਬੇ; ਭਵ ਸਾਗਰੁ. ਨਹੀ ਤਾਰਿਓ ਰੇ ॥
jete jatan karat. te ddoobe; bhav saagar. nahee taario re |
ਪੰਜਾਬੀ ਅਰਥਜਿਤਨੇ ਭੀ ਰਬ ਦੇ ਨਾਮ ਦੇ ਬਗੈਰ ਉਪਰਾਲੇ ਕਰਦੇ ਹਨ, ਉਹ ਡੁੱਬ ਜਾਂਦੇ ਹਨ ਅਤੇ ਭਿਆਨਕ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਹਨ।
English meaningThose who try to do things by their own efforts are drowned in the terrifying world-ocean; they cannot cross over.
ਕਰਮ ਧਰਮ ਕਰਤੇ ਬਹੁ ਸੰਜਮ; ਅਹੰਬੁਧਿ ਮਨੁ ਜਾਰਿਓ ਰੇ ॥੧॥
karam dharam karate bahu sanjam; ahanbudh man jaario re |1|
ਪੰਜਾਬੀ ਅਰਥਜੋ ਧਾਰਮਕ ਕਰਮ ਕਾਂਡ ਅਤੇ ਭਾਰੀ ਸਵੈ ਅਧਿਆਪਨ ਕਰਦੇ ਹਨ, ਹੰਕਾਰੀ-ਮਤ ਉਨ੍ਹਾਂ ਦੀ ਆਤਮਾ ਸਾੜ ਸੁੱਟਦੀ ਹੈ।
English meaningThose who practice religious rituals and strict self-discipline - their egotistical pride shall consume their minds. ||1||
ਸਾਸ ਗ੍ਰਾਸ ਕੋ ਦਾਤੋ ਠਾਕੁਰੁ; ਸੋ ਕਿਉ ਮਨਹੁ ਬਿਸਾਰਿਓ ਰੇ ॥
saas graas ko daato tthaakur; so kiau manahu bisaario re |
ਪੰਜਾਬੀ ਅਰਥਹੇ ਬੰਦੇ! ਤੂੰ ਉਸ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਇਆ ਹੈ ਜਿਸ ਨੇ ਤੈਨੂੰ ਜਿੰਦਗੀ ਅਤੇ ਰੋਜ਼ੀ ਦਿੱਤੀ ਹੈ?
English meaningYour Lord and Master has given you the breath of life and food to sustain you; Oh, why have you forgotten Him?
ਹੀਰਾ ਲਾਲੁ ਅਮੋਲੁ ਜਨਮੁ ਹੈ; ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
heeraa laal amol janam hai; kauddee badalai haario re |1| rahaau |
ਪੰਜਾਬੀ ਅਰਥਮਨੁੱਖਾ ਜਨਮ ਅਣਮੁੱਲਾ ਮਾਣਕ ਤੇ ਜਵਾਹਰ ਨਿਕੰਮੀ ਕੌੜੀ ਵਾਸਤੇ ਤੂੰ ਇਸ ਨੂੰ ਹਾਰ ਦਿੱਤਾ ਹੈ। ਠਹਿਰਾਉ।
English meaningHuman birth is a priceless jewel, which has been squandered in exchange for a worthless shell. ||1||Pause||
ਤਿ੍ਰਸਨਾ ਤਿ੍ਰਖਾ ਭੂਖ ਭ੍ਰਮਿ ਲਾਗੀ; ਹਿਰਦੈ. ਨਾਹਿ ਬੀਚਾਰਿਓ ਰੇ ॥
trisanaa trikhaa bhookh bhram laagee; hiradai. naeh beechaario re |
ਪੰਜਾਬੀ ਅਰਥਤੈਨੂੰ ਖ਼ਾਹਿਸ਼ ਦੀ ਤੇਹ ਅਤੇ ਵਹਿਮ ਦੀ ਭੁੱਖ ਦਾ ਦੁੱਖ ਲੱਗਾ ਹੋਇਆ ਹੈ, ਕਿਉਂਕਿ ਆਪਣੇ ਰਿਦੇ ਅੰਦਰ ਤੂੰ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
English meaningThe thirst of desire and the hunger of doubt afflict you; you do not contemplate the Lord in your heart.
ਉਨਮਤ ਮਾਨ ਹਿਰਿਓ, ਮਨ ਮਾਹੀ; ਗੁਰ ਕਾ ਸਬਦੁ. ਨ ਧਾਰਿਓ ਰੇ ॥੨॥
aunamat maan hirio, man maahee; gur kaa sabad. na dhaario re |2|
ਪੰਜਾਬੀ ਅਰਥਸਵੈ-ਪੂਜਾ ਦਾ ਨਸ਼ਾਂ ਉਨ੍ਹਾਂ ਨੂੰ ਠੱਗ ਲੈਦਾ ਹੈ, ਜੋ ਗੁਰਾਂ ਦਾ ਉਪਦੇਸ਼ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ।
English meaningIntoxicated with pride, you cheat yourself; you have not enshrined the Word of the Guru's Shabad within your mind. ||2||
ਸੁਆਦ ਲੁਭਤ. ਇੰਦ੍ਰੀ ਰਸ ਪ੍ਰੇਰਿਓ; ਮਦ ਰਸ ਲੈਤ ਬਿਕਾਰਿਓ ਰੇ ॥
suaad lubhat. indree ras prerio; mad ras lait bikaario re |
ਪੰਜਾਬੀ ਅਰਥਪਾਪੀ ਹਨ ਉਹ ਜੋ ਸੰਸਾਰੀ ਖੁਸ਼ੀਆਂ ਅੰਦਰ ਗੁਮਰਾਹ ਹਨ। ਜੋ ਵਿਸ਼ੇ ਭੋਗ ਦੇ ਸੁਆਦਾਂ ਅੰਦਰ ਮਨੇ ਹਨ ਅਤੇ ਜੋ ਸ਼ਰਾਬ ਦਾ ਸੁਆਦ ਲੈਂਦੇ ਹਨ।
English meaningThose who are deluded by sensual pleasures, who are tempted by sexual delights and enjoy wine are corrupt.
ਕਰਮ ਭਾਗ ਸੰਤਨ ਸੰਗਾਨੇ; ਕਾਸਟ. ਲੋਹ ਉਧਾਰਿਓ ਰੇ ॥੩॥
karam bhaag santan sangaane; kaasatt. loh udhaario re |3|
ਪੰਜਾਬੀ ਅਰਥਜੋ ਉਤਮ ਨਸੀਬਾਂ ਅਤੇ ਕਿਸਮਤ ਰਾਹੀਂ ਸਾਧ ਸੰਗਤ ਨਾਲ ਜੁੜਦੇ ਹਨ, ਉਹ ਲੱਕੜ ਨਾਲ ਲੱਗੇ ਹੋਏ ਲੋਹੇ ਵਾਙ ਪਾਰ ਉਤਰ ਜਾਂਦੇ ਹਨ।
English meaningBut those who, through destiny and good karma, join the Society of the Saints, float over the ocean, like iron attached to wood. ||3||
ਧਾਵਤ ਜੋਨਿ ਜਨਮ ਭ੍ਰਮਿ ਥਾਕੇ; ਅਬ ਦੁਖ ਕਰਿ ਹਮ ਹਾਰਿਓ ਰੇ ॥
dhaavat jon janam bhram thaake; ab dukh kar ham haario re |
ਪੰਜਾਬੀ ਅਰਥਭੁਲੇਖੇ ਰਾਹੀਂ ਮੈਂ ਅਨੇਕਾਂ ਜੂਨੀਆਂ ਦੀਆਂ ਪੈਦਾਇਸ਼ਾਂ ਅੰਦਰ ਭਟਕਦਾ ਹੰਭ ਗਿਆ ਹਾਂ। ਹੁਣ ਮੈਂ ਪੀੜ ਨਾਲ ਹਰ ਹੁਟ ਗਿਆ ਹਾਂ।
English meaningI have wandered in doubt and confusion, through birth and reincarnation; now, I am so tired. I am suffering in pain and wasting away.
ਕਹਿ ਕਬੀਰ. ਗੁਰ ਮਿਲਤ ਮਹਾ ਰਸੁ; ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
keh kabeer. gur milat mahaa ras; prem bhagat nisataario re |4|1|5|56|
ਪੰਜਾਬੀ ਅਰਥਕਬੀਰ ਜੀ ਆਖਦੇ ਹਨ, ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ, ਅਤੇ ਪ੍ਰੀਤ ਅਤੇ ਅਨੁਰਾਗ ਨੇ ਮੈਨੂੰ ਬਚਾ ਲਿਆ ਹੈ।
English meaningSays Kabeer, meeting with the Guru, I have obtained supreme joy; my love and devotion have saved me. ||4||1||5||56||
ਗਉੜੀ ॥
gaurree |
ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ; ਚਲਤੁ ਰਚਿਓ ਜਗਦੀਸ ॥
kaalaboot kee hasatanee, man bauraa re; chalat rachio jagadees |
ਪੰਜਾਬੀ ਅਰਥਹੱਥਨੀ ਦੇ ਢਾਚੇ ਦੀ ਤਰ੍ਹਾਂ ਹੇ ਕਮਲੀ ਜਿੰਦੜੀਏ! ਸ੍ਰਿਸ਼ਟੀ ਦੇ ਸੁਆਮੀ ਨੇ ਇਹ ਜਗਤ-ਖੇਡ ਬਣਾਈ ਹੈ।
English meaningLike the straw figure of a female elephant, fashioned to trap the bull elephant, O crazy mind, the Lord of the Universe has staged the drama of this world.
ਕਾਮ ਸੁਆਇ. ਗਜ ਬਸਿ ਪਰੇ, ਮਨ ਬਉਰਾ ਰੇ; ਅੰਕਸੁ ਸਹਿਓ ਸੀਸ ॥੧॥
kaam suaae. gaj bas pare, man bauraa re; ankas sahio sees |1|
ਪੰਜਾਬੀ ਅਰਥਵਿਸ਼ੇ ਦੇ ਸੁਆਦ ਦੇ ਅਧੀਨ ਹਾਥੀ ਕਾਬੂ ਵਿੱਚ ਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਅਤੇ ਉਸ ਨੂੰ ਸਿਰ ਤੇ ਕੁੰਡਾ ਸਹਾਰਨਾ ਪੈਦਾ ਹੈ।
English meaningAttracted by the lure of sexual desire, the elephant is captured, O crazy mind, and now the halter is placed around its neck. ||1||